ਇਕ ਕਿਸਾਨ ਦੇ ਪੰਜ ਪੁੱਤਰ ਸਨ. ਉਹ ਬਹੁਤ ਮਿਹਨਤੀ ਸਨ| ਪਰ ਉਹ ਹਮੇਸ਼ਾ ਇੱਕ ਦੂਜੇ ਨਾਲ ਝਗੜੇ ਸਨ ਕਿਸਾਨ ਚਾਹੁੰਦਾ ਸੀ ਕਿ ਉਸਦੇ ਪੁੱਤਰ ਲੜਾਈ ਨਾ ਕਰਨ| ਉਹ ਸ਼ਾਂਤੀ ਵਿਚ ਰਹਿਣ|
ਕਿਸਾਨ ਹਮੇਸ਼ਾ ਸੋਚਦਾ ਰਹਿੰਦਾ ਸੀ ਕਿ ਉਸਨੇ ਆਪਣੇ ਪੁੱਤਰਾਂ ਨੂੰ ਇਕਜੁੱਟ ਰੱਖਣ ਲਈ ਕੀ ਕਰਨਾ ਹੈ. ਇਕ ਦਿਨ ਉਸਦੀ ਸਮੱਸਿਆ ਨੂੰ ਜਵਾਬ ਮਿਲਿਆ| ਇਸ ਲਈ ਉਸਨੇ ਆਪਣੇ ਸਾਰੇ ਪੁੱਤਰਾਂ ਨੂੰ ਇਕੱਠਿਆਂ ਸੱਦਿਆ| ਉਸ ਨੇ ਉਨ੍ਹਾਂ ਨੂੰ ਲਕੜੀਆਂ ਦਾ ਇੱਕ ਬੰਡਲ ਦਿਖਾਇਆ ਅਤੇ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਕੋਈ ਵੀ ਇਨ੍ਹਾਂ ਲਕੜੀਆਂ ਨੂੰ ਵੱਖ ਕਿਤੇ ਤੋਂ ਬਿਨਾ ਤੋੜੋ |
ਪੰਜਾਂ ਵਿੱਚੋਂ ਹਰ ਇੱਕ ਨੇ ਤੋੜਨ ਦੀ ਕੋਸ਼ਿਸ਼ ਕੀਤੀ| ਉਹ ਆਪਣੀ ਪੂਰੀ ਤਾਕਤ ਅਤੇ ਹੁਨਰ ਦੀ ਵਰਤੋਂ ਕੀਤੀ| ਪਰ ਕੋਈ ਵੀ ਨਹੀਂ ਤੋੜੋ ਸਕਿਆ |
ਫਿਰ ਕਿਸਾਨ ਨੇ ਲਕੜੀਆਂ ਨੂੰ ਵੱਖ ਕਰ ਦਿੱਤਾ ਅਤੇ ਉਹਨਾਂ ਇੱਕ ਇੱਕ ਸੋਟੀ ਨੂੰ ਤੋੜਨਾ ਲਈ ਕਹਿਆ | ਉਨ੍ਹਾਂ ਨੇ ਆਸਾਨੀ ਨਾਲ ਲਕੜੀਆਂ ਤੋੜੀਆਂ ਦਿਤੀਆਂ
ਕਿਸਾਨ ਨੇ ਕਿਹਾ, “ਇੱਕ ਇਕ ਸੋਟੀ ਹੀ ਕਮਜ਼ੋਰ ਹੁੰਦੀ ਹੈ. ਇਹ ਉਦੋਂ ਤਕ ਮਜ਼ਬੂਤ ਹੁੰਦਾ ਹੈ ਜਿੰਨਾ ਚਿਰ ਇਹ ਇਕਜੁੱਟ ਹੋਣ
ਇਸੇ ਤਰ੍ਹਾਂ, ਜੇਕਰ ਤੁਸੀਂ ਇਕਜੁੱਟ ਹੋ ਤਾਂ ਤੁਸੀਂ ਮਜ਼ਬੂਤੀ ਪ੍ਰਾਪਤ ਕਰੋਗੇ. ਜੇ ਤੁਸੀਂ ਵੰਡਿਆ ਹੋਇਆ ਹੈ ਤਾਂ ਤੁਸੀਂ ਕਮਜ਼ੋਰ ਹੋ ਜਾਵੋਗੇ. ”
ਨੈਤਿਕ: ਸੰਯੁਕਤ ਅਸੀਂ ਖੜ੍ਹੇ ਹਾਂ, ਵੰਡਿਆ ਜਾਂਦਾ ਹੈ ਅਸੀਂ ਡਿੱਗ ਪੈਂਦੇ ਹਾਂ
Manpreet Singh
ਇਕ ਵਾਰ ਭਾਰਤੀ ਬ੍ਰਾਹਮਣ ਵਿਦੇਸ਼ ਯਾਤਰਾ ਤੇ ਵਿਦੇਸ਼ ਗਿਆ ਤੇ ਓਥੋਂ ਦੇ ਇੱਕ ਪੱਤਰਕਾਰ ਨੇ ਉਸਨੂੰ ਪੁੱਛਿਆ ਤੁਸੀ 15% ਲੋਕ ਭਾਰਤ ਦੇ 85% ਮੁਲਨਿਵਾਸੀ ਲੋਕਾਂ ਤੇ ਰਾਜ ਕਰ ਰਹੇ ਹੋ। ਹੁਣ ਭਾਰਤੀ ਮੁਲਨਿਵਾਸੀ ਲੋਕ ਪੜ ਲਿਖ ਗਏ ਹਨ, ਚੰਗੇ ਚੰਗੇ ਅਹੁਦਿਆਂ ਤੇ ਲੱਗ ਗਏ ਹਨ, ਸਮਝਦਾਰ ਹੋ ਗਏ ਹਨ ਕੀ ਤੁਹਾਨੂੰ ਨੀ ਲਗਦਾ ਕਿ ਉਹ ਕਦੇ ਤੁਹਾਡਾ ਵਿਰੋਧ ਕਰਨਗੇ??
ਬ੍ਰਾਹਮਣ ਕੁਝ ਨਾ ਬੋਲਿਆ ।
ਪੱਤਰਕਾਰ ਨੇ ਫਿਰ ਦੁਬਾਰਾ ਜ਼ੋਰ ਪਾਕੇ ਪੁੱਛਿਆ।
ਫਿਰ ਉਹ ਬੋਲਿਆ,” ਨਹੀਂ ਸਾਨੂੰ ਨਈ ਲਗਦਾ ਕਿ ਭਾਰਤੀ 85% sc,bc , st ਤੇ ਕਿਸਾਨ ਲੋਕ ਸਾਡਾ ਵਿਰੋਧ ਕਰਨਗੇ।
ਪੱਤਰਕਾਰ ਨੇ ਫਿਰ ਅਗਲਾ ਸਵਾਲ ਪੁੱਛਿਆ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਉਹ ਤੁਹਾਡਾ ਵਿਰੋਧ ਨਹੀ ਕਰਨਗੇ ?
ਬ੍ਰਾਹਮਣ ਨੇ ਜਵਾਬ ਦੇ ਰੂਪ ਵਿੱਚ ਕੁਝ ਉਦਾਹਰਣਾਂ ਦਿੱਤੀਆਂ ਜੋ ਇਸ ਤਰਾਂ ਹਨ :-
ਜਿਹੜੇ ਲੋਕ ਪੀ.ਐਚ ਡੀ ਤੇ ਐਮ ਬੀ ਬੀ ਐਸ ਬਣਕੇ ਵੀ ਆਪਣੇ ਵਿਆਹ ਦੀ ਤਰੀਕ ਦਾ ਮਹੂਰਤ ਸਾਡੇ ਤੋਂ ਕਢਵਾ ਦੇ ਨੇ, ਕੀ ਉਹ ਸਾਡਾ ਵਿਰੋਧ ਕਰਨਗੇ??
ਜਿਹੜੇ ਐਨਾ ਪੜ ਲਿਖ ਕਿ ਵੀ ਆਪਣੇ ਬੱਚਿਆਂ ਦਾ ਨਾਮ ਨੀ ਰੱਖ ਸਕਦੇ ਉਹ ਵੀ ਸਾਡੇ ਤੋਂ ਰਖਾਉਂਦੇ ਨੇ, ਕੀ ਉਹ ਸਾਡਾ ਵਿਰੋਧ ਕਰਨਗੇ??
ਜਿਹੜੇ ਨਵੇਂ ਘਰ ਵਿੱਚ ਪ੍ਰਵੇਸ ਕਰਨ ਲਈ ਪਹਿਲਾਂ ਸਾਡੇ ਤੋਂ ਪੁੱਛਿਆ ਲੈਂਦੇ ਨੇ, ਮਹੂਰਤ ਕਢਾਉਂਦੇ ਨੇ, ਕੀ ਉਹ ਸਾਡਾ ਵਿਰੋਧ ਕਰਨਗੇ??
ਜਿਹੜੇ ਸਾਡੇ ਤਿਓਹਾਰਾਂ ਤੇ ਆਪਣੇ ਪੈਸੇ ਉਡਾਂਦੇ ਨੇ ਬਿਨਾ ਸੋਚੇ ਸਮਝੇ, ਕੀ ਉਹ ਸਾਡਾ ਵਿਰੋਧ ਕਰਨਗੇ??
ਜਿਹੜੇ ਹਜੇ ਵੀ ਸਾਡੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਚ ਲੱਗੇ ਹੋਏ ਹਨ, ਕੀ ਉਹ ਸਾਡਾ ਵਿਰੋਧ ਕਰਨਗੇ??
