ਕਹਿੰਦੇ ਨੇ ਬਾਬਾ ਰਵੀਦਾਸ ਜੀ ਕੋਲ਼ ਇੱਕ ਬੀਬੀ ਆਈ ਤੇ ਕਹਿਣ ਲੱਗੀ, ‘ਮੈਨੂੰ ਵੀ ਰੱਬ ਦੇ ਦਿਓ’।
ਬਾਬਾ ਜੀ ਮੁਸਕੁਰਾਏ, ਪਰ ਉਹ ਜਿੱਦ ਤੇ ਅੜ ਗਈ, ਕਹਿੰਦੀ ਰੱਬ ਲੈਣਾ ਹੀ ਹੈ। ਬਾਬਾ ਜੀ ਕਹਿੰਦੇ ਕੱਲ ਨੂੰ ਦੁੱਧ ਲੈ ਕੇ ਆਈਂ ਂ। ਉਹ ਅਗਲੇ ਦਿਨ ਦੁੱਧ ਦਾ ਭਾਂਡਾ ਭਰ ਕੇ ਲਿਆਈ। ਬਾਬਾ ਜੀ ਉਸ ਨੂੰ ਕਹਿੰਦੇ ਕਿ ਇਹ ਔਹ ਕੂੰਡੇ ਵਿੱਚ ਪਾ ਦੇ। ਕੂੰਡੇ ਵਿੱਚ ਚਮੜਾ ਭਿਉਂ ਕੇ ਰੱਖਿਆ ਹੋਇਆ ਸੀ। ਬੀਬੀ ਦੇਖ ਕੇ ਬੋਲੀ, ‘ਪਰ?’
“ਕੋਈ ਨੀ ਭਾਈ ਚਮੜਾ ਬਾਹਰ ਕੱਢ ਦੇ ਤੇ ਦੁੱਧ ਏਹਦੇ ਵਿੱਚ ਉਲਟਾ ਦੇ”।
‘ਪਰ ਇਹ ਤਾਂ ਬਹੁਤ ਗੰਦਾ ਭਾਂਡਾ ਹੈ, ਦੁੱਧ ਖ਼ਰਾਬ ਹੋਜੂ, ਕੋਈ ਸਾਫ ਭਾਂਡਾ ਹੈਨੀ’ ਬੀਬੀ ਬੋਲੀ।
“ਆਪਣੇ ਅੰਦਰ ਝਾਕ ਬੀਬੀ, ਕੀ ਤੇਰਾ ਭਾਂਡਾ ਏਸ ਕੂੰਡੇ ਨਾਲ਼ੋ ਸਾਫ ਹੈ, ਜਿਸ ਵਿੱਚ ਤੂੰ ਰੱਬ ਪਵਾਉਣ ਨੂੰ ਫਿਰਦੀ ਹੈਂ” ਬਾਬਾ ਜੀ ਮੁਸਕੁਰਾ ਰਹੇ ਸਨ।
…… ਸਚਮੁਚ ਅਸੀਂ ਕੀ ਹਾਲ ਕਰ ਲਿਆ ਹੈ ਆਪਣੇ ਸਾਫ ਤੇ ਪਾਕ ਭਾਂਡਿਆਂ ਦਾ…. ਸਤਿਗੁਰੂ ਮਿਹਰ ਕਰਨ ਤੇ ਸਾਨੂੰ ਭਾਂਡਾ ਧੋਣ ਦਾ ਵੱਲ਼ ਆ ਜਾਵੇ…..
admin
ਪੀ.ਐਚ.ਡੀ ਕਰਦਿਆਂ ਹੀ ਪਹਿਲਾਂ ਰੱਜੀ ਦੀ ਮੰਗਣੀ ਹੋ ਗਈ ਸੀ, ਉਸ ਨੇ ਆਪਣੇ ਹੋਣ ਵਾਲੇ ਪਤੀ ਰਵੀ ਨੂੰ ਸੁਭਾਵਿਕ ਹੀ ਪੁੱਛ ਲਿਆ ਸੀ, ‘ਤੁਸੀਂ ਆਪਣੇ ਮਾਪਿਆਂ ਦੀ ਇਕੋ ਇਕ ਔਲਾਦ ਕਿਉਂ ਰਹਿ ਗਏ…?
ਤੁਹਾਡੇ ਹੋਰ ਭੈਣ-ਭਰਾ ਕਿਉਂ ਨਹੀਂ…?’
ਰਵੀ ਨੇ ਹਾਸੇ ਵਿਚ ਗੱਲ ਪਾਉਂਦਿਆਂ ਆਖਿਆ, ‘ਆਪਣੇ ਮਾਂ ਬਾਪ ਨੂੰ ਪੁੱਛ ਕੇ ਦੱਸਾਂਗਾ |’
ਪਰ ਰਵੀ ਦੇ ਇਸ ਜਵਾਬ ਨਾਲ ਰੱਜੀ ਕੁਝ ਸੰਤੁਸਟ ਨਹੀਂ ਸੀ..ਇਸ ਲਈ ਇਹ ਗੱਲ ਰੱਜੀ ਨੂੰ ਕੁਝ ਖੜਕੀ..
ਚਲੋ ਜੀ.. ਵਿਆਹ ਦੀ ਤਾਰੀਖ ਪੱਕੀ ਹੋ ਗਈ ਹੈ, ਚੁੰਨੀ ਚੜ੍ਹਾਉਣ ਦੀ ਰਸਮ, ਸਹੁਰਿਆਂ ਵਾਲੇ ਪੂਰੀ ਠਾਠ-ਬਾਠ ਨਾਲ ਆਏ | ਉਨ੍ਹਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਚਾਹ-ਪਾਣੀ ਪਿਲਾ ਕੇ ਬਿਠਾਇਆ ਗਿਆ, ਖੁਸ਼ੀ ਦਾ ਮਾਹੌਲ ਸੀ |
ਜਦੋਂ ਰੱਜੀ ਨੂੰ ਰਸਮ ਲਈ ਬੁਲਾਇਆ ਗਿਆ ਤਾਂ ਉਹ ਸਾਧਾਰਨ ਜਿਹੇ ਕੱਪੜੇ ਪਹਿਨ ਕੇ ਆ ਗਈ, ਰੱਜੀ ਨੂੰ ਏਦਾਂ ਸਾਧਾਰਨ ਜਿਹੇ ਲਿਬਾਸ ਵਿਚ ਦੇਖ ਕੇ ਸਾਰਿਆਂ ਦੇ ਚਿਹਰੇ ਪ੍ਰਸ਼ਨ ਚਿੰਨ੍ਹ ਬਣ ਗਏ |
ਰੱਜੀ ਦੇ ਸਾਧਾਰਨ ਜਿਹੀ ਬਣ ਕੇ ਆਉਣ ਦਾ ਕਾਰਨ ਸੀ ਕੇ ਉਸਨੂੰ ਵਿਆਹ ਵਾਲੇ ਦਿਨ ਹੀ ਆਪਣੇ ਸਹੁਰੇ ਪਰਿਵਾਰ ਦੀ ਕੋਈ ਵੱਡੀ ਗੱਲ ਦਾ ਪਤਾ ਲੱਗ ਚੁੱਕਾ ਸੀ..
ਰੱਜੀ ਨੇ ਕਿਹਾ, ‘ਇਸ ਤੋਂ ਪਹਿਲਾਂ ਕਿ ਰਸਮ ਅਦਾ ਕੀਤੀ ਜਾਵੇ, ਮੈਂ ਇਕ ਭੁਲੇਖਾ ਸਪੱਸ਼ਟ ਕਰ ਲੈਣਾ ਚਾਹੁੰਦੀ ਹਾਂ, ਮੈਨੂੰ ਲਗਦਾ ਹੈ ਕਿ ਸਾਨੂੰ ਵਿਚੋਲੇ ਅੰਕਲ ਨੇ, ਸਹੁਰੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ |’
ਵਿਚੋਲੇ ਨੇ ਭੜਕਦਿਆਂ ਕਿਹਾ, ‘ਕੁੜੀਏ ਕੀ ਝੂਠ ਬੋਲਿਆ.. ਕੀ ਉਨ੍ਹਾਂ ਦੀ 20 ਏਕੜ ਜ਼ਮੀਨ ਨਹੀਂ ?’… ‘ਹੈ’…
ਕੀ ਉਨ੍ਹਾਂ ਨੂੰ ਨਾਨਕਾ-ਢੇਰੀ ਨਹੀਂ ਆਉਂਦੀ? … ‘ਆਉਂਦੀ ਹੈ’ ਕੀ ਉਨ੍ਹਾਂ ਦਾ ਇਕੋ-ਇਕ ਮੁੰਡਾ ਨਹੀਂ?… ‘ਹੈ’,
‘ਤੈਨੂੰ ਹੋਰ ਕੀ ਨਹੀਂ ਦੱਸਿਆ ਗਿਆ?’
ਰੱਜੀ ਨੇ ਇਹ ਸੁਣਦਿਆਂ ਹੀ ਵਿਚੋਲੇ ਨੂੰ ਇਕ ਸਵਾਲ ਪੁੱਛਿਆ “” ਅੰਕਲ ਜੀ..ਤੁਸੀ ਇਹ ਦੱਸੋ ਕੀ.. ਤੁਸੀ ਸਾਨੂੰ ਇਹ ਦੱਸਿਆ ਸੀ ਕੇ ਮੇਰੇ ਹੋਣ ਵਾਲੇ ਪਤੀ ਨੂੰ ਇੱਕੋ-ਇੱਕ ਮੁੰਡਾ ਰੱਖਣ ਲਈ ਇਨ੍ਹਾਂ ਦੋ ਅਬੌਰਸ਼ਨ ਕਰਵਾਏ ਹਨ, ਉਹ ਵੀ ਦੋ-ਦੋ ਕੁੜੀਆਂ ਦੇ
ਅਬੌਰਸ਼ਨ… ਦੋ-ਦੋ ਕਤਲ ਕੀਤੇ ਹਨ ਇਨ੍ਹਾਂ ਨੇ, ਕੱਲ ਨੂੰ ਵਿਆਹ ਤੋਂ ਬਾਅਦ ਅਗਰ ਮੇਰੇ ਧੀ ਹੋਵੇ ਤਾਂ ਇਹ ਤਾਂ ਓਹਨੂੰ ਵੀ ਕੁੱਖ ਚ ਹੀ ਕਤਲ ਕਰਵਾ ਦੇਣਗੇ…ਨਾ ਨਾ ਅੰਕਲ ਜੀ ਇਹ ਵੱਡਾ ਗੁਨਾਹ ਮੈਂ ਨਹੀਂ ਕਰ ਸਕਦੀ…
ਜਿਸ ਘਰ ਵਿਚ ਮਰਦਾਵੀਂ ਹੋਂਦ ਨੂੰ ਕਾਇਮ ਰੱਖਣ ਲਈ, ਕੁੜੀ ਦੇ ਸੁਲੱਖਣੇ ਪੈਰ ਨਹੀਂ ਪੈਣ ਦਿੱਤੇ ਗਏ, ਮੁਆਫ਼ ਕਰਨਾ, ਉਸ ਘਰ ਵਿਚ, ਬਹੂ ਬਣ ਕੇ, ਸ਼ਗਨਾਂ ਵਾਲੇ ਪੈਰ ਪਾਉਣ ਦੀ ‘ਵੱਡੀ ਗਲਤੀ ‘ ਮੈਂ ਹਰਗਿਜ਼ ਹਰਗਿਜ਼ ਨਹੀਂ ਕਰ ਸਕਦੀ |’ ਇਹ ਸੁਣ ਕੇ ਸਾਰੇ ਸ਼ਰਮਸਾਰ ਜਿਹੇ ਹੋ ਗਏ I
ਸੋ ਦੋਸਤੋ ਸਮਝ ਨੀ ਆ ਰਹੀ ਜੋ ਅੱਜ ਧੀਆਂ ਨੂੰ ਕੁੱਖ ਚ ਕਤਲ ਕਰਵਾ ਰਹੇ ਆ ਉਹ ਇਹ ਗੱਲ ਕਿਉਂ ਸਮਝਦੇ ਕੇ ਜਿਹਨਾਂ ਪੁੱਤਾਂ ਲਈ ਇਹ ਪਾਪ ਕਰ ਰਹੇ ਹਨ.. ਕੀ ਕੱਲ ਨੂੰ ਉਹ ਹਨ ਨੂੰ ਸੁਖ ਦੇਣਗੇ ਵੀ ਜਾਂ ਨਹੀਂ I ਉਹ ਇਸ ਦਰਦ ਨੂੰ ਨਹੀਂ ਸਮਝਦੇ ਇਹ ਦਰਦ ਕੀ ਹੁੰਦਾ ਇਸ ਦਰਦ ਬਾਰੇ ਉਹਨਾਂ ਤੋਂ ਪੁੱਛਣਾ ਚਾਹੀਦਾ ਜਿਨ੍ਹਾਂ ਨੂੰ ਹਾਲੇ ਤੱਕ ਔਲਾਦ ਸੁਖ ਨਹੀਂ ਪ੍ਰਾਪਤ ਹੋਇਆ.. ਉਹ ਲੋਕ ਧੀਆਂ ਨੂੰ ਵੀ ਤਰਸ ਰਹੇ ਹਨ, ਧੀਆਂ ਤਾਂ ਅੱਜ ਕਿਸੇ ਵੀ ਖੇਤਰ ਵਿਚ ਮੁੰਡਾ ਨਾਲੋਂ ਪਿੱਛੇ ਨਹੀਂ ਹਨ, ਧੀਆਂ ਤਾਂ ਬੁਲੰਦੀ ਦੀਆਂ ਸਿਖ਼ਰਾਂ ਛੂਹ ਰਹੀਆਂ ਹਨ,
ਸੋ Please ਧੀਆਂ ਨੂੰ ਵੀ ਪੁੱਤਾਂ ਵਾਂਗੂ ਪਿਆਰ ਕਰੋ-ਧੰਨਵਾਦ ਜੀ
ਇੱਕ ਵੇਰਾਂ ਮਿਸ਼ਨਰੀ ਪਰਚਾਰ ਕਰਨ ਆਏ ਸਾਡੇ ਇਲਾਕੇ ਚ..
ਮਿਸ਼ਨਰੀ:- ਈਸਾ ਮਸੀਹ ਖੁਦਾ ਦਾ ਪੁੱਤਰ ਐ ਓਹਦੀ ਸ਼ਰਨ ਚ ਆਓ ਤੁਹਾਡੇ ਪਾਪ ਮਾਫ ਹੋਣਗੇ।
ਇੱਕ ਬਜ਼ੁਰਗ ਭਾਵੇਂ ਅੰਨਪੜ ਸੀ ਪਰ ਓਹਦੀ ਰੱਬ ਨਾਲ ਸਿੱਧੀ ਗੱਲ ਸੀ ! ਦਾ ਜਵਾਬ ਅੱਜ ਵੀ ਮੇਰੇ ਕੰਨਾਂ ਚ ਗੂੰਜ ਰਿਹੈ!!
ਓਹਨੇ ਆਖਿਆ ‘ਪਾਦਰੀ ਸਾਬ ਸੱਚੀ ਤੁਹਾਡਾ ਈਸਾ ਖੁਦਾ ਦਾ ਪੁੱਤ ਹੈ ??
ਤਾਂ ਪਾਦਰੀ ਨੇ ਆਖਿਆ ‘ਹਾਂ ਇਕਲੋਤਾ ਪੁੱਤਰ ਐ’
ਅੱਗੋਂ ਬਜ਼ੁਰਗ:- ਕੀ ਖੁਦਾ ਮਰ ਗਿਆ??
ਪਾਦਰੀ:- ਨਹੀਂ! ਖੁਦਾ ਨਹੀਂ ਮਰ ਸਕਦਾ।
ਬਜ਼ੁਰਗ ਮੇਰੀ ਬਾਂਹ ਫੜ ਕੇ ਕਹਿੰਦਾ ਚੱਲ ਕਾਕਾ ਚੱਲੀਏ ਅੱਗੋਂ ਪਾਦਰੀ ਕਹਿੰਦਾ ਕਿੱਥੇ ਚੱਲੇ ਜੇ??
