ਅੱਜ ਮੈਂ ਇਕ ਪੰਜਾਬੀ ਬਜਾਰ ਕਨੇਡਾ ਵਿੱਖੇ ਪਏ ਸਮਾਨ ਨੂੰ ਵੇਖ ਖੁਸ਼ ਤਾਂ ਬਹੁਤ ਹੋਇਆ ਪਰ ਇਹ ਵੀ ਮੰਨ ਅੰਦਰ ਸੋਚਿਆ ਕਿ
ਇਥੇ ਤਾਂ ਕੋਈ ਮਿਲਾਵਟ ਵਾਲੀ ਚੀਜਾਂ ਨਹੀਂ ਖਾਂਦੇ | ਇਥੇ ਤਾ ਸਬ ਸਮਾਨ ਪਿਆ ਜੋ ਅਸੀਂ ਪਿੱਛੇ ਛੱਡ ਆਏ ਸੀ ਤੇ ਇਹ ਵੀ ਪਤਾ ਸੀ ਇਸ ਕਿਸਮ ਦੀ ਚੀਜਾਂ ਸ਼ਰੀਰ ਲਈ ਹਾਨੀਕਾਰਕ ਹੈ |
ਜਿਨ੍ਹਾਂ ਇਹ ਕਮਾਲ ਦੇ ਕੁਦਰਤੀ ਫਲਾਂ ਦਾ ਮੁਰੱਬਾ ਬਣਾਕੇ ਜੜ ਹੀ ਕੱਢ ਦਿੱਤੀ ਜਾਂਦੀ ਹੈ, ਅਸਲ ਵਿੱਚ ਇਹ ਸਭ ਫਲ ਸਿਰਫ ਕੱਚੇ ਹੀ ਖਾਣਯੋਗ ਕੁਦਰਤ ਨੇ ਬਣਾਏ ਹੋਏ ਹਨ | ਇਹਨਾਂ ਵਿੱਚ ਅਨੇਕ ਮਿਨਰਲਜ਼, ਵਿਟਾਮਿਨਜ਼, ਅਮਾਇਨੋ ਐਸਿਡਜ਼, ਫਾਇਬਰਜ਼, ਫੈਟੀ ਐਸਿਡਜ਼, ਫਾਇਟੋ ਨਿਉਟਰੀਐਂਟਸ ਆਦਿ ਹੁੰਦੇ ਹਨ ਜੋ ਕਿ ਥੋੜ੍ਹਾ ਗਰਮ ਕਰਨ, ਧੁੱਪੇ ਰੱਖਣ, ਉਬਾਲਣ, ਸੇਕਣ, ਸਟੀਮ ਕਰਨ ਨਾਲ ਵੀ ਖਰਾਬ ਹੋ ਜਾਂਦੇ ਹਨ | ਕੁੱਝ ਤੱਤ ਤਾਂ ਅਜਿਹੇ ਵੀ ਹੁੰਦੇ ਹਨ ਜੋ ਉਲਟਾ ਜ਼ਹਿਰੀਲੇ ਹੋ ਜਾਂਦੇ ਹਨ |
ਲੇਕਿਨ ਮੁਰੱਬੇ ਬਣਾਉਣ ਲੱਗਿਆਂ ਵੀ ਅਜਿਹਾ ਕੋਈ ਮਾਪਦੰਡ ਨਹੀਂ ਅਪਣਾਇਆ ਜਾ ਸਕਦਾ ਜਿਸ ਨਾਲ ਇਹਨਾਂ ਫਲਾਂ ਦੇ ਸਭ ਕੁਦਰਤੀ ਸਿਹਤਵਰਧਕ ਤੱਤ ਬਚਾਏ ਜਾ ਸਕਣ | ਜਦੋਂਕਿ ਖੰਡ ਜਾਂ ਕਿਸੇ ਵੀ ਤਰਾਂ ਦੇ ਮਿੱਠੇ ਦੇ ਘੋਲ ਵਿੱਚ ਇਹਨਾਂ ਕੁਦਰਤੀ ਫਲਾਂ ਨੂੰ ਡੋਬ ਕੇ ਰੱਖਣ ਨਾਲ ਇਹ ਜਿਗਰ, ਗੁਰਦੇ, ਮਿਹਦੇ, ਅੰਤੜੀਆਂ ਆਦਿ ਦਾ ਭਾਰੀ ਨੁਕਸਾਨ ਕਰਦੇ ਹਨ | ਬਹੁਤ ਲੋਕ ਮੁਰੱਬੇ ਦੀ ਫਾਲਤੂ ਮਿਠਾਸ ਨੂੰ ਧੋਕੇ ਖਾਣਾ ਪਸੰਦ ਕਰਦੇ ਹਨ ਲੇਕਿਨ ਉਹ ਨਹੀਂ ਜਾਣਦੇ ਕਿ ਅਜਿਹੇ ਖੰਡ ਦੇ ਘੋਲ ਚ ਡੁਬੋਅ ਕੇ ਰੱਖਿਆ ਗਿਆ ਕੋਈ ਵੀ ਫਲ ਖਾਣਯੋਗ ਹੀ ਨਹੀਂ ਰਹਿੰਦਾ ਬਲਕਿ ਉਸਤੋਂ ਕਈ ਰੋਗ ਲੱਗਣ ਦੇ ਖਤਰੇ ਵਧ ਜਾਂਦੇ ਹਨ | ਇਸਦੇ ਇਲਾਵਾ ਪੂਰੇ ਭਾਰਤ ਦੇ ਦੁਕਾਨਦਾਰ ਕੱਚ ਜਾਂ ਪਲਾਸਟਿਕ ਦੇ ਡੱਬਿਆਂ ਵਿੱਚ ਵੱਖ ਵੱਖ ਤਰਾਂ ਦੇ ਮੁਰੱਬੇ ਆਮ ਲੋਕਾਂ ਵਾਸਤੇ ਦੁਕਾਨ ਦੇ ਬਾਹਰ ਹੀ ਟੇਬਲ ਤੇ ਸਜਾ ਕੇ ਰਖਦੇ ਹਨ | ਬਹੁਤ ਲੋਕ ਇਹਨਾਂ ਤੋਂ ਆਪਣੇ ਆਪ ਹੀ ਵੱਡੀ ਪੱਧਰ ਤੇ ਅਜਿਹੇ ਮੁਰੱਬੇ ਖਰੀਦਦੇ ਹਨ |