ਬੇਸ਼ੱਕ ਉਹ ਪੜ ਲਿਖ ਗਏ ਹੋਣ, ਪਰ ਉਹ ਹਜੇ ਵੀ ਮਾਨਸਿਕ ਗੁਲਾਮ ਹਨ, ਉਹ ਕੋਈ ਵੀ ਫੈਸਲਾ ਤਰਕ ਦੇ ਅਧਾਰ ਤੇ ਨਹੀਂ ਕਰਦੇ ਇਸ ਲਈ ਉਹ ਕਦੇ ਸਾਡਾ ਵਿਰੋਧ ਨੀ ਕਰ ਸਕਦੇ।
“ਵਰਤਮਾਨ ਕੇਵਲ ਇਕ ਦਮ ਹੈ
ਇਕ ਦਮ ਨਕਦ ਜ਼ਿੰਦਗੀ ਹੈ।”
ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ :
“ਯਕ ਦਮ ਬਖ਼ੇਸ਼ ਰਾ ਨਾ ਬੁਰਦਮ ਕਿ ਚਿ ਕਸਮ
ਐ ਵਾਇ ਨਕਦੇ ਜ਼ਿੰਦਗੀ ਕਿ ਰਾਇਗਾਂ ਗੁਜ਼ਸ਼ਤ।”
ਮੈਂ ਇਕ ਦਮ ਦੀ ਵੀਚਾਰ ਹੀ ਨਾ ਕੀਤੀ ਕਿ ਇਹ ਕੀ ਹੈ। ਦਮ ਦਮ ਕਰ ਕੇ ਮੇਰੀ ਸਾਰੀ ਜ਼ਿੰਦਗੀ ਨਿਰਰਥਕ ਚਲੀ ਗਈ ਔਰ ਉਹ ਇਕ ਦਮ ਨਕਦ ਸੀ,ਨਕਦੀ ਜਾਂਦੀ ਰਹੀ।
ਬਾਜ਼ਾਰ ਵਿਚੋਂ ਕੋਈ ਚੀਜ਼ ਲੈਣੀ ਹੈ,ਜੋ ਪੈਸਾ ਮੈਂ ਖਰਚ ਕਰ ਚੁੱਕਿਆ ਹਾਂ,ਉਸ ਨਾਲ ਨਹੀਂ ਲੈ ਸਕਦਾ,ਔਰ ਜਿਹੜਾ ਪੈਸਾ ਮੇਰੇ ਕੋਲ ਹੈ ਹੀ ਨਹੀਂ ਜ਼ੇਬ ਵਿਚ,ਉਹ ਵੀ ਮੈਂ ਵਰਤ ਨਹੀਂ ਸਕਦਾ।ਮੇਰੇ ਹੱਥ ਵਿਚ ਜੋ ਕੁਛ ਹੈ,ਮੈਂ ਉਹੋ ਹੀ ਵਰਤ ਸਕਦਾ ਹਾਂ।
ਇਕ ਦਮ ਕੋਲ ਹੈ,ਹੱਥ ਵਿਚ ਹੈ,ਉਸ ਨੂੰ ਵਰਤਿਆ ਜਾ ਸਕਦਾ ਹੈ,ਇਸੇ ਹੀ ਇਕ ਦਮ ਵਿਚ ਪਰਮਾਤਮਾਂ,ਅਕਾਲ ਪੁਰਖ ਦੀ ਪਾ੍ਪਤੀ ਕੀਤੀ ਜਾ ਸਕਦੀ ਹੈ।ਜੈਸੇ ਪੂਰਨ ਰੂਪ ਵਿਚ ਇਕ ਦਮ ਦੇ ਵਿਚ ਆਵਾਜ਼ ਉਠੇ ਉਸ ਨੂੰ ਪੂਰੀ ਇਕਾਗਰਤਾ ਨਾਲ ਮਨੁੱਖ ਸੁਣੇ ਤਾਂ ਇਹ ਆਵਾਜ਼ ਗਹਿਰਾਈ ਵਿਚ ਜਾਏਗੀ ਅੌਰ ਸੁੱਤੀ ਪਈ ਕੁੰਡਲਨੀ ‘ਤੇ ਚੋਟ ਕਰੇਗੀ।
ਇੱਕ ਵਾਰ ਜਦੋਂ ਹਵਾ ਅਤੇ ਸੂਰਜ ਦੀ ਇੱਕ ਲੜਾਈ ਹੋਈ ਸੀ ਹਵਾ ਨੇ ਕਿਹਾ: “ਮੈਂ ਤੁਹਾਡੇ ਨਾਲੋਂ ਤਾਕਤਵਰ ਹਾਂ”| “ਸੂਰਜ ਨੇ ਕਿਹਾ. “ਨਹੀਂ,ਤੁਸੀਂ ਨਹੀਂ ਹੋ,
ਉਸੇ ਵਕਤ ਉਨ੍ਹਾਂ ਨੇ ਸੜਕ ਦੇ ਪਾਰ ਜਾ ਰਹੇ ਯਾਤਰੀ ਨੂੰ ਵੇਖਿਆ.
ਉਹ ਇਕ ਸ਼ਾਲ ਵਿਚ ਲਪੇਟਿਆ ਹੋਇਆ ਸੀ. ਸੂਰਜ ਅਤੇ ਹਵਾ ਨੇ ਸਹਿਮਤੀ ਪ੍ਰਗਟ ਕੀਤੀ ਕਿ ਕੋਈ ਵੀ ਇਸ ਨੂੰ ਵੱਖ ਕਰ ਸਕਦਾ ਹੈ
ਹਵਾ ਨੇ ਪਹਿਲਾ ਮੋੜ ਲਿਆ. ਉਸ ਨੇ ਆਪਣੇ ਸਾਰੇ ਤੌੜੇ ਨਾਲ ਉਡਾ ਲਿਆ ਅਤੇ ਉਹ ਆਪਣੇ ਮੁਸਾਫਿਰ ਦੇ ਸ਼ਾਲ ਨੂੰ ਉਸ ਤੋਂ ਅੱਡ ਕਰਨ ਲੱਗਾ
ਮੋਢੇ ਪਰ ਜਿੰਨਾ ਜਿਆਦਾ ਉਹ ਉਛਾਲਿਆ, ਸਖ਼ਤ ਤਜਰਬੇਕਾਰ ਨੇ ਆਪਣੇ ਸਰੀਰ ਵਿੱਚ ਸ਼ਾਲ ਨੂੰ ਜਗਾਇਆ|
ਹਵਾ ਦੀ ਵਾਰੀ ਖ਼ਤਮ ਹੋਣ ਤੱਕ ਸੰਘਰਸ਼ ਚੱਲਦਾ ਰਿਹਾ |
ਹੁਣ ਇਹ ਸੂਰਜ ਦੀ ਵਾਰੀ ਸੀ| ਸੂਰਜ ਹਿਰਦੇ ਵਿਚ ਮੁਸਕਰਾਇਆ ਯਾਤਰੂਆਂ ਦੀ ਨਿੱਘਾਤਾ ਮਹਿਸੂਸ ਹੋਈ
ਮੁਸਕਰਾਉਣ ਵਾਲਾ ਸੂਰਜ. ਛੇਤੀ ਹੀ ਉਹ ਸ਼ਾਲ ਨੂੰ ਖੁੱਲ੍ਹਾ ਛੱਡਣ ਦਿੱਤਾ. ਸੂਰਜ ਦੀ ਮੁਸਕਾਨ ਗਰਮ ਹੋ ਗਈ| ਹੁਣ ਯਾਤਰੀ ਨੂੰ ਹੁਣ ਉਸਦੀ ਸ਼ਾਲ ਦੀ ਲੋੜ ਨਹੀਂ| ਉਸ ਨੇ ਇਸ ਨੂੰ ਬੰਦ ਕਰ ਲਿਆ ਹੈ ਅਤੇ ਘਟਾਇਆ
ਇਹ ਜ਼ਮੀਨ ‘ਤੇ ਹੈ. ਸੂਰਜ ਨੂੰ ਵਿੰਡ ਨਾਲੋਂ ਮਜ਼ਬੂਤ ਘੋਸ਼ਿਤ ਕੀਤਾ ਗਿਆ ਸੀ|
ਸੁਵੇਰੇ ਜਦੋਂ ਵੀ ਪਾਰਕ ਦੇ ਚੱਕਰ ਲਾ ਕੇ ਨੁੱਕਰ ਵਾਲੇ ਬੇਂਚ ਤੇ ਸਾਹ ਲੈਣ ਬੈਠਦਾ ਤਾਂ ਉਹ ਦੋਵੇਂ ਮੈਨੂੰ ਲਾਗੇ ਹੀ ਕੂੜੇ ਦੇ ਢੇਰ ਵਿਚੋਂ ਪਲਾਸਟਿਕ ਚੁਗਦੀਆਂ ਹੋਈਆਂ ਮਿਲਦੀਆਂ!
ਇਥੋਂ ਤੱਕ ਕੇ ਮੈਨੂੰ ਦੋਹਾਂ ਦੇ ਨਾਮ ਤੱਕ ਵੀ ਯਾਦ ਹੋ ਗਏ ਸਨ…ਜੁਆਨ ਜਿਹੀ ਸ਼ਾਇਦ ਭੋਲੀ ਸੀ ਤੇ ਉਹ ਵਡੇਰੀ ਉਮਰ ਦੀ ਨੂੰ ਹਾਰਨਾਮੋ ਆਖ ਬੁਲਾਉਂਦੀ ਸੀ…!
ਇੱਕ ਦਿਨ ਹਾਰਨਾਮੋੰ ਨੂੰ ਇਹ ਆਖਦਿਆਂ ਸੁਣਿਆ ਕੇ “ਭੋਲੀ ਜੇ ਕਿਤੇ ਕੋਈ ਥਰਮਸ ਪਈ ਮਿਲੇ ਤਾਂ ਦੇ ਦੇਵੀਂ ਅੜੀਏ..ਮੇਰੇ ਮੁੰਡੇ ਨੂੰ ਚਾਹੀਦੀ ਏ…ਵੱਡੀ ਕਲਾਸ ਵਿਚ ਪੜਦੇ ਹੋਏ ਦਾ ਆਖਰੀ ਮਹੀਨਾ ਏ ਤਿਆਰੀ ਦਾ…ਘੜੀ ਮੁੜੀ ਚਾਹ ਬਣਾਉਂਦਾ ਹੋਇਆ ਕਮਲਾ ਹੋ ਜਾਂਦਾ ਏ ਵਿਚਾਰਾ ਆਥਣ ਵੇਲੇ ਤੀਕਰ…”
ਇਹ ਸੁਣ ਕੇ ਬੜੀ ਖੁਸ਼ੀ ਹੋਈ ਕੇ ਇਹਨਾਂ ਨਪੀੜੇ ਹੋਏ ਲੋਕਾਂ ਦੇ ਹਨੇਰੇ ਘਰਾਂ ਵਿਚ ਵੀ ਕਈ ਦੀਪਕ ਐਸੇ ਨੇ ਜਿਹੜੇ ਸਮਾਜ ਵਿਚ ਚਾਨਣ ਮੁਨਾਰੇ ਬਣਨ ਲਈ ਦਿਨ ਰਾਤ ਜੱਦੋ ਜਹਿਦ ਕਰ ਰਹੇ ਨੇ..!
