761
ਮੁਸੋਲਿਨੀ ਇਟਲੀ ਦਾ ਜ਼ਾਲਮ ਤਾਨਾਸ਼ਾਹ ਸੀ। ਇੱਕ ਵਾਰ ਕਿਧਰੇ ਜਾ ਰਿਹਾ ਸੀ ਕਿ ਕਾਰ ਖਰਾਬ ਹੋ ਗਈ । ਮਕੈਨਿਕ ਨੇ ਦੱਸਿਆ ਕਿ ਦੋ ਘੰਟੇ ਲੱਗਣਗੇ । ਮੁਸੋਲਿਨੀ ਨੇੜੇ ਦੇ ਇਕ ਸਿਨੇਮੇ ਵਿਚ ਚਲਾ ਗਿਆ । ਉਦੋਂ ਫਿਲਮ ਖਤਮ ਹੋਣ ਤੇ ਮੁਸੋਲਿਨੀ ਦੀ ਤਸਵੀਰ ਦਿਖਾਈ ਜਾਂਦੀ ਸੀ, ਜਿਸਨੂੰ ਦੇਖ ਕੇ ਸਾਰੇ ਦਰਸ਼ਕ ਖੜੇ ਹੋ ਜਾਂਦੇ ਸਨ ।
ਜਦੋਂ ਉਸ ਸਿਨੇਮੇ ਵਿਚ ਫਿਲਮ ਉਪਰੰਤ ਮੁਸੋਲਿਨੀ ਦੀ ਤਸਵੀਰ ਵਿਖਾਈ ਗਈ ਤਾਂ ਸਾਰੇ ਖੜ੍ਹੇ ਹੋ ਗਏ ਪਰ ਮੁਸੋਲਿਨੀ ਸੁਭਾਵਕ ਹੀ ਬੈਠਾ ਰਿਹਾ। ਉਸਨੂੰ ਬੈਠੇ ਨੂੰ ਵੇਖ ਕੇ ਸਿਨੇਮੇ ਦੇ ਮੈਨੇਜਰ ਨੇ ਉਸ ਕੋਲ ਜਾਕੇ ਕਿਹਾ : “ ਖੜ੍ਹਾ ਤਾਂ ਕੋਈ ਵੀ ਨਹੀਂ ਹੋਣਾਂ ਚਾਹੁੰਦਾ , ਪਰ ਤੁਹਾਡਾ ਬਚਾਓ ਅਤੇ ਭਲਾਈ ਇਸੇ ਵਿਚ ਹੈ ਕਿ ਖੜ੍ਹੇ ਹੋ ਜਾਓ ।”
ਖਿੜਕੀਆਂ
ਨਰਿੰਦਰ ਸਿੰਘ ਕਪੂਰ