1K
ਸਿਰ ਦਰਦ ਤੋਂ ਰਾਹਤ
ਨਾਰੀਅਲ ਦਾ ਪਾਣੀ ਸਿਰ ਦਰਦ ਅਤੇ ਮਾਈਗਰੇਨ ਦੇ ਦਰਦ ਨੂੰ ਦੂਰ ਕਰਨ ਲਈ ਵੀ ਸਭ ਤੋਂ ਵਧੀਆ ਹੈ। ਇਸ ਵਿਚ ਮੌਜੂਦ ਮੈਗਨੇਸ਼ੀਅਮ ਦਰਦ ਤੋਂ ਰਾਹਤ ਪਾਉਣ ਦਾ ਕੰਮ ਕਰਦਾ ਹੈ ।
ਸ਼ੂਗਰ ਦੇ ਪੱਧਰ ਨੂੰ ਘਟਾਉਂਦਾ
ਖੋਜ ਅਨੁਸਾਰ ਨਾਰਿਅਲ ਪਾਣੀ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਘਟਾਉਂਦਾ ਹੈ। ਦਰਅਸਲ ਸ਼ੂਗਰ ਰੋਗ ਇਨਸੁਲਿਨ ਦੀ ਘਾਟ ਕਾਰਨ ਸਮੱਸਿਆ ਹੈ। ਨਾਰਿਅਲ ਪਾਣੀ ਇਨਸੁਲਿਨ ਨੂੰ ਵਧਾਉਂਦਾ ਹੈ।
ਗੁਰਦੇ ਦੀ ਪੱਥਰੀ
ਗੁਰਦੇ ਨੂੰ ਤੰਦਰੁਸਤ ਰੱਖਣ ਲਈ ਨਾਰਿਅਲ ਪਾਣੀ ਦਾ ਸੇਵਨ ਕਰਨਾ ਚੰਗਾ ਹੁੰਦਾ ਹੈ। ਇਹ ਪਿਸ਼ਾਬ ਦੇ ਟ੍ਰੈਕ ਨੂੰ ਸਾਫ ਰੱਖਣ ਵਿਚ ਮਦਦਗਾਰ ਹੈ ਅਤੇ ਗੁਰਦੇ ਵਿਚ ਪੱਥਰ ਵੀ ਨਹੀਂ ਵਧਣ ਦਿੰਦਾ।
ਨਾਰੀਅਲ ਪਾਣੀ ਪੀਣ ਦਾ ਸਹੀ ਸਮਾਂ
ਨਾਰੀਅਲ ਪਾਣੀ ਨੂੰ ਦਿਨ ਦੇ ਕਿਸੇ ਵੀ ਸਮੇਂ ਪਿਆ ਜਾ ਸਕਦਾ ਹੈ ਪਰ ਸਭ ਤੋਂ ਉੱਤਮ ਸਮਾਂ ਸਵੇਰ ਦਾ ਹੁੰਦਾ ਹੈ। ਇਸ ਲਈ ਰੋਜ਼ਾਨਾਂ ਖਾਲੀ ਢਿੱਡ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਬਹੁਤ ਸਾਰੇ ਲਾਭ ਮਿਲਦੇ ਨੇ। ਇਹ ਨਾ ਸਿਰਫ਼ ਤੁਹਾਡਾ ਭਾਰ ਕਾਬੂ ਕਰਦਾ ਹੈ ਸਗੋਂ ਸਰੀਰ ਨੂੰ ਊਰਜਾ ਵੀ ਦਿੰਦਾ ਹੈ।
ਮੋਟਾਪਾ ਘੱਟ ਹੁੰਦਾ ਹੈ
ਜਿਹੜੇ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਨਾਰੀਅਲ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਲਈ ਭਾਰ ਘੱਟ ਕਰਨ ਲਈ ਨਾਰੀਅਲ ਪਾਣੀ ਦਾ ਸੇਵਨ ਕਰਨਾ ਰੋਜ਼ਾਨਾ ਕਰਨਾ ਚਾਹੀਦਾ ਹੈ। ਇਹ ਮੋਟਾਪਾ ਘਟਾਉਣ ਵਿਚ ਬਹੁਤ ਮਦਦ ਕਰਦਾ ਹੈ ।
ਗੁਰਦੇ ਦੀ ਪੱਥਰੀ ਤੋਂ ਰਾਹਤ
ਜੇਕਰ ਤੁਹਾਨੂੰ ਕਿਡਨੀ ਸਟੋਨ ਜਾਂ ਗੁਰਦੇ ’ਚ ਪੱਥਰੀ ਦੀ ਸਮੱਸਿਆ ਹੈ, ਤਾਂ ਤੁਸੀਂ ਇਸ ਨੂੰ ਨਾਰੀਅਲ ਪਾਣੀ ਨਾਲ ਦੂਰ ਕਰ ਸਕਦੇ ਹੋ। ਹਫ਼ਤੇ ਵਿਚ 2-4 ਵਾਰ ਨਾਰੀਅਲ ਦੇ ਪਾਣੀ ਦਾ ਸੇਵਨ ਕਰੋ। ਇਸ ਨਾਲ ਗੁਰਦੇ ਦੀ ਪੱਥਰੀ ਨੂੰ ਦੂਰ ਕਰਨ ਵਿਚ ਸਹਾਇਤਾ ਮਿਲੇਗੀ ।
ਕੋਲੈਸਟ੍ਰੋਲ ਕਾਬੂ ’ਚ ਰਹਿੰਦਾ
ਨਾਰੀਅਲ ਪਾਣੀ ਪੀਣ ਦੇ ਨਾਲ ਕੋਲੈਸਟ੍ਰੋਲ ਕਾਬੂ ’ਚ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਾਓ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਨੂੰ ਵੀ ਕਾਬੂ ਕਰਦਾ ਹੈ।
ਚਮੜੀ ਨੂੰ ਚਮਕਦਾਰ ਤੇ ਨਰਮ ਬਣਾਉਂਦੇ
ਨਾਰੀਅਲ ਪਾਣੀ ਘੱਟ ਕੈਲੋਰੀ ਵਾਲਾ ਪੀਣ ਵਾਲਾ ਪਾਣੀ ਹੈ। ਇਸ ਵਿਚ ਐਂਟੀ ਆਕਸੀਡੈਂਟਸ, ਅਮੀਨੋ ਐਸਿਡ, ਐਨਜ਼ਾਈਮ, ਬੀ ਕੰਪਲੈਕਸ ਵਿਟਾਮਿਨ ਅਤੇ ਵਿਟਾਮਿਨ ਸੀ ਆਦਿ ਹੁੰਦੇ ਹਨ, ਜੋ ਚਮੜੀ ਨੂੰ ਚਮਕਦਾਰ ਅਤੇ ਨਰਮ ਬਣਾਉਂਦੇ ਹਨ।