ਸੋਚਣ ਲੱਗਾ ਕੇ ਘਰੇ ਕਈ ਥਰਮਸਾਂ ਵਾਧੂ ਪਈਆਂ ਨੇ..ਕੱਲ ਇੱਕ ਲਿਆ ਕੇ ਦੇ ਦੇਵਾਂਗਾ..ਪਰ ਫੇਰ ਖਿਆਲ ਆਇਆ ਕੇ ਜੇ ਕਿਸੇ ਤੰਗ ਨਜਰੀਏ ਵਾਲੇ ਨੇ ਦੇਖ ਲਿਆ ਤਾਂ ਪਤਾ ਨਹੀ ਕੀ ਆਖੂ..ਉੱਤੋਂ ਕਈ ਵਾਰ ਸਵੈ-ਮਾਣ ਦੇ ਲੋਰ ਵਿਚ ਆਏ ਹੋਏ ਇਹ ਮੇਹਨਤ ਮਜਦੂਰੀ ਕਰਦੇ ਲੋਕ ਏਦਾਂ ਦਿੱਤੀ ਚੀਜ ਦਾ ਬੁਰਾ ਵੀ ਮੰਨ ਜਾਂਦੇ ਨੇ..!
ਅਗਲੇ ਦਿਨ ਮੂੰਹ-ਹਨੇਰੇ ਨਵੀਂ ਨਕੋਰ ਥਰਮਸ ਲਫਾਫੇ ਵਿਚ ਪਾ ਲਿਆਇਆ ਤੇ ਕੂੜੇ ਦੇ ਢੇਰ ਤੇ ਰੱਖ ਦਿੱਤੀ..ਅਰਦਾਸ ਕਰਨ ਲੱਗਾ ਕੇ ਭੋਲੀ ਤੇ ਹਰਨਾਮੋ ਦੀ ਜੋੜੀ ਤੋਂ ਪਹਿਲਾਂ ਕੋਈ ਹੋਰ ਹੀ ਨਾ ਚੁੱਕ ਲੈ ਜਾਵੇ..!
ਪਰ ਇਹ ਕੀ ਅੱਜ ਤਾਂ ਸਿਰਫ ਭੋਲੀ ਹੀ ਆਈ ਸੀ..ਹਰਨਾਮੋ ਤਾਂ ਕਿਧਰੇ ਵੀ ਨਜਰ ਨਹੀਂ ਸੀ ਆ ਰਹੀ…!
ਖੈਰ ਕੂੜਾ ਫਰੋਲਦੀ ਭੋਲੀ ਨੇ ਥਰਮਸ ਦੇਖੀ…ਫੇਰ ਆਸੇ ਪਾਸੇ ਦੇਖਿਆ ਅਤੇ ਫੇਰ ਛੇਤੀ ਨਾਲ ਚੁੱਕ ਝੋਲੇ ਵਿਚ ਪਾ ਲਈ…
ਮੈਨੂੰ ਮੇਰੀ ਬਣੀ ਬਣਾਈ ਸਕੀਮ ਮਿੱਟੀ ਵਿਚ ਮਿਲਦੀ ਹੋਈ ਲੱਗਣ ਲੱਗੀ…
ਸੋਚਣ ਲੱਗਾ ਕੇ ਪਤਾ ਨਹੀਂ ਜਿਸਦੀ ਅਮਾਨਤ ਸੀ..ਉਸ ਕੋਲ ਪੁੱਜਦੀ ਵੀ ਹੈ ਕੇ ਨਹੀਂ..?
ਖੈਰ ਮੇਰੇ ਬੈਠਿਆਂ-ਬੈਠਿਆਂ ਹੀ ਹਰਨਾਮੋ ਵੀ ਓਥੇ ਆ ਗਈ ਤੇ ਭੋਲੀ ਨੇ ਉਹ ਥਰਮਸ ਝੱਟਪੱਟ ਹੀ ਝੋਲੇ ਵਿਚੋਂ ਕੱਢ ਉਸਦੇ ਹਵਾਲੇ ਕਰ ਦਿੱਤੀ…
ਥਰਮਸ ਫੜਦੀ ਹੋਈ ਹਰਨਾਮੋ ਦੇ ਚੇਹਰੇ ਦੇ ਭਾਵ ਕੁਝ ਏਦਾਂ ਦੇ ਸਨ ਜਿੱਦਾਂ ਕੋਈ ਪਹਾੜ ਜਿੱਡੀ ਮੁਸ਼ਕਿਲ ਹੱਲ ਹੋ ਗਈ ਹੋਵੇ…!
ਕਾਫੀ ਅਰਸੇ ਮਗਰੋਂ ਇੱਕ ਦਿਨ ਜਦੋਂ ਖੁਸ਼ੀ ਵਿਚ ਖੀਵੀ ਹੋਈ ਹਰਨਾਮੋ ਨੂੰ ਇਹ ਆਖਦਿਆਂ ਸੁਣਿਆ ਕੇ ਪੁੱਤ ਦੀ ਮੇਹਨਤ ਰੰਗ ਲਿਆਈ ਏ ਤਾਂ ਬੇਂਚ ਤੇ ਬੈਠੇ ਨੂੰ ਇੰਝ ਲੱਗਾ ਜਿੱਦਾਂ ਹਰਨਾਮੋ ਦਾ ਮੁੰਡਾ ਨਹੀਂ ਸਗੋਂ ਖੁਦ ਮੈਂ ਕਿਸੇ ਔਖੇ ਇਮਤਿਹਾਨ ਵਿਚੋਂ ਪਾਸ ਹੋ ਗਿਆ ਹੋਵਾਂ..!
ਹਜ਼ਰਤ ਮੁਹੰਮਦ ਸਾਹਿਬ ਦੀ ਜਿੰਦਗੀ ਦਾ ੲਿਕ ਅਸੂਲ਼ ਸੀ । ਓੁਹ ਦਿਨ ਭਰ ਵਿੱਚ ਜੋ ਵੀ ਕੁਮਾੳੁਦੇਂ ਸਨ । ਖਾਣ ਪੀਣ ਤੋ ਬਾਅਦ ਜੋ ਵੀ ਬਚਦਾ ਸੀ । ਓੁਹ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ । ਰਾਤ ਨੂੰ ਭਿਖਾਰੀਅਾਂ ਦੀ ਤਰਾ ਖਾਲੀ ਹੋ ਕੇ ਸੌਂ ਜਾਦੇਂ ਸਨ। ੲਿਹ ੳੁਹਨਾਂ ਦਾ ਜਿੰਦਗੀ ਦਾ ਹਰ ਰੋਜ਼ ਦਾ ਅਸੂਲ ਸੀ ।
ਜਿਸ ਦਿਨ ਮੁਹੰਮਦ ਸਾਹਿਬ ਦੁਨੀਅਾ ਤੋ ਰੁਖਸਤ ਹੋੲੇ, ੳੁਹਨਾ ਦੀ ਪਤਨੀ ਨੇ 5 ਦੀਨਾਰ ਬਚਾ ਕੇ ਪਾਸੇ ਰੱਖ ਲੲੇ ਤਾਂ ਜੋ ਰਾਤ ਨੂੰ ਵੇਲੇ-ਕੁਵੇਲੇ ਹਕੀਮ ਨੂੰ ਬਲਾੳੁਣ ਦੀ ਲੋੜ ਪੈ ਜਾਵੇ ਜਾਂ ਦਵਾੲੀ ਬੂਟੀ ਦੀ ਲੋੜ ਪੈ ਜਾਵੇ। ੲਿਸ ਕਰਕੇ 5 ਦੀਨਾਰ ਪਾਸੇ ਰੱਖ ਲੲੇ।
ਰਾਤ 12 ਕੁ ਵਜੇ ਮੁਹੰਮਦ ਸਾਹਿਬ ਜਿਅਾਦਾ ਤੜਪਨ ਲੱਗੇ,,ਤਾਂ ੳੁਹਨਾ ਨੇ ਅਾਪਣੀ ਘਰਵਾਲੀ ਨੂੰ ਬੁਲਾੲਿਅਾ ਤੇ ਕਿਹਾ ਵੇਖ ਮੈਨੂੰ ਲਗਦਾ ਹੈ ਮੈਂ ਜਿੰਦਗੀ ਭਰ ਦਾ ਜੋ ਅਸੂਲ਼ ਬਣਾੲਿਅਾ ਸੀ, ਓੁਹ ਟੁੱਟਣ ਲੱਗਾ ਹੈ ।
ਮੁਹੰਮਦ ਸਾਹਿਬ ਕਹਿਣ ਲੱਗੇ ਮੈਂ ਕਦੇ ਕੱਲ ਦੀ ਫਿਕਰ ਨਹੀ ਕੀਤੀ ।
ਮੈਨੂੰ ਡਰ ਲੱਗ ਰਿਹਾ ਹੈ ਵੀ ਘਰ ਵਿੱਚ ਕਿਤੇ ਪੈਸੇ ਹੈਨ, ਅਗਰ ਹੈ ਤਾਂ ਜਾ ਜਲਦੀ ਲੋੜਵੰਦਾ ਵਿੱਚ ਵੰਡ ਦੇ।
ਮੁਹੰਮਦ ਸਾਹਿਬ ਦੀ ਪਤਨੀ ਘਬਰਾ ਗੲੀ
ਵੀ ੲਿੰਨਾ ਨੂੰ ਕਿਵੇਂ ਪਤਾ ਚੱਲਿਅਾ, ਓੁਹਨਾ ਨੇ ਜਲਦੀ-ਜਲਦੀ 5 ਦੀਨਾਰ ਕੱਢੇ ਤੇ ਕਹਿਣ ਲੱਗੀ ਮਾਫ ਕਰਨਾ ਮੈਂ ਸੋਚਿਅਾ ਅਗਰ ਰਾਤ ਨੂੰ ਵੇਲੇ-ਕੁਵੇਲੇ ਲੋੜ ਪੈ ਗੲੀ । ਤਾਂ ੲਿਸ ਕਰਕੇ ਪਾਸੇ ਰੱਖ ਲੲੇ ।
ਤਾਂ ਮੁਹੰਮਦ ਸਾਹਿਬ ਨੇ ਕਿਹਾ ਪਾਗਲ ਜਿਸ ਖੁਦਾ ਨੇ ਹਰ ਵਾਰ ਦਿੱਤਾ ਹੈ, ਹਰ ਦਿਨ ਦਿੱਤਾ ਹੈ,ਅੈਨੇ ਸਾਲਾਂ ਤਕ ਦਿੰਦਾ ਰਿਹਾ ਹੈ।
ਕੀ ਅਾਪਾਂ ਕਦੇ ਭੁੱਖੇ ਮਰੇ??
ਅਾਪਣੀ ਹਰ ਜਰੂਰਤ ਪੂਰੀ ਕੀਤੀ ਨਾ??