ਤਾਂ ਓ ਬਜ਼ੁਰਗ ਨੇ ਪਾਦਰੀ ਨੂੰ ਆਖਿਆ:- ਪਾਦਰੀ ਸਾਬ ਜੇ ਖੁਦਾ ਜਿੳਂਦਾ ਹੈ ਤਾਂ ਖੁਦਾ ਕੋਲੋਂ ਮੰਗਾਂਗੇ ਓਹਦੇ ਪੁੱਤਰ ਕੋਲੋਂ ਨਹੀਂ।
ਮੈਂ ਵੀ ਹੈਰਾਨ ਸੀ ਕੇ ਕਿਧਰੇ ਕੋਈ ਪੰਗਾ ਈ ਨਾ ਪੈ ਜਾਵੇ।
ਪਾਦਰੀ ਆਖਦਾ ‘:;ਕਿਉਂ ਜੀ ਖੁਦਾ ਦੇ ਪੁੱਤਰ ਕੋਲੋਂ ਮੰਗਣ ਚ ਕੀ ਹਰਜ਼ ਐ ??””‘-
ਤਾਂ ਬਜ਼ੁਰਗ ਨੇ ਜੋ ਆਖਿਆ ਓ ਮੈਂ ਕਦੇ ਨਹੀਂ ਭੁੱਲ ਸਕਦਾ!! ਓਹ ਕਹਿੰਦਾ’–ਪਾਦਰੀ ਸਾਬ ਸਾਡੇ ਐਥੇ ਜੇ ਪਿਉ ਜਿਉਂਦਾ ਹੋਵੇ ਤੇ ਪੁੱਤਰ ਦੀ ਚੌਧਰ ਨਹੀਂ ਹੁੰਦੀ’।
ਦੋ ਛੋਟੇ ਬੱਚੇ ਬਾਗ ਵਿਚੋਂ ਸੰਤਰਿਆ ਦਾ ਬੈਗ ਚੋਰੀ ਕਰ ਲਿਆਏ ਤੇ ਆਪਸ ਵਿਚ ਵੰਡ ਵੰਡਾਈ ਲਈ ਲਾਗੇ ਇੱਕ ਕਬਰਿਸਤਾਨ ਵਿਚ ਵੜ ਗਏ ….ਕਬਰਿਸਤਾਨ ਦਾ ਗੇਟ ਟੱਪਦਿਆਂ ਦੋ ਸੰਤਰੇ ਡਿੱਗ ਪਏ ਪਰ ਸੋਚਣ ਲੱਗੇ ਕੇ ਪਰਾਂ ਦਫ਼ਾ ਕਰੋ….ਹੋਰ ਬਥੇਰੇ ਨੇ ਬੈਗ ਵਿਚ
ਅੰਦਰ ਵੜ ਦਰਖਤਾਂ ਦੇ ਝੁੰਡ ਓਹਲੇ ਸੰਤਰੇ ਵੰਡਣ ਲੱਗੇ ਤਾਂ ਕੋਲੋਂ ਲੰਘਦੇ ਸ਼ਰਾਬੀ ਨੇ ਵਾਜ ਸੁਣ ਲਈ..”ਇਹ ਮੇਰਾ..ਇਹ ਤੇਰਾ…ਇਹ ਵਾਲਾ ਮੇਰਾ ..ਇਹ ਵਾਲਾ ਤੇਰਾ ”
ਬੁਰੀ ਤਰਾਂ ਡਰਿਆ ਹੋਇਆ ਭੱਜਾ-ਭੱਜਾ ਲਾਗੇ ਚਰਚ ਦੇ ਪਾਦਰੀ ਕੋਲ ਗਿਆ ਤੇ ਆਖਣ ਲੱਗਾ ਕੇ ਫਾਦਰ ਬੜਾ ਅਜੀਬ ਨਜਾਰਾ ਦੇਖਿਆ..ਲਾਗੇ ਕਬਰਿਸਤਾਨ ਵਿਚ ਸ਼ੈਤਾਨ ਤੇ ਰੱਬ ਨੂੰ ਕਬਰਾਂ ਦੇ ਮੁਰਦੇ ਵੰਡਦਿਆਂ ਆਪਣੇ ਕੰਨੀ ਸੁਣਿਆ..ਚਲੋ ਮੇਰੇ ਨਾਲ ਦਿਖਾਵਾਂ!
ਜਦੋਂ ਦੋਵੇਂ ਕਬਰਿਸਤਾਨ ਦੇ ਗੇਟ ਤੇ ਪੁੱਜੇ ਤਾਂ ਅੰਦਰੋਂ ਅਵਾਜ ਆਈ..”ਇਹ ਸਾਰੇ ਤੇ ਵੰਡ ਲਏ ਹੁਣ ਓਹਨਾ ਦੋਹਾ ਦਾ ਕੀ ਕਰਨਾ ਜਿਹੜੇ ਗੇਟ ਤੇ ਨੇ ?
ਪਾਦਰੀ ਨੇ ਐਸੀ ਸ਼ੂਟ ਵੱਟੀ ਕੇ ਚਰਚ ਆ ਕੇ ਹੀ ਸਾਹ ਲਿਆ ਤੇ ਸ਼ਰਾਬੀ ਅਜੇ ਤੱਕ ਵੀ ਲਾਪਤਾ ਏ…ਨਾ ਠੇਕੇ ਪਹੁੰਚਿਆ ਤੇ ਨਾ ਹੀ ਘਰੇ !
ਕੁਝ ਅੌਰਤਾਂ ਕਾਫ਼ੀ ਦੇਰ ਤੋਂ ‘ਕੱਠੀਅਾਂ ਹੋ ਕੇ ਅਾਪਸ ਵਿੱਚ ਅਾਪਣੇ ਪਤੀ ਦੇਵਤਿਅਾਂ ਦੀ ‘ਪ੍ਰਸੰਸਾ’ ਦੇ ਕਸੀਦੇ ਪੜ੍ਹ ਰਹੀਅਾਂ ਸਨ।
ਕਾਫ਼ੀ ੳੁੱਸਲਵੱਟੇ ਲੈਣ ਤੋਂ ਬਾਦ ਠੇਠ ਪੇਂਡੂ ਪਿਛੋਕੜ ਵਾਲੀ ਸਰਲਾ ਬੋਲੀ,” ਮੈਨੂੰ ਸਮਝ ਨਹੀਂ ਅਾੳੁਂਦੀ, ਤੀਵੀਅਾਂ ਅਾਪਣੇ ਪਤੀਅਾਂ ਦੀ ਬੁਰਾੲੀ ਕਰ ਕਿਵੇਂ ਲੈਂਦੀਅਾਂ ਨੇ? ਮੇਰੇ ਘਰਵਾਲੇ ਵੱਲ ਵੇਖ ‘ਲੋ, ਨਾ ਅਕਲ, ਨਾ ਸ਼ਕਲ, ਨਾ ਮੂੰਹ ਨਾ ਮੱਥਾ, ਅਖੇ ਜਿੰਨ ਪਹਾੜੋਂ ਲੱਥਾ, ਰੰਗ ਅੈਨਾ ਕਾਲਾ ਜਿਵੇਂ ਮਾਂ ਭੂਤਨੀ ਨੇ ਭੱਠੀ ‘ਚ ਤਪਾ ਕੇ ਜੰਮਿਅਾ ਹੋਵੇ, ਕੰਜੂਸ ਅੈਨਾ ਕਿ ਅੌਂਤਰਾ ਨਖੱਤਾ ਕੱਛੇ ਬਨੈਣਾਂ ਵੀ ਸੈਕੰਡ ਹੈਂਡ ਖਰੀਦ ਕੇ ਲਿਅੌਂਦਾ, ਮਰ ਜਾਣੇ ਦੀਅਾਂ ਕੱਛਾਂ ‘ਚੋਂ ਮੁਸ਼ਕ, ਮੂੰਹ ‘ਚੋਂ ਮੁਸ਼ਕ – ਮੈਂ ਹੈਰਾਨ ਅਾਂ, ਕਾਲੇ ਮੂੰਹ ਵਾਲਾ ਪਤਾ ਨਹੀਂ ਕਿਹੜੀ ਹੱਡਾਂਰੋੜੀ ‘ਚੋਂ ਮੂੰਹ ਮਾਰ ਕੇ ਅੌਂਦਾ?
ਰਾਤ ਨੂੰ ਅੈਨੇ ਘਰਾੜੇ ਮਾਰਦੈ ਕਿ ਕਦੇ ਕਦੇ ਤਾਂ ਮੇਰਾ ਜੀ ਕਰਦਾ, ਬਾਂਦਰ ਜੲੇ ਦੀਅਾਂ ਨਾਸਾਂ ‘ਚ ਪੈਟਰੌਲ ਪਾ ਕੇ ਅੱਗ ਲਾ ਦਿਅਾਂ। ਧਰਮ ਨਾਲ ੲੇਨੀ ਦੁੱਖੀ ਅਾਂ, ੲੇਨੀ ਦੁੱਖੀ – ਕਿ ਰਹਿ ਰੱਬ ਦਾ ਨਾਂ, ਪਰ ਫਿਰ ਵੀ ਮਜ਼ਾਲ ਅਾ ਕਿ ਕਦੇ ਮੈਂ ਓ’ਦੀ ਬੁਰਾੲੀ ਕੀਤੀ ਹੋਵੇ। ਚੌਂਤੀ ਸਾਲ ਹੋ’ਗੇ ਵਿਅਾਹ ਨੂੰ, ਮੈਨੂੰ ਤਾਂ ਅਾਪਣੀ ਮਰੀ ਮਾਂ ਦੀ ਨਸੀਹਤ ਅਜੇ ਤੱਕ ਯਾਦ ਅਾ, ਕਹਿੰਦੀ ਹੁੰਦੀ ਸੀ, ‘ਧੀੲੇ ! ਘਰਵਾਲਾ ਭਾਂਵੇਂ ਕਿੱਡਾ ਵੀ ਕੰਜਰ ਕਿੳੁਂ ਨਾ ਹੋਵੇ, ਜਨਾਨੀ ‘ਲੀ ਤਾਂ ਦਿਓਤਾ ਹੁੰਦਾ, ਦਿਓਤਾ’ !”
ਇੱਕ ਵਾਰੀ ਕੋੲੀ ਬੀਬੀ ਨਹਿਰ ਕਿਨਾਰੇ ਕੱਪਡ਼ੇ ਧੋਹ ਰਹੀ ਸੀ ਤਾ ਕੋਲ ਹੀ ਉਸ ਦਾ ਬੱਚਾ ਖੇਡਦਾ ਨਹਿਰ ਚ ਡਿੱਗ ਪਿਆ ਤੇ ਬੀਬੀ ਰੌਲਾ ਪਾਉਣ ਲੱਗੀ ਬੱਚੇ ਨੂੰ ਬਚਾਓ ਬੱਚੇ ਨੂੰ ਬਚਾਓ
ਇੰਨੀ ਦੇਰ ਨੂੰ ਉਥੇ ਨਹਿਰ ਕਿਨਾਰੇ ਕੋਈ ਅੰਗਰੇਜ਼ ਘੁੰਮਦਾ ਹੋੲਿਆ ਅਾ ਰਿਹਾ ਸੀ। ਉਸ ਅੌਰਤ ਨੇ ਅੰਗਰੇਜ਼ ਨੂੰ ਸਾਰੀ ਗੱਲ ਦੱਸੀ ਤੇ ਅੰਗਰੇਜ਼ ਨੇ ੳੁਸੇ ਵਕਤ ਹੀ ਨਹਿਰ ਚ ਛਾਲ਼ ਮਾਰੀ ਤੇ ਕਾਫੀ ਜੱਦੋ ਜਹਿਦ ਤੋ ਬਾਅਦ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆਇਅਾਂ ਤੇ ਬੱਚਾ ਉਸ ਬੀਬੀ ਨੂੰ ਸੌੋਪ ਦਿਤਾ ਤੇ ਉਹ ਅੌਰਤ ਨੇ ਜਲਦੀ ਨਾਲ ਬੱਚੇ ਨੂੰ ਅਾਪਨੀ ਛਾਤੀ ਨਾਲ ਲਾਇਆ ਤੇ ਉਹ ਅੰਗਰੇਜ਼ ਸਾਰਾ ਕੁੱਝ ਦੇਖ ਰਿਹਾ ਸੀ।
ਹੁਣ ਜਦੋਂ ਉਹ ਬੀਬੀ ਅਾਪਨੇ ਘਰ ਨੂੰ ਜਾਣ ਲੱਗੀ ਤਾ ਅੰਗਰੇਜ ਨੇ ਬੀਬੀ ਨੂੰ ਕਿਹਾ ਤੁਸੀ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੋ ਲੇਕਿਨ ਮੈਂ ਬੱਚੇ ਨੂੰ ਨਹਿਰ ਚ ਕੱਢ ਕੇ ਲਿਅਾਇਆ ਤੇ ਤੁਸੀ ਮੇਰਾ ਧੰਨਵਾਦ ਵੀ ਨਹੀ ਕੀਤਾ ਤੁਸੀ ਕਿੰਨੇ ਅਕਿਰਤਘਣ ਲੋਕ ਹੋ ਕਿ ਤੁਸੀ ਕਿਸੇ ਦਾ ਅਹਿਸਾਨ ਵੀ ਨਹੀ ਮੰਨਦੇ।
ਓਸ ਅੰਗਰੇਜ਼ ਦੀਆ ਗੱਲਾਂ ਸੁਨਣ ਤੋ ਬਾਅਦ ਉਸ ਬੀਬੀ ਨੇ ਜੋ ਜਵਾਬ ਦਿੱਤਾ ਉਹ ਹਾਲਤ ਅੱਜ ਸਾਡੇ ਲੋਕਾ ਦੀ ਹੈ।
ਉਸੁ ਬੀਬੀ ਨੇ ਜਵਾਬ ਦਿੱਤਾ ਕਹਿੰਦੀ ਤੂੰ ਤਾ ਇੱਕ ਬੱਚੇ ਨੂੰ ਬਚਾ ਕੇ ਧੰਨਵਾਦ ਭਾਲਦਾ ਅਸੀ ਤਾ ਅੇਨੈ ਅਕ੍ਰਿਤਘਣ ਲੋਕ ਅਾ ਕਿ ਜੀਨੇ ਸਾਡੇ ਉਤੋ ਸਾਰਾ ਪਰਿਵਾਰ ਵਾਰ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਅਾਪਨੇ ਚਾਰੇ ਲਾਲ ਮਾਤਾ ਪਿਤਾ ਤੱਕ ਸਾਨੂੰ ਸਰਦਾਰੀਆਂ ਦੇਣ ਲਈ ਵਾਰ ਦਿੱਤੇ ਅਸੀ ਤਾ ਮੂਰਖਾ ਨੇ ਕਦੇ ਦਸ਼ਮੇਸ ਪਿਤਾ ਦਾ ਧੰਨਵਾਦ ਨਹੀ ਕੀਤਾ।
ਪਿਆਰੇ ਵੀਰੋ ਹੁਣ ਜਰਾ ਅਾਪਨੀ ਵੱਲ ਵੀ ਝਾਤ ਮਾਰ ਕੇ ਵੇਖ ਲਿਉ ਕਿਤੇ ਇਹੀ ਗਲ਼ਤੀ ਅਾਪਾ ਤਾ ਨਹੀ ਕਰ ਰਹੇ।
ਸਿਰਦਾਰ ਨਲਵੇ ਦੇ ਕਿਰਦਾਰ ਦੀ ਇਕ ਹੋਰ ਬੇਮਿਸਾਲ ਗਾਥਾ (ਪਿਸ਼ਾਵਰ ਦੇ ਰਹਿ ਚੁਕੇ ਡਿਪਟੀ ਕਮਿਸ਼ਨਰ ਓਲਫ ਕੈਰੋ ਦੀ ਜ਼ੁਬਾਨੀ)
ਇਕ ਅਫਰੀਦੀ ਪਠਾਣ ਨੇ, ਇਸ ਅਦਭੁਤ ਜਰਨੈਲ(ਹਰੀ ਸਿੰਘ ਨਲੂਆ) ਬਾਰੇ ਇਹ ਖਾਸ ਵਾਕਿਆ ਸੁਣਾਇਆ ।ੲਿਕ ਦਿਨ ਹਰੀ ਸਿੰਘ ਕਿਲ੍ਹੇ ਦੇ ਬਾਹਰ ਸਵੇਰ ਸਾਰ ਫੁਲਾਹੀ ਦੀ ਦਾਤਣ ਕਰ ਰਿਹਾ ਸੀ । ਜਾਮ ਪਿੰਡ (ਜਿਸ ਦੇ ਨਾਮ ਦੇ ਕਿਲ੍ਹਾਂ ਜਮਰੌਦ ਦਾ ਨਾਮ ਪਿਆ ਸੀ)ਦਾ ਇਕ ਪਠਾਣ ਆਪਣੀ ਬੇਗਮ ਨਾਲ ਉੱਧਰੋਂ ਦੀ ਲੰਘ ਰਿਹਾ ਸੀ । ਉਹਨੇ ਸਰਦਾਰ ਨੂੰ ਪੁਛਿਆ ਕਿ ਤੁਸੀ ਪਠਾਣਾਂ ਦੇ ਦੇਸ਼ ਚ ਰਹਿੰਦੇ ਹੋ ਤੇ ਇੰਝ ਆਜ਼ਾਦੀ ਨਾਲ ਬੇਖੌਫ ਟੁਰੇ ਫਿਰਦੇ ਹੋ । ਕੀ ਕਰੋਗੇ ਜੇ ਕਿਸੇ ਨੇ ਇਥੇ ਖੜ੍ਹੇ ਨੂੰ ਮਾਰ ਦਿਤਾ ਤਾਂ?
