ਇਸ ਸੰਬੰਦੀ ਯੂਨਾਈਟਡ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਗੁਰਦਰਸ਼ਨ ਸਿੰਘ ਖਾਲਸਾ ਨੇ ਦੱਸਿਆ ਕਿ ਸਿਕਲੀਗਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਅਣਕਹੇ ਲੋਹੇ ਨੂੰ ਘੜ ਕੇ ਵਰਤਨਯੋਗ ਆਕਾਰ ਦੇਕੇ , ਤਿੱਖਾ ਕਰ ਸਕੇ ਅਤੇ ਚਮਕਾ ਸਕੇ ਉਸਨੂੰ ਸਿਕਲੀਗਰ ਕਿਹਾ ਜਾਂਦਾ ਹੈ।
ਸਿਕਲੀਗਰਾਂ ਦਾ ਸਿੱਖ ਧਰਮ ਨਾਲ ਬਹੁਤ ਪੁਰਾਣਾ ਸੰਬੰਧ ਹੈ। ਇਹ ਗੁਰੂ ਸਾਹਿਬਾਨ ਅਤੇ ਗੁਰੂ ਘਰ ਨੂੰ ਲੋਹੇ ਦੇ ਬਰਤਨ ਅਤੇ ਹੋਰ ਵਰਨਣਯੋਗ ਸਮਾਨ ਅਤੇ ਹਥਿਆਰ ਬਣਾ ਕੇ ਦਿੰਦੇ ਸਨ। ਪ੍ਰਮਾਣਿਕ ਸਿੱਖ ਇਤਿਹਾਸ ਅਨੁਸਾਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੰਗਾਂ ਸਮੇ ਸਭ ਤੋਂ ਪਹਿਲਾਂ ਲੱਕੜ ਦੀ ਤੋਪ ਅਤੇ ਗੋਲੇ ਇਹਨਾਂ ਨੇ ਹੀ ਬਣਾ ਕੇ ਦਿੱਤੇ ਸਨ। ਇਹਨਾਂ ਵੱਲੋ ਇਹ ਸੇਵਾਵਾਂ ਗੁਰੂ ਘਰ ਤੋਂ ਲੈਕੇ ਮਿਸਲਾਂ ਤੱਕ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਵੀ ਜਾਰੀ ਰਹੀਆਂ ਪਰ ਅੰਗਰੇਜਾਂ ਵੱਲੋ ਸਿੱਖ ਰਾਜ ਹੜੱਪ ਜਾਣ ਤੋਂ ਬਾਦ ਸਿਕਲੀਗਰਾਂ ਦੇ ਹਥਿਆਰ ਬਣਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਇਹਨਾਂ ਤੇ ਤਸ਼ੱਦਦ ਦਾ ਦੌਰ ਸ਼ੁਰੂ ਹੋ ਗਿਆ।
ਇਹ ਸ਼ਹਿਰ ਛੱਡ ਕੇ ਦੂਰ ਦੁਰਾਡੇ ਜੰਗਲਾਂ ਵੱਲ ਨਿਕਲ ਗਏ ਅਤੇ ਆਪਣੇ ਜੀਵਨ ਨਿਰਬਾਹ ਲਈ ਖੇਤੀਬਾੜੀ , ਸ਼ਿਕਾਰ ਅਤੇ ਘਰੇਲੂ ਵਰਤੋਂ ਦੇ ਸੰਦ ਬਣਾਉਣ ਆਦਿ ਦੇ ਧੰਦੇ ਕਰਨ ਲੱਗੇ।
ਡਾ ਹਰਪਾਲ ਸਿੰਘ ਬਟਾਲਵੀ
ਬਲਦੇਵ ਸਿੰਘ ਖਾਲਸਾ