ਜੋ ਸਵੇਰੇ ਦਿੰਦਾ,ਸਾਮੀ ਦਿੰਦਾ ਹੈ,,ਕੀ ਓੁਹ ਰਾਤ ਨੂੰ ਨਹੀ ਦੇ ਸਕੇਗਾ
ਤੂੰ ਜਰਾ ਬਾਹਰ ਜਾ ਜਾਕੇ ਵੇਖ
ਮੁਹੰਮਦ ਸਾਹਿਬ ਦੀ ਪਤਨੀ ਜਦੋ ਹੀ 5 ਦੀਨਾਰ ਲੈ ਕੇ ਬਾਹਰ ਗੲੀ ਤਾਂ ੲਿਕ ਲੋੜਵੰਦ ਅਾਦਮੀ ਖੜਾ ਸੀ, ਓੁਹ ਕਹਿਣ ਲੱਗਾ ਮੈਨੂੰ 5 ਦੀਨਾਰਾਂ ਦੀ ਲੋੜ ਹੈ।
ਓੁਨਾ ਨੇ ੳੁਹ 5 ਦੀਨਾਰ ੳੁਸ ਲੋੜਵੰਦ ਨੂੰ ਦੇ ਦਿੱਤੇ।
ਮੁਹੰਮਦ ਸਾਹਿਬ ਨੇ ਕਿਹਾ
ਵੇਖ ਲੈਣ ਵੀ ਓੁਹੀ ਅਾਓੁਦਾਂ ਹੈ
ਦੇਣ ਵੀ ਓੁਹੀ ਅਾਓੁਦਾਂ ਹੈ
ਅਸੀ ਤਾਂ ਸਿਰਫ਼ ਚਿੰਤਾਂ ਖੜੀ ਕਰ ਲੈਣੇ ਅਾ
ਫਿਰ ੳੁਸ ਚਿੰਤਾ ਵਿੱਚ ਪੀੜਤ ਹੁੰਨੇ ਅਾ।
ਹੁਣ ਮੈਂ ਬੇਫਿਕਰ ਹੋੲਿਅਾ, ਹੁਣ ਮੈ ਖੁਦਾ ਦੇ ਸਾਹਮਣੇ ਸਿਰ ੳੁਚਾ ਕਰ ਕੇ ਕਹਿ ਸਕਾਗਾਂ ਵੀ ਸਿਰਫ ਤੇ ਸਿਰਫ ੲਿਕ ਤੂੰ ਹੀ ਮੇਰਾ ਸਹਾਰਾ ਸੀ, ਤੇਰੇ ਤੋ ਬਿਨਾ ਮੈਂ ਕਿਸੀ ਹੋਰ ਤੇ ਭਰੋਸਾ ਨਹੀ ਰੱਖਿਅਾ।
ਜਿਸਦਾ ਪਰਮਾਤਮਾ ਤੇ ਭਰੋਸਾ ਹੁੰਦਾ, ੳੁਸਨੂੰ ਕਿਸੇ ਹੋਰ ਅਾਸਰੇ ਦੀ ਲੋੜ ਨਹੀ ਪੈਦੀਂਂ । ਪਰ ਸਾਡਾ ਭਰੋਸਾ ਤਾਂ insurance ਕੰਪਨੀਅਾ ਤੇ ਹੈ, ਬੈਂਕਾ ਤੇ ਹੈ, ਪਰਿਵਾਰ ਤੇ ਹੈ, ਸਰਕਾਰਾਂ ਤੇ ਹੈ।
ਹੋਰ ਪਤਾ ਨਹੀ ਕਿਥੇ ਕਿੱਥੇ
ਜਦੋ ਹੀ ਮੁਹੰਮਦ ਸਾਹਿਬ ਦੀ ਪਤਨੀ ਨੇ ੳੁਹ ਦੀਨਾਰ ਵੰਡ ਦਿੱਤੇ ਮੁਹੰਮਦ ਸਾਹਿਬ ਹੱਸੇ ਤੇ ਕਿਹਾ !ਹੁਣ ਸਹੀ ਟਾੲਿਮ ਅਾ ਗਿਅਾ,
ਹੁਣ ਮੈ ਬੇਫਿਕਰ ਹੋ ਕੇ ਜਾ ਸਕਦਾ, ੳੁਨਾ ਨੇ ਚਾਦਰ ਮੂੰਹ ਤੇ ਪਾ ਲੲੀ
ਕਹਿੰਦੇ ਨੇ ਮੁਹੰਮਦ ਸਾਹਿਬ ਦੀ ਪਤਨੀ ਨੇ ਚਾਦਰ ਮੂੰਹ ਤੋ ਹਟਾੲੀ,
ਓੁਥੇ ਤਾਂ ਲਾਸ਼ ਪੲੀ ਸੀ, ਮੁਹੰਮਦ ਸਾਹਿਬ ਜਾ ਚੁੱਕੇ ਸਨ।
ਜਿਵੇਂ ਓੁਹ 5 ਦੀਨਾਰ ਹੀ ਅਟਕਾੲੀ ਬੈਠੇ ਸਨ ਮੁਹੰਮਦ ਸਾਹਿਬ ਨੂੰ, ਜਿਸ ਕਰਕੇ ੳੁਹ ਬੇਚੈਨ ਸਨ।
ਅਸੀ ਚਾਹੁੰਦੇ ਹਾਂ ਅਸੀਂ ਸਭ ੲਿਸ ਤੋ ਮੁਕਤ ਹੋੲੀੲੇ, ਪਰ ਅਸ਼ੀ ਜੋ ਧਨ ਸੰਪਦਾਂ ੲਿਕਠੀ ਕਰਦੇ ਹਾਂ, ਓੁਹ ਸਾਨੂੰ ਬੰਨ ਲੈਦੀਂ ਹੈ, ੳੁਹ ਸਾਨੂੰ ਮੁਕਤ ਨਹੀ ਹੋਣ ਦਿੰਦੀ।
ਇਕ ਵਾਰ ਦੀ ਗੱਲ ਹੈ ਦੋ ਵਧੀਆ ਦੋਸਤ ਸਨ | ਉਹ ਜੰਗਲ ਵਿਚ ਖਤਰਨਾਕ ਮਾਰਗ ‘ਤੇ ਜਾ ਰਹੇ ਸਨ| ਜਿਵੇਂ ਸੂਰਜ ਡੁੱਬਣਾ ਸ਼ੁਰੂ ਹੋਇਆ, ਉਹ ਜੰਗਲ ਡਰਾਉਣੇ ਹੋ ਗਿਆ | ਅਚਾਨਕ, ਉਨ੍ਹਾਂ ਨੇ ਇੱਕ ਰਿੱਛ ਆ ਗਿਆ | ਓਹਨਾ ਵਿੱਚੋ ਇਕ ਮੁੰਡੇ ਨੇੜਲੇ ਦਰੱਖਤ ਵੱਲ ਦੌੜ ਕੇ ਉਸ ਉਪਰ ਚੜ੍ਹ ਗਿਆ| ਦੂਜੇ ਮੁੰਡੇ ਨੂੰ ਪਤਾ ਨਹੀਂ ਸੀ ਕਿ ਕਿਸ ਤਰ੍ਹਾਂ ਦਰੱਖਤਾਂ ਤੇ ਕਿਦਾਂ ਚੜ੍ਹਨਾ ਹੈ | ਉਸ ਨੇ ਇਕ ਯੋਜਨਾ ਸੁਜੀ ਉਹ ਜ਼ਮੀਨ ਉਪਰ ਹੈ ਲੇਟ ਗਿਆ ਜੀਦਾ ਉਹ ਮਰ ਗਿਆ ਹੋਵੇ | ਰਿੱਛ ਨੇ ਮੁੰਡੇ ਨੂੰ ਜ਼ਮੀਨ ਤੇ ਪਾਇਆ ਦਾਖਿਆ ਅਤੇ ਉਸ ਦੇ ਸਿਰ ਦੇ ਆਲੇ-ਦੁਆਲੇ ਚੱਕਰ ਕੱਢਣ ਲੱਗਾ ਅਤੇ ਉਸ ਨੂੰ ਸੁਗਣ ਲੱਗਾ ਅਤੇ ਇਹ ਸੋਚਿਆ ਕਿ ਇਹ ਮੁੰਡਾ ਮਰ ਗਿਆ ਹੈ | ਰਿੱਛ ਚਲਿਆ ਗਿਆ| ਦਰੱਖ਼ਤ ਵਾਲਾ ਮੁੰਡਾ ਹੇਠਾਂ ਉਤਰਿਆ ਅਤੇ ਆਪਣੇ ਦੋਸਤ ਨੂੰ ਪੁੱਛਿਆ ਕਿ ਉਸ ਦੇ ਕੰਨ ਵਿੱਚ ਰਿੱਛ ਨੇ ਕੀ ਕਹਿਆ ਸੀ| ਉਸ ਨੇ ਜਵਾਬ ਦਿੱਤਾ ਕ ਰਿੱਛ ਨੇ ਕੀ ਕਹਿਆ ਕੀ ‘ਉਨ੍ਹਾਂ ਦੋਸਤਾਂ’ ਤੇ ਭਰੋਸਾ ਨਾ ਕਰੋ ਜੋ ਤੁਹਾਡੇ ਲਈ ਪ੍ਰਵਾਹ ਨਹੀਂ ਕਰਦੇ|
ਨਸੀਬੋ ਨੇ ਅਾਪਣੇ ਘਰ ਫੋਨ ਕੀਤਾ ਪਤਾ ਲੱਗਾ ਮਾਂ ਕਿਸੇ ਤੀਰਥ ਤੇ ਇਸ਼ਨਾਣ ਕਰਨ ਗਈ ਹੈ ।ਪਤਾ ਨਹੀਂ ਕਿਉਂ ਜਿੰਨਾ ਚਿਰ ਨਸੀਬੋ ਕਨੇਡਾ ਵਿੱਚੋੋਂ ਕੰਮਾ ਕਾਰਾਂ ਨਾਲ ਰੁੱਝੀ ਜਿੰਦਗੀ ਚੋਂ ਦੋ ਮਿੰਟ ਕੱਢ ਕੇ ਮਾਂ ਨਾਲ ਗੱਲ ਨਾ ਕਰਦੀ ਸਾਰੇ ਦਿਨ ਦਾ ਥਕੇਵਾਂ ਨਾ ਉੱਤਰਦਾ ।ਦੋ ਤਿੰਨ ਦਿਨ ਬੜੇ ਅੌਖੇ ਲੰਘੇ ਅਾਖਰ ਨਸੀਬੋ ਨੇ ਗੁਅਾਡਣ ਚਾਚੀ ਨੂੰ ਫੋਨ ਲਾ ਲਿਅਾ ।ਸੋਚਿਅਾ ਚਲੋ ਮਾਂ ਨਹੀਂ ਤਾਂ ਫਿਰ ਚਾਚੀ ਹੀ ਸਹੀ ।ਚਾਚੀ ਨੇ ਸੁੱਖ ਸਾਂਦ ਦੱਸ ਇੱਕ ਨਵਾਂ ਹੀ ਸੁਨੇਹਾਂ ਦੇ ਦਿੱਤਾ ,ਅਖੇ ਤੇਰੀ ਮਾਂ ਨੂੰ ਤਾਂ ਇਕੱਲੀ ਨੂੰ ਤੇਰੇ ਭਾਈ ਨੇ ਪਸੂਅਾਂ ਵਾਲੇ ਵਾੜੇ ਵਿੱਚ ਅੱਡ ਕਰ ਦਿੱਤਾ ।