ਸਰਦਾਰ ਨੇ ਗਰਵ ਨਾਲ ਉਤਰ ਦਿਤਾ ਕਿ ਅਸੀ ਗੁਰੂ ਗੋਬਿੰਦ ਸਿੰਘ ਦੇ ਸਿੰਘ ਹਾਂ ਤੇ ਸੱਚੇ ਪਾਤਸ਼ਾਹ ਆਪ ਹਰ ਔਖੀ ਘੜੀ ਚ ਸਾਡੀ ਰਖਿਆ ਕਰਦਾ ਹੈ । ਪਠਾਣ ਨੇ ਰੋਹ ਨਾਲ ਕਿਹਾ ਕਿ ਚੱਲ ਮੇਰੇ ਨਾਲ ਮੇਰੇ ਪਿੰਡ ਚਲ ਕਿ ਲੜਾਈ ਕਰ । ਮੈ ਆਪਣੀ ਬੇਗਮ ਨੂੰ ਘਰ ਛਡ ਕਿ ਤੇਰੀ ਤੇ ਤੇਰੇ ਗੁਰੂ ਦੀ ਅਜ਼ਮਾਇਸ਼ ਕਰਾਂਗਾ । ਪਠਾਣ ਨੇ ਕਿਹਾ ਤੂੰ ਮੇਰਾ ਮਹਿਮਾਣ ਹੋਵੇਗਾ ਹੋਰ ਕੋਈ ਤੇਰੀ ਵਾ ਵਲ ਵੀ ਨਹੀ ਦੇਖੇਗਾ ।
ਖਾਲਸਾ ਕਮਾਂਡਰ ਉਹਦੀ ਗੱਲ ਮੰਨ ਕੇ ਉਹਦੇ ਇਲਾਕੇ ਵਿਚ ਚਲਾ ਗਿਆ । ਪਠਾਣ ਨੇ ਖਾਲਸਾ ਕਮਾਂਡਰ ਨੂੰ ਇਕ ਤਲਵਾਰ ਤੇ ਢਾਲ ਦਿਤੀ ਅਤੇ ਅਾਪ ਵੀ ਲੈ ਲੲੀ। ਸਾਰਾ ਪਿੰਡ ਇਹ ਨਜ਼ਾਰਾ ਦੇਖਣ ਉਮੜ ਆਇਆ । ਹਰੀ ਸਿੰਘ ਨੇ ਪਹਿਲ੍ਹਾਂ ਪਠਾਣ ਨੂੰ ਵਾਰ ਕਰਨ ਲਈ ਕਿਹਾ । ਉਸਦੇ ਪੂਰਨ ਜੋਸ਼ ਤੇ ਤਾਕਤ ਨਾਲ ਕੀਤੇ ਵਾਰ ਨੂੰ ਸਰਦਾਰ ਨੇ ਆਪਣੀ ਢਾਲ ਤੇ ਲਿਆ । ਫੇਰ ਸਰਦਾਰ ਨਲਵਾ ਨੇ ਵਾਰ ਕੀਤਾ । ਤਲਵਾਰ ਪਠਾਣ ਦੀ ਢਾਲ ਦੇ ਦੋ ਟੋਟੇ ਕਰ ਪਠਾਣ ਦੀ ਵੱਖੀ ਨੂੰ ਚੀਰ ਗਈ । ਹਾਲੇ ਪਠਾਣ ਸਹਿਕਦਾ ਸੀ, ਕਿ ਬਹਾਦਰ ਹਰੀ ਸਿੰਘ ਨੇ ਉਹਨੂੰ ਆਪਣੀਆਂ ਬਾਹਾਂ ਵਿਚ ਲਿਅਾ ਤੇ ਆਪਣੀ ਦਸਤਾਰ ਨਾਲੋਂ ਟੁਕੜਾ ਲੈ ਕਿ ਪਠਾਣ ਦੇ ਜਖਮ ਨੂੰ ਸੰਭਾਲਣ ਲੱਗ ਪਿਆ। ਮਰਦਾ ਪਿਆ ਅਫਰੀਦੀ, ਸਰਦਾਰ ਦੇ ਇਸ ਰਵੱਈਏ ਤੇ ਹੈਰਾਨ ਹੋ ਕਿ ੳੁਸ ਵਲ ਵੇਖ ਰਿਹਾ ਸੀ । ਸਰਦਾਰ ਜੀ ਨੇ ਕਿਹਾ”ਜਦੋਂ ਤੂੰ ਸਾਬਤ ਸਬੂਤ ਸੀ ਤਾਂ ਮੇਰਾ ਦੁਸ਼ਮਣ ਸੀ । ਹੁਣ ਜਦੋਂ ਤੂੰ ਗੰਭੀਰ ਰੂਪ ਵਿਚ ਜਖਮੀ ਹੈ ਤਾਂ ਗੁਰੂ ਕਾ ਸਿੱਖ ਹੋਣ ਨਾਤੇ ਮੇਰਾ ਫਰਜ਼ ਹੈ ਕਿ ਮੈ ਤੇਰੀ ਮਰਹਮ ਪੱਟੀ ਕਰਾਂ”। ਨਲਵਾ ਸਾਹਬ ਦੀ ਗੱਲ ਨੇ ਉਸਤੇ ਡੂੰਘਾ ਅਸਰ ਕੀਤਾ। ਉਸ ਅਫਰੀਦੀ ਨੇ ਆਪਣੇ ਪਿੰਡ ਵਾਲਿਆ ਨੂੰ ਹੁਕਮ ਕੀਤਾ ਕਿ ਸਰਦਾਰ ਜੀ ਨੂੰ ਉਨ੍ਹਾਂ ਦੇ ਕਿਲ੍ਹੇ ਵਿਚ ਸਹੀ ਸਲਾਮਤ ਪਹੁੰਚਾ ਦਿਓ। ਬਾਅਦ ਵਿਚ ਜਦੋਂ ਅਫਰੀਦੀ ਪਿੰਡ ਦੇ ਪਠਾਣਾਂ ਨੂੰ ਪਤਾ ਲੱਗਾ ਕਿ ਇਹ ਸਿੱਖ ਤਾਂ ਹਰੀ ਸਿੰਘ ਨਲਵਾ ਆਪ ਸੀ ਤਾਂ ਉਨ੍ਹਾਂ ਨੂੰ ਬਹੁਤ ਪਛਤਾਵਾ ਲੱਗਾ ਕਿ ਅਸੀ ਆਪਣੇ ਸਭ ਤੋਂ ਵੱਡੇ ਦੁਸ਼ਮਣ ਨੂੰ ਐਵੇਂ ਹੀ ਛੱਡ ਦਿਤਾ ।
ਸਰੋਤ ਵਟਸਅੱਪ
(Olaf Caroe, The Pathans 550bc- ad 1957)
-“ਧੜਾਕ! ਧੜਾਕ!!ਧੜਾਕ…..!!!”
ਕਾਫ਼ੀ ਜੋਰ ਨਾਲ ਗੇਟ ਇੰਝ ਖੜਕਦਾ ਹੈ ਜਿਵੇਂ ਬੱਦਲ ਭੁੱਖੇ ਸ਼ੇਰ ਵਾਂਗ ਦਹਾੜਦਾ ਹੈ ਤੇ ਬਿਜਲੀ ਭੂਤਰੀ ਦੈਂਤਨੀ ਵਾਂਙ ਕੜਕਦੀ ਹੈ!
-“ਵੇ ਜੱਸੀ ਵੇ..! ਸਾਰਾ ਪਾਣੀ ਮੁੱਕ ਗਿਆ ਵੇ..!” ਬੇਬੇ ਦੇ ਕੀਰਨੇ ਵਰਗੇ ਘਾਬਰੇ ਤੇ ਬੁਰੀ ਤਰ੍ਹਾਂ ਪਾਟੇ ਬੋਲਾਂ ਨੇ ਮੇਰੇ ਕੰਨਾਂ ਦੀ ਹਿੱਕ ਪਾੜ ਹੀ ਤਾਂ ਸੁੱਟੀ ਹੈ ।
“ਟਿਕ ਜਿਆ ਕਰ ਬੀਬੀ,ਟਿਕ ਜਿਆ ਕਰ! ਸਾਰਾ ਖੇਤ ਹੀ ਸੁੱਕਿਆ ਤੇ ਪਾਟਿਆ ਪਿਆ ਹੈ, ਸੋਕੇ ਤੋਂ ਵੀ ਵੱਧ ਭੈੜੀ ਹਾਲਤ ਹੋਈ ਪਈਅੈ, ਜੂਨ ਹੀ ਬੁਰੀ ਅਾ ਆਪਣੀ ਤਾਂ , ਜਿੱਧਰ ਨਜ਼ਰ ਮਾਰੋ ਖੇਤਾਂ ਚ ਤਾਂ ਰੱਖੀ-ਸੁੱਕੀ ਧੂੜ ਹੀ ਧੂੜ ਹੀ ਉੱਡਦੀ ਹੈ,ਕਿਧਰੇ ਵੀ ਪਾਣੀ ਦੀ ਸਹੁੰ ਖਾਣ ਨੂੰ ਵੀ ਬੂੰਦ ਨੀਂ ਦਿਸਦੀ, ਮੈਂ ਸੁੱਕੇ ਤੇ ਮੱਚੇ ਖੇਤੋਂ ਹੀ ਅਾਇਆ ਹਾਂ, ਹੋਰ ਕੀ ਦੱਸ ਮੈਂ ਫਾਹਾ ਲੈ ਲਾਂ ਹੁਣ!” ਬੁਰੀ ਤਰ੍ਹਾਂ ਝੁੰਜਲਾਇਆ ਤੇ ਹਾਬੜਿਆ ਉੱਠਦਾ ਹਾਂ ਤੇ ਪੂਰੀ ਹਰਖੀ ਅਵਾਜ਼ ਚ,ਉੱਚੀ-ਉੱਚੀ ਬੋਲਦਾ ਹਾਂ!
“ਘਰ ਤੇ ਪਿੰਡ ਦੀ ਗੱਲ ਕਰਦੀ ਅਾਂ ਵੇ ਪੁੱਤ..!ਸਾਰੇ ਪਾਸੇ ਪਾਣੀ ਮੁੱਕ ਗਿਆ, ਪਤਾ ਨੀਂ ਕਿਹਡ਼ਾ ਦਿਓ ਪੀ ਗਿਆ.. ਵੇ ਤੂੰ ਉੱਠ ਖੜ੍ਹ! ਪਿੰਡ ਚ ਤਾਂ ਕਹਿਰ ਮੱਚਿਆ ਪਿਆ,ਤੇ ਤੇਰੀਆਂ ਆਕੜਾਂ ਨੀ ਮਾਣ!” ਤੇ ਉੁਹ ਬੋਲਦੀ -ਬੋਲਦੀ ਬੈਠਕ ਵੱਲ ਬਾਪੂ ਕੋਲ ਚਲੀ ਗਈ ਹੈ! ਪਤਨੀ ਵੀ ਅਣਮੰਨੇ ਜਿਹੇ ਮਨ ਨਾਲ ਬੁੜ-2 ਕਰਦੀ ਉੱਠ ਬੈਠੀ ਹੈ!
“ਕਿਧਰੇ ਨੀ ਮੁੱਕਿਆ ਪਾਣਾ, ਇਹਨੂੰ ਤਾਂ ਟੇਕ ਹੀ ਨੀ ਰੱਬ ਦੇ ਘਰੋਂ, ਸਾਰਾ ਦਿਨ ਹਰਲ-ਹਰਲ ਕਰਦੀ ਫਿਰੀ ਜਾਊ ..!” ਤੇ ਉੱਠ ਕੇ ਰਸੋਈ ਵੱਲ ਜਾਂਦੀ ਹੈ, ਫਿਰ ਕਾਹਲੀ ਨਾਲ ਵਾਪਿਸ ਮੁੜ ਅਾਉਂਦੀ ਹੈ! “-ਜੀ ਸੱਚੀਂ ਪਾਣੀ ਦੀ ਤਾਂ ਇੱਕ ਬੂੰਦ ਵੀ ਨੀ ਹੈਗੀ ਕਿਤੇ!” ਉਸਦੇ ਚਿਹਰੇ ਤੇ ਬਹੁਤ ਗਹਿਰੀ ਚਿੰਤਾ ਤੇ ਡਰ ਭਰੀ ਹੜਬੜਾਹਟ ਹੈ!ਮੈਂ
ਇਕਦਮ ਉੱਠਦਾਂ ਤੇ ਭੱਜਕੇ ਫਰਿੱਜ, ਘੜੇ, ਕੈਂਪਰ, ਟੈਂਕੀ ਚ ਝਾਕਦਾਂ, ਪਰ ਭਾਣਾ ਤਾਂ ਸੱਚੀਂ ਵਰਤ ਗਿਆ ਲੱਗਦਾ ਹੈ! ਮੋਟਰ ਵੀ ਕਿੰਨੇ ਦਿਨ ਤੋਂ ਬਿੱਟਰੀ ਹੋਈ ਹੈ,ਵਾਟਰ ਵਰਕਸ ਦੀਆਂ ਟੂਟੀਆਂ ਚ ਊਂ ਹੀ ਕੁਝ ਨੀ ਹੁੰਦਾ ਤੇ ਉਹ ਆਪ ਪਿਆਸੀਆਂ ਮਰਦੀਆਂ ਰਹਿੰਦੀਆਂ ਨੇ।ਪਿੰਡ ਚ ਵੀ ਬਹੁਤ ਹੀ ਅਜੀਬ ਤਰ੍ਹਾਂ ਦਾ ਸ਼ੋਰ ਮੱਚਿਆ ਪਿਆ ਹੈ, ਕੂਕਾਂ-ਚੀਕਾਂ, ਰੁਦਨ,ਰੌਲਾ ਤੇ ਹਫੜਾ-ਦਫੜੀ ਹੈ!
ਸੂਰਜ ਚੋਂ ਕਹਿਰਾਂ ਦੀ ਅੱਗ ਇੰਞ ਵਰ੍ਹ ਰਹੀ ਹੈ ਜਿਵੇਂ, ਜ਼ਿੰਦਗੀ ਭਰ ਦਾ ਗੁੱਸਾ ਅੱਜ ਹੀ ਦਿਮਾਗ ਨੂੰ ਚੜ੍ਹਿਆ ਹੋਵੇ। ਵਿਹਡ਼ੇ ਚ ਤਿੰਨ-ਚਾਰ ਜਾਨਵਰ ਮਰੇ ਪਏ ਨੇ, ਇੱਕ-ਦੋ ਬੁਰੀ ਤਰ੍ਹਾ ਤੜਪ ਰਹੇਂ ਨੇ।ਕੁੱਤੇ ਦੀ ਲੰਮੀ ਸਾਰੀ ਜੀਭ ਨਿੱਕਲੀ ਪਈ ਹੈ, ਪਸ਼ੂ ਬੇਚੈਨੀ ਚ ਰੰਭ ਤੇ ਰੱਸੇ ਤੁੜਾ ਰਹੇ ਨੇ।ਮੇਰੇ ਵੱਲ ਵੇਖ ਕੇ ਉਹਨਾਂ ਅੜਾਹਟ ਚੁੱਕ ਦਿੱਤਾ ਤੇ ਬੇਬਸੀ ਭਰੀ ਬੇਚਾਰਗੀ ਨਾਲ ਰੋਣਹਾਕੇ ਹੋ ਗਏ ਨੇ ! ਲੱਗਿਆ ਜਿਵੇਂ ਮੱਝ ਦੀਆਂ ਅੱਖਾਂ ਚੋਂ ਪਰਲ -ਪਰਲ ਅੱਥਰੂ ਚੋ ਰਹੇ ਹੋਣ,ਗ਼ੌਰ ਨਾਲ ਦੇਖਣ ਤੇ ਮੈਨੂੰ ਉਸਦੀਆਂ ਅੱਖਾਂ ਖੇਤ ਵਾਂਗ ਸੁੱਕੀਆਂ,ਪਾਟੀਆਂ ਤੇ ਵੀਰਾਨ ਲੱਗੀਆਂ!ਵਿਲੱਖਣ ਤਰ੍ਹਾਂ ਦੀ ਭਿਆਨਕਤਾ ਮੇਰੇ ਅੱਗੇ ਵੱਡਾ ਸਾਰਾ ਮੂੰਹ ਅੱਡੀ ਖੜ੍ਹੀ ਹੈ,ਜਿਵੇਂ ਹੁਣੇ ਖਾ ਜਾਣਾ ਹੋਵੇ,ਡਰ ਜਿਹਾ ਲੱਗਿਆ ਤੇ ਲਹੂ ਚ ਜਿਵੇਂ ਮੌਤ ਦੀ ਸੁੱਸਰੀ ਦੌੜ ਗਈ !
-“ਤੁਸੀਂ ਪੁਤ ਪਾਣੀ ਲੱਭੋ ਜਾਕੇ..,ਅਸੀਂ ਜੁਆਕਾਂ ਕੋਲੇ ਬਹਿੰਨੇ ਅਾਂ!” ਫ਼ਿਕਰਮੰਦ ਹੋਏ ਬਾਪੂ ਤੇ ਬੇਬੇ ਕਮਰੇ ਚ ਅਾ ਗਏ ਨੇ! ਹੁਣ ਬੱਚੇ ਵੀ ਉੱਠ ਗਏ ਨੇ ਤੇ ਉਨ੍ਹਾਂ ਸਭ ਤੋਂ ਪਹਿਲਾਂ ਪਾਣੀ ਹੀ ਮੰਗਿਆ ਹੈ। ਮਾਪੇ ਵੀ ਬੁਰੀ ਤਰ੍ਹਾਂ ਪਿਆਸੇ ਲੱਗਦੇ ਨੇ..ਮੇਰਾ ਵੀ ਗਲਾ ਡਰ ਅਤੇ ਪਿਆਸ ਨਾਲ ਖੁਸ਼ਕ ਹੋ ਗਿਆ ਤੇ ਪਤਨੀ ਦੀ ਵੀ ਇਹੋ -ਜਿਹੀ ਹੀ ਭੈੜੀ ਹਾਲਤ ਹੈ!
