ਕਿਸੇ ਦਾ ਘੋੜਾ ਕਿਧਰੇ ਚਲਿਆ ਗਿਆ ਸੀ , ਸਾਰੇ ਹਮਦਰਦੀ ਜਤਲਾ ਰਹੇ ਸਨ ।
ਮਾਲਕ ਨੇ ਕਿਹਾ, ” ਕੀ ਪਤਾ , ਇਸ ਨੁਕਸਾਨ ਵਿਚ ਵੀ ਕੋਈ ਲਾਭ ਹੋਵੇ ।”
ਲਗਭਗ ਸਾਲ ਮਗਰੋਂ ਉਹ ਘੋੜਾ ਦੋ ਹੋਰ ਘੋੜਿਆਂ ਨਾਲ ਵਾਪਸ ਆ ਗਿਆ ।
ਲੋਕ ਵਧਾਈ ਦੇਣ ਆਏ। ਮਾਲਕ ਨੇ ਕਿਹਾ : ਕੀ ਪਤਾ ਇਸ ਲਾਭ ਵਿਚ ਵੀ ਨੁਕਸਾਨ ਲੁਕਿਆ ਹੋਵੇ l ਕੁਝ ਅਰਸੇ ਮਗਰੋਂ , ਨਵੇਂ ਘੋੜੇ ਤੋਂ ਪੁੱਤਰ ਡਿੱਗ, ਲੰਗੜਾ ਹੋ ਗਿਆ ,ਆਂਢੀਆਂ ਗੁਆਂਢੀਆਂ ਨੇ ਦੁੱਖ – ਪ੍ਰਗਟਾਇਆ ।
ਪਿਤਾ ਨੇ ਕਿਹਾ : ਕਿਸਮਤ ਵਿਚ ਬਦਕਿਸਮਤੀ ਅਤੇ ਬਦਕਿਸਮਤੀ ਵਿਚ ਕਿਸਮਤ ਛੁਪੀ ਹੁੰਦੀ ਹੈ l ਕਈ ਵਾਰੀ ਭੈੜੀ ਗੱਲ ਸਮਾਂ ਪਾ ਕੇ ਚੰਗੀ ਗੱਲ ਸਾਬਤ ਹੁੰਦੀ ਹੈ।
ਜੰਗ ਲਗ ਗਈ , ਜਬਰੀ ਭਰਤੀ ਹੌਣ ਲਗ ਪਈ।
ਪੁੱਤਰ ਲੰਗੜਾ ਹੌਣ ਕਰਕੇ ਭਰਤੀ ਲਈ ਨਹੀਂ ਬੁਲਾਇਆ ਗਿਆ ਸੀ।
ਜ਼ਿੰਦਗੀ ਲਾਭਾਂ – ਹਾਨੀਆਂ ਦਾ ਇਕ ਲੰਮਾ ਸਿਲਸਲਾ ਹੈ।
Jasmeet Kaur
ਅਕਲ
ਫਰਾਂਸ ਦਾ ਪ੍ਰਸਿੱਧ ਬਾਦਸ਼ਾਹ ਲੂਈ, ਜੋਤਸ਼ੀਆਂ ਦਾ ਸ਼ੋਕੀਨ ਸੀ ।
ਇਕ ਵਾਰੀ ਇਕ ਜੋਤਸ਼ੀ ਨੇ ਕਿਹਾ ਕਿ ਦਰਬਾਰ ਦੀ ਇਕ ਮਹੱਤਵਪੂਰਨ ਇਸਤਰੀ ਅਗਲੇ ਇਕ ਸਪਤਾਹ ਵਿਚ ਮਰ ਜਾਵੇਗੀ , ਇਕ ਮਰ ਗਈ ।
ਬਾਦਸ਼ਾਹ ਨੂੰ ਸ਼ੱਕ ਹੋਇਆ ਕਿ ਆਪਣੀ ਭਵਿੱਖਬਾਣੀ ਨੂੰ ਸੱਚੀ ਅਤੇ ਸਫਲ ਸਾਬਤ ਕਰਨ ਵਾਸਤੇ, ਜੋਤਸ਼ੀ ਨੇ ਉਹ ਇਸਤਰੀ ਮਰਵਾਈ ਸੀ ।
ਬਾਦਸ਼ਾਹ ਨੂੰ ਜੋਤਸ਼ੀ ਤੋਂ ਭੈਅ ਆਉਣ ਲੱਗ ਪਿਆ।
ਉਸ ਨੇ ਜੋਤਸ਼ੀ ਤੋਂ ਛੁਟਕਾਰਾ ਪਾਉਣ ਲਈ , ਉਸ ਨੂੰ ਇਕ ਸਵੇਰ , ਮਹਿਲ ਦੀ ਸਭ ਤੋਂ ਉਪਰਲੀ ਮੰਜ਼ਲ ‘ਤੇ ਬੁਲਾਇਆ ਅਤੇ ਆਪਣੇ ਪਹਿਰੇਦਾਰਾਂ ਨੂੰ ਕਿਹਾ ਕਿ ਜਦੋ ਮੈਂ ਇਸ਼ਾਰਾ ਕਰਾ, ਤੁਸੀਂ ਜੋਤਸ਼ੀ ਨੂੰ ਚੁੱਕ ਕੇ ਬਾਰੀ ਚੋਂ ਥੱਲੇ ਸੁੱਟ ਦੇਣਾ ।
ਜੋਤਸ਼ੀ ਆਇਆ । ਜੋਤਸ਼ੀਆਂ ਨੂੰ ਮਨੁੱਖੀ ਵਿਹਾਰ ਦੀ ਡੂੰਗੀ ਸਮਝ ਹੁੰਦੀ ਹੈ , ਉਹ ਦੂਜਿਆਂ ਦੇ ਹਾਵ – ਭਾਵ ਨਾਲ ਹੀ ਸਮੁੱਚੀ ਸਤਿਥੀ ਨੂੰ ਸਮਝ ਜਾਂਦੇ ਹਨ
