ਅਰਬ ਦੇਸ਼ ਦੇ ਇਕ ਸਿਆਣੇ ਵਜੀਰ ਨੇ ਬਾਦਸ਼ਾਹ ਦੀ ਤੀਹ ਸਾਲ ਇਮਾਨਦਾਰੀ ਨਾਲ ਸੇਵਾ ਕੀਤੀ ਸੀ ਪਰ ਉਸ ਵਜੀਰ ਦੇ ਦੋਖੀ ਦਰਬਾਰੀਆਂ ਨੇ ਬਾਦਸ਼ਾਹ ਦੇ ਕੰਨ ਭਰ-ਭਰ ਕੇ ਅਤੇ ਗੰਭੀਰ ਦੋਸ਼ ਲਾ ਕੇ , ਉਸ ਨੂੰ ਮੌਤ ਦੀ ਸਜ਼ਾ ਸੁਣਵਾ ਦਿੱਤੀ । ਉਸ ਵੇਲ਼ੇ ਦੇ ਰਿਵਾਜ ਅਨੁਸਾਰ , ਆਲੇ-ਦੁਆਲੇ ਬੈਠੇ ਲੋਕਾਂ ਦੇ ਵਿਚਕਾਰ, ਅਖਾੜੇ ਵਿਚ , ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਲਈ, ਉਸ ਤੇ ਕੁੱਤੇ ਛੱਡੇ ਜਾਂਦੇ ਸਨ ।
ਮੌਤ ਦੀ ਸਜ਼ਾ ਮਿਲਣ ਤੋਂ ਇਕ ਦਿਨ ਪਹਿਲਾ ਵਜੀਰ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਉਸ ਨੂੰ ਦਸ ਦਿਨ ਦੀ ਮੋਹਲਤ ਦਿੱਤੀ ਜਾਵੇ , ਤਾ ਜੋ ਉਹ ਪਰਿਵਾਰ ਲਈ ਗੁਜਾਰੇ ਦਾ ਕੋਈ ਪ੍ਰਬੰਦ ਕਰ ਸਕੇ। ਉਸਦੀ ਲੰਮੀ ਸੇਵਾ ਨੂੰ ਧਿਆਨ ਵਿਚ ਰੱਖਦਿਆਂ , ਬਾਦਸ਼ਾਹ ਨੇ ਮੋਹਲਤ ਦੇ ਦਿੱਤੀ ।
ਮੋਹਲਤ ਮਿਲਣ ਉਪਰੰਤ ਉਹ ਕੁੱਤੇ-ਖਾਂਨੇ ਵਿਚ ਗਿਆ ਅਤੇ ਮੋਹਲਤ ਦੇ ਦਸ ਦਿਨ ਉਸ ਕੁੱਤਿਆਂ ਦੀ ਖੂਬ ਸੇਵਾ ਕੀਤੀ । ਕੁੱਤੇ ਉਸ ਦੇ ਮਤਵਾਲੇ ਹੋ ਗਏ ਸਨ । ਸਜ਼ਾ ਵਾਲੇ ਦਿਨ ਜਦੋ ਵਜੀਰ ਉੱਤੇ ਕੁੱਤੇ ਛੱਡੇ ਗਏ ਤਾਂ ਉਹ ਵੱਡਣ ਦੀ ਥਾਂ ਵਜੀਰ ਦੇ ਹੱਥ-ਪੈਰ ਚਟਨ ਲਗ ਗਏ ਬਾਦਸ਼ਾਹ ਹੈਰਾਨ ਹੋਇਆ ਅਤੇ ਹੈਰਾਨੀ ਨਾਲ ਪੁੱਛਿਆ ਇਹ ਕਿ ਹੋ ਰਿਹਾ ਹੈ..??
ਵਜੀਰ ਨੇ ਕਿਹਾ : ਤੁਹਾਡੇ ਵਲੋਂ ਮਿਲੀ ਮੋਹਲਤ ਦੇ ਦਸ ਦਿਨ ਮੈਂ ਇਹਨਾਂ ਕੁੱਤਿਆਂ ਦੀ ਸੇਵਾ ਕੀਤੀ ਹੈ , ਇਹ ਮੇਰੀ ਸੇਵਾ ਦਾ ਮੁੱਲ ਤਾਰ ਰਹੇ ਹਨ । ਤੁਹਾਡੀ ਮੈਂ ਤਹਿ ਸਾਲ ਸੇਵਾ ਕੀਤੀ ਹੈ, ਤੁਸੀਂ ਮੇਰੀ ਸੇਵਾ ਦਾ ਕਿ ਮੁੱਲ ਤਾਰਿਆ ਹੈ।
ਨਰਿੰਦਰ ਸਿੰਘ ਕਪੂਰ
ਪੁਸਤਕ : ਖਿੜਕੀਆਂ