“ਦਿੰਨੇ ਅਾਂ ਪੁੱਤ ਪਾਣੀ…ਠੰਡਾ-ਠੰਡਾ ਸਰਬਤ ਵਰਗਾ!” ਬੇਬੇ ਨੇ ਬੱਚੇ ਘੁੱਟਕੇ ਕਲਾਵੇ ਚ ਇਸ ਤਰ੍ਹਾਂ ਲਏ ਨੇ, ਜਿਵੇਂ ਉਸਨੂੰ ਕੋਈ ਬਹੁਤ ਹੀ ਭਿਆਨਕ ਹੋਣੀ ਦਿਖਾਈ ਦੇ ਰਹੀ ਹੋਵੇ! ਸਭਦੇ ਹੀ ਮੂੰਹਾਂ ਤੇ ਮੌਤ ਦਾ ਸਹਿਮ ਤੇ ਅਣਜਾਣਾ ਭੈ ਹੈ!
“ਵੇ ਜਾਉ ਹੁਣ ,ਸਾਰਾ ਪਿੰਡ ਤਾਂ ਭੱਜਿਆ ਫਿਰਦੈ!” ਮਾਂ ਬੇਹੱਦ ਤਲਖੀ ਚ ਚੀਕੀ ਹੈ!
ਮੈਂ ਤੇ ਪਤਨੀ ਬਾਲਟੀਆਂ ਲੈਕੇ ਭੱਜ ਹੀ ਪਏ ਹਾਂ।
-“ਮੰਮਾਂ ਛੇਤੀ-ਛੇਤੀ ਅਾਣਾਂ,ਪਿਆਸ ਬਹੁਤ ਜੋਰ ਦੀ ਲੱਗੀ ਅੈ…ਗਲ ਸੁੱਕੀ ਜਾਂਦਾ..!”ਛੇ ਸਾਲ ਦੇ ਬੇਟੇ ਦੀ ਮੋਹ ਤੇ ਤ੍ਰੇਹ ਭਿੱਜੀ ਆਵਾਜ਼ ਕੰਨਾਂ ਨਾਲ ਟਕਰਾਉਂਦੀ ਹੋਈ,ਕਾਲਜੇ ਚ ਚੀਸ ਪਾ ਗਈ ਹੈ।
ਪਿੰਡ ਚ ਹਾਲਾਤ ਬਹੁਤ ਹੀ ਜ਼ਿਆਦਾ ਗੰਭੀਰ ਨੇ, ਲੋਕ ਜੱਗ, ਬਾਲਟੀਆਂ, ਡੋਲੂ, ਘੜੇ ਚੁੱਕੀ, ਪਾਣੀ-ਪਾਣੀ ਕੂਕ ਰਹੇ ਨੇ, ਸੁੱਕੇ ਬੁੱਲ੍ਹ, ਵੀਰਾਨ ਅੱਖਾਂ,ਤਰਸਯੋਗ ਚਿਹਰੇ, ਇਹ ਸਭ ਓਹੀ ਲੋਕ ਨੇ ਜੋ ਪਾਣੀ ਦੀ ਬੇਰਹਿਮੀ ਨਾਲ ਬੇਅਦਬੀ ਕਰਦੇ ਰਹੇ ਨੇ, ਤੇ ਰੁੱਖ ਲਗਾਉਣ ਵਾਲਿਆਂ ਚੋਂ ਨਹੀਂ ਸਗੋਂ ਪੁੱਟਣ ਵਾਲਿਆਂ ਚੋਂ ਨੇ, ਬਾਲਟੇ ਭਰ ਭਰ ਬਰਬਾਦੀ ਕਰਨ ਵਾਲੇ,ਅੱਜ ਬੂੰਦ-ਬੂੰਦ ਲਈ ਵਿਲਖ ਰਹੇ ਨੇ!ਕੋਈ ਕਿਸੇ ਦੀ ਗੱਲ ਨੀਂ ਸੁਣ ਰਿਹਾ, ਗਹਿਰੀ ਬੇਚੈਨੀ, ਭਗਦੜ ਤੇ ਅਾਪਾ ਧਾਪੀ ਹੈ। ਚਾਰੇ ਪਾਸੇ “ਹਾਇ ਪਾਣੀ !ਹਾਇ ਪਾਣੀ” ਦਾ ਰੁਦਨ ਹੈ। ਲੋਕ ਗਹਿਣੇ, ਪੈਸੇ, ਅੈਫ.ਡੀਆਂ, ਜਮੀਨਾਂ ਤੇ ਕੋਠੀਆਂ ਦੀਆਂ ਰਜਿਸਟਰੀਆਂ ਤੇ ਕਈ ਤਰ੍ਹਾਂ ਦੇ ਕਾਗਜ਼ ਚੁੱਕੀ ਬੂੰਦ-ਬੂੰਦ ਨੂੰ ਵਿਲਖ ਰਹੇ ਨੇ, ਅੱਜ ਹੋਰ ਤਾਂ ਸਭ ਕੁੱਝ ਹੈ.. ਪਰ ਪਾਣੀ ਦੀ ਬੂੰਦ ਹੀ ਰੁੱਸ ਗਈ ਲੱਗਦੀ ਹੈ!
ਸੂਰਜ ਹੋਰ ਤਿੱਖਾ ਹੋ ਗਿਆ ਹੈ, ਭੱਜੇ ਫਿਰਦੇ ਲੋਕਾਂ ਦੀਆਂ ਜੀਭਾਂ ਨਿੱਕਲਣ ਲੱਗੀਆਂ ਨੇ, ਪਿੰਡ ਦੇ ਕੁੱਤੇ ਰੋਣ ਲੱਗੇ ਨੇ,ਸਭ ਦੀਆਂ ਹੀ ਜ਼ਿੰਦਗੀਆਂ ਰੁੱਸਦੀਆਂ ਪ੍ਰਤੀਤ ਹੋਣ ਲੱਗੀਆਂ ਨੇ, ਬਹੁਤ ਸਾਰੇ ਲੋਕ ਪਿਆਸੇ ਧਰਤੀ ਤੇ ਤੜਪ ਰਹੇ ਨੇ ਪਰ ਕਿਸੇ ਦਾ ਕਿਸੇ ਵੱਲ ਕੋਈ ਧਿਆਨ ਨਹੀਂ ਜਿਵੇਂ ਸਭ ਦਾ ਲਹੂ ਚਿੱਟਾ ਹੋ ਗਿਆ ਹੋਵੇ,ਲੱਗਦਾ ਕਿ ਇਥੇ ਕੋਈ ਵੀ ਕਿਸੇ ਦਾ ਨਹੀਂ, ਬੰਦੇ,ਪਸ਼ੂ ਤੇ ਜਾਨਵਰ ਮਰਨੇ ਸ਼ੁਰੂ ਹੋ ਗਏ ਨੇ… ਘਰਾਂ ਚ ਬੱਚੇ ਤੇ ਬਜ਼ੁਰਗ ਪਾਣੀ-ਪਾਣੀ ਕੂਕ ਰਹੇ ਨੇ,ਕਿੰਨਾ ਕੁ ਚਿਰ ਕੂਕਣਗੇ ?ਪਾਣੀ ਦੀ ਬੂੰਦ ਤਾਂ ਦੁਰਲੱਭ ਹੀ ਹੋ ਗਈ ਹੈ। ਮੈਂ ਤੇ ਪਤਨੀ ਮੌਤ ਦੀ ਬਾਜ਼ੀ ਲਗਾਕੇ ਭੱਜੇ ਫਿਰ ਰਹੇ ਹਾਂ, ਕਈ ਵਾਰ ਨਿਰਾਸ਼ਾ ਭਰਿਆ ਟਾਕਰਾ ਵੀ ਹੋਇਆ ਹੈ, ਪਰ ਸਾਡਾ ਪਿੱਛਾ ਬੱਚਿਆਂ ਦੀ ਜ਼ਿੰਦਗੀ ਦਾ ਮੋਹ ਤੇ ਤੑੇਹ ਕਰ ਰਹੀ ਹੈ, ਅਸੀਂ ਹੋਰ -ਹੋਰ ਤੇਜ਼ੀ ਨਾਲ ਦੌਡ਼ ਪੈਂਦੇ ਹਾਂ! ਚਾਰੇ ਪਾਸੇ,ਮਾਰੇ-ਮਾਰੇ ਭੱਜੇ ਫਿਰ ਰਹੇ ਹਾਂ!ਪਰ ਇੱਥੇ ਤਾਂ ਸਭ ਪਾਸੇ ਭਿਆਨਕ ਸੋਕੇ ਦਾ ਹੀ ਸਾਮਰਾਜ ਫੈਲਿਆ ਹੋਇਆ ਹੈ!
ਸਾਰੇ ਦੇ ਸਾਰੇ ਰੁੱਖ ਮੱਚੇ ਪਏ ਨੇ, ਮੇਰੀ ਸੱਤਿਆ ਹੁਣ ਪੂਰੀ ਤਰ੍ਹਾਂ ਗੁੰਮ ਹੁੰਦੀ ਜਾ ਰਹੀ ਹੈ, ਦਿਮਾਗ ਮਰਦਾ ਜਾ ਰਿਹਾ ਹੈ, ਬੁੱਲਾਂ ਤੇ ਪੇਪੜੀ ਜੰਮ ਗਈ ਹੈ, ਹਿਰਦੇ ਚੋਂ ਮਿਰਗ ਤ੍ਰਿਸ਼ਨਾ ਭਟਕ ਉੱਠੀ ਹੈ,ਹੁਣ ਜਿੱਧਰ ਨਜ਼ਰ ਫੇਰਦਾ ਹਾਂ,ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦਿੰਦਾ ਹੈ, ਦਿਲ ਕਰਦਾ ਕੱਲਾ ਹੀ ਡੀਕਲਾਂ, ਭੱਜਦਾ ਹਾਂ ਪਰ,ਰੇਤ ਹੀ ਰੇਤ ਦਾ ਵਿਸ਼ਾਲ ਮਾਰੂਥਲ ਮੂੰਹ ਚਿੜਾਉਂਦਾ ਹੈ, ਲਗਭੱਗ ਸਭਦੀ ਹੀ ਮੇਰੇ ਵਰਗੀ ਇਹੀ ਹਾਲਤ ਹੈ, ਹੁਣ ਧਰਤੀ ਵੀ ਪਾਟਣ ਲੱਗੀ ਹੈ!.. ਤੇ ਲੱਗਦਾ ਹੈ, ਸਭ ਜਿੰਦਗੀਆਂ ਵੀ ਪਾਟਣ ਹੀ ਵਾਲੀਆਂ ਨੇ..ਉਪਰੋਂ ਸੂਰਜ ਇੰਨਾਂ ਤਿੱਖਾ ਕਿ ਭੁੰਨ ਕੇ ਕਬਾਬ ਹੀ ਬਣਾ ਦੇਵੇ !ਮੌਤ ਦਾ ਭਿਆਨਕ ਵਾਜਾ ਵੱਜ ਚੁੱਕਾ ਹੈ,ਜਿਸ ਚੋਂ ਮਾਰੂ ਰਾਗ ਦੀ ਚੀਕ ਨਿੱਕਲ ਗਈ ਤੇ ਅਜ਼ੀਬ ਦੈਂਤਨੀਆ ਜੀਭ ਲਪਲਪਾ ਕੇ ਬੇਹੂਦਾ ਤੇ ਡਰਾਉਣਾ ਹਾਸਾ ਹੱਸ ਰਹੀਆਂ ਨੇ ਇਸ ਤਰ੍ਹਾਂ ਲੱਗਦਾ ਜਿਵੇਂ,ਦੁਨੀਆਂ ਦੇ ਪਤਨ ਤੇ ਕੁਦਰਤ ਨੇ ਆਖਰੀ ਹੌਂਕਾ ਭਰਿਆ ਹੋਵੇ ਤੇ ਫਿਰ ਪਰੇ ਮੂੰਹ ਕਰਕੇ ਡੁਸਕ ਹੀ ਪਈ ਹੋਵੇ! ਚਾਰੇ ਪਾਸੇ ਮੌਤ ਦੀਆਂ ਤਰੰਗਾਂ ਉੱਠਣ ਲੱਗੀਆਂ ਨੇ…
ਪਿੰਡ ਦੇ ਇਸ ਪਾਸੇ ਅਜੀਬ ਹੀ ਕਿਸਮ ਦਾ ਰੌਲਾ ਪੈ ਰਿਹਾ ਹੈ, ਬਹੁਤ ਸਾਰੇ ਲੋਕ ਡੰਗਰਾਂ ਦਾ ਲਹੂ ਕੱਢ ਰਹੇ ਨੇ ਤੇ ਲਹੂ ਲੈਣ ਵਾਲਿਆਂ ਦੀ ਵੀ ਬਹੁਤ ਹੀ ਵੱਡੀ ਭੀਡ਼ ਹੈ,ਲਹੂ ਹੀ ਕੀ ਜੇ ਇੱਥੇ ਜ਼ਹਿਰ ਦਿੱਤੀ ਜਾਂਦੀ ਹੁੰਦੀ ਤਾਂ ਵੀ ਲੋਕਾਂ ਨੇ ਧੱਕੇ ਮੁੱਕੀ ਹੋਣਾ ਸੀ,ਲੋਕਾਂ ਦੇ ਮਨਾਂ ਵਿੱਚ ਕਾਹਲ ਤੇ ਚਿਹਰਿਆਂ ਤੇ ਦਹਿਸ਼ਤ ਹੈ, ਮੇਰੀ ਪਤਨੀ ਵੀ ਵਿੱਚੇ ਖੜ੍ਹੀ ਹੈ,ਉਸਨੂੰ ਦੇਖ ਕੇ ਮੇਰੀ ਧਾਹ ਨਿੱਕਲ ਜਾਂਦੀ ਹੈ।ਦਿਲ ਕਰਦਾ ਅਸਮਾਨ ਵਿੰਨ੍ਹਵੀ ਚੀਕ ਮਾਰਾਂ, ਪਰ ਸਭ ਚੀਕਾਂ ਹੀ ਤਾਂ ਮਾਰ ਰਹੇ ਨੇ!ਅਜ਼ੀਬ ਸਬੱਬ ਹੈ ਕੇ ਲੋਕ ਅੱਗੇ ਤੋਂ ਅੱਗੇ ਹੋਣ ਲਈ ਲੜ ਰਹੇ ਨੇ,ਗਾਲਾਂ ਕੱਢ ਰਹੇ ਨੇ ਤੇ ਧੱਕਾ-ਮੁੱਕੀ ਕਰ ਰਹੇ ਨੇ! ਲੱਗਦਾ ਹੈ, ਹੁਣੇ ਜੱਗਾਂ, ਬਾਲਟੀਆਂ ਨਾਲ ਦੁਨੀਆਂ ਦੀ ਨਿਵੇਕਲੀ ਕਿਸਮ ਦੀ ਜੰਗ ਸ਼ੁਰੂ ਹੋਣ ਹੀ ਵਾਲੀ ਹੈ, ਹੁਣ ਮੈਨੂੰ ਵੀ ਅਾਪਣੀ ਮੌਤ ਦਿਖਾਈ ਦੇਣ ਲੱਗਦੀ ਹੈ, ਤੇ ।ਮੈਂ ਘਰ ਵੱਲ ਭੱਜਦਾਂ ਹਾਂ ਤਾਂ ਕਿ ਜਿੱਥੇ ਜੰਮਣ ਦੀ ਪਹਿਲੀ ਚੀਕ ਮਾਰੀ ਸੀ ਉੱਥੇ ਹੀ ਮੇਰਾ ਅਾਖਰੀ ਸਾਹ ਨਿੱਕਲੇ..!