ਬਾਦਸ਼ਾਹ ਨੇ ਪੁੱਛਿਆ : ਤੁਸੀਂ ਹੋਰਾਂ ਦੇ ਮਰਨ ਬਾਰੇ ਦੱਸਦੇ ਹੋ , ਆਪਣੇ ਮਰਨ ਬਾਰੇ ਦਸੋ l ਤੁਸੀਂ ਕਦੋ ਅਤੇ ਕਿਥੇ ਮਰੋਗੇ ? ਜੋਤਸ਼ੀ ਨੇ ਕਿਹਾ : ਬਾਦਸ਼ਾਹ ਸਲਾਮਤ , ਮੈਂ ਤੁਹਾਡੇ ਮਰਨ ਤੋਂ ਤਿੰਨ ਦਿਨ ਪਹਿਲਾ , ਤੁਹਾਡੇ ਤੋਂ ਕਿਸੇ ਨੇੜਲੀ ਥਾਂ ‘ਤੇ ਮਾਰਾਂਗਾ ।
ਉੱਤਰ ਸੁਣ ਕੇ ਬਾਦਸ਼ਾਹ ਇਸ਼ਾਰਾ ਕਰਨਾ ਹੀ ਭੁੱਲ ਗਿਆ। ਬਾਦਸ਼ਾਹ ਨੇ ਜੋਤਸ਼ੀ ਨੂੰ ਜਿਉਂਦਾ ਰੱਖਿਆ ਅਤੇ ਹੋਰ ਸਹੂਲਤਾਂ ਦਿਤੀਆਂ। ਨਿਰਸੰਦੇਹ ਉਹ ਜੋਤਸ਼ੀ ਬਾਦਸ਼ਾਹ ਤੋਂ ਸਿਆਣਾ ਨਿਕਲਿਆ l ਉਹ ਬਾਦਸ਼ਾਹ ਦੇ ਮਰਨ ਉਪਰੰਤ ਸਤਾਰਾ ਸਾਲ ਜਿਉਂਦਾ ਰਿਹਾ ।
ਉਸ ਕੋਲ ਜੋਤਿਸ਼ ਦੀ ਤਾਕਤ ਨਹੀਂ ਸੀ , ਤਾਕਤ ਮਾਨਣ ਦੀ ਅਕਲ ਸੀ ।
ਉਦਾਰ
ਰਾਤ ਦੇ ਗਿਆਰਾਂ ਕੁ ਵਜੇ ਅਚਾਨਕ ਬਾਹਰਲਾ ਦਰਵਾਜ਼ਾ ਖੜਕਿਆ ਤਾਂ ਮੇਰੇ ਪਾਪਾ ਨੇ ਨੀਂਦ ‘ਚੋਂ ਉਠਦਿਆਂ ਦਰਵਾਜ਼ਾ ਖੋਲਿਆ ਤਾਂ ਅੱਗੇ ਜੀਤੋ ਖ਼ੜ੍ਹੀ ਰੋ ਰਹੀ ਸੀ । ਉਹ ਰੌਂਦੀ ਰੋਂਦੀ ਅੰਦਰ ਆ ਗਈ ਤੇ ਬੋਲੀ , “ਮੇਰੇ ਘਰਵਾਲੇ ਦਾ ਐਕਸੀਡੈਂਟ ਹੋ ਗਿਆ …..ਉਹ ਹਸਪਤਾਲ ਹੈ , । ”
‘ਓਂ ਹੋ ! ਕਿਵੇਂ ‘ ਉਸ ਦੀ ਗੱਲ ਸੁਣਦੇ ਹੀ ਮੇਰੇ ਮੰਮੀ – ਪਾਪਾ ਘਬਰਾ ਗਏ ।
‘ਉਨ੍ਹਾਂ ਦੇ ਸਕੂਟਰ ‘ਚ ਕਾਰ ਵੱਜੀ ਏ , ਡਾਕਟਰ ਕਹਿੰਦੇ ਤੁਰੰਤ ਆਪਰੇਸ਼ਨ ਹੋਵੇਗਾ । ਮੈਨੂੰ ਪੰਦਰਾਂ ਹਾਜ਼ਰ ਉਦਾਰ ਦੇ ਦਿਓ। ਇਨ੍ਹਾਂ ਦੇ ਵੱਲ ਹੁੰਦੇ ਈ ਮੋੜ ਦੇਵਾਂਗੇ । ‘ ਤੇ ਫਿਰ ਉਹ ਉੱਚੀ – ਉੱਚੀ ਰੌਣ ਲੱਗੀ ।
ਜੀਤੋ ਅੱਗੇ ਵੀ ਸਾਡੇ ਘਰ ਆਉਂਦੀ – ਜਾਂਦੀ ਰਹਿੰਦੀ ਸੀ । ਮੰਮੀ – ਪਾਪਾ ਉਸਨੂੰ ਹੋਂਸਲਾ ਦਿੰਦੇ ਹੋਏ ਪੈਸੇ ਲੈ ਕੇ ਉਸ ਦੇ ਨਾਲ ਹੀ ਚਲੇ ਗਏ ਅਤੇ ਕਾਫੀ ਰਾਤ ਮੁੜ ਕੇ ਘਰ ਆਏ। ਹੌਲੀ – ਹੌਲੀ ਉਸਦਾ ਪਤੀ ਠੀਕ ਹੋ ਗਿਆ ।
ਵਕਤ ਗੁਜ਼ਰਦਾ ਗਿਆ ।
ਇਕ ਦਿਨ ਪਾਪਾ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ । ਉਹਨਾਂ ਨੂੰ ਕਾਫ਼ੀ ਦਿਨ ਹਸਪਤਾਲ ‘ਚ ਦਾਖ਼ਲ ਰਹਿਣਾ ਪਿਆ , ਜਿਸ ਕਾਰਨ ਬਹੁਤ ਖਰਚਾ ਆਇਆ l ਪਰ ਅਸੀਂ ਉਦੋਂ ਸੁੱਖ ਦਾ ਸਾਹ ਭਰਿਆ ਜਦੋ ਪਾਪਾ ਠੀਕ ਹੋ ਕੇ ਘਰ ਮੁੜ ਆਏ। ਉਨ੍ਹੀ ਦਿਨੀ ਹੀ ਮੇਰੇ ਵੀਰ ਦੇ ਇੰਜੀਨੀਅਰਿੰਗ ਦੇ ਕਲਾਸਾਂ ਦੇ ਦਾਖਲੇ ਵੀ ਸ਼ੁਰੂ ਸਨ । ਪਰ ਅਸੀਂ ਖੁਦ ਨੂੰ ਪਹਿਲੀ ਵਾਰ ਏਨੇ ਅਸਮਰੱਥ ਪਾਇਆ ਕਿ ਅਸੀਂ ਉਸਦੀ ਪੂਰੀ ਫੀਸ ਨਹੀਂ ਸੀ ਜੁਟਾ ਪਾ ਰਹੇ । ਮਹੀਨੇ ਦੇ ਆਖਰੀ ਦਿਨ ਸੀ , ਜਿਸ ਕਾਰਨ ਸਾਡਾ ਹੱਥ ਹੋਰ ਵੀ ਤੰਗ ਸੀ। ਫਿਰ ਸਾਨੂੰ ਅਚਾਨਕ ਜੀਤੋ ਦਾ ਖ਼ਿਆਲ ਆਇਆ । ਅਸੀਂ ਉਸਦੇ ਘਰ ਵੱਲ ਨੂੰ ਜਾ ਰਹੇ ਸੀ ਕਿ ਉਹ ਸਾਨੂੰ ਰਸਤੇ ਵਿਚ ਹੀ ਮਿਲ ਗਈ । ਅਸੀਂ ਉਸ ਨਾਲ ਆਪਣੇ ਪੈਸਿਆਂ ਬਾਰੇ ਗੱਲ ਕੀਤੀ । ਪਰ ਅਸੀਂ ਹੈਰਾਨ ਹੋਏ ਜਦ ਉਹ ਪੈਸਿਆਂ ਦਾ ਨਾਂਅ ਸੁਣਕੇ ਬਦਲ ਜਿਹੀ ਗਈ ਤੇ ਬੋਲੀ , ” ਮੈਂ ਵੀ ਕੀ ਕਰ ਸਕਦੀ ਹਾਂ , ਇਹ ਅਜੇ ਠੀਕ ਨਹੀਂ ਹੋਏ , ਜਦ ਕਮੇਟੀ ਪਾਵਾਂਗੀ , ਨਿਕਲੇਗੀ ਤਾਂ ਦੇ ਦਵਾਂਗੀ , ਤੁਸੀਂ ਨਾ ਆਇਓ ਮੰਗਣ। ” ਉਸ ਨੇ ਇਹ ਅਲਫਾਜ਼ ਇੰਜ ਕਹੇ ਜਿਵੇਂ ਅਸੀਂ ਉਸ ਤੋਂ ਪੈਸੇ ਉਧਾਰ ਲੈਣੇ ਹੌਣ । ਮੰਮੀ ਨੇ ਉਸ ਨੂੰ ਘਰ ਦੀ ਹਾਲਤ ਬਥੇਰੀ ਸਮਝ ਪਰ ਉਹ ਹੋਰ ਔਖੀ ਹੋਈ ਜਾਵੇ । ਇਸ ‘ਤੇ ਮੈਂ ਉਸ ਨਾਲ ਝਗੜ ਪਈ ਪਰ ਮੰਮੀ ਨੇ ਉਸ ਨਾਲ ਵਧੇਰੇ ਬੋਲਣ ਤੋਂ ਮਨਾ ਕਰ ਦਿੱਤਾ। ਉਹ ਫਿਰ ਬੋਲੀ , “ ਪੈਸੇ ਦੇ ਦਿੱਤੇ ਇਹਦਾ ਮਤਲਬ ਇਹ ਥੋੜੀ ਤੁਹਾਡੇ ਗੁਲਾਮ ਹੋ ਗਏ । ” ਮੈਂ ਹੈਰਾਨ ਸੀ ਪੈਸੇ ਲੈਣ ਵੇਲੇ ਉਸ ਦੀਆਂ ਮਿਨਤਾਂ….ਪਰ ਹੁਣ …। ਅਸੀਂ ਬੇਵੱਸ ਨਿਰਾਸ਼ ਹੋ ਗਏ।
ਖੈਰ ! ਅਸੀਂ ਉਹ ਸਮਾਂ ਤਾਂ ਔਖੇ – ਸੌਖੇ ਕੱਢ ਲਿਆ । ਪਰ ਅੱਜ ਵੀ ਉਸ ਸਵਾਰਥੀ ਔਰਤ ਨੂੰ ਜਿਸ ਨੇ ਅਜੇ ਤਕ ਪੈਸੇ ਨਹੀਂ ਮੋੜੇ,ਯਾਦ ਕਰਦੇ ਹੀ ਮੇਰਾ ਮਨ ਖੱਟਾ ਹੋ ਜਾਂਦਾ ਹੈ , ਤੇ ਮੈਂ ਕਿਸੇ ਨੂੰ ਵੀ ਉਧਾਰ ਦੇਣ ਤੋਂ ਪਹਿਲਾ ਸੌ ਵਾਰ ਸੋਚਦੀ ਹਾਂ।
ਲੇਖਕ : ਮਨਪ੍ਰੀਤ ਕੌਰ ਭਾਟੀਆ
ਭੈਅ
ਜੇਕਰ ਰੱਬ ਚਹੁੰਦਾ ਹੁੰਦਾ ਸਾਨੂੰ ਤਕਲੀਫ ਦੇਣਾ,ਜੇਕਰ ਉਹ ਚਾਹੁੰਦਾ ਹੁੰਦਾ ਉਸਦੇ ਆਪਣੇ ਹਿਸਾਬ ਨਾਲ ਸਾਡੀ ਜ਼ਿੰਦਗੀ ਨੂੰ ਚਲਾਉਣਾ,ਤਾਂ ਉਹ ਸਿਰ ‘ਚ ਦਿਮਾਗ ਤੇ ਬਾਹਾਂ ‘ਚ ਬਲ ਨਾ ਦਿੰਦਾ।ਜੇ ਓਹ ਚਹੁੰਦਾ ਹੁੰਦਾ ਕਿ ਅਸੀਂ ਆਸੇ ਪਾਸੇ ਵਾਪਰ ਰਿਹਾ ਕੁਝ ਨਾ ਦੇਖੀਏ ਤਾਂ ਸਾਨੂੰ ਅੱਖਾਂ ‘ਚ ਬੇਸ਼ੁਮਾਰ ਰੌਸ਼ਨੀ ਨਾ ਦਿੰਦਾ।ਗਵਾਚੇ ਅਸੀਂ ਖੁਦ ਫਿਰਦੇ ਆਂ,ਲੱਭਣ ਲਈ ਰੱਬ ਨੂੰ ਤੁਰੇ ਫਿਰਦੇ ਆਂ।