“ਓਏ ਲੋਹੜਾ ਅਾ ਗਿਅਾ,ਮਾਂ ਨੂੰ ਕੱਲੀ ਨੂੰ ਈ ਪਸੂਅਾਂ ਵਾਲੇ ਵਾੜੇ ਵਿੱਚ ????,ਮੈਂ ਵੀ ਕਹਾਂ ਮਾਂ ਅੱਗੇ ਨਾਂ ਪਿੱਛੇ ਤਾਂ ਕਦੇ ਕਿਸੇ ਤੀਰਥ ਤੇ ਗਈ ਨਹੀਂ ।ਉਹ ਤਾਂ ਕਹਿੰਦੀ ਹੁੰਦੀ ਅਾ ,ਜਿਹੜਾ ਬੰਦਾ ਕਬੀਲਦਾਰ ਹੋਵੇ ਉਸਦਾ ਘਰ ਹੀ ਤੀਰਥ ਹੁੰਦਾ ।ਅਾ ਵੀਰ ਨੇ ਬੜਾ ਮਾੜਾ ਕੰਮ ਕੀਤਾ ।ਜੇ ਕੋਈ ਘਰੇ ਮਾੜਾ ਮੋਟਾ ਝਗੜਾ ਸੀ ਮੈਨੂੰ ਦੱਸ ਦਿੰਦੇ ।ਅਸਲ ਵਿੱਚ ਮੇਰੀ ਹੀ ਗਲਤੀ ਅਾ ,ਮੈਂ ਹੀ ਮਾਂ ਨੂੰ ਕਿਹ ਦਿੱਤਾ ਜਮੀਨ ਵੀਰੇ ਦੇ ਨਾਂ ਕਰਵਾ ਦੇ ।”
ਅੱਜ ਸਾਰੀ ਦਿਹਾੜੀ ਨਸੀਬੋ ਦੀ ਅਾਪ ਮੁਹਾਰੇ ਬੋਲਦੀ ਦੀ ਹੀ ਲੰਘ ਗਈ ।ਪਤਾ ਨਹੀਂ ਕਿਉ ਅੱਜ ਬੁੱਢੀ ਮਾਂ ਦਾ ਡੋਲੇ ਖਾਂਦਾ ਸਰੀਰ ਅੱਖਾ ਅੱਗੋਂ ਪਾਸੇ ਹਟਣ ਦਾ ਨਾਂ ਨਹੀਂ ਲੈਂਦਾ ।ਅੱਜ ਤਾਂ ਨਸੀਬੋ ਇਹੋ ਜਹੇ ਿਖਅਾਲਾਂ ਵਿੱਚ ਖੁੱਭੀ ਘਰ ਵਾਪਸ ਅਾਉਦੇ ਸਮੇਂ ਅਾਪਣੇ ਘਰ ਵਾਲੇ ਨੂੰ ਵੀ ਰਾਸਤੇ ਚੋਂ ਨਾਲ ਲੈਕੇ ਅਾਉਣਾ ਭੁੱਲ ਗਈ ।ਘਰੇ ਵੀ ਕੁੱਝ ਖਾਣ ਪਕਾਉਣ ਨੂੰ ਜੀ ਨਾਂ ਕੀਤਾ ।ਪਤੀ ਘਰ ਅਾਇਆ ਸਾਰੀ ਵਾਰਤਾ ਦੱਸੀ ।ਫੈਸਲਾ ਕੀਤਾ ਕਿ ਪਰਸੋਂ ਨੂੰ ਪਿੰਡ ਜਾ ਕੇ ਮਾਂ ਨੂੰ ਅਾਪਣੇ ਕੋਲ ਹੀ ਲੈ ਅਾਵਾਂਗੀ ।
ਕੁੱਝ ਕਾਗਜ ਪੱਤਰ ਖੁਦ ਤਿਅਾਰ ਕਰਕੇ ਅਤੇ ਬਾਕੀ ਰਹਿੰਦੇ ਕਾਗਜਾਂ ਦੀ ਜੁੰਮੇਵਾਰੀ ਅਾਪਣੇ ਪਤੀ ਦੀ ਲਗਾ ।ਨਸੀਬੋ ਜਹਾਜ ਚੜ ਗਈ ।
ਨਸੀਬੋ ਦੀ ਜਿੰਦਗੀ ਦਾ ਇਹ ਦੂਸਰਾ ਟਾਇਮ ਸੀ ਜਦ ਉਸਨੂੰ ਪੇਕੇ ਜਾਣ ਦਾ ਰਤਾ ਵੀ ਚਾਅ ਨਹੀਂ ਸੀ।ਇਸਤੋਂ ਪਹਿਲਾਂ ਬਾਪੂ ਦੇ ਮਰਨ ਸਮੇਂ ਵੀ ਇੰਝ ਹੀ ਭੱਜੀ ਗਈ ਸੀ ।ਪਤਾ ਨਹੀਂ ਕਿਉਂ ਅੱਜ ਤਾਂ ਜਹਾਜ ਵੀ ਜਾਣੀ ਤੁਰਨ ਦਾ ਨਾਂ ਨਹੀਂ ਲੈਦਾ ਸੀ।ਨਸੀਬੋਂ ਨੂੰ ਕਦੇ ਕਦੇ ਇੰਝ ਲਗਦਾ ਕਿ ਜੇਕਰ ਉਹ ਪੈਦਲ ਭੱਜ ਲਵੇ ਤਾਂ ਸਾਇਦ ਮਾਂ ਕੋਲ ਜਲਦੀ ਚਲੀ ਜਾਵੇ ।
ਨੈਣਾ ਦੀਅਾਂ ਨਦੀਅਾਂ ਵੀ ਅੱਜ ਅਾਪ ਮੁਹਾਰੇ ਹੀ ਛੱਲਾਂ ਮਾਰੀ ਜਾਂਦੀਅਾਂ ।ਜਹਾਜ ਦੀ ਸ਼ੀਟ ਤੇ ਪਾਸੇ ਮਾਰਦਿਅਾਂ ਅਾਖਰ ਕਨਾਰਾ ਅਾ ਹੀ ਗਿਅਾ ।ਪਰ ਨਸੀਬੋ ਨੂੰ ਹਾਲੇ ਏਅਰਪੋਟ ਤੋਂ ਪਿੰਡ ਤੱਕ ਜਾਣ ਵਾਲੇ ਰਾਹ ਦਾ ਵੀ ਓਨਾ ਹੀ ਫਿਕਰ ਸੀ ।ਟੈਕਸੀ ਲਈ ,ਚਾਲਾ ਮਾਰ ਦਿੱਤਾ ।ਰਾਸਤੇ ਵਿੱਚ ਅਚਾਨਕ ਅੱਖ ਲੱਗ ਗਈ ।ਸੁਪਨੇ ਚੰਦਰੇ ਹੀ ਅਾਏ ।ਅੱਖ ਖੁੱਲੀ ਪਿੰਡ ਕਰੀਬ ਹੀ ਸੀ ।ਨਸੀਬੋ ਨੇ ਵੀ ਗੱਡੀ ਸਿੱਧੀ ਪਸੂਅਾਂ ਵਾਲੇ ਵਾੜੇ ਵਿੱਚ ਹੀ ਜਾ ਲਵਾਈ।
ਕੀ ਦੇਖਦੀ ਹੈ ਬੁੱਢੀ ਕਮਜੋਰ ਮਾਂ ਕੰਬਦੇ ਜਹੇ ਹੱਥਾਂ ਨਾਲ ਇੱਕ ਖੂੰਜੇ ਜਹੇ ਇੱਟਾਂ ਰੋਡੇ ਜਹੇ ਲਗਾ ਕੇ ਬਣਾਏ ਚੁੱਲੇ ਨੂੰ ਮਿੱਟੀ ਫੇਰੀ ਜਾਵੇ ।ਚੁੱਲੇ ਕੋਲ ਇੱਕ ਚਾਹ ਦਾ ਲਿਬੜਿਅਾ ਪਤੀਲਾ ਵਿੱਚੇ ਚਾਹ ਪੋਣੀ ,ਇੱਕ ਗਲਾਸ ,ਇੱਕ ਦਾਲ ਨਾਲ ਲਿੱਬੜੀ ਬਾਟੀ ਪਈ ਹੈ ।
“ ਓ ਮਾਂ ,ਇਹ ਕੀ ?????”ਇਸਤੋਂ ਅੱਗੇ ਕਿਹਣ ਲਈ ਤਾਂ ਨਸੀਬੋ ਕੋਲ ਬੜਾ ਕੁੱਝ ਸੀ ਪਰ ਜੁਬਾਨ ਨੇ ਸਾਥ ਨਾ ਦਿੱਤਾ ।ਮਾਂ ਨੇ ਕਮਜੋਰ ਸੁਣਨ ਸਕਤੀ ਹੋਣ ਦੇ ਬਾਵਜੂਦ ਵੀ ਧੀ ਦੀ ਅਵਾਜ ਨੂੰ ਫੱਟ ਦੇਣੇ ਪਹਿਚਾਣ ਲਿਅਾ ।ਦੋਨੇ ਇੱਕ ਦੂਸਰੀ ਵੱਲ ਨੂੰ ਵਧੀਅਾਂ ।ਕੋਈ ਦੁਨੀਅਾਂ ਤੇ ਅਜਹੀ ਮਸਾਲ ਨਹੀਂ ਬਣੀ ਜੋ ਮਾਂ ਧੀ ਦੇ ਮਿਲਾਪ ਦੀ ਜਗਾ ਦਿੱਤੀ ਜਾ ਸਕਦੀ ਹੋਵੇ ।
ਦੋਵੇਂ ਗਲੇ ਮਿਲੀਅਾਂ ,ਮਾਂ ਨੇ ਧੀ ਦੇ ਮੂੰਹ ਨੂੰ ਦੋ ਤਿੰਨ ਵਾਰ ਚੁੰਮਿਅਾ ।ਧੀ ਨੇ ਮਾਂ ਦੇ ਮਿੱਟੀ ਨਾਲ ਲਿਬੜੇ ਹੱਥਾਂ ਨੂੰ ਚੁੰਮਿਅਾਂ।ਮਾਂ ਅੰਦਰੋਂ ਮੰਜਾ ਲੈਣ ਗਈ ,ਨਸੀਬੋ ਵੀ ਮਗਰੇ ਹੀ ਬੜ ਗਈ ।ਪਾਥੀਅਾਂ ਵਾਲਾ ਕਮਰਾ ਜਿਸ ਵਿੱਚ ਇੱਕ ਖੂੰਜੇ ਹਾਲੇ ਵੀ ਪਾਥੀਅਾਂ ਪਈਅਾਂ ਸਨ ।ਇੱਕ ਸਾਇਡ ਤੇ ਪਿਅਾ ਨਾਨੀ ਵਾਲਾ ਸੰਦੂਖ ,ਕੁੱਝ ਖਿਲਰੇ ਜਹੇ ਕੱਪੜੇ ।ਅੰਦਰ ਦੇ ਹਲਾਤ ਦੇਖ ਨਸੀਬੋ ਫੇਰ ਰੋ ਪਈ।
“ਮਾਈ ,ਮੈਨੂੰ ਇਹ ਦੱਸ ਤੂੰ ਸਾਰੇ ਮਕਾਨ ਦੀ ਮਾਲਕਣ ਤੈਨੂੰ ਇੱਧਰ ਕੱਢਿਅਾ ਕਿਸ ਨੇ ????”ਗੁੱਸੇ ਨਾਲ ਨਸੀਬੋ ਦਾ ਸਾਰਾ ਸਰੀਰ ਕੰਬ ਉੱਠਿਅਾ।
” ਕਮਲੀਏ ,,ਤੈਨੂੰ ਅਖਦਾ ਮੈਨੂੰ ਕਿਸੇ ਨੇ ਘਰੋਂ ਕੱਢ ਦਿੱਤਾ ,ਅਾਪਣੀ ਤਾਂ ਵੱਡੀ ਮੱਝ ਸੂਣ ਵਾਲੀ ਅਾ ,ਮੈਂ ਕਿਹਾ ਚਲੋ ਮੇਰਾ ਮੰਜਾ ਕਰ ਦੇਵੋ ਓਧਰ ,ਤੂੰ ਅਾਪਣਾ ਦੱਸ ??ਨਾਲੇ ਦਲੀਪ ਸਿਓਂ ਦਾ ਕੀ ਹਾਲ ਅਾ ???
