ਸਾਹਸ

by Manpreet Singh

ਇੱਕ ਧਰਮਗੁਰੁ ਕੁੱਛ ਬੱਚਿਆਂ ਨੂੰ ਸਾਹਸ ਦੇ ਬਾਰੇ ਸਮਝਾ ਰਿਹਾ ਸੀ। ਬੱਚਿਆਂ ਨੇ ਕਿਹਾ : ਕੋਈ ਉਦਾਹਰਣ ਦਿਓ। ਧਰਮਗੁਰੁ ਬੋਲਿਆ : ਮੰਨ ਲਓ, ਇੱਕ ਪਹਾੜੀ ਸਰਾਂ ਦੇ ਇੱਕ ਹੀ ਕਮਰੇ ਚ ਬਾਰਾਂ ਬੱਚੇ ਰੁਕੇ ਹੋਏ ਨੇ। ਸਰਦੀ ਦੀ ਰਾਤ ਹੈ, ਤੇ ਜਦੋਂ ਉਹ ਦਿਨ ਭਰ ਦੇ ਥੱਕੇ ਰਾਤ ਨੂੰ ਸੌਣ ਲਗਦੇ ਨੇ ਤਾਂ ਗਿਆਰਾਂ ਬੱਚੇ ਤਾਂ ਕੰਬਲ ਚ ਲੁੱਕ ਕੇ ਸੌ ਜਾਂਦੇ ਨੇ, ਪਰ ਇੱਕ ਲੜਕਾ ਉਸ ਸਰਦੀ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਪ੍ਰਾਰਥਨਾ ਕਰਨ ਲਈ ਇੱਕ ਖੁੰਝੇ ਚ ਗੋਡਿਆਂ ਭਾਰ ਬੈਠ ਜਾਂਦਾ। ਇਸ ਨੂੰ ਮੈਂ ਸਾਹਸ ਕਹਿੰਦਾ ਹਾਂ।

ਕੀ ਇਹ ਸਾਹਸ ਨਹੀਂ ਹੈ ?

ਤੇ ਤਦੇ ਇੱਕ ਬੱਚਾ ਉੱਠਿਆ ਤੇ ਬੋਲਿਆ : ਮੰਨ ਲਓ ਉਸੇ ਸਰਾਂ ਚ ਬਾਰਾਂ ਪਾਦਰੀ ਨੇ। ਗਿਆਰਾਂ ਪਾਦਰੀ ਤਾਂ ਪ੍ਰਾਰਥਨਾ ਕਰਨ ਲਈ ਸਰਦ ਰਾਤ ਚ ਠੰਡੇ ਫਰਸ਼ ਤੇ ਗੋਡਿਆਂ ਭਾਰ ਬੈਠ ਗਏ, ਪਰ ਇੱਕ ਪਾਦਰੀ ਕੰਬਲ ਲਪੇਟ ਕੇ ਬਿਸਤਰੇ ਤੇ ਅਰਾਮ ਨਾਲ ਲੇਟ ਗਿਆ। ਕੀ ਇਹ ਵੀ ਸਾਹਸ ਨਹੀਂ ?

ਮੈਨੂੰ ਨਹੀਂ ਪਤਾ ਕਿ ਉਸ ਪਾਦਰੀ ਨੇ ਕੀ ਉੱਤਰ ਦਿੱਤਾ, ਪਰ ਇੱਕ ਗੱਲ ਜ਼ਰੂਰ ਜਾਣਦਾ ਹਾਂ, ਕਿ ਖ਼ੁਦ ਹੋਣ, ਸਵੈ ਹੋਣ ਦੀ ਸ਼ਕਤੀ ਦਾ ਨਾਮ ਹੀ ਸਾਹਸ ਹੈ। ਭੀੜ ਮੁਕਤ ਹੋਣ ਦਾ ਨਾਮ ਹੀ ਸਾਹਸ ਹੈ।

ਸਾਹਸ ਦੇ ਨਾਲ ਸਿਖਾਓ : ਵਿਵੇਕ ਤੇ ਜਾਗਰੂਕਤਾ। ਵਿਵੇਕ ਨਾ ਹੋਵੇ ਤਾਂ ਸਾਹਸ ਖਤਰਨਾਕ ਹੈ। ਇਸਤੋਂ ਬਿਨਾਂ ਸਾਹਸ ਵੀ ਹੰਕਾਰ ਦਾ ਰੂਪ ਲੈ ਲੈਂਦਾ।

ਸਾਹਸ ਸ਼ਕਤੀ ਹੈ, ਵਿਵੇਕ ਅੱਖ ਹੈ। ਸਾਹਸ ਚਲਾਉਂਦਾ ਹੈ, ਵਿਵੇਕ ਦੇਖਦਾ ਹੈ।

You may also like