ਐ ਮੇਰੇ ਸਾਥੀ! ਖੁਦ ਦੀ ਤਲਾਸ਼ ‘ਚ ਨਿਕਲ ਤੇ ਸਹੀ।ਤੂੰ ਕਰਨਾ ਕੀ ਚਹੁੰਨਾਂ,ਤੈਅ ਤਾਂ ਕਰ।ਤੇਰੇ ‘ਚ ਕਿੰਨੀ ਕੁ ਮਜਬੂਤੀ ਹੈ ਹਾਲਾਤਾਂ ਨਾਲ ਟਕਰਾਅ ਕੇ ਓਹਨਾ ਨੂੰ ਬਦਲਣ ਦੀ,ਇਹ ਸਾਬਿਤ ਤਾਂ ਕਰ,ਸਮਾਂ ਤਾ ਖੁਦ ਤੇਰੀ ਤਲਾਸ਼ ‘ਚ ਹੈ।ਸਮਾਂ ਤਾਂ ਖੁਦ ਤੇਰੇ ਨਾਲ ਕਦਮ ਮਿਲਾਅ ਕੇ ਚੱਲਣਾ ਚਹੁੰਦਾ ਏ।ਸਮਾਂ ਤਾਂ ਚਹੁੰਦਾ ਏ ਕਿ ਦੋਨੋਂ ਧਰਤੀ ਤੋਂ ਲੈ ਕੇ ਆਸਮਾਨ ਦੇ ਸਫਰ ‘ਤੇ ਨਿਕਲੀਏ ਤੇ ਮੁਸ਼ਕਿਲਾਂ ਤੋਂ ਘਬਰਾਉਣ ਦੀ ਜਗਾਹ ਓਹਨਾ ਨੂੰ ਜ਼ਿੰਦਗੀ ਦੇ ਵਿਕਾਸ ਦਾ ਜ਼ਰੀਆ ਬਣਾਈਏ।ਆਫਤਾਂ ਆਉਣਗੀਆਂ ਤੇ ਅਸੀਂ ਹੱਲ ਕੱਢਾਂਗੇ,ਜੇ ਜ਼ਿੰਦਗੀ ਗੁੰਝਲਦਾਰ ਹੋਵੇਗੀ ਤਾਂ ਸਾਡੀ ਵੀ ਅਕਲ ਦਾ ਇਮਤਿਹਾਨ ਹੋਏਗਾ,ਅਸੀਂ ਹਾਰ ਨਹੀਂ ਮੰਨਣੀਂ।ਚੰਨ,ਸੂਰਜ,ਤਾਰੇ ਏਹ ਆਸਮਾਨ ਤੋਂ ਮਨੁੱਖ ਦੇ ਉੱਪਰ ਨਿਗਾਹ ਟਿਕਾਈ ਬੈਠੇ ਨੇ ਕਿ ਸਮਾਂ ਤੇ ਮਨੁੱਖ ਮਿਲ ਕੇ ਕਿਹੜਾ ਇਤਿਹਾਸ ਰਚਾਉਂਣਗੇ।ਅਸੀਂ ਵੀ ਤਿਆਰ ਹਾਂ ਧਰਤੀ ਦੇ ਸੁਪਨਿਆਂ ਦੀ ਦੁਨੀਆਂ ਨੂੰ ਹਕੀਕਤ ਦਾ ਸੰਸਾਰ ਬਣਾਉਣ ਲਈ।
ਜ਼ਿੰਦਾਬਾਦ…
ਅਸੀਂ ਕਰ ਕੇ ਦਿਖਾਵਾਂਗੇ ਉਹ ਵੀ ਅਸੰਭਵ ਜੋ ਲੱਗੇਗਾ।
ਜਦ ਮਨੁੱਖ ਆਪਣੀ ਤਲਾਸ਼ ‘ਚ ਖੁਦ ਵੱਲ ਦੌੜੇਗਾ।
ਏਸ ਦੁਨੀਆਂ ਤੋਂ ਓਸ ਅਦਿੱਖ ਦੁਨੀਆਂ ਤੱਕ ਜਾਵਾਂਗੇ।
ਹਾਰ ਨਹੀਂ ਮੰਨਦੇ ਜਿੱਤ ਦਾ ਪਰਚਮ ਝੁਲਾਂਵਾਂਗੇ।
ਅਨੀਤਾ ਦੀ ਨੂਹ ਕਾਫੀ ਸਮੇਂ ਤੋਂ ਬਿਮਾਰ ਹੈ। ਇਸ ਕਰਕੇ ਅਨੀਤਾ ਪ੍ਰਸ਼ਾਨ ਰਹਿੰਦੀ ਹੈ। ਅਨੀਤਾ ਦੀ ਸਹੇਲੀ ਨੇ ਉਸਨੂੰ ਪ੍ਰਸ਼ਾਨ ਦੇਖਕੇ ਉਸਨੂੰ ਭੂਤ ਬਾਬੇ ਬਾਰੇ ਦੱਸ ਪਾਈ।
ਅਨੀਤਾ ਆਪਣੀ ਨੂੰਹ ਨੂੰ ਲੈ ਕੇ ਬਾਬੇ ਕੋਲ ਚਲੀ ਗਈ। ਉਸਨੇ ਆਪਣੀ ਪ੍ਰਸ਼ਾਨੀ ਦੱਸੀ
” ਇਸ ਨੂੰ ਭੂਤ ਚਿੰਬੜੇ ਹਨ। ਤੁਸੀਂ ਇਸਨੂੰ ਇਥੇ ਛੱਡ ਜਾਉ। ਕਲ੍ਹ ਲੈ ਜਾਣਾ।”ਬਾਬਾ ਨੇ ਕਿਹਾ।
“ਪਰ—— ਇਸਦੇ ਪਤੀ ਨੇ ਨਹੀਂ ਮੰਨਣਾ। ਬਾਬਾ ਜੀ, ਤੁਸੀਂ ਸਾਡੇ ਘਰ ਆ ਜਾਣਾ। “ਬਾਬਾ ਜੀ ਹਜ਼ਾਰ ਰੁਪਏ ਲੈਂ ਕੇ ਘਰ ਆਣ ਲਈ ਮੰਨ ਗਏ।
ਸੱਸ ਨੂੰਹ ਨੂੰ ਲੈਂ ਕੇ ਖੁਸ਼ੀ-ਖੁਸ਼ੀ ਅਰ ਆ ਗਈ।