“ਬੁੜੇ-ਬੁੜੀਆਂ ਦਾ ਵੀ ਲਹੂ ਕੱਢੋ ਓਇ..!” ਭੱਜੇ ਜਾਂਦੇ ਦੇ ਕੰਨੀਂ ਮੋਈ ਮਨੁੱਖਤਾ ਭਰੇ ਬੋਲ ਪੈਂਦੇ ਨੇ ਤਾਂ ਕਾਲਜਾ ਮੂੰਹ ਨੂੰ ਅਾਉਂਦਾ ਹੈ ਤੇ ਦਿਲ ਬੈਠਣ ਲੱਗਦਾ ਹੈ..ਮਨ ਚੋਂ ਧੂੰਆਂ ਉੱਠਦਾ ਹੈ ਤੇ ਕੰਨਾਂ ਚੋਂ ਸੇਕ, ਕਹਿਣਾ ਚਾਹੁੰਦਾ ਹਾਂ ਕਿ, ਖੂਨ ਤਾਂ ਸਭ ਦਾ ਕਾਰਪੋਰੇਟੀ ਤੇ ਸਰਕਾਰੀ ਤੰਤਰ ਪੀ ਗਿਅੈ, ਤੇ ਆਖਰੀ ਬੂੰਦ ਤੱਕ ਨਿਚੋੜ ਲਈ ਹੈ ਤੇ ਹੁਣ ਕਿੱਥੋਂ ਭਾਲਦੇ ਓ, ਕਿਰਤੀ ਤੇ ਕਿਸਾਨਾਂ ਚ ਚ ਕਿੱਥੇ ਬਚਿਆ ਹੈ? ਪਰ ਹੁਣ ਅਜਿਹੇ ਸਮੇਂ ਇਹ ਸਭ ਫਜੂਲ ਲੱਗਦਾ ਹੈ।ਕੋਈ ਹੋਰ ਸਮਾਂ ਹੁੰਦਾ ਤਾਂ ਮੋਟੀ ਡਾਹਡੀ ਤਕਰੀਰ ਕਰਦਾ ! ਚੁੱਪ ਕਰਕੇ ਘਰ ਵੱਲ ਦੌਡ਼ ਪਿਆ ਹਾਂ।ਰਾਹ ਚ ਕਿੰਨੇ ਲੋਕ ਧਰਤੀ ਤੇ ਪਏ ਤੜਪ ਰਹੇ ਨੇ, ਕਿੰਨੇ ਹੀ ਧੁੱਪ ਨੇ ਭੁੰਨੇ ਪਏ ਨੇ।ਪੈਸੇ, ਗਹਿਣੇ ਤੇ ਹੋਰ ਕਈ ਤਰ੍ਹਾਂ ਦੇ ਕਾਗ਼ਜ਼-ਪੱਤਰ ਖਿੱਲਰੇ ਪਏ ਨੇ!ਲੋਕਾਂ ਦਾ ਚੀਕ-ਚਿਹਾੜਾ ਵਧ ਰਿਹਾ ਹੈ ਪਰ ਅਵਾਜ਼ਾਂ ਮਰੀਆਂ ਹੋਈਆਂ, ਸੰਘ ਪਾਟਨ ਵਰਗੇ ਹੋ ਗਏ ਨੇ !ਘਰ ਵੜਨ ਤੋਂ ਪਹਿਲਾਂ ਇੱਕ ਬਹੁਤ ਹੀ ਹੌਲਨਾਕ ਦ੍ਰਿਸ਼ ਨੇ ਮੇਰਾ ਸਿਰ ਤੇ ਦਿਮਾਗ ਹੀ ਹਿਲਾ ਦਿੱਤਾ,ਰੂਹ ਝੰਜੋੜੀ ਗਈ ਹੈ, ਬੇਬੇ ਤੇ ਬਾਪੂ ਗੰਦੇ ਨਾਲੇ ਤੇ ਲੁੜਕੇ ਪਏ ਨੇ ਮੂੰਹ ਨਾਲੇ ਦੇ ਸੁੱਕੇ ਗੰਦੇ ਰੇਤ ਨਾਲ ਇਸ ਤਰ੍ਹਾਂ ਭਰੇ ਪਏ ਨੇ ਜਿਵੇਂ ਅਾਖਰੀ ਵਾਰ ਵੀ ਬਹਾਦਰਾਂ ਦੀ ਤਰ੍ਹਾਂ ਮੌਤ ਨਾਲ ਚੰਗੇ ਦੋ ਹੱਥ ਕੀਤੇ ਹੋਣ ! ਇਸ ਤਰ੍ਹਾਂ ਤਾਂ ਪਿੰਡ ਦੇ ਛੱਪੜ ਤੇ ਵੀ ਬਹੁਤ ਲੋਕ ਮੋਏ ਪਏ ਨੇ,ਉਹਨਾਂ ਨੂੰ ਦੇਖ ਕੇ ਖੌਰੈ ਕਿਉਂ ਮੈਨੂੰ ਰੋਣ ਤੇ ਸੋਗ ਹੋਣ ਦੀ ਜਗ੍ਹਾ ਅਨੰਤ ਖੁਸ਼ੀ ਹੁੰਦੀ ਹੈ ਜਿਵੇਂ ਉਹ ਮਰਕੇ ਬਹੁਤ -ਬਹੁਤ ਸੁਖੀ ਹੋ ਗਏ ਹੋਣ !!
☠☠☠☠☠☠☠
ਮੋਇਆਂ ਵਰਗਾ ਹੋਇਆ ਘਰੇ ਪਹੁੰਚਦਾ ਹਾਂ, ਬੱਚੇ ਭੱਜਕੇ ਖਾਲੀ ਬਾਲਟੀ ਨੂੰ ਇੰਝ ਚਿੰਬੜੇ ਨੇ ਜਿਵੇਂ ਯੁਗਾਂ ਯੁਗਾਂਤਰਾਂ ਦੇ ਪਿਆਸੇ ਹੋਣ !ਉਹ ਇੱਕ ਦੂਜੇ ਤੋਂ ਖੋਹ-ਖੋਹ ਕੇ ਖਾਲੀ ਬਾਲਟੀ ਨੂੰ ਇਉਂ ਮੂੰਹ ਲਗਾਉਂਦੇ ਨੇ ਜਿਵੇਂ ਸੱਚੀਂ ਹੀ ਰੱਜ-ਰੱਜ ਕੇ ਪਾਣੀ ਪੀ ਰਹੇ ਹੋਣ, ਉਹਨਾਂ ਦੇ ਸੁੱਕੇ ਬੁੱਲ੍ਹ , ਮੁਰਝਾਏ ਚਿਹਰੇ ਤੇ ਹਲਾਤ ਦੇਖ ਕੇ ਅਾਪਣੀ ਬੇਵਸੀ ਤੇ ਬਹੁਤ ਤਰਸ ਅਾਇਅੈ। ਬੱਚਿਆਂ ਤੋਂ ਬਚਾਕੇ ਮੈਂ ਆਪਣੀ ਬਾਂਹ ਦਾ ਚੱਕ ਭਰਦਾ ਹਾਂ, ਖੂਨ ਨਦਾਰਦ ਹੈ,ਹੁਣ ਤਾਂ ਸਿਰਫ ਪਤਨੀ ਤੋਂ ਹੀ ਓੜਕਾਂ ਦੀ ਅਾਸ ਹੈ, ਤੇ ਬੇਸਬਰੀ ਨਾਲ ਉਡੀਕ ਵੀ, ਬੱਚੇ ਪਤਾ ਨੀ ਕੀ-2 ਬੋਲ ਰਹੇ ਨੇ, ਮੈਨੂੰ ਤਾਂ ਸਿਰਫ ਪਾਣੀ ਹੀ ਪਾਣੀ ਸੁਣਦੈ।
“ਪਾਪਾ ਪਾਣੀ ਕਿਉਂ ਨੀ ਮਿਲਦਾ..?ਦੁਕਾਨ ਤੋਂ ਲੈ ਅਾਓ ਨਾ ਪਲੀਜ ਪਾਪਾ… ਪੈਸੇ ਸਾਡੇ ਤੋਂ ਲੈ ਜੋ…!” ਬੇਹੱਦ ਦੀਨ-ਹੀਨ ਮੇਰੀ ਬੇਟੀ ਤੇ ਬੇਟੇ ਨੇ ਅਾਪਣੀਆਂ ਮੋਟੂ ਗੋਲਕਾਂ ਮੇਰੀ ਝੋਲੀ ਲਿਆ ਕੇ ਰੱਖ ਦਿੱਤੀਆਂ ਨੇ,ਮੇਰਾ ਕਾਲਜਾ ਹੀ ਨਹੀਂ ਦਿਮਾਗ਼ ਵੀ ਪਾਟਣ ਵਾਲਾ ਹੋ ਗਿਆ ਹੈ!
“ਬੇਬੇ ਬਾਪੂ ਵੀ ਕਦੋਂ ਦੇ ਪਾਣੀ ਲੈਣ ਗਏ ਨੇ ਪਾਪਾ.. ਉਹ ਵੀ ਨੀ ਹਲੇ ਤੱਕ ਮੁੜੇ… ਮੰਮੀ ਕਦੋਂ ਅਾਊਗੀ..?” ਬੇਟਾ ਇੰਞ ਬੋਲਿਆ ਹੈ ਜਿਵੇਂ ਕਿਸੇ ਨੇ ਸਭ ਕੁਝ ਤਬਾਹ ਹੋ ਜਾਣ ਤੇ ਕੀਰਨਾ ਪਾਇਆ ਹੋਵੇ।
“ਬੇਬੇ ਬਾਪੂ ਨਦੀ ਚ ਗਏ ਨੇ ਪਾਣੀ ਲੈਣ…ਬਹੁਤ ਸਾਰਾ ਪਾਣੀ ਲੈਕੇ ਆ ਰਹੇ ਨੇ ,ਨੇੜੇ ਹੀ ਨੇ ਬੱਸ….ਮੰਮੀ ਵੀ ਬਹੁਤ ਪਾਣੀ ਲੈਕੇ ਅਾ ਰਹੀ ਹੈ”!ਰੱਜ ਰੱਜ ਪੀਓ ਤੇ ਨਹਾਇਓ..!” ਅੰਦਰੋਂ ਬੁਰੀ ਤਰ੍ਹਾਂ ਖਸਤਾ ਪਰ ਬਾਹਰੋਂ ਮੈਂ ਬਿਲਕੁੱਲ ਦੑਿੜ ਤੇ ਸਹਿਜ ਹਾਂ!
ਬੱਚਿਆਂ ਦਾ ਸਬਰ ਡੁੱਬਣ ਲੱਗਾ ਹੈ ਤੇ ਉਹ ਰੋਣਹਾਕੇ ਹੋ ਗਏ ਨੇ.. ਚਾਹੁੰਦਾ ਹਾਂ ਕਿ ਉੁਹ ਫੁੱਟ-ਫੁੱਟਕੇ ਰੋਣ, ਅੱਥਰੂ ਨਿੱਕਲਣ ਤੇ ਮੈਂ ਪਿਆਰ ਕਰਨ ਬਹਾਨੇ ਉਹਨਾਂ ਦੇ ਅੱਥਰੂ ਚੱਟ ਕੇ ਅਾਪਣਾ ਹਲਕ ਥੋਡ਼ਾ ਤਰ ਕਰ ਲਵਾਂ। ਅੰਦਰ ਕਿੰਨੀ ਕਮੀਨਗੀ ਪੈਦਾ ਹੋ ਗਈ ਹੈ…ਥੋੜ੍ਹੇ ਸਮੇਂ ਨੂੰ ਸਾਰਾ ਪਿੰਡ, ਦੇਸ਼, ਖਬਰੈ ਸਾਰਾ ਸੰਸਾਰ ਹੀ ਇਸ ਤਰ੍ਹਾਂ ਕਮੀਨਾ ਹੋ ਜਾਵੇ?
ਉਹ ਮੁਰਝਾ ਰਹੇ ਨੇ, ਅਵਾਜਾਂ ਘੱਗੀਆਂ ਹੋ ਰਹੀਆਂ ਨੇ, ਸੁੱਝ ਨੀ ਰਿਹਾ ਕੀ ਕਰਾਂ ਤੇ ਕੀ ਨਾ ਕਰਾਂ, ਦਿਮਾਗ ਡੈੱਡ ਲੱਗਦਾ ਹੈ,ਪਰ ਅਚਾਨਕ ਹੀ ਟੀ.ਵੀ ਵਾਲੀ ਅਾਸ ਚਮਕਦੀ ਹੈ, ਕੀ ਪਤਾ ਸਰਕਾਰ ਕੋਈ ਪਰਬੰਧ ਕਰ ਰਹੀ ਹੋਵੇ ਤੇ ਨਾਲੇ ਪਤਨੀ ਦੇ ਅਾਉਣ ਤੱਕ ਮੇਰਾ ਤੇ ਬੱਚਿਆਂ ਦਾ ਧਿਆਨ ਟੀ.ਵੀ ਚ ਰਹੂ, ਟੀ. ਵੀ.’ਆਨ’ ਕਰਦਾ ਹਾਂ, ਪਾਣੀ ਦੀ ਬਰਬਾਦੀ ਤੇ ਅੱਛੀ-ਖ਼ਾਸੀ ਬਹਿਸ ਭਖੀ ਹੋਈ ਹੈ,ਮਾਹਿਰ ਇੱਕ ਦੂਜੇ ਤੇ ਝਪਟ ਰਹੇ ਨੇ। ਇਹਨਾਂ ਨੂੰ ਹੁਣ ਜਾਗ ਅਾਈ ਹੈ, ਪਾਣੀ ਦੀ ਬਰਬਾਦੀ ਦੇ ਬਹੁਤ ਦ੍ਰਿਸ਼ ਦਿਖਾਏ ਜਾ ਰਹੇ ਨੇ, ਗੀਤਾਂ ਚ ਬੇਹਿਸਾਬਾ ਨਕਲੀ ਮੀਂਹ ਪੈ ਰਿਹਾ ਹੈ, ਕ੍ਰਿਕਟ ਮੈਦਾਨਾਂ ਦੇ ਘਾਹ ਤੇ ਰੋਜ਼ਾਨਾ ਫਜ਼ੂਲ ਛਿੜਕਾਅ, ਲੀਡਰਾਂ, ਵਪਾਰੀਆਂ ਦੇ ਲਾਅਨਾਂ ਤੇ ਬਰਬਾਦੀ,ਧਾਰਮਿਕ ਸਥਾਨਾਂ, ਫੈਕਟਰੀਆਂ, ਬਰਾਂਡਿਡ ਬੋਤਲਾਂ, ਝੋਨੇ, ਸਫੈਦੇ ਤੇ ਰੋਜ਼ਾਨਾ ਗੱਡੀਆਂ,ਫਰਸ਼ਾਂ, ਤੇ ਆਮ ਵਰਤੋਂ ਚ ਹਰ ਪਾਸੇ ਬੇਰਹਿਮੀ ਨਾਲ ਬਰਬਾਦੀ ਹੀ ਬਰਬਾਦੀ ਤੇ ਮਾਹਿਰ ਚੀਕਾਂ ਮਾਰ ਰਹੇ ਨੇ, ਸਾਰੇ ਕਾਰਨਾਂ ਤੇ ਹੁਣੇ ਹੀ ਗਿਆਨ ਹੋਇਆ ਲੱਗਦਾ ਹੈ, ਅਚਾਨਕ ਹੀ ਸਕਰੀਨ ਤੇ ‘ਪਾਣੀ ਬਿਲਕੁਲ ਖਤਮ’ਦੀ ਇਬਾਰਤ ਚਮਕਦੀ ਹੈ ਤੇ ਸਾਰੇ ਮਾਹਿਰ ਬਹਿਸ ਵਿਚਾਲੇ ਛੱਡ ਕੇ ਟਪੂਸੀਆਂ ਮਾਰ ਕੇ ਭੱਜ ਗਏ ਨੇ!
ਅਗਲੇ ਚੈਨਲ ਤੇ ਇੱਕ ਬਹੁਤ ਸੋਹਣੀ ਸੁਨੱਖੀ ਅੈਂਕਰ ਕੁੜੀ ਇਕ ਝੀਲ ਦੇ ਕਿਨਾਰੇ ਤੇ ਖੜ੍ਹੀ ਪਾਣੀ ਦੇ ਤੇਜ਼ੀ ਨਾਲ ਘਟ ਰਹੇ ਸਤਰ ਦੀ ਰਿਪੋਰਟ,ਓਵਰ ਐਕਟਿੰਗ ਕਰਦੀ ਹੋਈ ,ਸਭ ਤੋਂ ਤੇਜ਼ ਦੇਣ ਦਾ ਦਾਅਵਾ ਕਰ ਰਹੀ ਹੈ, ਹਾਵ-ਭਾਵ ਇੰਜ ਨੇ ਜਿਵੇਂ ਉਹ ਦੁਨੀਆਂ ਦਾ ਸਭ ਤੋਂ ਵੱਡਾ ਮਾਅਰਕਾ ਮਾਰ ਰਹੀ ਹੋਵੇ !ਦੂਸਰੇ ਪਾਸੇ ਇੱਕ ਹੋਰ ਕੁੜੀ ਨਦੀ ਤੇ ਖੜ੍ਹੀ ਰਿਪੋਰਟਿੰਗ ਕਰ ਰਹੀ ਹੈ। ਅਚਾਨਕ ਝੀਲ ਤੇ ਨਦੀ ਦੋਵੇਂ ਹੀ ਸੁੱਕ ਜਾਂਦੀਆਂ ਨੇ ਤੇ ਦੋਵੇਂ ਕੁੜੀਆਂ ਚਕਰਾ ਕੇ ਡਿੱਗ ਪਈਆਂ ਨੇ, ਮਾਈਕ ਗਿਲਾਸ ਵਾਂਗ ਮੂੰਹ ਨੂੰ ਇੰਞ ਲਗਾ ਲਏ ਨੇ, ਜਿਵੇਂ ਉਨ੍ਹਾਂ ਦਾ ਵੀ ਬਿਲਕੁੱਲ ਹੀ ਪਾਣੀ ਮੁੱਕ ਗਿਆ ਹੁੰਦਾ! ਤੇ ਬੁਰੀ ਤਰ੍ਹਾਂ ਤੜਪ ਰਹੀਆਂ ਨੇ!