ਜਵਾਕ ਜੱਲਾ ਵੀ ਨਾਲ ਅਾਇਆ???ਤੂੰ ਸਾਨੂੰ ਦੱਸ ਦਿੰਦੀ ਤੇਰਾ ਵੀਰ ਤੈਨੂੰ ਦਿੱਲੀ ਲੈਣ ਅਾ ਜਾਂਦਾ ।”ਮਾਂ ਸਾਇਦ ਧੀ ਦਾ ਿਧਅਾਨ ਹੋਰ ਪਾਸੇ ਕਰਨਾ ਚਾਹੁੰਦੀ ਸੀ ।
“ਮਾਂ ਤੂੰ ਮੈਨੂੰ ਨਿਅਾਣੀ ਸਮਝਦੀ ਏਂ ???ਮੈਨੂੰ ਸਾਰਾ ਕੁੱਝ ਦੱਸ ਦਿੱਤਾ ਚਾਚੀ ਨੇ ।ਮੈਂ ਤੈਨੂੰ ਲੈਣ ਅਾਈ ਅਾਂ ।ਚੱਲ ਮੇਰੇ ਨਾਲ ਚੱਲ ਮੈਂ ਸਾਰੀ ਤਿਅਾਰੀ ਕਰ ਕੇ ਆਈ ਅਾਂ ।”ਨਸੀਬੋ ਅੰਦਰੋਂ ਨੱਕੋ ਨੱਕ ਭਰੀ ਪਈ ਸੀ ।ਓਧਰੋਂ ਗਲੀ ਵਿੱਚ ਖੇਡਦੇ ਬੱਚਿਅਾਂ ਨੇ ਅੰਦਰਲੇ ਘਰ ਵੀ ਨਸੀਬੋ ਭੂਅਾ ਦੇ ਅਾਉਣ ਦਾ ਸੁਨੇਹਾਂ ਦੇ ਦਿੱਤਾ।
ਨਸੀਬੋ ਦੀ ਭਰਜਾਈ ਮੈਲੇ ਜਹੇ ਕੱਪੜੇ ਪਾਈ ਪਾਣੀ ਦੀ ਬੋਤਲ ਅਤੇ ਗਿਲਾਸ ਲਿਅਾ,ਹੱਥ ਬੰਨ ਕੋਲ ਅਾ ਖੜੀ ।”ਭੈਣ ਜੀ ਪਾਣੀ ।”ਡਰਦੀ ਜਹੇ ਗਲਾਸ ਅੱਗੇ ਕੀਤਾ ।ਨਸੀਬੋ ਦਾ ਮਾਂ ਦੇ ਹਲਾਤ ਦੇਖ ਪਾਣੀ ਪੀਣ ਨੂੰ ਜੀ ਨਾਂ ਕੀਤਾ।
” ਭਾਬੀ ਤੂੰ ਵੀ ਕਿਸੇ ਦੀ ਧੀ ਏਂ ਤੂੰ ਖਿਅਾਲ ਰੱਖਦੀ ਮਾਂ ਦਾ ।”
“ਧੀਏ ਇਹੀ ਧਿਅਾਨ ਰੱਖਦੀ ਏ ,ਚੋਰੀ ਰੋਟੀ ਪਾਣੀ ਵੀ ਦੇਕੇ ਜਾਂਦੀ ਏ,ਜੇ ਮੇਰੇ ਹੱਕ ਚ ਬੋਲਦੀ ਏ ਤਾਂ ਸਰਾਬ ਪੀ ਕੇ ਇਸਨੂੰ ਵੀ ਘਰੋਂ ਕੱਢਦਾ ਏ।”
ਜਦ ਸਾਰੀ ਗੱਲ ਖੁੱਲ ਹੀ ਚੁੱਕੀ ਸੀ ਤਾਂ ਮਾਂ ਵੀ ਕਿੰਨਾ ਕੁ ਚਿਰ ਪੜਦਾ ਪਾ ਲੈਦੀ।
“ਨਾਂ ਗੱਲ ਕੀ ਹੋਈ????”ਨਸੀਬੋ ਦਾ ਗੁੱਸਾ ਕੁੱਝ ਕੁ ਢੈਲਾ ਜਿਹਾ ਪੈ ਗਿਅਾ।
“ਦਿਨ ਰਾਤ ਸ਼ਰਾਬ ਨਾਲ ਰੱਜਿਅਾ ਰਹਿੰਦਾ ਏ,ਅਸੀਂ ਵਰੋਧ ਕੀਤਾ ,ਫਿਰ ਦੇਖ ਲਾ ,ਤੇੇਰੇ ਸਾਹਮਣੇ ਹੀ ਅਾ ।”ਭਰਜਾਈ ਦੇ ਮੂੰਹੋ ਹੀ ਗਿਣਤੀ ਦੀਅਾਂ ਗੱਲਾਂ ਹੀ ਨਿਕਲ ਸਕੀਅਾਂ ।
ਅੱਜ ਪਹਿਲਾ ਦਿਨ ਸੀ ਜਦ ਨਸੀਬੋ ਦਾ ਅਾਪਣੇ ਭਰਾ ਨੂੰ ਮਿਲਣ ਨੂੰ ਬਿੱਲਕੁੱਲ ਜੀ ਨਾ ਕੀਤਾ ।
“ਭਾਬੀ ਮੈਂ ਲੈ ਜਾਣਾ ਮਾਂ ਨੂੰ ਅਾਪਣੇ ਨਾਲ ਹੀ ਮੈਂ ਕਾਗਜ ਬਣਾ ਕੇ ਲਿਅਾਈ ਅਾਂ ।ਤੂੰ ਫਿਕਰ ਨਾਂ ਕਰੀ ,,ਕਰ ਲੈਣ ਦੇ ਜੋ ਕਰਦਾ ਮੈਂ ਤੇਰੇ ਬੱਚਿਅਾਂ ਨੂੰ ਰੁਲਣ ਨੀ ਦਿੰਦੀ ।”ਮਾਂ ਨੂੰ ਸਮਝਾ ਬੁੱਜਾ ਕੇ ਨਾਲ ਜਾਣ ਲਈ ਰਾਜੀ ਕਰ ਲਿਅਾ ।ਪੰਜ ਸੱਤ ਦਿਨ ਨਸੀਬੋ ਅਾਪਣੇ ਪੇਕੀਂ ਰਹੀ ।ਜਦ ਮਾਂਵਾਂ ਧੀਅਾਂ ਕਨੇਡਾ ਵੱਲ ਤਰਨ ਲੱਗੀਅਾਂ ,ਮਾਂ ਦੇ ਅੰਦਰ ਫੇਰ ਪੁੱਤਰ ਮੋਹ ਨੇ ਜੋਰ ਮਾਰਿਅਾ ,”ਨਸੀਬੋ ਚਲ ਉੰਜ ਤਾਂ ਤੇਰੀ ਮਰਜੀ ਅਾ ,ਪਰ ਓਹਦਾ ਮੇਰੇ ਬਿੰਨਾ ਸਰਦਾ ਨੀ ,ਦੇਖਲੀ ਤੇਰੇ ਵੀਰ ਦਾ ਮੇਰੇ ਵਗੈਰ ਜੀ ਨੀ ਲੱਗਣਾ ।ਨਾਲੇ ਸਿਅਾਣੇ ਅਾਖਦੇ ਹੁੰਦੇ ਅਾ ਧੀ ਦੇ ਘਰ ਦਾ ਖਾਣਾ ਮਾੜਾ ਹੁੰਦਾ ਏ ।ਜੇ ਮੈਨੂੰ ਤੂੰ ਇਧਰ ਈ ਛੱਡ ਜਾਵੇ ????”