ਰਾਤ ਦੱਸ ਕੁ ਵਜੇ ਡੋਰ ਬੈੱਲ ਹੋਈ ਅਨੀਤਾ ਨੇ ਦਰਵਾਜ਼ੇ ਤੇ ਬਾਬਾ ਜੀ ਨੂੰ ਦੇਖ ਕੇ ਕਿਹਾ “ਹੁਣ ਸਾਰੇ ਸੌ ਗਏ ਹਨ। ਤੁਸੀਂ ਸਵੇਰੇ ਆ ਜਾਣਾ”
‘ਮੈਂ ਸਵੇਰੇ ਨਹੀਂ ਆ ਸਕਦਾ ਮੈਨੂੰ ਕੰਮ ਹੈ। ”
ਉਸਨੇ ਨੂੰਹ ਦੇ ਠੀਕ ਹੋਣ ਬਾਰੇ ਸੋਚ ਕੇ ਕਿਹਾ ,”ਅੱਛਾ! ਬਾਬਾ ਜੀ! ਤੁਸੀਂ ਆ ਜਾਉ।ਬਾਬਾ ਜੀ ਧੂਣੀ ਵਿੱਚ ਵਿਭੂਤੀ ਪਾਂਦੇ ਨੂੰਹ ਦੇ ਕਮਰੇ ਵਿੱਚ ਚਲੇ ਗਏ। “ਕਿਸੇ ਨੂੰ ਵੀ ਕਮਰੇ ਦੇ ਨੇੜੇ ਨਾ ਆਣ ਦੇਣਾ ਨਹੀਂ ਤਾਂ ਭੂਤ ਬਾਹਰ ਨਹੀਂ ਨਿਕਲਣਾ। “ਬਾਬਾ ਜੀ ਨੇ ਕਿਹਾ ਤੇ ਕਮਰੇ ਦੀ ਕੁੰਡੀ ਲਗਾ ਲਈ।
ਬਾਬਾ ਜੀ ਘੰਟੇ ਕੁ ਬਾਅਦ ਬਾਹਰ ਆਏ, “ਤੁਹਾਡੀ ਨੂੰਹ ਬਿਲਕੁਲ ਠੀਕ ਹੈ। “ਕਹਿ ਕੇ ਜਲਦੀ ਘਰੋ ਬਾਹਰ ਚਲੇ ਗਏ।
ਨੂੰਹ ਨੂੰ ਆਪਣਾ ਬਦਨ ਟੁੱਟਦਾ ਟੁੱਟਦਾ ਮਹਿਸੂਸ ਹੋਇਆ। ਬੇਹੋਸ਼ੀ ਤੋਂ ਬਾਅਦ ਉਸ ਦੀਆਂ ਅੱਖਾਂ ਜਗਮਗਾਦੇ ਲਾਟਬੂ ਦੀ ਤਰ੍ਹਾਂ ਖੁੱਲੀਆ। ਆਪਣੇ ਸਰੀਰ ਤੇ ਕਪੜੇ ਨਾ ਦੇਖ ਕੇ ਉਸਦੀ ਚੀਕ ਨਿਕਲ ਗਈ। ਉਸਨੇ ਬੜੀ ਮੁਸ਼ਕਲ ਨਾਲ ਅੌਖੇ ਹੋ ਕੇ ਕਪੜੇ ਪਾਏ। “ਕੀ ਹੋ ਗਿਆ ਉਸਦੀ ਸੱਸ ਤੇ ਪਤੀ ਨੇ ਪਿਆਰ ਨਾਲ ਪੁਛਿਆ। ਬਾਬਾ ਜੀ ਮੇਰੇ ਨਾਲ,,,,,,,,,,,,। “ਅਗਲੇ ਸ਼ਬਦ ਉਸਦੇ ਗਲੇ ਵਿੱਚ ਅਟਕੇ ਰਹਿ ਗਏ। ਉਹ ਬੇਹੋਸ਼ ਹੋ ਗਈ। ਸਥਿਤੀ ਸਮਝਦਿਆਂ ਉਸਦਾ ਪਤੀ ਬਾਹਰ ਵੱਲ ਭੇਜਿਆ। ਉਸਨੂੰ ਦੇਖਕੇ ਬਾਬਾ ਸੜਕ ਤੇ ਖੜੀ ਕਾਰ ਵਿੱਚ ਬੈਠਕੇ ਰਫੂ ਚੱਕਰ ਹੋ ਗਿਆ।
ਘੋੜੀ
ਪਖੰਡੀ ਬਾਬੇ ਦਾ ਦਰਬਾਰ ਲੱਗਾ ਸੀ, ਬੀਬੀਅਾਂ ਖਰੂੰਡੇ ਘੁੱਟ ਰਹੀਅਾਂ ਸੀ, ਪੁੱਛਾਂ ਲੲੀਅਾਂ ਜਾ ਰਹੀਅਾਂ ਸੀ
ੲਿੱਕ ਬੁੱਢੜੀ ਮਾੲੀ ਨੇ ਅਾ ਕੇ ਬਾਬੇ ਦੇ ਪੈਰਾਂ ਤੇ ਪੰਜਾਂ ਦਾ ਨੋਟ ਰੱਖਿਅਾ ਤੇ ਅਰਜ਼ ਕੀਤੀ “ਬਾਬਾ ਜੀ, ਸਾਡੀ ਘੋੜੀ ਚੋਰੀ ਹੋ ਗੲੀ, ਕੋੲੀ ਥਹੁ ਪਤਾ ਨੀ ਲੱਗਦਾ
ਬਾਬੇ ਨੇ ਮੀਟ ਕੇ ਅੱਖਾਂ ਕੀਤੀ ਸਰਚ ਤੇ ਬੋਲਿਅਾ “ਮਾੲੀ, ਸਾਡੇ ਤੋਂ ਕੁਛ ਨੀ ਲੁਕਿਅਾ, ਘੋੜੀ ਤੇਰੇ ਸ਼ਰੀਕਾਂ ਨੇ ਚੋਰੀ ਕੀਤੀ ਅਾ
ਮਾੲੀ – ਹਾੲੇ ਪੱਟੇ ਜਾਣ, ਥੇਹ ਹੋ ਜਾੲੇ ਸ਼ਰੀਕਾਂ ਦਾ, ਸ਼ਰੀਕ.ਤਾਂ ਮਿੱਟੀ ਦਾ ਵੀ ਮਾੜਾ
ਪਰ ਬਾਬਾ ਜੀ ਘੋੜੀ ਹੁਣ ਕਿੱਥੇ ਅਾ?