ਕਿਸੇ ਹੋਰ ਚੈਨਲ ਤੇ ਬਹਤ ਸਾਰੇ ਦੈਂਤ ਸਾਰੀ ਦੀ ਸਾਰੀ ਪੂੰਜੀ ਲੈਕੇ , ਲੋਕਾਂ ਦੇ ਮੂੰਹ ਚ ਇੱਕ -2 ਬੂੰਦ ਪਾਣੀ ਇਸ ਤਰ੍ਹਾਂ ਪਾ ਰਹੇ ਨੇ,ਜਿਵੇਂ, ਹੋਮਿਓਪੈਥੀ ਡਾਕਟਰ,ਦਵਾ ਦੀਆਂ ਬੂੰਦਾਂ। ਫਿਰ ਅਚਾਨਕ ਹੀ ਉਹਨਾਂ ਨੂੰ ਪਤਾ ਨਹੀਂ ਕੀ ਹੁੰਦਾ ਕੇ ਉਹ ਮਰਦੇ ਤੜਪਦੇ ਲੋਕਾਂ ਨੂੰ ਛੱਡ ਕੇ ਬੋਤਲਾਂ ਲੈ ਕੇ ਭੱਜ ਗਏ ਹਨ,ਤੇ ਲੋਕਾਂ ਦੀਆਂ ਦਿਲ ਪਾੜੂ ਧਾਹਾਂ ਨੇ ਅਸਮਾਨ ਚੀਰ ਦਿੱਤਾ ਹੈ!
ਤਰ੍ਹਾਂ-ਤਰ੍ਹਾਂ ਦੇ ਸੀਨ ਨੇ, ਕਈ ਪਿੰਡਾਂ ਤੇ ਸ਼ਹਿਰਾਂ ਚ ਸਾਰੇ ਦੇ ਸਾਰੇ ਲੋਕ,ਪਸ਼ੂ,ਪੰਛੀ ਮਰੇ ਪਏ ਨੇ, ਪੈਸੇ, ਗਹਿਣੇ ਜੱਗ,ਬਾਲਟੀਆਂ ਖਿੱਲਰੇ ਪਏ ਨੇ, ਹੋਰ ਨਹੀਂ ਦੇਖ ਹੁੰਦਾ, ਬੱਚੇ ਗੋਦ ਚ ਸੁੰਗੜ ਗਏ ਨੇ,ਉਹਨਾਂ ਦੇ ਤੇਜ਼ ਸ਼ਾਹਾਂ ਦੀ ਆਵਾਜ਼ ਤੇ ਧੜਕਣ ਵੱਧ ਗਈ ਹੈ,ਟੀਵੀ ਬੰਦ ਕਰਨ ਹੀ ਲੱਗਦਾ ਹਾਂ ਕਿ ਅਚਾਨਕ ਅੰਤਰਰਾਸ਼ਟਰੀ ਹਵਾਈ ਅੱਡਾ ਦਿਖਾਈ ਦਿੰਦਾ ਹੈ, ਦੇਸ਼ ਦੇ ਸਾਰੇ ਲੀਡਰ, ਗਾਇਕ, ਫਿਲਮੀ ਅੈਕਟਰ, ਵਪਾਰੀ, ਨਾਟਕਾਂ ਵਾਲੇ,ਸੰਤ ਦੇਸ਼ ਤੇ ਲੋਕਾਂ ਨੂੰ ਇਸ ਗਹਿਰੇ ਸੰਕਟ ਚ ਛੱਡ ਕੇ ਸੁਰੱਖਿਅਤ ਦੇਸ਼ਾਂ ਵੱਲ ਤੱਤਕਾਲੀ ਉਡਾਨਾਂ ਭਰ ਰਹੇ ਨੇ,ਜਾਂ ਕਹੀਏ ਭੱਜ ਰਹੇ ਨੇ, ਕਿਸੇ ਚੈਨਲ ਤੇ ਲੋਕ ਬਾਲਟੀਆਂ ਜੱਗਾਂ ਨਾਲ ਜੋਤਸ਼ੀਆਂ ਨੂੰ ਕੁੱਟ ਰਹੇ ਨੇ ਕਿਤੇ ਅਾਪਸ ਚ ਲੜ ਝਗੜ ,ਗਾਲਾਂ ਕੱਢ ਤੇ ਹੱਥੋਪਾਈ ਹੋ ਰਹੇ ਨੇ… ਹੁਣ ਲੋਕ ਇੱਕ ਦੂਜੇ ਦੇ ਲਹੂ ਦੇ ਪਿਆਸੇ ਹੋ ਗਏ ਨੇ,ਆਪਣੀਆਂ ਜਾਨਾਂ ਬਚਾਉਣ ਲਈ ਅਾਪਣੇ ਹੀ ਧੀਆਂ, ਪੁੱਤਾਂ ਭੈਣਾਂ ਭਰਾਵਾਂ ਦੇ ਖੂਨ ਦੇ ਵੈਰੀ ਹੋ ਗਏ ਨੇ ਤੇ ਇੱਕ ਦੂਜੇ ਦੇ ਦੰਦੀਆਂ ਵੱਢ ਰਹੇ ਨੇ, ਨਿੱਕੇ-ਨਿੱਕੇ ਕੋਮਲ ਤੇ ਫੁੱਲਾਂ ਜਿਹੇ ਬੱਚਿਆਂ ਨੂੰ ਕੁੱਤਿਆਂ ਤੇ ਭੇੜੀਆਂ ਵਾਂਗ ਨੋਚ ਰਹੇ ਨੇ! ਲੋਕਾਂ ਦੇ ਮੂੰਹ ਇਸ ਤਰ੍ਹਾਂ ਲਹੂ ਨਾਲ਼ ਲਿੱਬੜੇ ਨੇ, ਜਿਵੇਂ ਕੁੱਤੇ, ਮੋਇਆ ਪਸ਼ੂ ਖਾਕੇ ਆਏ ਹੋਣ।ਇੱਕ ਬੰਦਾ ਅਾਪਣੇ “ਨੋ ਪਾਪਾ-ਨੋ ਪਾਪਾ,ਸੌਰੀ..!!” ਕਰ ਰਹੇ ਬਿਲਕੁਲ ਹੀ ਛੋਟੇ ਤੇ ਸੋਹਣੇ ਜਿਹੇ ਬੱਚੇ ਨੂੰ ਲੱਤਾਂ ਤੋਂ ਫੜਕੇ ਪੱਥਰ ਤੇ ਬਹੁਤ ਬੇਰਹਿਮੀ ਨਾਲ ਪਟਕ ਰਿਹਾ ਹੈ ਤੇ ਹਲਕੇ ਕੁੱਤੇ ਵਾਂਗ ਉਸਦਾ ਲਹੂ ਪੀਣ ਦਾ ਯਤਨ ਕਰ ਰਿਹਾ ਹੈ ਤੇ ਕੋਲ ਹੀ ਉਸਦੀ ਪਤਨੀ ਬੱਚੇ ਨੂੰ ਬਚਾਉਣ ਦੀ ਭਰਪੂਰ ਪਰ ਨਾਕਾਮ ਕੋਸਿਸ ਕਰ ਰਹੀ ਹੈ ਤੇ ਆਖਿਰ ਪਤੀ ਨੂੰ ਹੀ ਭੁੱਖੀ ਸ਼ੇਰਨੀ ਵਾਂਗ ਪੈ ਨਿੱਕਲੀ ਹੈ।
ਇਹ ਦੇਖਕੇ ਮੇਰੇ ਬੱਚਿਆਂ ਦੀ ਇੱਕ ਭਿਆਨਕ ਮਰੀ ਹੋਈ ਲੇਰ ਨਿੱਕਲ ਗਈ ਹੈ,ਬੇਟੀ ਛਾਲ ਮਾਰ ਕੇ ਮੇਰੇ ਤੋਂ ਬਹੁਤ ਦੂਰ ਹੋ ਗਈ ਤੇ ਉਸਨੇ ਬੇਟੇ ਨੂੰ ਮੇਰੇ ਕੋਲੋਂ ਇੱਕਦਮ ਦੂਰ ਖਿੱਚ ਲਿਆ ਹੈ, ਹੁਣ ਉਹਨਾਂ ਦੇ ਪੀਲੇ ਪਏ ਮੂੰਹਾਂ ਤੇ ਮੌਤ ਦੀ ਵੀਰਾਨੀ ਛਾ ਗਈ ਤੇ ਹਵਾਈਅਾਂ ਉੁੱਡ ਰਹੀਆਂ ਨੇ। ਉਹ ਮੇਰੇ ਵੱਲ ਅਜ਼ੀਬ ਦਹਿਸ਼ਤ ਨਾਲ ਦੇਖ ਰਹੇ ਨੇ ਪਰ ਮੇਰੀ ਬੋਲਤੀ ਬੰਦ ਹੈ,ਮੈਂ ਟੀਵੀ ਬੰਦ ਕਰਨ ਲਈ ਉੱਠਿਆ ਹਾਂ, ਡਰੇ ਬੱਚਿਆਂ ਨੇ ਹੱਥ ਬੰਨ੍ਹ ਕੇ ਜਿਵੇਂ ਜਾਨ ਦੀ ਹੀ ਭੀਖ ਮੰਗੀ ਹੋਵੇ—
-“ਸੌਰੀ ਡੈਡੀ! ਪੈਰੀਂ ਹੱਥ ਲੁਆਲੋ! ਅਸੀਂ ਨੀਂ ਪੀਣਾਂ ਪਾਣੀ , ਸਾਨੂੰ ਨੀ ਪਿਆਸ ਲੱਗੀ,ਅਸੀਂ ਤਾਂ ਪਾਣੀ ਨਾਲ ਰੱਜੇ ਹੋਏ ਆਂ ਪਾਪਾ,ਅਸੀਂ ਨੀ ਮੰਗਦੇ ਪਾਣੀ–!” ਤੇ ਮੇਰੇ ਤੋਂ ਡਰਕੇ ਹੋਰ ਪਿੱਛੇ ਹੋ ਰਹੇ ਨੇ ਤੇ ਦੌੜਨ ਦੀ ਤਿਆਰੀ ਚ ਨੇ- “ਪਾਪਾ ਹਾੜ੍ਹਾ, ਪਾਣੀ ਤਾਂ ਗੰਦਾ ਹੁੰਦਾ ਹੈ!ਸੌਰੀ…..!”
ਮੇਰੀ ਰੂਹ ਬਹੁਤ ਬੁਰੀ ਤਰ੍ਹਾਂ ਝੰਜੋੜੀ ਗਈ ਹੈ ਤੇ ਕਾਲਜਾ ਜਿਵੇਂ ਪਾਟ ਗਿਆ ਹੈ, ਬੇਜਾਨ ਲੱਤਾਂ ਨਾਲ ਉੱਠਿਆ ਹਾਂ, ਪਾਣੀ ਦੇ ਸਰਾਪ ਤੋਂ ਡਰ ਗਿਆ ਹਾਂ- “ਨਾਂ ਪੁੱਤ ਪਾਣੀ ਨੀਂ ਗੰਦਾ ਹੁੰਦਾ, ਬੰਦਾ ਹੀ ਗੰਦਾ ਹੁੰਦਾ ਜੋ ਇਹਦੀ ਕਦਰ ਨੀ ਕਰਦਾ, ਰੁੱਖ ਨੀਂ ਲਾਉਂਦਾ ਤੇ ਕੁਦਰਤ ਤੇ ਕੁਦਰਤੀ ਸੋਮਿਆਂ ਦੀ ਸੰਭਾਲ ਨਹੀਂ ਕਰਦਾ! ਬੇਲੋੜਾ ਪਾਣੀ ਡੋਲ੍ਹ-ਡੋਲ੍ਹ ਕੇ ਬੂੰਦ-ਬੂੰਦ ਨੂੰ ਤਰਸ ਗਏ ਹਾਂ, ਕੋਈ ਨਾ ਤੁਸੀਂ ਫਿਕਰ ਨਾ ਕਰੋ..!”
ਬੱਚਿਆਂ ਤੇ ਪਿਆਰ ਤੇ ਤਰਸ ਦੋਵੇਂ ਹੀ ਆਏ ਨੇ,ਉਹਨਾਂ ਨੂੰ ਗਲੇ ਲਗਾ ਕੇ ਪਿਆਰ ਕਰਨ ਲਈ ਉੱਠਿਆਂ ਹਾਂ! ਉਹ “ਨਾਂ ਡੈਡੀ.!!. ਮੰਮੀ….ਮੰਮੀ….!” ਕਰਦੇ ਬਾਹਰ ਨੱਠ ਗਏ.. ਬਾਹਰ ਤਾਂ ਅੱਗ ਵਰੑਦੀ ਹੈ.. ਮੇਰੇ ਰੋਕਦੇ ਹੀ ਰੋਕਦੇ ਉਹ ਬਾਹਰ ਨਿੱਕਲ ਗਏ ਤੇ ਭਖੇ ਹੋਏ ਸੂਰਜ ਨੇ ਮਿੰਟ ਚ ਫੂਕ ਦਿੱਤੇ ਨੇ..ਮੇਰੀਆਂ ਜ਼ੋਰ ਦੀ ਮਾਰੀਆਂ ਹਾਕਾਂ ਮੇਰੇ ਅੰਦਰ ਹੀ ਮਰ ਗਈਆਂ ਨੇ.. ਉਹਨਾਂ ਦੇ ਸਰੀਰਾਂ ਚੋਂ ਧੂੰਏ ਦਾ ਇੱਕ ਕਾਲਾ ਵਰੋਲਾ ਇੱਕਦਮ ਅਸਮਾਨ ਨੂੰ ਚੜ੍ਹ ਗਿਆ ਹੈ ਜਿਸ ਵਿੱਚੋਂ ਇੱਕ ਬਹੁਤ ਵੱਡਾ ਤੇ ਭਿਆਨਕ ਦੈਂਤ ਪ੍ਰਗਟ ਹੋਇਆ ਹੈ ਤੇ ਮੇਰੇ ਵੱਲ ਬੇਹੂਦਾ ਤੇ ਡਰਾਉਣਾ ਹਾਸਾ ਹੱਸ ਕੇ ਚੀਕਿਆ ਹੈ- “ਹੋਰ ਕਰੋ ਪਾਣੀ ਦੀ ਬਰਬਾਦੀ .. ਹੋਰ ਵੱਢੋ ਰੁੱਖ .. ਹੋਰ ਲਗਾਉ ਅੱਗਾਂ… ਮਚਾਓ ਜੰਗਲ… ਸਾਰੇ ਸੰਸਾਰ ਨੂੰ ਨਸ਼ਟ ਕਰਕੇ ਰੱਖਦੂੰ….!”ਤੇ ਫਿਰ ਅਲੋਪ ਹੋ ਗਿਆ! ਮੈਨੂੰ ਕੰਬਣੀ ਛਿੜ ਗਈ..ਤੇ ਮੇਰੀ ਸਾਰੀ ਸੱਤਿਆ ਮਰ ਗਈ, ਮੈਂ ਬੱਚਿਆਂ ਦੀ ਰਾਖ ਕੋਲ ਪਹੁੰਚਿਆ ਹਾਂ.. ਮੇਰੇ ਚੋਂ ਵੀ ਧੂੰਆਂ ਉੱਠਣਾ ਸ਼ੁਰੂ ਹੋ ਗਿਆ ਹੈ! ਪਿੰਡ ਵੱਲੋਂ ਸ਼ੋਰ ਬੰਦ ਹੋ ਗਿਆ ਟੇਅੰਦਰ ਟੀਵੀ ਦਾ ਰੌਲਾ-ਗੌਲਾ ਵੀ ਮੁੱਕ ਗਿਆ ਹੈ, ਬਾਹਰੋਂ ਬਿਲਕੁੱਲ ਖਾਲੀ ਹੱਥ ਧੁਆਂਖੀ ਪਤਨੀ ਮੇਰੀਆਂ ਬਾਹਾਂ ਚ ਝੂਲ ਗਈ ਹੈ! ਉਹ ਜਗ੍ਹਾ -ਜਗ੍ਹਾ ਤੋਂ ਖਾਧੀ ਹੋਈ ਹੈ।ਇੱਕ, ਸਿਰਫ਼ ਇੱਕ ਨਜ਼ਰ ਉਸਦੀ ਬੱਚਿਆਂ ਦੀ ਰਾਖ ਤੇ ਪਈ ਹੈ ਤੇ ਉਹ ਉੱਥੇ ਹੀ ਘੱਗੀ ਤੇ ਮਰੀ ਚੀਕ ਮਾਰਕੇ ਡਿੱਗ ਪਈ ਹੈ, ਮੈਂ ਵੀ ਡਿੱਗ ਪਿਆ ਹਾਂ! ਅਚਾਨਕ ਬਹੁਤ ਜੋਰ ਦੀ ਬੱਦਲ ਗੱਜਦਾ ਹੈ, ਬਿਜਲੀ ਕੜਕਦੀ ਹੈ! ਸਾਰਾ ਘਰ ਹਿੱਲ ਜਾਂਦਾ ਹੈ, ਮੇਰੀ ਜਾਗ ਖੁੱਲ੍ਹ ਜਾਂਦੀ ਹੈ… ਮੈਂ ਪਸੀਨੇ ਨਾਲ ਲੱਥਪੱਥ ਹਾਂ… ਮੇਰਾ ਗਲਾ ਸੁੱਕਾ ਪਿਆ ਹੈ! ਕਮਲਿਆਂ ਵਾਂਗ ਅਾਪਣਾਂ ਪਸੀਨਾਂ ਚੱਟਣ ਲੱਗਦਾ ਹਾਂ!
