ਅੱਜ ਤੌਂ 12 ਸਾਲ ਪਹਿਲਾਂ 18 ਜੁਲਾਈ ਵਾਲੇ ਦਿਨ ਮਸਕੀਨ ਜੀ ਨੇ ਸ਼ਾਮ ਦੀ ਕਥਾ ਕੀਤੀ ਸੀ ।ਮਸਕੀਨ ਜੀ 4 ਲਾਂਵਾ ਦੀ ਕਥਾ ਕਰ ਰਹੇ ਸਨ । ਉਨਾ ਦੇ ਇਸ ਕਥਾ ਦੇ Last ਬੋਲ ੲਿਸ ਤਰਾਂ ਸਨ:
******************************
ਇਹ ਇੰਝ ਕਹਿ ਲਵੌ ਮੇਰਾ ਸਮਾ ਸਮਾਪਤ..ਮੇਰੀ ਕਥਨ ਸਕਤੀ ਸਮਾਪਤ..ਮੇਰੀ ਸੌਚਣ ਸਕਤੀ ਦੀ ਸਮਾਪਤੀ..ਇੰਨਾ 4 ਲਾਵਾਂ ਦੇ ਵਿਚਾਰਾਂ ਦੀ ਸਮਾਪਤੀ ਨਹੀ ਹੈ । ਇਹ ਮੈਂ ਅਰਜ਼ ਕਰਾਂ । ਜਿੱਥੇ ਵੀ ਮਨੁੱਖ ਕਥਾ ਸਮਾਪਤ ਕਰਦੇ ਇਹ ਕਥਾਵਾਚਕ ਦਾ ਸਮਾ ਸਮਾਪਤ ਹੁੰਦਾ,,..ਉਸਦੀ ਸੋਚਣ ਸਕਤੀ ਸਮਾਪਤ ਹੁੰਦੀ ਹੈ..ਉਸਦੀ ਕਥਨ ਸਕਤੀ ਸਮਾਪਤ ਹੁੰਦੀ ਹੈ..ਪਰ ਗੁਰੂ ਦਾ ਸਬਦ ਸਮਾਪਤ ਨਹੀ ਹੁੰਦਾ..ਸਬਦ ਦੀ ਵਿਚਾਰ ਦੀ ਸਮਾਪਤੀ ਨਹੀ ਹੁੰਦੀ ।
ਧੰਨ ਗੁਰੂ ਰਾਮਦਾਸ ਜੀ ਮਾਹਰਾਜ ਨੇ ਜਿਤਨੀ ਕਿਰਪਾ ਕੀਤੀ..ਜਿਤਨੀ ਬਖਸਿਸ ਕੀਤੀ..ਉਨੀ ਕਥਾ ਤੁਹਾਡੇ ਸਾਹਮਣੇ ਰੱਖੀ ਹੈ ।
ਅਰਦਾਸ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਰਾਜ ਦੇ ਚਰਨਾਂ ਵਿੱਚ ਸੁਣ ਕੇ ਨਿਸਕਰਮ ਅਵਸਥਾ ਨੂੰ ਤੁਸੀ ਪ੍ਰਾਪਤ ਕਰੌ..ਸੁਣਾ ਕੇ ਮੈਨੂੰ ਨਿਸਕਰਮ ਅਵਸਥਾ ਦੀ ਪ੍ਰਾਪਤੀ ਹੌਵੇ । ਮੈਂ ਤੁਹਾਡੇ ਲਈ ਅਰਦਾਸ ਕਰਾਂ..ਤੁਸੀ ਮੇਰੇ ਲਈ ਅਰਦਾਸ ਕਰੌ ।
ਔਰ ਇਸ ਤਰਾਂ ਸਾਰਿਆਂ ਦੀ ਜੀਵਣ ਯਾਤਰਾ ਸਫਲ ਹੋਵੇ…
ਵਾਰ ਵਾਰ ਸਾਰਿਆਂ ਦਾ ਧੰਨਵਾਦ..ਭੁੱਲ ਚੁੱਕ ਦੀ ਖਿਮਾ
ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ
ਗਿਆਨੀ ਸੰਤ ਸਿੰਘ ਜੀ ਮਸਕੀਨ
((ਅਤੇ ਇਸ ਤੋਂ ਅਗਲੇ ਦਿਨ ਮਸਕੀਨ ਜੀ ਇਸ ਦੁਨੀਆ ਨੂੰ ਛੱਡ ਕੇ ਸੱਚਖੰਡ ਜਾ ਬਿਰਾਜੇ ਸਨ।))
871
previous post