ਬਾਬੇ ਦੀ ਸਰਚ ਅਜੇ ਡਿਸਕਨੈਕਟ ਨੀ ਸੀ ਹੋੲੀ, ਕਹਿੰਦਾ ਮਾੲੀ ਘੋੜੀ ਤੇਰੇ ਸ਼ਰੀਕਾਂ ਨੇ ਮਾਲਵੇ ਦੇ ਸਰਦਾਰਾਂ ਨੂੰ ਸਸਤੀ ਵੇਚਤੀ ਤੇ ੳੁਹਨਾਂ ਨੇ ਗਾਹਾਂ ਅਾਵਦੀ ਕੁੜੀ ਨੂੰ ਦਾਜ ‘ਚ ਦੇ ਤੀ, ੳੁਹਨਥ ਦਾ ਜਵਾੲੀ ਕਹਿੰਦਾ ਮੈਂ ਤਾਂ ੲੇਸੇ ਘੋੜੀ ਤੇ ਬੈਠ ਕੇ ਪਿੰਡ ਜਾਣਾ, ਸੋ ਮਾੲੀ ਹੁਣ ਅੌਖਾ
ਮਾੲੀ ਅੱਗੋਂ ਬੁੜਕ ਪੲੀ- ਵੇ ਬੂਜੜਾ, ਤੈਨੂੰ ਬਾਬਾ ਕਿਹੜੇ ਕੰਜਰ ਨੇ ਬਣਾਤਾ, ਸਾਡੀ ਤਾਂ ਸੇਵੀਅਾਂ ਵੱਟਣ ਅਾਲ਼ੀ ਘੋੜੀ ਚੋਰੀ ਹੋੲੀ ਅਾ, ੳੁਰੇ ਕਰ ਮੇਰੇ ਪੰਜ ਰੁਪੲੀੲੇ
ਮਗਰ ਬੈਠੇ ਚੇਲਿਅਾਂ ਦੇ ਪਿੱਸੂ ਪੈ ਗੲੇ, ੳੁਹ ਸਪੀਕਰ ‘ਚ ਰੌਲ਼ਾ ਪਾੳੁਣ, ਚਲੋ ਭਗਤੋ ਅਗਲੇ ਵੀਰਵਾਰ ਅਾੲਿਓ, ਬਾਬਾ ਜੀ ਅਰਾਮ ਕਰਨਗੇ ਹੁਣ
ਸਰੋਤ: ਵਟਸਐਪ
ਉਡਦੀ ਉੱਡਦੀ ਖਬਰ ਸੀ ਕੇ ਨਾਲਦੀ ਪੂਰਾਣੀ ਬੰਦ ਪਈ ਕੋਠੀ ਵਾਲੇ ਕਰਨਲ ਸਾਬ ਪੂਰਾਣਾ ਢਾਹ ਕੇ ਨਵਾਂ ਘਰ ਬਣਾਉਣ ਜਾ ਰਹੇ ਨੇ1
ਅੱਜ ਅਚਾਨਕ ਵਰਾਂਡੇ ਵੀ ਵਿਚ ਕੁਝ ਮਜਦੂਰ ਘੁੰਮਦੇ ਦੇਖੇ ਤਾਂ ਖਬਰ ਦੀ ਪੁਸ਼ਟੀ ਹੋ ਗਈ
ਤਿੰਨ ਮਰਦ ਦੋ ਔਰਤਾਂ ਅਤੇ ਚਾਰ ਨਿਆਣੇ….ਖਿੱਲਰੇ ਹੋਏ ਵਾਲ..ਸਧਾਰਨ ਜਿਹੇ ਕੱਪੜੇ..ਤੇ ਝੋਲਿਆਂ ਵਿਚ ਪਾਇਆ ਹੋਇਆ ਕੁਝ ਸਮਾਨ।
ਮੈਂ ਕੋਠੇ ਤੇ ਖਲੋਤਾ ਦੇਖ ਰਿਹਾ ਸਾਂ ਕੇ ਓਹਨਾ ਪਹਿਲਾਂ ਝੋਲਾ ਖੋਲਿਆ..ਵਿਚੋਂ ਕੁਝ ਭਾਂਡੇ ਟੀਂਡੇ ਚੱਕਲਾ ਵੇਲਣਾ ਤਵਾ ਪਰਾਤ ਚਮਚੇ ਕੌਲੀਆਂ ਕੱਢੇ ਤੇ ਪਾਸੇ ਰੱਖ ਦਿੱਤੇ।
ਦੂਜੇ ਝੋਲੇ ਵਿਚ ਕੁਝ ਚਾਦਰਾਂ ਲੀੜੇ ਕੱਪੜੇ ਕੰਗੀ ਸਾਬਣ ਦੀ ਟਿੱਕੀ ਸ਼ੀਸ਼ਾ ਬੁਰਸ਼ ਅਤੇ ਹੋਰ ਨਿੱਕ ਸੁੱਕ ਅਤੇ ਦੋ ਪੂਰਾਣੀਆਂ ਗੇਂਦਾ,ਨਿੱਕੀ ਜਿਹੀ ਖਿਡੌਣਾ ਕਾਰ ਅਤੇ ਦੋ ਨਿੱਕੀਆਂ ਗੁਡੀਆਂ।
ਗੱਲ ਕੀ ਬੀ ਇੱਕ ਵੀ ਸਮਾਨ ਵਾਧੂ ਨਹੀਂ ਸੀ…ਪੂਰੇ ਪਰਿਵਾਰ ਦੀ ਤਿੰਨਾਂ ਝੋਲਿਆਂ ਵਿਚ ਬੰਦ ਗ੍ਰਹਿਸਥੀ ਮਿੰਟਾ-ਸਕਿੰਟਾਂ ਵਿਚ ਹੀ ਵੱਡੀ ਸਾਰੀ ਕੋਠੀ ਦੀ ਨੁੱਕਰ ਵਿਚ ਖਿੱਲਰ ਗਈ।
ਆਥਣ ਵੇਲੇ ਜਿਗਿਆਸਾ ਜਿਹੀ ਹੋਈ ਕੇ ਦੇਖਾਂ ਤਾਂ ਸਹੀ ਨਵੇਂ ਆਏ ਗੁਆਂਢੀਆਂ ਦਾ ਆਥਣ ਵੇਲਾ ਕਿਦਾਂ ਪੱਕਦਾ ਏ?