ਜੇਠ ਮਹੀਨੇ ਦਾ ਅਖੀਰਲਾ ਪੱਖ ਹੈ, ਬਾਹਰ ਸੱਚੀਂ ਹੀ ਬੱਦਲ ਗੱਜ ਰਿਹਾ ਹੈ! ਤੇਜ਼ ਹਵਾ ਚੱਲ ਰਹੀ ਹੈ!
ਮੈਂ ਉੱਠਦਾ ਹਾਂ, ਪਤਨੀ ਤੇ ਬੱਚੇ ਘੂਕ ਸੁੱਤੇ ਪਏ ਨੇ…ਸ਼ੁਕਰ ਹੈ ਵਾਹਿਗੁਰੂ ਜੀ!
ਜੱਗ ਪਾਣੀ ਦਾ ਭਰਿਆ ਪਿਆ ਹੈ।ਬੱਚਿਆਂ ਦੇ ਨਾਲ ਉਨ੍ਹਾਂ ਦੀਆਂ ਡਰਾਇੰਗ ਕਾਪੀਆਂ ਪਈਆਂ ਨੇ, ਮੈਂ ਚੁੱਕ ਕੇ ਦੇਖਦਾ ਹਾਂ ਬੇਟੀ ਨੇ ਰੁੱਖ ਲਗਾਉਣ, ਬੇਟੇ ਨੇ ਪਾਣੀ ਦੀ ਬੂੰਦ -ਬੂੰਦ ਬਚਾਉਣ ਦੇ ਸੁਨੇਹੇ ਦਿੱਤੇ ਨੇ, ਉੁੱਤੇ ਮੇਰੀ ਕਵਿੱਤਰੀ ਪਤਨੀ ਨੇ ਢੁਕਵੀਅਾਂ ਕਾਵਿ ਕੈਪਸ਼ਨਾਂ ਲਿਖੀਆਂ ਨੇ..
ਪਵਣ ਗੁਰੂ ਪਾਣੀ ਪਿਤਾ..!”ਮਾਂ ਬਾਣੀ ਗਾ ਰਹੀ ਹੈ
“ਉੱਠੋ ਭਾਈ! ਜਾਗੋ… ਜਾਗਣ ਦਾ ਵੇਲਾ ਹੈ… ਜੀਵਨ ਮਨੋਰਥ ਸਫਲ ਕਰੋ! ਗੁਰਦੁਆਰੇ ਚੋਂ ਅਵਾਜ਼ ਮੇਰੀ ਸੁੱਤੀ ਚੇਤਨਾਂ ਨੂੰ ਜਗਾ ਰਹੀ ਹੈ!
ਕੁਦਰਤ ਮੈਨੂੰ ਝੰਜੋੜ ਰਹੀ ਹੈ, ਜਿੰਦਗੀ ਦੇ ਅਸਲ ਮਕਸਦਾਂ ਦੀ ਸੋਝੀ ਹੋ ਰਹੀ ਹੈ, ਮੇਰੇ ਅੰਦਰ ਦ੍ਰਿੜ ਸੰਕਲਪਾਂ ਦੀ ਪਹੁ ਫੁੱਟ ਰਹੀ ਹੈ, ਕੁਦਰਤ ਪ੍ਰਤੀ ਹਨ੍ਹੇਰਾ ਮੁੱਕਦਾ ਹੈ ਤੇ ਜਿੰਦਗੀ ਦੇ ਸਰਵੋਤਮ ਦੀ ਲਾਲਸਾ ਜਾਗਦੀ ਹੈ!
ਬੱਦਲ ਗੱਜੇ ਹਨ, ਬਿਜਲੀ ਲਿਸ਼ਕੀ ਹੈ! ਦੂਰੋਂ ਕਿਸੇ ਗੁਰਦੁਆਰੇ ਦੇ ਸਪੀਕਰ ਚੋ ਆਸਾ ਦੀ ਵਾਰ ਗੰਵੀ ਜਾ ਰਹੀ ਹੈ ਤੇ ਆਸਾ ਰਾਗ ਚ ਮਿੱਠੀ ਤੇ ਮਧੁਰ ਆਵਾਜ਼ ਦਿਲ ਧੂਹ ਰਹੀ ਹੈ,–“ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਇ ……………………………………!”.
ਜਸਵੀਰ ਸਿੰਘ ਦੀਦਾਰਗੜ੍ਹ
9465520406
ਸਰੋਤ ਵਟਸਅੱਪ
ਸਿੱਖ ਧਰਮ ਮੁਢਲੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ ਡਾਕਟਰ ਅੰਬੇਡਕਰ ਨੇ ਕਰੋੜਾਂ ਅਛੂਤਾਂ ਸਮੇਤ ਸਿੱਖ ਧਰਮ ਕਰਨ ਦਾ ਫੈਸਲਾ ਕੀਤਾ | ਉਸਨੂੰ ਉਮੀਦ ਸੀ ਕਿ ਗੁਰਸਿੱਖਾਂ ਵਿਚ ਜਾਤਪਾਤ ਤੇ ਉੱਚ-ਨੀਚ ਦੇ ਭੇਤ-ਭਾਂਤ ਖਤਮ ਹੋ ਚੁਕੇ ਹਨ ਤੇ ਸਾਰੇ ਸਿੱਖਾਂ ਨੂੰ ਇਕੋ ਜਿਹੇ ਰਾਜਸੀ,ਸਮਾਜਿਕ,ਭਾਈਚਾਰਕ,ਹੱਕ ਪ੍ਰਾਪਤ ਹੋਏ ਹਨ | ਪਰ ਅੰਗਰੇਜ਼ ਸਰਕਾਰ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਨੁਸਾਰ ਸਿੱਖ ਕੌਮ ਨੂੰ ਵੀ ਦੋ ਫਾੜ ਵਿਚ ਕੀਤਾ ਹੋਇਆ ਸੀ , ਇਕ ਕਾਨੂੰਨ ਬਣਾ ਕੇ | ਉਸ ਕਾਨੂੰਨ ਦਾ ਨਾਂਅ ਸੀ ਐਕਟ ਇੰਤਕਾਲ ਇਰਾਜੀ | ਇਕ ਸ਼੍ਰੇਣੀ ਕਾਸ਼ਤਕਾਰ (ਜੱਟ ਭਾਈਚਾਰਾ) ਤੇ ਦੂਜੀ ਸ਼੍ਰੇਣੀ ਗੈਰ ਕਾਸ਼ਤਕਾਰ (ਹੋਰ ਜਾਤਾਂ) ਸੀ | ਕਾਸ਼ਤਕਾਰ ਸ਼੍ਰੇਣੀ ਨੂੰ ਹਰ ਖੇਤਰ ਵਿਚ ਵਧੇਰੇ ਹੱਕ ਦਿੱਤੇ ਗਏ ਸਨ ਅਤੇ ਗੈਰ ਕਾਸ਼ਤਕਾਰ ਸ਼੍ਰੇਣੀ ਨੂੰ ਉਨ੍ਹਾਂ ਹੱਕਾਂ ਤੋਂ ਵਾਂਝਿਆਂ ਰੱਖਿਆ ਹੋਇਆ ਸੀ | ਸਿੱਖਾਂ ਵਿਚ ਬਹੁਗਿਣਤੀ ਜੱਟ ਬਰਾਦਰੀ ਦੀ ਸੀ | ਉਸ ਤੋਂ ਘੱਟ ਗਿਣਤੀ ਵਿਚ ਰਾਮਗੜੀਆਂ ਬਰਾਦਰੀ ਸੀ | ਹੋਰ ਬਰਾਦਰੀ ਦੀ ਗਿਣਤੀ ਇਹਨਾਂ ਦੋਨਾਂ ਨਾਲੋਂ ਘੱਟ ਸੀ | ਜੱਟ ਬਰਾਦਰੀ ਨੂੰ ਐਕਟ ਨੇ ਸਾਰਿਆਂ ਰਿਆਇਤਾ ਦਿਤੀਆਂ ਹੋਇਆ ਸਨ ਤਾਂ ਕਿ ਉਹ ਮਿਲਟਰੀ ਵਿਚ ਵਧੇਰੇ ਭਰਤੀ ਹੋ ਕੇ ਸਰਕਾਰ ਦੀ ਸੇਵਾ ਕਰਨ ਉਦੋਂ ਜੱਟ ਕਾਸ਼ਤਕਾਰ ਸ਼੍ਰੇਣੀ ਇਨ੍ਹਾਂ ਮ੍ਰਿਗ ਤ੍ਰਿਸ਼ਨਾ ਵਰਗੀਆਂ ਰਿਆਇਤਾ ਨੂੰ ਪ੍ਰਾਪਤ ਕਰਕੇ ਬਾਕੀ ਗੈਰ ਕਾਸ਼ਤਕਾਰ ਸ਼੍ਰੇਣੀਆਂ ਨਾਲੋਂ ਆਪਣੇ-ਆਪ ਨੂੰ ਬਹੁਤ ਉਤੱਮ ਸੰਜਦੀ ਸੀ ਅਤੇ ਕਿਸੇ ਵੀ ਕੀਮਤ ਤੇ ਹੋਰ ਬਰਾਦਰੀ ਨੂੰ ਇਹਨਾਂ ਰਿਆਇਤਾ ਵਿਚ ਹਿਸੇਦਾਰ ਨਹੀਂ ਸੀ ਵੇਖਣਾ ਚਾਹੁੰਦੀ | ਇਸ ਐਕਟ ਨੂੰ ਸਭ ਤੋਂ ਵਧੇਰੇ ਰਾਮਗੜੀਆਂ ਬਰਾਦਰੀ ਨੇ ਖ਼ਤਰਨਾਕ ਜਾਣਿਆ ਸੀ | ਰਾਮਗੜੀਆਂ ਸ਼੍ਰੇਣੀ ਇਸ ਐਕਟ ਨੂੰ ਮਨਸੂਖ ਕਰਾਉਣ ਲਈ ਤਰਲੋਮੱਛੀ ਹੁੰਦੀ ਰਹਿੰਦੀ ਸੀ | ਸਿੱਖ ਪੰਥ ਵਲੋਂ ੧੯੩੫-੩੬ ਵਿਚ ਸ਼੍ਰੀ ਅੰਮ੍ਰਿਤਸਰ ਅਕਾਲੀਆਂ ਵਾਲੇ ਬਾਗ ਵਿਚ ਇਕ ਵੱਡੀ ਪੱਧਰ ਤੇ ਕਾਨਫਰੰਸ ਰਾਖੀ ਗਈ | ਉਸ ਵਿਚ ਡਾ.ਅੰਬੇਡਕਰ ਨੇ ਆਪਣੇ ਫੈਸਲੇ ਬਾਰੇ ਐਲਾਨ ਕਰਨਾ ਸੀ | ਮਈ ਉਸ ਕਾਨਫਰੰਸ ਦਾ ਨਜਾਰਾ ਅੱਖੀਂ ਦੇਖਿਆ ਸੀ |
ਵੱਡੇ ਲੀਡਰ ਤੱਕ ਉਦੋਂ ਨਾ ਮੇਰੀ ਪਹੁੰਚ ਸੀ ਅਤੇ ਨਾ ਹੀ ਉਨ੍ਹਾਂ ਦੇ ਦਿਲ ਦੀ ਡੁੰਗਾਈ ਤੱਕ ਪਹੁੰਚ ਕੇ ਉਨ੍ਹਾਂ ਦੀ ਅਸਲ ਇੱਛਾ ਤੋਂ ਜਾਣੂ ਹੋਇਆ ਜਾ ਸਕਦਾ ਸੀ, ਪਾਰ ਦੂਜੇ ਤੀਜੇ ਦਰਜੇ ਦੇ ਉੱਠ ਰਹੇ ਕਈ ਆਗੂਆਂ ਦੇ ਸ਼ਬਦ ਮਈ ਖੁਦ ਸੁਣੇ ਸਨ | ਉਹ ਇਸ ਗੱਲੋਂ ਚਿੰਤਿਤ ਨਜ਼ਰ ਆ ਰਹੇ ਸਨ ਤੇ ਉਨ੍ਹਾਂ ਦੇ ਵਾਕ ਸਨ ਕਰੋੜਾਂ ਲੰਗਰ ਦੇ ਝੂਠੇ ਭਾਂਡੇ ਮਾਂਜਣ ਦੀ ਜਾਂ ਜੋੜੇ ਆਦਿਕ ਦੀ ਸੇਵਾ ਕਰਨ ਜੋਗੇ ਹੀ ਰਹਿ ਜਾਵਾਂਗੇ | ਭਰੋਸੇਯੋਗ ਵਸੀਲੇ ਤੋਂ ਮੈਂ ਸੁਣਿਆ ਸੀ ਕਿ ਡਾਕਟਰ ਅੰਬੇਡਕਰ ਨੇ ਅਕਾਲੀ ਲੀਡਰਾਂ ਉੱਪਰਇਹ ਪ੍ਰਸ਼ਨ ਕੀਤਾ ਸੀ ਕਿ ਕੀ ਸਾਨੂੰ ਉਹ ਸਾਰੇ ਹੱਕ ਪ੍ਰਾਪਤ ਹੋ ਸਕਣਗੇ ਜੋ ਕਾਸ਼ਤਕਾਰ ਸਿੱਖ ਸ਼੍ਰੇਣੀ ਨੂੰ ਮਿਲੇ ਹੋਏ ਹਨ ਜਾਂ ਕਿ ਤੁਸੀਂ ਉਸ ਐਕਟ ਨੂੰ ਮਨਸੂਖ ਕਰਵਾਉਣ ਲਈ ਕੋਈ ਜਦੋਜਹਿਦ ਕੀਤੀ ਹੈ ਜਾਂ ਕਰ ਰਹੇ ਹੋ ? ਬਾਗ ਅਕਾਲੀਆਂ ਵਿਚ ਸਿੱਖ ਦੀ ਗਿਣਤੀ ਬੇਸ਼ਮਾਰ ਸੀ | ਜਿਸ ਸਟੇਜ ਤੇ ਸਾਰੇ ਆਗੂ ਸਮੇਤ ਡਾ.ਅੰਬੇਡਕਰ ਦੇ ਕੁਰਸੀਆਂ ਤੇ ਬਿਰਾਜਮਾਨ ਸਨ, ਉਸ ਸਟੇਜ ਦੇ ਬਿਲਕੁਲ ਸਾਹਮਣੇ ਥੋੜੀ ਦੂਰੀ ਤੇ ਹੀ ਮੈਨੂੰ ਕੁਰਸੀ ਮਿਲ ਗਈ ਸੀ | ਉਥੋਂ ਮੈਂ ਸਟੇਜ ਤੇ ਬੈਠਿਆਂ ਦੇ ਚਿਹਰਿਆਂ ਦੇ ਬਦਲਵੇ ਹਾਵ-ਭਾਵ ਨੂੰ ਚੰਗੀ ਤਰਾਂ ਪੜ ਸਕਦਾ ਸੀ | ਕੁਝ ਤਕਰੀਰਾਂ ਤੋਂ ਬਾਅਦ ਮਤੇ ਪੇਸ਼ ਹੌਂ ਲੱਗੇ | ਸ਼ਾਂਤ ਵਾਤਾਵਰਨ ਵਿਚ ਕੁਝ ਮਤੇ ਪਾਸ ਹੋ ਗਏ | ਜਦੋ ਐਕਟ ਇੰਤਕਾਲ ਇਰਾਜੀ ਨੂੰ ਮਨਸੂਖ ਕਰਵਾਉਣ ਵਾਲਾ ਮਤਾ ਪੇਸ਼ ਹੋਇਆ , ਮੇਰੀ ਯਾਦਦਾਸ਼ਤ ਦੇ ਮੁਤਾਬਿਕ ਮਤੇ ਪੇਸ਼ ਕਰਨ ਵਾਲੇ ਗਿਆਨੀ ਗੁਰਮੁਖ ਸਿੰਘ ਜੀ ਮੁਸਾਫ਼ਿਰ ਸਨ | ਉਦੋਂ ਉਹ ਪੱਕੇ ਅਕਾਲੀ ਸਨ ਤੇ ਉਦੋਂ ਕੁ ਹੀ ਉਹ ਸ਼੍ਰੀ ਅਕਾਲ ਤਖ਼ਤ ਦੇ ਜਥੇਬੰਦੀ ਵੀ ਰਹੇ ਸਨ | ਜਦੋ ਇਹ ਮਤਾ ਸਟੇਜ ਤੋਂ ਪੜ ਕੇ ਸੁਣਾਇਆ ਗਿਆ ਤੇ ਤਾਈਦ ਲਈ ਕਿਸੇ ਸੱਜਣ ਦੇ ਨਾਂਅ ਲੈਣ ਤੋਂ ਪਹਿਲਾ ਹੀ ਤਕਰੀਬਨ ੯੦ ਫੀਸਦੀ ਹਾਜਰ ਸਿੰਘ ਨੇ ਕੁਰਸੀਆਂ ਤੋਂ ਉੱਠ ਕੇ ਇਹ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਕਿ “ਇਹ ਨਹੀਂ ਹੌਣ ਦਿਆਂਗੇ , ਐਸਾ ਨਹੀਂ ਹੌਣ ਦੇਵਾਂਗੇ |” ਰੌਲਾ ਰੱਪਾ ਇਨ੍ਹਾਂ ਵਧੇਰੇ ਸੀ ਕਿ ਇਕ ਦੂਜੇ ਦੀ ਪਰਸਪਰ ਗੱਲਬਾਤ ਵੀ ਸੁਣੀ ਨਹੀਂ ਜਾਂ ਸਕਦੀ ਸੀ | ਅਸੂਲਤਨ ਇਹ ਮਤਾ ਪੇਸ਼ ਕਰਨ ਵੇਲੇ ਰੌਲਾ ਰੱਪਾ ਬੰਦ ਕਰਵਾਇਆ ਗਿਆ ਸੀ | ਮੈਂ ਸਾਹਮਣੇ ਬੈਠਾ ਡਾ.ਅੰਬੇਡਕਰ ਦੇ ਚੇਹਰੇ ਦੇ ਬਦਲਵੇ ਭਾਵਾ ਨੂੰ ਦੇਖ ਰਿਹਾ ਸੀ ਤੇ ਉਸਦੇ ਤਿੜਕ ਰਹੇ ਵਿਸਵਾਸ਼ ਦਾ ਵੀ ਅੰਦਾਜ਼ਾ ਲੈ ਰਿਹਾ ਸੀ |