“ਮਾਂ ਮੈਂ ਤੈਨੂੰ ਮਜਬੂਰ ਨਹੀਂ ਕਰਦੀ ਪਰ ਤੇਰੇ ਜੋ ਹਲਾਤ ਸੀ ਓਸ ਹਿਸਾਬ ਨਾਲ ਓਹ ਤਾਂ ਤੈਨੂੰ ਮਾਰੀ ਬੈਠਾ ਏ।ਜਦ ਤੇਰਾ ਜੀ ਕੀਤਾ ਵਾਪਸ ਮੁੜ ਅਾਈਂ।”
ਮਾਂ ਧੀ ਦੋਵੇਂ ਜਹਾਜ ਚੜ ਗਈਆਂ ।ਪਰ ‘ਧੀ ਦੇ ਘਰ ਦਾ ਖਾਣ’ ਵਾਲੀ ਗੱਲ ਨਸੀਬੋ ਨੂੰ ਬੜੀ ਰੜਕੀ ।ਅਾਪ ਮੁਹਾਰੇ ਜਏ ਨਸੀਬੋ ਦੇ ਮੂੰਹ ਚੋਂ ਨਿਕਲ ਗਿਅਾ,”ਪਤਾ ਨੀ ਕਿਹੜਾ ਚੰਦਰਾ ਬੈਠਾ ਬਣਾਈ ਜਾਂਦਾ ਏ ਕਲਿਹਣੇ ਸਮਾਜ ਦੇ ਕਨੂੰਨ ,ਇੱਕ ਪਾਸੇ ਕੁੱਖ ਵਿੱਚ ਮਾਰਨੀ ਵੀ ਜਾਇਜ਼ ਹੈ ਤੇ ਦੂਸਰੇ ਪਾਸੇ ਧੀ ਦੇ ਘਰ ਦਾ ਖਾਣਾ ਵੀ ਮਾੜਾ ਏ!!!”
ਇੱਕ ਗਰਮ ਦਿਨ, ਪਾਣੀ ਦੀ ਤਲਾਸ਼ ਕਰ ਰਹੇ ਸਾਰੇ ਖੇਤਰਾਂ ਵਿੱਚ ਇੱਕ ਪਿਆਸਾ ਕਾਂ ਉੱਡ ਰਹਿ ਸੀ| ਲੰਮੇ ਸਮੇਂ ਤੋਂ , ਉਸਨੂੰ ਕੁਝ ਵੀ ਨਹੀਂ ਸੀ ਮਿਲਿਆ |ਉਹ ਬਹੁਤ ਕਮਜ਼ੋਰੀ ਮਹਿਸੂਸ ਕਰ ਰਹਿ ਸੀ , ਲਗਭਗ ਸਾਰੇ ਆਸ ਗੁਆ ਬੈਠਾ ਸੀ | ਅਚਾਨਕ, ਉਸ ਨੇ ਦਰਖ਼ਤ ਦੇ ਹੇਠਾਂ ਇੱਕ ਪਾਣੀ ਦੇ ਜੱਗ ਦੇਖਿਆ | ਉਹ ਸਿੱਧਾ ਵੇਖਣ ਲਈ ਆਇਆ ਕਿ ਜੱਗ ਦੇ ਅੰਦਰ ਪਾਣੀ ਹੈ ਜਾਂ ਨਹੀਂ | ਉਹ ਜੱਗ ਦੇ ਅੰਦਰ ਕੁਝ ਪਾਣੀ ਦੇਖ ਸਕਦਾ ਸੀ| ਕਾਂ ਨੇ ਆਪਣੇ ਸਿਰ ਨੂੰ ਜੱਗ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ| ਪਰ ਉਸ ਨੇ ਦੇਖਿਆ ਕਿ ਜੱਗ ਵਿਚ ਪਾਣੀ ਬਹੁਤ ਥੋੜ੍ਹਾ ਸੀ | ਫਿਰ ਉਸਨੇ ਜੱਗ ਨੂੰ ਪਾਣੀ ਲਈ ਬਾਹਰ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਜੱਗ ਬਹੁਤ ਭਾਰੀ ਸੀ| ਕਾਂ ਕੁਝ ਸਮੇਂ ਲਈ ਬਹੁਤ ਸੋਚਿਆ. ਫਿਰ ਇਸਦੇ ਆਲੇ-ਦੁਆਲੇ ਦੇਖਦੇ ਹੋਏ, ਉਸਨੇ ਕੁਝ ਪੱਥਰ ਦੇਖੇ| ਉਸ ਨੂੰ ਅਚਾਨਕ ਇੱਕ ਵਧੀਆ ਯੋਜਨਾ ਬਣਾਈ ਉਸ ਪੱਥਰਾਂ ਨੂੰ ਇਕ-ਇਕ ਕਰਕੇ ਚੁੱਕਣਾ ਸ਼ੁਰੂ ਕਰ ਦਿੱਤਾ ਅਤੇ ਜੱਗ ਵਿਚ ਸੁੱਟਣ ਲੱਗਾ ਜਿਉਂ ਹੀ ਜੱਗ ਵੱਧ ਤੋਂ ਵੱਧ ਪੱਥਰਾਂ ਨਾਲ ਭਰ ਗਿਆ, ਪਾਣੀ ਦਾ ਪੱਧਰ ਵਧਦਾ ਗਿਆ| ਉਸ ਦੀ ਯੋਜਨਾ ਨੇ ਕੰਮ ਕੀਤਾ ਉਸ ਨਾ ਪਾਣੀ ਪੀਤਾ ਅਤੇ ਉਡ ਗਿਆ
ਨੈਤਿਕ: ਸੋਚੋ ਅਤੇ ਸਖ਼ਤ ਮਿਹਨਤ ਕਰੋ, ਤੁਸੀਂ ਕਿਸੇ ਵੀ ਸਮੱਸਿਆ ਦਾ ਹੱਲ ਲੱਭ ਸਕਦੇ ਹੋ
ਕਬੀਰ ਨੇ ਗੁੱਸਾ ਕੀਤਾ ਸੀ ਆਪਣੀ ਪਤਨੀ ‘ਤੇ-
“ਸੁਣਿਅੈ,ਤੂੰ ਤਿੰਨ ਦਫ਼ਾ ‘ਰਾਮ’ ਕਹਿਲਵਾ ਕੇ ਰੋਗੀ ਦਾ ਰੋਗ ਦੂਰ ਕੀਤਾ।ਇਹ ਰਾਮ ਦੇ ਨਾਮ ਦੀ ਤੌਹੀਨ ਹੈ।”
ਲੋਈ ਕਹਿੰਦੀ-
“ਨਹੀਂ ਸੰਤ ਜੀ,ਤੁਸਾਂ ਗਲਤ ਸੁਣਿਆ ਹੈ।ਮੈਂ ਰੋਗੀ ਦਾ ਰੋਗ ਇਕ ਦਫ਼ਾ ‘ਰਾਮ’ ਕਹਿਲਵਾ ਕੇ ਹੀ ਦੂਰ ਕੀਤਾ ਹੈ।”
ਕਬੀਰ ਜੀ ਕਹਿੰਦੇ-
“ਰੋਗੀ ਖ਼ੁਦ ਕਹਿ ਰਿਹਾ ਹੈ,ਤਿੰਨ ਦਫ਼ਾ ਕਹਿਲਵਾਇਆ ਹੈ।”
ਲੋਈ ਕਹਿਣ ਲੱਗੀ-
“ਸੰਤ ਜੀ,ਆਖਿਆ ਤਾਂ ਤਿੰਨ ਦਫ਼ਾ ਸੀ,ਪਰ ਉਹ ਠੀਕ ਇਕ ਦਫ਼ਾ ਨਾਲ ਹੀ ਹੋਇਆ ਹੈ।ਪਹਿਲੀ ਦਫ਼ਾ ਜਦ ‘ਰਾਮ’ ਆਖਿਆ,ਮਨ ਉਸ ਵੇਲੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿਚ ਸੀ।ਦੂਸਰੀ ਦਫ਼ਾ ਮਨ ਭਵਿੱਖ ਦੀ ਚਿੰਤਾ ਵਿਚ ਸੀ,ਮਨ ‘ਰਾਮ’ ਵਿਚ ਨਹੀਂ ਸੀ।ਤੀਸਰੀ ਦਫ਼ਾ ਜਦ ਮਨ ਵਰਤਮਾਨ ਵਿਚ ਆਇਆ ਤਾਂ ਉਸ ਉਚਾਰਨ ਨਾਲ ਰੋਗੀ ਠੀਕ ਹੋ ਗਿਆ।ਅਾਖਿਆ ਤਿੰਨ ਦਫ਼ਾ ਸੀ,ਪਰ ਠੀਕ ਇਕ ਦਫ਼ਾ ਨਾਲ ਹੀ ਹੋਇਆ ਹੈ।”
ਇਸ ਤਰਾੑਂ ਇਕ ਦਫ਼ਾ ਹੀ ‘ਵਾਹਿਗੁਰੂ’ ਆਖਣ ਨਾਲ ਸਾਰੇ ਦੁੱਖ,ਸਾਰੇ ਪਾਪ ਮਿਟ ਜਾਂਦੇ ਹਨ।ਪ੍ਭੂ ਦੀ ਪਾ੍ਪਤੀ ਹੋ ਜਾਂਦੀ ਹੈ।ਵਰਤਮਾਨ ਵਿਚ ਟਿਕਦਿਆਂ ਹੀ ਮਨੁੱਖ ਪਰਵਾਨ ਹੋ ਜਾਂਦਾ ਹੈ।
ਭਾਈ ਗੁਰਦਾਸ ਜੀ ਕਹਿੰਦੇ ਹਨ-
“ਵਰਤਮਾਨ ਵਿਚ ਵਰਤਦਾ
ਹੋਵਨਹਾਰ ਸੋਈ ਪਰਵਾਨਾ॥”
ਅਕਬਰ ਨੇ ਇਕ ਵਾਰ ਆਪਣੇ ਦਰਬਾਰ ਵਿਚ ਇਕ ਸਵਾਲ ਪੁੱਛਿਆ ਕਿ ਹਰ ਕੋਈ ਬੁੱਝਿਆ ਰਹਿ ਗਯਾ| ਪਰ ਸਾਰੇ ਨੇ ਜਵਾਬ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ| ਬੀਰਬਲ ਨੇ ਜਾਕੇ ਪੁੱਛਿਆ ਇਹ ਮਾਮਲਾ ਕੀ ਹੈ ਅਤੇ ਇਸ ਨੂੰ ਵੀ ਉਨ੍ਹਾਂ ਨੇ ਓਹੀ ਸਵਾਲ ਪੁੱਛਿਆ|
‘ਸ਼ਹਿਰ ਵਿਚ ਕਿੰਨੇ ਕਾਂ ਹਨ?’