ਸੈਰ ਕਰਨ ਬਹਾਨੇ ਫੇਰ ਕੋਠੇ ਤੇ ਚੜ ਗਿਆ…ਇੱਕ ਪਾਸੇ ਤਿੰਨ ਇੱਟਾਂ ਨੂੰ ਜੋੜ ਕੇ ਬਣਾਏ ਹੋਏ ਚੁੱਲੇ ਤੇ ਦਾਲ ਪੱਕ ਰਹੀ ਸੀ ਤੇ ਦੂਜੇ ਪਾਸੇ ਰੋਟੀਆਂ ਦਾ ਛਿੱਕੂ ਲਗਾਤਾਰ ਭਰਦਾ ਜਾ ਰਿਹਾ ਸੀ।
ਥੋੜੀ ਦੇਰ ਬਾਅਦ ਹੀ ਸਾਰਾ ਕੁਨਬਾ ਕੱਠਾ ਬੈਠਾ ਰੋਟੀ ਖਾ ਰਿਹਾ ਸੀ..ਕੋਲ ਰੇਡੀਓ ਤੇ ਕਿਸ਼ੋਰ ਕੁਮਾਰ ਦਾ ਹਿੰਦੀ ਗਾਣਾ “ਥੋੜਾ ਹੈ ਥੋੜੇ ਕੀ ਜਰੂਰਤ ਹੈ ” ਵੱਜ ਰਿਹਾ ਸੀ
ਦੱਸ ਵੱਜਦੇ ਨੂੰ ਖੁੱਲੇ ਆਸਮਾਨ ਹੇਠ ਲੰਮੇ ਪਿਆ ਪੂਰਾ ਪਰਿਵਾਰ ਗੂੜੀ ਨੀਂਦਰ ਦਾ ਅਨੰਦ ਮਾਣ ਰਿਹਾ ਸੀ।
ਨੀਂਦ ਦੀਆਂ ਗੋਲੀਆਂ ਵਾਲਾ ਪੱਤਾ ਲੱਭਦਿਆਂ ਮੇਰਾ ਦਿਮਾਗ ਘਰ ਵਿਚ ਮੌਜੂਦ ਨੱਕੋ-ਨੱਕ ਭਰੀਆਂ ਅਲਮਾਰੀਆਂ ਵੱਲ ਚਲਾ ਗਿਆ..ਕਈਆਂ ਕਪੜਿਆਂ ਦੇ ਤਾਂ ਅਜੇ ਸਟਿੱਕਰ ਵੀ ਨਹੀਂ ਸਨ ਉੱਤਰੇ…ਦੂਜੀ ਅਲਮਾਰੀ ਵਿਚ ਕੁਲ ਜਹਾਨ ਦੀਆਂ ਰਜਾਈਆਂ ਤਲਾਈਆਂ ਨਾਲਦੀ ਦੇ ਸੂਟ…ਮੇਰੇ ਸੀਤੇ ਅਣਸੀਤੇ…ਇੱਕ ਵਿਚ ਪੂਰਾ ਮੇਕਅੱਪ ਦਾ ਸਮਾਨ ਅਤੇ ਹੋਰ ਕੀਮਤੀ ਤੋਹਫੇ..ਸੋਵੀਨੀਰ…ਪੇਂਟਿੰਗਜ਼…ਕ੍ਰੋਕਰੀ…ਗਿਫ਼੍ਟ ਪੈਕ ਅਤੇ ਹੋਰ ਵੀ ਬਹੁਤ ਕੁਝ ਸੀ..ਭਾਂਡਿਆਂ ਨਾਲ ਭਰੀ ਇੱਕ ਹੋਰ ਅਲਮਾਰੀ…ਕਿਤਾਬਾਂ ਵਾਲਿਆਂ ਸ਼ੈਲਫਾਂ..ਨਾਲਦੀ ਦੇ ਜੁੱਤੀਆਂ ਦੇ ਅਣਗਿਣਤ ਜੋੜੇ…ਅਤੇ ਹੋਰ ਵੀ ਬਹੁਤ ਕੁਝ..ਇਸ ਤੋਂ ਮਗਰੋਂ ਮੇਰਾ ਦਿਮਾਗ ਸੋਚਣ ਤੋਂ ਜੁਆਬ ਜਿਹਾ ਦੇ ਗਿਆ।
ਚਾਲੀ ਸਾਲ ਦੇ ਗ੍ਰਹਿਸਤ ਜੀਵਨ ਵਿਚ ਬਸ ਇਹ ਸੋਚ ਕੇ ਹੀ ਖਰੀਦਦਾਰੀ ਕਰੀ ਗਏ ਕੇ ਬਾਅਦ ਵਿਚ “ਕਿਸੇ ਵੇਲੇ” ਕੰਮ ਆਵੇਗਾ..ਪਰ ਉਹ “ਕਿਸੇ ਵੇਲੇ ਵਾਲੀ” ਘੜੀ ਮੁੜ ਕਦੀ ਵੀ ਨਾ ਆਈ ਸਗੋਂ ਕੱਠੇ ਕੀਤੇ ਸਮਾਨ ਤੋਂ ਘਰ ਵਿਚ ਕਿੰਨੀ ਵਾਰ ਕਲੇਸ਼ ਪਿਆ..ਨਾਲਦੀ ਆਖਦੀ ਬਾਹਰ ਸੁੱਟੋ ਆਪਣਾ ਕਬਾੜ ਤੇ ਕਈ ਵਾਰ ਇੰਜ ਲੱਗਦਾ ਜੀਵੇਂ ਨਵੇਂ ਜਮਾਨੇ ਵਿਚ ਪੈਰ ਧਰਦੇ ਪੁੱਤ ਲਈ ਅਸੀਂ ਦੋਵੇਂ ਹੀ ਕਬਾੜ ਸਾਂ..ਸਿਰਫ ਜਰੂਰਤਾਂ ਪੂਰੀਆਂ ਕਰਨ ਵਾਲਾ ਏ.ਟੀ.ਐੱਮ।
ਹੱਥ ਵਿਚ ਖਿਡੌਣਾ ਕਾਰ ਫੜ ਘੂਕ ਸੁੱਤੇ ਹੋਏ ਨਿੱਕੇ ਬੱਚੇ ਵੱਲ ਦੇਖ ਆਪਣਾ ਸ੍ਰਵਨ ਪੁੱਤ ਇੱਕ ਵਾਰ ਫੇਰ ਚੇਤੇ ਆ ਗਿਆ..ਅਜੇ ਸੁਵੇਰੇ ਹੀ ਲੜ ਕੇ ਗਿਆ ਸੀ ਕੇ ਤਿੰਨ ਵਰੇ ਪਹਿਲਾਂ ਖਰੀਦੀ ਫਾਰਚੂਨਰ ਪੂਰਾਣੀ ਹੋ ਗਈ ਏ ਨਵੇਂ ਮਾਡਲ ਦੀ ਹਫਤੇ ਦੇ ਵਿਚ ਵਿਚ ਆਉਣੀ ਚਾਹੀਦੀ ਏ।