ਐਨ ਉਸ ਵੇਲ਼ੇ ਮਹਾਤਮਾ ਗਾਂਧੀ ਨੇ ਮਰਨ ਵਰਤ ਰੱਖ ਦਿੱਤਾ ਜਿਸ ਦਾ ਮੁੱਦਾ ਡਾਕਟਰ ਸਾਹਿਬ ਨੂੰ ਸਿੱਖ ਬਣਨ ਤੋਂ ਰੋਕਣਾ ਸੀ | ਡਾ.ਅੰਬੇਡਕਰ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਜੇ ਮਹਾਤਮਾ ਗਾਂਧੀ ਦੀ ਮੌਤ ਹੋ ਗਈ ਤਾ ਸਾਰੇ ਦੇਸ਼ ਵਿਚ ਅਛੂਤਾ ਖਿਲਾਫ ਜੰਗ ਸ਼ੁਰੂ ਹੋ ਜਾਵੇਗੀ , ਜਿਸ ਲੜਾਈ ਵਿਚ ਅਛੂਤਾ ਵਰਗ ਦਾ ਨਾ ਪੂਰਾ ਹੋ ਸਕਣ ਵਾਲਾ ਜਾਨੀ ਤੇ ਮਾਲੀ ਨੁਕਸਾਨ ਹੌਣ ਦੀ ਸੰਭਾਵਨਾ ਹੋ ਸਕਦੀ ਹੈ | ਮੇਰਾ ਇਹ ਪੱਕਾ ਖ਼ਿਆਲ ਹੈ ਕਿ ਜੇਕਰ ਡਾਕਟਰ ਅੰਬੇਡਕਰ ਨੂੰ ਸਾਡੇ ਲੀਡਰ ਪੂਰਨ ਭਰੋਸਾ ਦੇ ਸਕਦੇ ਕਿ ਗਾਂਧੀ ਦੇ ਮਰਨ ਵਰਤ ਕਾਰਨ ਜੇ ਦੇਸ਼ ਵਿਚ ਅਛੂਤਾਂ ਦੇ ਖਿਲਾਫ ਕੋਈ ਹਿਲਜੁਲ ਹੋਵੇਗੀ ਤਾ ਸਾਰੀ ਸਿੱਖ ਕੌਮ ਡਾਕਟਰ ਅੰਬੇਡਕਰ ਤੇ ਅਛੂਤਾ ਦੀ ਸਿਹਾਇਤਾ ਲਈ ਤੱਤਪਰ ਰਹੇਗੀ ਤਾ ਡਾਕਟਰ ਅੰਬੇਡਕਰ ਦਾ ਦਿਲ ਕਮਜ਼ੋਰ ਨਾ ਹੁੰਦਾ | ਇਹ ਤਾ ਡਾਕਟਰ ਅੰਬੇਡਕਰ ਸ਼੍ਰੀ ਅੰਮ੍ਰਿਤਸਰ ਦੀ ਕਾਨਫਰੰਸ ਵਿਚ ਆਖਿ ਵੇਖੀ ਤੇ ਕੰਨੀ ਸੁਣੀ ਵਾਰਦਾਤ ਤੋਂ ਕੁਛ ਮਾਯੂਸ ਹੋ ਚੁੱਕੇ ਸਨ ਤੇ ਦੂਜਾ ਬਲਦੀ ਤੇ ਤੇਲ ਗਾਂਧੀ ਦੇ ਮਰਨ ਵਰਤ ਨੇ ਪਾ ਦਿੱਤਾ | ਜਿਸ ਕਾਰਨ ਡਾਕਟਰ ਅੰਬੇਡਕਰ ਜੀ ਨੇ ਸਿੱਖ ਬਣਨ ਦਾ ਫੈਸਲਾ ਬਦਲ ਕੇ ਬੁੱਧ ਧਰਮ ਧਾਰਨ ਕਾਰਨ ਦਾ ਮਨ ਬਣਾ ਲਿਆ|
ਮੈਂ ਜੋ ਕੁਛ ਅੱਖੀਂ ਡਿੱਠਾ ਤੇ ਕੰਨੀ ਸੁਣਿਆ ਸੀ ਆਪਣੀ ਯਾਦਦਾਸ਼ਤ ਦੇ ਅੰਦਰ ਤੇ ਲਿਖਤ ਵਿਚ ਬਿਆਨ ਕਰ ਦਿੱਤਾ ਹੈ|
ਸਿੱਖ ਵਿਰਸਾ ਅਗਸਤ ੨੦੦੦, ਲਿਖਤ ਵਿਚੋਂ ਅੰਸ਼ਕ ਰੂਪ
ਭਾਰਤੀ ਲੋਕ ਨੀਚ ਕਿਵੇਂ ਬਣੇ
ਮੁਸੋਲਿਨੀ ਇਟਲੀ ਦਾ ਜ਼ਾਲਮ ਤਾਨਾਸ਼ਾਹ ਸੀ। ਇੱਕ ਵਾਰ ਕਿਧਰੇ ਜਾ ਰਿਹਾ ਸੀ ਕਿ ਕਾਰ ਖਰਾਬ ਹੋ ਗਈ । ਮਕੈਨਿਕ ਨੇ ਦੱਸਿਆ ਕਿ ਦੋ ਘੰਟੇ ਲੱਗਣਗੇ । ਮੁਸੋਲਿਨੀ ਨੇੜੇ ਦੇ ਇਕ ਸਿਨੇਮੇ ਵਿਚ ਚਲਾ ਗਿਆ । ਉਦੋਂ ਫਿਲਮ ਖਤਮ ਹੋਣ ਤੇ ਮੁਸੋਲਿਨੀ ਦੀ ਤਸਵੀਰ ਦਿਖਾਈ ਜਾਂਦੀ ਸੀ, ਜਿਸਨੂੰ ਦੇਖ ਕੇ ਸਾਰੇ ਦਰਸ਼ਕ ਖੜੇ ਹੋ ਜਾਂਦੇ ਸਨ ।
ਜਦੋਂ ਉਸ ਸਿਨੇਮੇ ਵਿਚ ਫਿਲਮ ਉਪਰੰਤ ਮੁਸੋਲਿਨੀ ਦੀ ਤਸਵੀਰ ਵਿਖਾਈ ਗਈ ਤਾਂ ਸਾਰੇ ਖੜ੍ਹੇ ਹੋ ਗਏ ਪਰ ਮੁਸੋਲਿਨੀ ਸੁਭਾਵਕ ਹੀ ਬੈਠਾ ਰਿਹਾ। ਉਸਨੂੰ ਬੈਠੇ ਨੂੰ ਵੇਖ ਕੇ ਸਿਨੇਮੇ ਦੇ ਮੈਨੇਜਰ ਨੇ ਉਸ ਕੋਲ ਜਾਕੇ ਕਿਹਾ : “ ਖੜ੍ਹਾ ਤਾਂ ਕੋਈ ਵੀ ਨਹੀਂ ਹੋਣਾਂ ਚਾਹੁੰਦਾ , ਪਰ ਤੁਹਾਡਾ ਬਚਾਓ ਅਤੇ ਭਲਾਈ ਇਸੇ ਵਿਚ ਹੈ ਕਿ ਖੜ੍ਹੇ ਹੋ ਜਾਓ ।”
ਖਿੜਕੀਆਂ
ਨਰਿੰਦਰ ਸਿੰਘ ਕਪੂਰ
ਇੱਕ ਬ੍ਰਸ਼ ਨਿਰਮਾਤਾ ਕੰਪਨੀ ਦੇ ਪ੍ਰੈਜ਼ੀਡੈਂਟ ਨੇ ਆਪਣੀ ਟੇਬਲ ਤੇ ਇਹ ਸੂਤਰ ਵਾਕ ਲਾਇਆ ਹੋਇਆ ਸੀ- ” ਮੇਰੇ ਨਾਲ ਜਾਂ ਤਾਂ ਚੰਗੀਆਂ ਗੱਲਾਂ ਕਰੋ ਜਾਂ ਕੁੱਝ ਨਾ ਕਹੋ।” ਮੈਂ ਉਸਦੀ ਤਾਰੀਫ ਕੀਤੀ ਕਿ ਉਸਨੇ ਇੰਨਾ ਵਧੀਆ ਲਿਖਿਆ ਹੈ ਜਿਸ ਨਾਲ ਲੋਕੀਂ ਜ਼ਿਆਦਾ ਆਸ਼ਾਵਾਦੀ ਹੋ ਜਾਂਦੇ ਹਨ।
ਉਹ ਮੁਸਕਰਾਇਆ ਤੇ ਉਸਨੇ ਕਿਹਾ, ” ਇਹ ਵਿਚਾਰੁ ਸਾਨੂੰ ਇਸ ਬਾਰੇ ਜਾਗਰੂਕ ਬਣਾ ਦਿੰਦਾ ਹੈ। ਪਰ ਮੇਰੇ ਵੱਲੋਂ ਵੇਖਣ ਨਾਲ ਤਾਂ ਇਹ ਵਿਚਾਰੁ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ।’ ਉਸਨੇ ਤਖ਼ਤੀ ਨੂੰ ਪਲਟਾਇਆ ਤੇ ਮੈਂ ਦੇਖਿਆ ਕਿ ਉਸਦੇ ਵੱਲ ਇਹ ਵਿਚਾਰੁ ਕੁੱਝ ਇਸ ਤਰ੍ਹਾਂ ਲਿਖਿਆ ਹੋਇਆ ਸੀ,” ਉਹਨਾਂ ਨਾਲ ਜਾਂ ਤਾਂ ਚੰਗੀਆਂ ਗੱਲਾਂ ਕਰੋ, ਜ਼ਾ ਫਿਰ ਚੁੱਪ ਹੀ ਰਹੋ।”
ਚੰਗੀਆਂ ਖ਼ਬਰਾਂ ਫੈਲਾਉਣ ਤੋਂ ਤੁਸੀਂ ਪ੍ਰੇਰਿਤ ਹੁੰਦੇ ਹੋ, ਤੁਹਾਨੂੰ ਚੰਗਾ ਲੱਗਦਾ ਹੈ ਅਤੇ ਦੂਜੇ ਲੋਕਾਂ ਨੂੰ ਵੀ ਵਧੀਆ ਲਗਦਾ ਹੈ।
ਵੱਡੀ ਸੋਚ ਦਾ ਵੱਡਾ ਜਾਦੂ
ਡੇਵਿਡ ਜੇ. ਸ਼ਵਾਰਜ
ਜਦੋਂ ਹਿੰਦੁਸਤਾਨੀਆਂ ਨੇ ਆਪਣੀ ਕਿਰਤ ਕਮਾਈ ਵਿਚੋਂ ਕੁਝ ਰੁਪਏ ਜੋੜ ਕੇ ਓਰੇਗਨ , ਵਾਸ਼ਿੰਗਟਨ ਤੇ ਕੈਲੀਫੋਰਨੀਆ ਆਦਿ ਰਿਆਸਤਾਂ ਵਿਚ ਬਹੁਤ ਸਾਰੀਆਂ ਜਮੀਨਾਂ ਖਰੀਦ ਲਈਆਂ ਅਤੇ ਕੈਲੀਫੋਰਨੀਆ ਵਿਚ ਕਿਰਸਾਣਾ ਦੀਆਂ ਛੋਟੀਆਂ ਛੋਟੀਆਂ ਕੰਪਨੀਆਂ ਬਣਾਕੇ ਹਿੰਦੀ ਆਪਣੀ ਹੀ ਵਾਹੀ ਕਰਨ ਲੱਗ ਪਏ, ਤਾਂ ਇਹ ਗੱਲ ਵੀ ਅਮਰੀਕਾ ਨਾ ਸਹਿ ਸਕਿਆ ਤੇ ਉਸਨੇ ਇੱਕ ਕਨੂੰਨ ਬਣਾ ਦਿੱਤਾ, ਜਿਸ ਅਨੁਸਾਰ ਕੋਈ ਏਸ਼ੀਆਈ (ਪੂਰਬੀ) ਅਮਰੀਕਾ ਵਿਚ ਜ਼ਮੀਨ ਨਹੀਂ ਖਰੀਦ ਸਕਦਾ ਸੀ ਤੇ ਨਾ ਹੀ ਅਮਰੀਕਾ ਦਾ ਵਸਨੀਕ ਬਣ ਸਕਦਾ ਸੀ। ਇਹ ਕਨੂਨ ਜਪਾਨੀਆਂ ਅਤੇ ਹਿੰਦੁਸਤਾਨੀਆਂ ਦੀ ਅਮਰੀਕਾ ਵਿੱਚ ਵੱਧ ਰਹੀ ਉੱਨਤੀ ਨੂੰ ਰੋਕਣ ਲਈ ਘੜਿਆ ਗਿਆ ਸੀ।
ਖੈਰ ਜਪਾਨ( ਅਜ਼ਾਦ ਮੁਲਕ ਹੋਣ ਕਰਕੇ) ਉੱਤੇ ਤਾਂ ਇਸ ਦਾ ਕੀ ਅਸਰ ਹੋਣਾ ਸੀ। ਪਰ ਇਸ ਕਨੂੰਨ ਨੇ ਗ਼ੁਲਾਮ ਹਿੰਦੀਆਂ ਦੀ ਉੱਨਤੀ ਦਾ ਬੂਹਾ ਉੱਕਾ ਹੀ ਬੰਦ ਕਰ ਦਿੱਤਾ। ਹੁਣ ਉਹ ਮਜੂਰੀ ਤੋਂ ਬਿਨ੍ਹਾਂ ਹੋਰ ਕੋਈ ਸੁਤੰਤਰ ਕੰਮ ਨਹੀਂ ਸਨ ਕਰ ਸਕਦੇ । ਇਥੋਂ ਤੱਕ ਕਿ ਆਪਣੀ ਜ਼ਮੀਨ ਖਰੀਦ ਕੇ ਵਾਹੀ ਆਦਿਕ ਦਾ ਕੰਮ ਕਰਨ ਵਲੋਂ ਵੀ ਹਥਲ ਕਰਕੇ ਬਹਾ ਦਿੱਤੇ।
ਵਪਾਰ ਤੇ ਵਾਹੀ ਤੋਂ ਛੁੱਟ ਹੁਣ ਸਾਡੀ ਮਜੂਰੀ ਵੀ ਅਮਰੀਕਨਾਂ ਦੀਆਂ ਅੱਖਾਂ ਦਾ ਕੰਡਾ ਬਣ ਗਈ। ਉਥੋਂ ਦਾ ਮਜੂਰ ਧੜਾ ਹਿੰਦੁਸਤਾਨੀਆਂ ਨੂੰ ਅਮਰੀਕਾ ਵਿਚੋਂ ਕਢਣ ਲਈ ਹੱਥ ਧੋ ਕੇ ਪਿੱਛੇ ਪੈ ਗਿਆ। 1908 ਦੇ ਅਖੀਰ ਵਿਚ ਦੋ ਲੱਕੜੀ ਦੇ ਕਾਰਖਾਨਿਆਂ ਵਿਚੋਂ ਮਜੂਰੀ ਕਰਨ ਵਾਲੇ ਹਿੰਦੀਆਂ ਨੂੰ ਰਾਤ ਸਮੇਂ ਮਾਰ ਮਾਰ ਕੇ ਕੱਢ ਦਿੱਤਾ। ਇਹਨਾਂ ਕਾਰਖਾਨਿਆਂ ਦੇ ਨਾਮ ‘ਅਲਬਰਟ’ ਤੇ ‘ ਵਿਲੀਅਮ’ ਸਨ। ਇਸ ਤੋਂ ਛੁੱਟ ਰੇਲਗੱਡੀਆਂ, ਟਰੇਮਵੇਆਂ , ਹੋਟਲਾਂ, ਸੜਕਾਂ ਤੇ ਥੀਏਟਰਾਂ ਵਿਚ ਹੁਣ ਅਮਰੀਕਨ ਹਿੰਦੁਸਤਾਨੀਆਂ ਤੋਂ ਖੁੱਲੀ ਘਿਰਣਾ ਕਰਨ ਲੱਗ ਪਏ।
ਬਾਬਾ ਸੋਹਣ ਸਿੰਘ ਭਕਨਾਂ
ਮੇਰੀ ਰਾਮ ਕਹਾਣੀ