715
ਭਾਵੇਂ ਮੇਰੀ ਜੀਭ ਠਾਕੀ ਤੇ
ਕਲਮ ਜਾਵੇ ਭੰਨੀ
ਉਂਗਲਾਂ ਜਾਣ ਤੋੜੀਆਂ
ਮੈਂ ਪਿਆਰ ਦੀ ਕਵਿਤਾ
ਲਿਖਦਾ ਰਹਾਂਗਾ
ਨਹੀਂ ਤਾਂ
ਭੁੱਲ ਜਾਣਗੇ ਬੱਚੇ
ਛਿਲਕਾਂ ਦੇ ਘੋੜੇ ਤੇ ਚੜ੍ਹਨਾ
ਕਾਗਦ ਦੀਆ ਬੇੜੀਆਂ ਤੇ
ਨਵੇਂ ਟਾਪੂ ਲੱਭਣੇ
ਆਥਣੇ ਘਰ ਆਏ ਬਾਪੂ
ਦੀਆਂ ਲੱਤਾਂ ਨੂੰ ਚੰਬੜਨਾ
ਸਹਿਮ ਜਾਣਗੀਆਂ ਕੁੜੀਆਂ
ਅੱਖਾਂ `ਚ ਕੱਜਲ ਬੁਲ੍ਹਾਂ ਤੇ
ਸੁਰਖੀ ਲਾਉਣ ਤੋਂ
ਪਿਆਰ ਦੇ ਖ਼ਤ ਲਿਖਣ ਤੋਂ
ਨਿਰਾਸ ਹੋ ਜਾਣਗੀਆਂ ਔਰਤਾਂ
ਪਿੱਠਾ ਤੇ ਕੋੜੇ ਸਹਿੰਦੀਆਂ
ਬਲਾਤਕਾਰਾਂ ਨਾਲ ਟੁੱਟੀਆਂ
ਅਗਾਂ ਚ ਬਲਦੀਆਂ
ਸੁੱਕ ਜਾਵੇਗਾ ਮਾਂਵਾਂ ਦੀਆਂ ਛਾਤੀਆਂ ਚੋਂ ਦੁੱਧ
ਚਿੰਤਾ ਕਰਦੀਆਂ ਦਾ ਖ਼ਬਰੇ ਬਚਿਆ ਦੇ
ਰੁੜ੍ਹਨ ਲਈ ਵਿਹੜਾ ਮਿਲਣਾ ਕਿ ਨਹੀਂ।
ਤੁਰ ਜਾਣਗੇ ਕਿਰਸਾਨ ਸਿਵਿਆਂ ਵਲ
ਜਿੰਨ੍ਹਾਂ ਬੀਜਣ ਲਈ ਰੱਖੇ ਦਾਣੇ
ਵੀ ਖਾ ਲਏ ਹਨ।
ਇਸ ਮਹਾਂ ਭਾਰਤ ਵਿਚ ਮੈ
ਉਚਰਦਾ ਰਹਾਂਗਾ ਪਿਆਰ ਦੀ ਗੀਤਾ
ਪਿਆਉਂਦਾ ਰਹਾਂਗਾ ਮਸ਼ਕ ਚੋਂ ਪਾਣੀ