415
ਇਹ ਰਾਤ ਸਾਰੀ, ਤੇਰੇ
ਖ਼ਿਆਲਾਂ ‘ਚ ਗੁਜ਼ਾਰ ਕੇ
ਹੁਣੇ ਹੁਣੇ ਜਾਗੀ ਹਾਂ, ਸੱਤੇ
ਬਹਿਸ਼ਤਾਂ ਉਸਾਰ ਕੇ ।ਇਹ ਰਾਤ, ਜੀਕਣ ਰਹਿਮਤਾਂ ਦੀ
ਬੱਦਲੀ ਵਰ੍ਹਦੀ ਰਹੀ
ਇਹ ਰਾਤ, ਤੇਰੇ ਵਾਅਦਿਆਂ ਨੂੰ
ਪੂਰਿਆਂ ਕਰਦੀ ਰਹੀ ।ਪੰਛੀਆਂ ਦੀ ਡਾਰ ਬਣ ਕੇ
ਖ਼ਿਆਲ ਕੋਈ ਆਉਂਦੇ ਰਹੇ
ਹੋਠ ਮੇਰੇ, ਸਾਹ ਤੇਰੇ ਦੀ
ਮਹਿਕ ਨੂੰ ਪੀਂਦੇ ਰਹੇ ।ਬਹੁਤ ਉੱਚੀਆਂ ਹਨ ਦੀਵਾਰਾਂ
ਰੌਸ਼ਨੀ ਦਿਸਦੀ ਨਹੀਂ
ਰਾਤ ਸੁਪਨੇ ਖੇਡਦੀ ਹੈ
ਹੋਰ ਕੁਝ ਦਸਦੀ ਨਹੀਂ ।ਹਰ ਮੇਰਾ ਨਗ਼ਮਾ ਜਿਵੇਂ
ਮੈਂ ਖ਼ਤ ਕੋਈ ਲਿਖਦੀ ਰਹੀ
ਹੈਰਾਨ ਹਾਂ, ਇਕ ਸਤਰ ਵੀ
ਤੇਰੇ ਤਕ ਪੁਜਦੀ ਨਹੀਂ ?