ਅੱਜ ਪਿਛਲੇ ਚਾਲੀ ਸਾਲ ਵਿਚ ਕੱਠਾ ਕੀਤਾ ਸਭ ਨਿੱਕ ਸੁੱਕ ਵਾਧੂ ਜਿਹਾ ਲੱਗਣ ਲੱਗਾ..ਕਬਾੜ ਹੋ ਗਿਆ ਸੀ ਬਸ..ਡਾਕਟਰ ਦੀ ਸਾਨੂੰ ਦੋਹਾਂ ਨੂੰ ਦਿੱਤੀ ਸਖਤ ਹਿਦਾਇਤ ਚੇਤੇ ਆ ਗਈ ਕੇ ਜੇ ਜਿਉਂਦੇ ਰਹਿਣਾ ਏ ਤਾਂ ਖਾਨ-ਪੀਣ ਬਿਲਕੁਲ ਹੀ ਸਧਾਰਨ ਰੱਖਣਾ ਪਵੇਗਾ..ਜਿਸ ਤਰਾਂ ਦਾ ਸ਼ਾਇਦ ਅੱਜ ਨਾਲਦੀ ਕੋਠੀ ਵਿਚ ਪੱਕਦਾ ਹੋਇਆ ਅੱਖੀਂ ਦੇਖਿਆ ਸੀ।
ਸੱਚੀ ਪੁਛੋ ਤਾਂ ਅੱਜ ਜਿੰਦਗੀ ਬੜੀ ਹੀ ਹਲਕੀ ਫੁਲਕੀ ਜਿਹੀ ਲੱਗੀ ਅਤੇ ਪਹਿਲੀ ਵਾਰ ਮਹਿਸੂਸ ਹੋਇਆ ਕੇ ਜੋ ਪਿਛਲੇ ਚਾਲੀ ਸਾਲ ਸਿਰ ਤੇ ਰੱਖ ਕੇ ਲਗਾਤਾਰ ਢੋਇਆ ਸੀ ਉਹ ਤਾਂ ਸਿਰਫ ਖ਼ਵਾਹਿਸ਼ਾ ਅਤੇ ਦਿਖਾਵੇ ਦਾ ਬੋਝ ਹੀ ਸੀ।
ਕੋਸ਼ਿਸ਼ ਤਾ ਮੈ ਵੀ ਬਹੁਤ ਕੀਤੀ ਸੀ ਕਿ ਉਹ ਬੇਬੇ ਦੀ ਨੁਹੂੰ ਬਣ ਜਾਵੇ ਪਰ ਲੰਬੜਦਾਰਾ ਦੇ ਘੁਰਾਣੇ ਨਾਲ ਸਾਡਾ ਕੋਈ ਮੇਲ ਜਿਹਾ ਨਹੀ ਸੀ।
ਇਕ ਪਾਸੇ ਬਾਪੂ ਤੁਰ ਗਿਆ ਤੇ ਦੂਜੇ ਪਾਸੇ ਇਸ਼ਕ ਬੇਬੇ ਦੇ ਹੰਝੂਆ ਦੇ ਅੱਗੇ ਅਮ੍ਰਿਤ ਕਮਜੋਰ ਹੋ ਗਿਆ। ਮੇਰੇ ਕੋਲ ਵਕਤ ਨਾ ਰਿਹਾ ਅਧੂਰੇ ਸਾਰੇ ਚਾਅ ਰਹਿ ਗਏ, ਉਹਦਾ ਵੀ ਮਨ ਫਿੱਕਾ ਪੈ ਗਿਆ ।
ਕੈਨੇਡਾ ਤੋ ਉਹਦਾ ਕਦੇ ਕਦੇ ਫੋਨ ਆਉਣਾ ਬਸ ਝੂਠਾ ਜਿਹਾ ਦਿਲਾਸਾ ਦੇ ਕੇ ਕਹਿਣਾ ਮਾਤਾ ਜੀ ਦਾ ਖਿਆਲ ਰੱਖਿਆ ਕਰ ਹੁਣ। ਉਹਦੇ ਆਖਰੀ ਬੋਲ ਜਾਦੀ ਵਾਰ ਦੇ ਅੱਥਰੂ ਅੱਜ ਵੀ ਰੂਹ ਮੇਰੀ ਟੁੰਬਦੇ ਨੇ। ਅਕਸਰ ਕਹਿੰਦੀ ਸੀ ਤੂੰ ,” ਪਾਗਲ ਏ ਅਮ੍ਰਿਤ ਤੈਨੂੰ ਕਦੇ ਵੀ ਪੱਗ ਨਾਲ ਮੈਚਿੰਗ (Matching) ਕਰਨੀ ਨਹੀ ਆਉਣੀ।”
…ਹੌਲੀ ਹੌਲੀ ਵਕਤ ਗੁਜਰਦਾ ਗਿਆ ਉਹ ਜਿੰਨੀ ਦਿਲ ਦੇ ਨੇੜੇ ਸੀ ਉਨੀ ਹੀ ਦੂਰ ਹੋ ਗਈ…..
ਜਲਾਲੁਦੀਨ ਰੂਮੀ ਇੱਕ ਸੂਫੀ ਫਕੀਰ ਹੋਏ।
ਜਦੋਂ ਉਹ ਜਵਾਨ ਸੀ ਤਾਂ ਖੁਦਾਂ ਨੂੰ ਕਿਹਾ ਮੈਨੂੰ ਇੰਨੀ ਤਾਕਤ ਦੇ ਕਿ ਦੁਨੀਆਂ ਬਦਲ ਸਕਾਂ ।
ਖੁਦਾਂ ਨੇ ਕੋਈ ਜਵਾਬ ਨਹੀਂ ਦਿੱਤਾ ।
ਫਿਰ ਸਮਾਂ ਬੀਤਿਆ ।
ਰੂਮੀ ਨੇ ਕਿਹਾ ਖੁਦਾ ਇੰਨੀ ਤਾਕਤ ਦੇ ਕਿ ਮੈਂ ਆਪਣੇ ਬੱਚਿਆਂ ਨੂੰ ਬਦਲ ਸਕਾਂ ।
ਫਿਰ ਕੋਈ ਜਵਾਬ ਨਹੀਂ ਆਇਆ ।
ਰੂਮੀ ਜਦੋਂ ਬੁੱਢਾ ਹੋ ਗਿਆ ਉਸਨੇ ਕਿਹਾ ਕਿ ਖੁਦਾ ਇੰਨੀ ਤਾਕਤ ਦੇ ਕਿ ਮੈ ਖੁਦ ਨੂੰ ਬਦਲ ਸਕਾਂ।
ਆਖਿਰ ਖੁਦਾ ਦਾ ਜਵਾਬ ਆਇਆ ਰੂਮੀ ਇਹ ਗੱਲ ਜੇ ਤੂੰ ਜਵਾਨੀ ਵਿਚ ਪੁਛਦਾ ਤਾਂ ਕਦੋਂ ਦੀ ਕਰਾਂਤੀ ਘਟ ਜਾਦੀ ।
ਦੁਨੀਆਂ ਵਿੱਚ ਸਭ ਤੋ ਜਿਆਦਾ ਕਲੇਸ਼ ਇਹ ਹੀ ਹੈ । ਪਤਨੀ ਆਪਣੇ ਪਤੀ ਨੂੰ ਬਦਲਣਾ ਚਾਹੀਦੀ ਹੈ ਤੇ ਪਤੀ ਪਤਨੀ ਨੂੰ।
ਮਾਂ ਬਾਪ ਆਪਣੇ ਬੱਚਿਆਂ ਨੂੰ ਬਦਲਣਾ ਚਾਹੁੰਦੇ ਹਨ ।
ਇਸੇ ਜਦੋਜਹਿਦ ਵਿੱਚ ਜੀਵਨ ਬੀਤਦਾ ਜਾਦਾ ਹੈ ਪਰ ਆਪਣੇ ਆਪ ਨੂੰ ਕੋਈ ਬਦਲਣਾ ਨਹੀਂ ਚਾਹੁੰਦਾ ।