714
ਇੱਕ ਵਾਰੀ ਸਤਿਸੰਗ ਵਿੱਚ ਬੁੱਧ ਦਾ ਇੱਕ ਸਰਧਾਲੂ ਗਾਲ੍ਹਾਂ ਕਢ ਕੇ ਦੌੜ ਗਿਆ । ਕੁਝ ਅਰਸੇ ਮਗਰੋਂ ਜਦੋਂ ਉਹ ਮੁੜ ਆਇਆ ਤਾਂ ਸਾਰਿਆਂ ਨੇ ਉਸ ਨੂੰ ਫੜ ਲਿਆ ।ਬੁੱਧ ਨੇ ਕਿਹਾ ,ਛੱਡ ਦਿਓ ।ਛੱਡਣ ਉੱਤੇ ਸਰਧਾਲੂ ਨੇ ਪੁੱਛਿਆ, ਬੁੱਧ ਨੇ ਮੇਰੀਆਂ ਗਾਲ੍ਹਾਂ ਵਾਲੇ ਦਿਨ ਕੀ ਪ੍ਰਵਚਨ ਕੀਤਾ ਸੀ ? ਕਿਸੇ ਨੂੰ ਯਾਦ ਨਹੀ ਸੀ ਪਰ ਉਸ ਦੀਆਂ ਗਾਲ੍ਹਾਂ ਸਭ ਨੂੰ ਯਾਦ ਸਨ । ਉਸ ਨੇ ਕਿਹਾ, ਤੁਸੀਂ ਪ੍ਰਵਚਨ ਸੁਣਨ ਹੀ ਨਹੀਂ ਸੀ ਆਏ,ਤੁਸੀ ਗਾਲ੍ਹਾਂ ਸੁਣਨ ਹੀ ਆਏ ਸੀ । ਜੇ ਤੁਸੀ ਪ੍ਰਵਚਨ ਸੁਣਿਆ ਹੁੰਦਾ ਤਾਂ ਤੁਹਾਨੂੰ ਗਾਲ੍ਹਾਂ ਯਾਦ ਨਹੀਂ ਸੀ ਰਹਿਣੀਆਂ । ਭੈੜੀਆਂ ਗੱਲਾਂ ਨੂੰ ਪਕੜਨ ਦੀ ਇਸੇ ਬਿਰਤੀ ਕਾਰਨ ਹੀ ਤਲਾਕ,ਵੈਰ-ਵਿਰੋਧ,ਝਗੜੇ ਅਤੇ ਮੁਕੱਦਮੇ ਉਪਜਦੇ ਹਨ ਅਤੇ ਸਾਡੀ ਚੰਗੇ ਬਣਨ ਦੀ ਸਾਰੀ ਸ਼ਕਤੀ ਅਜਾਈਂ ਚਲੀ ਜਾਂਦੀ ਹੈ । ਇਸ ਘੁੰਮਣਘੇਰੀ ਚੋਂ ਨਿਕਲਣਾ ਮੁਸਕਿਲ ਤਾਂ ਹੈ ਪਰ ਅਸੰਭਵ ਨਹੀਂ ।
ਨਰਿੰਦਰ ਸਿੰਘ ਕਪੂਰ।