ਬੀਰਬਲ ਤੁਰੰਤ ਮੁਸਕਰਾਇਆ ਅਤੇ ਦੱਸਿਆ ਅਕਬਰ ਦੇ ਪ੍ਰਸ਼ਨਾਂ ਦਾ ਜਵਾਬ 21 ਹਜ਼ਾਰ ਪੰਜ ਸੌ ਅਤੇ ਵੀਹ ਹੈ | ਜਦੋਂ ਇਹ ਪੁੱਛਿਆ ਗਿਆ ਕਿ ਉਹ ਇਸ ਦਾ ਜਵਾਬ ਕਿਵੇਂ ਜਾਣਦਾ ਤਾਂ ਬੀਰਬਲ ਨੇ ਉੱਤਰ ਦਿੱਤਾ, ‘ਆਪਣੇ ਸੈਨਕਾਂ ਨੂੰ ਕਾਵਾਂ ਦੀ ਗਿਣਤੀ ਕਰਨ ਲਈ ਕਹੋ. ਜੇ ਉਥੇ ਹੋਰ ਜ਼ਿਆਦਾ ਹਨ ਤਾਂ ਸ਼ਹਿਰ ਵਿਚ ਬਾਹਰੋਂ ਰਿਸ਼ਤੇਦਾਰਾਂ ਆਏ ਹੋਈ ਹਨ . ਜੇ ਉੱਥੇ ਘੱਟ ਹੈ, ਤਾਂ ਕਾਂ ਸ਼ਹਿਰ ਤੋਂ ਬਾਹਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਹਨ. ” ਜਵਾਬ ਨਾਲ ਖੁਸ਼ੀ ਹੋਈ, ਅਕਬਰ ਨੇ ਬੀਬੀਰ ਨੂੰ ਕੁਜ ਮੋਹਰਾਂ ਅਤੇ ਮੋਤੀ ਦੀ ਲੜੀ ਨਾਲ ਪੇਸ਼ ਕੀਤਾ|
ਕਈ ਵਰ੍ਹੇ ਪਹਿਲਾਂ ਦੀ ਗੱਲ ਆ ਮੋਗੇ ਪੁਰਾਣੀ ਦਾਣਾ ਮੰਡੀ ਦੇ ਨੇੜ੍ਹ ਤੇੜ ਇੱਕ ਪੱਧਰ ਜਿਆ ਬੰਦਾ ਘੁੰਮਦਾ ਰਹਿੰਦਾ ਸੀ। ਬਾਬੇ ਦੇ ਤਨ ਉੱਪਰ ਕੱਪੜੇ ਦੇ ਨਾ ‘ਤੇ ਕੱਲਾ ਕੰਬਲ਼ ਹੁੰਦਾ ਸੀ ਚਾਹੇ ਕੱਕਰ ਵਰ੍ਹਦਾ ਹੋਵੇ ਭਾਵੇਂ ਗਰਮੀਂ ਪੈਂਦੀ ਹੋਵੇ। ਬੰਦਾ ਭਾਵੇਂ ਖਾਸ ਨਹੀਂ ਸੀ ਪਰ ਮੰਗਣ ਦਾ ਅੰਦਾਜ਼ ਓਹਦਾ ਨਿਰਾਲਾ ਸੀ ਦੁਨੀਆਂ ਤੋਂ; ਜਾਂ ਤਾਂ ਸਿੱਧਾ ਈ ਤੁਰੇ ਜਾਂਦੇ ਬੰਦੇ ਨੂੰ ਖਲ੍ਹਾਰ ਕਹਿ ਦਿੰਦਾ ਸੀ ਕਿ, “ਵੀਹ ਰੁਪਈਏ ਕੱਢ ਬਾਊ”,,,,, ਜੇ ਅਏਂ ਕੰਮ ਨਾ ਬਣਦਾ ਫੇਰ ਪਿੰਡਾਂ ਨੂੰ ਤੁਰਨ ਲਈ ਤਿਆਰ ਖੜ੍ਹੇ ਟੈਂਪੂਆਂ ਜਾਂ ਸਬਜ਼ੀ ਲੈਣ ਆਏ ਜੀਪਾਂ ਆਲਿਆਂ ਕੋਲ਼ ਜਾਕੇ ਮਾੜਾ ਜਿਆ ਕੰਬਲ਼ ਖਿਸਕਾਉਂਦਾ ਤਾਂ ਅਗਲਾ ਝੱਟ ਈ ਏਕਾ ਦੂਆ ਕੱਢਕੇ ਤਲ਼ੀ ਤੇ ਧਰ ਦਿੰਦਾ। ਬਿਲਕੁਲ ਏਸੇ ਤਰ੍ਹਾਂ ਉਹ ਦੁਕਾਨਾ ਆਲ਼ੇ ਲਾਲਿਆਂ ਨਾਲ ਵੀ ਕਰਦਾ, ਜਿੱਥੋਂ ਓਹਨੂੰ ਲੋੜ ਹੁੰਦੀ ਸ਼ੋਲ੍ਹੇ ਆਲ਼ੇ ਠਾਕਰ ਆਂਗੂ ਦੁਕਾਨ ਅੱਲ ਨੂੰ ਮੂੰਹ ਕਰਕੇ ਖੜ੍ਹ ਜਾਂਦਾ।
ਇੱਕ ਵਾਰ ਬਾਹਰੋਂ ਆਇਆ ਕੋਈ ਬਾਈ ਦਾਣਾ ਮੰਡੀ ‘ਚੋਂ ਜੀਪ ਤੇ ਲੰਘਿਆ ਜੇਹੜਾ ਸ਼ਾਇਦ ਬਾਬੇ ਦਾ ਭੇਤੀ ਨਹੀਂ ਸੀ। ਬਾਈ ਦੀ ਠੰਡ ‘ਚ ਭੁੰਜੇ ਬੈਠੇ ਬਾਬੇ ਤੇ ਨਿਗ੍ਹਾ ਪੈਰੀ, ਬਾਬੇ ਦੀ ਹਾਲਤ ਵੇਖ ਬਾਈ ਨੂੰ ਤਰਸ ਜਿਆ ਆਇਆ ਤੇ ਉਹ ਜੀਪ ਸਾਈਡ ਤੇ ਲਾ ਬਾਬੇ ਕੋਲ਼ ਆ ਖੜ੍ਹਾ। ਬਾਈ ਬਾਬੇ ਨੂੰ ਪੁੱਛਦਾ ਅਖੇ ਬਾਬਾ ਜੀ ਕੋਈ ਸੇਵਾ? ਬਾਬਾ ਆਂਹਦਾ ਵੀਹ ਰੁਪਈਏ ਕੱਢ,,, ਬਾਈ ਦਾ ਅੱਧਾ-ਪਚੱਦਾ ਤਰਸ ਤਾਂ ਜਦੇ ਉੱਡ ਗਿਆ ਪਰ ਫੇਰ ਵੀ ਬਾਈ ਨੇ ਭਲੇ ਮਨ ਨਾਲ ਉੱਪਰ ਥੱਲੇ ਬਾਬੇ ਨੂੰ ਕਈ ਆਫਰਾਂ ਕੱਢ ਮਾਰੀਆਂ, “ਬਾਬਾ ਜੇ ਖਾਣਾ ਕੁਝ ਤਾਂ ਗੱਲ ਕਰ?,, ਭੁੱਖ ਲੱਗੀ ਆ?,, ਪੂਰੀਆਂ ਲਿਆਵਾਂ?,, ਫਰੂਟ ਦੱਸ ਕੇਹੜਾ ਖਾਣਾ?,, ਕੱਪੜਾ ਲੱਤਾ ਲੈਣਾ ਓ ਦੱਸ?,, ਪਰ ਪੈਸੇ ਪੂਸੇ ਨੀ ਮਿਲਦੇ ਬਾਬਾ ਛੱਡਦੇ ਭੁਲੇਖਾ।” ਜਦੋਂ ਬਾਈ ਨਾ ਈ ਹਟਿਆ ਤਾਂ ਬਾਬਾ ਕੰਬਲ਼ ਲਾਹਕੇ ਰੇਲਵੇ ਰੋਡ ਅੱਲ ਨੂੰ ਹੱਥ ਕਰਕੇ ਆਂਹਦਾ, “ਜਾ ਫਿਰ ਜੇ ਬਾਹਲਾ ਹੇਜ ਆਉਂਦਾ ਤਾਂ ਠੇਕੇ ਤੋਂ ਦੋ ਬੀਅਰਾਂ ਫੜ੍ਹ ਲਿਆ ਭੱਜਕੇ, ਤੇਰੀਆਂ ਪੂਰੀਆਂ-ਸ਼ਕੂਰੀਆਂ ਆਲਿਆਂ ਦੇ ਤਾਂ ਮੇਰਾ ATM ਚੱਲ ਜਾਂਦਾ ਬੱਸ ਆ ਠੇਕੇ ਆਲੇ ਨੀ ਚਲਾਉਂਦੇ ਮਾਂ ਯਾਵ੍ਹੇ
ਏਹ ਗੱਲ ਸਨਾਉਣ ਤੋਂ ਮੇਰਾ ਭਾਵ ਏਹ ਆ ਭਲਿਓ ਲੋਕੋ ਕਿ ਜੇ ਕਿਸੇ ਨੂੰ ਦਾਨ ਪੁੰਨ ਕਰਨਾ ਹੋਵੇ ਤਾਂ ਪੈਹੇ ਕੈਸ਼ ਦਿਆ ਕਰੋ, ਐਵੇਂ ਨਾ ਆਫਰਾਂ ਦੇਈ ਜਾਇਆ ਕਰੋ ਵਈ ਮੈਂ ਤੇਰਾ ਤੂੜੀ ਆਲਾ ਕੋਠਾ ਪਵਾਦਿਆਂ?,, ਥੋਡੇ ਘਰੇ ਗਾਂ ਬੰਨ੍ਹਜਾਂ?,, ਥੋਡੇ ਗੁਸਲਖਾਨੇ ਨੂੰ ਤਖਤੇ ਲਵਾ ਦਿਆਂ?,, ਵਗੈਰਾ ਵਗੈਰਾ; ਨਹੀਂ ਤਾਂ ਜਦੋਂ ਅਗਲੇ ਨੇ ATM ਕੱਢ ਕੇ ਮੇਜ਼ ਤੇ ਧਰਤਾ ਫੇਰ ਵੀ ਜੀਪ ਆਲੇ ਬਾਈ ਆਂਗੂ ਬਣੋਂਗੇ ਵਰ੍ਹੋਲ਼ਾ