ਸੇਠ ਦੌਲਤ ਰਾਮ ਭੰਡਾਰੀ ਨੂੰ ਮੁੰਡੇ ਦੀ ਲੋੜ ਸੀ, ਜੋ ਵੱਡਾ ਹੋਕੇ ਉਸ ਦੇ ਕਰੋੜਾਂ ਦੇ ਕਾਰੋਬਾਰ ਦਾ ਵਾਰਸ ਬਣ ਸਕੇ। ਉਸ ਦੇ ਦੋ ਕੁੜੀਆਂ ਪਹਿਲਾਂ ਹੀ ਹੋ ਚੁੱਕੀਆਂ ਸਨ ਅਤੇ ਦੋ ਵਾਰੀ ਟੈਸਟ ਕਰਵਾ ਕੇ ਸਫਾਈ ਕੀਤੀ ਜਾ ਚੁੱਕੀ ਸੀ। ਪਤਨੀ ਨੇ ਤੀਜੀ ਵਾਰ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਭਰੂਣ-ਹੱਤਿਆ ਦਾ ਹੋਰ ਭਾਰ ਆਪਣੇ ਸਿਰ ਨਹੀਂ ਲੈਣਾ ਚਾਹੁੰਦੀ ਸੀ। ਸੌਹਰਿਆਂ, ਪੇਕਿਆਂ ਅਤੇ ਰਿਸਤੇਦਾਰਾਂ ਦੇ ਦਬਾ ਹੇਠ ਉਸਨੇ ਅਣਚਾਹੇ ਮਨ ਨਾਲ ਸਹਿਮਤੀ ਦੇ ਦਿੱਤੀ ਸੀ। ਇਸ ਵਾਰ ਟੈਸਟ ਦਾ ਰਿਜਲਟ ਪਤੀ ਦੀ ਆਸ਼ਾ ਦੇ ਅਨਕੂਲ ਸੀ।
ਨਵੇਂ ਬੱਚੇ ਲਈ ਘਰ ਵਿੱਚ ਸਭ ਤਿਆਰੀਆਂ ਹੋ ਚੁੱਕੀਆਂ ਸਨ। ਉਂਗਲਾਂ ਉੱਤੇ ਦਿਨ ਗਿਣੇ ਜਾ ਰਹੇ ਸਨ। ਜੱਚਾਂ ਨੂੰ ਇਕ ਹਫਤਾ ਪਹਿਲਾਂ ਹੀ ਸ਼ਹਿਰ ਦੇ ਚੰਗੇ ਨਰਸਿੰਗ ਹੋਮ ਵਿੱਚ ਦਾਖਲ ਕਰਵਾ ਦਿੱਤਾ ਸੀ। ਸਾਰਾ ਪਰਿਵਾਰ ਖੁਸ਼ ਸੀ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ।
ਅੱਧੀ ਰਾਤ ਪਿੱਛੋਂ ਪ੍ਰਸੂਤ-ਪੀੜਾਂ ਅਰੰਭ ਹੋ ਚੁੱਕੀਆਂ ਸਨ। ਭੰਡਾਰੀ ਸਾਹਿਬ । ਅਤੇ ਬਹੁਤ ਸਾਰੇ ਰਿਸਤੇਦਾਰ ਵਰਾਂਡੇ ਵਿੱਚ ਬੈਠੇ ਖੁਸ਼ਖਬਰੀ ਸੁਨਣ ਲਈ ਉਤਾਵਲੇ ਹੋ ਰਹੇ ਸਨ। ਜੱਚ ਦੀਆਂ ਚੀਕਾਂ ਕਾਫੀ ਸਮੇਂ ਤੋਂ ਬੰਦ ਸਨ। ਆਖਰ ਸਜਾਏ ਬਚੇ ਦੇ ਰੋਣ ਦੀ ਆਵਾਜ ਆਉਂਦਿਆਂ ਹੀ ਸਾਰੇ ਪਰਿਵਾਰ ਦੇ ਚਿਹਰਿਆਂ ਉੱਤੇ ਖੁਸ਼ੀ ਪਰਤ ਆਈ ਸੀ। ਕੁਝ ਦੇਰ ਬਾਅਦ ਲੇਡੀ ਡਾਕਟਰ ਬਾਹਰ ਆਈ। ਅਫਸੋਸ ਭੰਡਾਰੀ ਸਾਹਿਬ ਅਸੀਂ ਬੱਚੇ ਨਾਲ ਜੱਚਾ ਨੂੰ ਨਹੀਂ ਬਚਾ ਸਕੇ। ਮੂੰਹ ਲਟਕਾਈ ਉਹ ਅੱਗੇ ਲੰਘ ਗਈ।
ਭੰਡਾਰੀ ਸਾਹਿਬ ਹੰਝੂਆਂ ਵਿੱਚ ਹੱਸ ਰਹੇ ਸਨ।
ਰੋਂਦੀਆਂ-ਖੁਸ਼ੀਆਂ
412
previous post