ਬਹੁਤ ਲੋਕ ਤਿਉਹਾਰਾਂ ਦੇ ਦਿਨਾਂ ਵਿੱਚ ਮਠਿਆਈਆਂ ਦੀ ਬਿਜਾਇ ਅਜਿਹੇ ਮੁਰੱਬੇ ਰਿਸ਼ਤੇਦਾਰਾਂ ਨੂੰ ਵੰਡਦੇ ਹਨ। ਉਹ ਨਕਲੀ ਰੰਗਾਂ, ਨਕਲੀ ਦੁੱਧ, ਨਕਲੀ ਫਲੇਅਵਰਜ਼, ਨਕਲੀ ਮਿਠਾਸ ਆਦਿ ਵਾਲੀਆਂ ਮਠਿਆਈਆਂ ਨਾਲੋਂ ਮੁਰੱਬਿਆਂ ਨੂੰ ਸਿਹਤਵਰਧਕ ਸਮਝਦੇ ਹਨ | ਜਦੋਂ ਕਿ ਇਹ ਵੀ ਉਨੇ ਹੀ ਖਤਰਨਾਕ ਹਨ |
ਅਕਸਰ ਹੀ ਇਹ ਦੁਕਾਨਦਾਰਾਂ ਦੇ ਨੌਕਰਾਂ ਵੱਲੋਂ ਬਹੁਤ ਹੀ ਗੰਦੇ ਹੱਥਾਂ, ਗੰਦੇ ਬਰਤਨਾਂ ਅਤੇ ਘਟੀਆ ਕੁਆਲਿਟੀ ਦੇ ਫਲਾਂ ਦੇ ਬਣਾਏ ਜਾਂਦੇ ਹਨ। ਉਸ ਤੋਂ ਬਾਅਦ ਇਹਨਾਂ ਦੀ ਮਿਠਾਸ ਕਾਰਨ ਇਹਨਾਂ ਦੇ ਡੱਬਿਆਂ, ਪੀਪਿਆਂ ਜਾਂ ਕੈਨਾਂ ਦੁਆਲੇ ਕਾਕਰੋਚ, ਕਿਰਲੀਆਂ, ਮੱਖੀਆਂ, ਚੂਹੇ, ਬਿੱਲੀਆਂ, ਕੁੱਤੇ, ਕਾਟੋ, ਨਿਉਲੇ ਆਦਿ ਆਉਂਦੇ ਹੀ ਰਹਿੰਦੇ ਹਨ ਤੇ ਕਈ ਵਾਰ ਤਾਂ ਵਿਚ ਵੀ ਡਿੱਗ ਜਾਂਦੇ ਹਨ | ਇਉਂ ਅਜਿਹੇ ਲਾਪ੍ਰਵਾਹੀ ਨਾਲ ਬਣਾਏ ਗਏ ਮੁਰੱਬਿਆਂ ਕਾਰਨ ਅਨੇਕਾਂ ਰੋਗ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ | ਜੇ ਕਿਤੇ ਤੁਹਾਨੂੰ ਅਜਿਹੇ ਮੁਰੱਬੇ ਬਣਾਉਣ ਵਾਲੇ ਦੇ ਪਲਾਂਟ ਵਿੱਚ ਜਾਣ ਦਾ ਮੌਕਾ ਮਿਲ ਗਿਆ ਤਾਂ ਉਥੋਂ ਦਾ ਹਾਲ ਦੇਖਕੇ ਤੁਸੀਂ ਕਦੇ ਵੀ ਆਪ ਵੀ ਮੁਰੱਬਾ ਨਹੀਂ ਖਾਉਗੇ ਤੇ ਕਿਸੇ ਨੂੰ ਵੀ ਰਿਕੁਮੈੰਡ ਜਾਂ ਔਫਰ ਨਹੀਂ ਕਰੋਗੇ | ਅਸਲ ਵਿੱਚ ਕਿਸੇ ਵੀ ਕੱਚੇ ਖਾਣਯੋਗ ਫਲ ਨੂੰ ਤਾਜ਼ਾ ਤੋੜ ਕੇ ਹੀ ਖਾਉ | ਹੋਰ ਕਿਸੇ ਵੀ ਤਰੀਕੇ ਨਾਲ ਕੈਨਡ, ਡੱਬਾਬੰਦ, ਬੌਟਲਡ ਜਾਂ ਪਰਜ਼ੱਰਵਡ ਨਾ ਖਾਉ। ਅਸਲ ਵਿੱਚ ਕੁੱਝ ਪੈਸੇ ਦੇ ਲਾਲਚੀ ਲੋਕਾਂ ਨੇ ਹੀ ਇਹ ਕਾਢ ਕੱਢੀ |
ਬਿਜ਼ਨਸ ਕਰਨ ਵਾਲਿਆਂ ਨੂੰ ਪਤਾ ਸੀ ਕਿ ਲੋਕ ਫਲ ਤਾਂ ਖਾਣਾ ਚਾਹੁੰਦੇ ਹਨ ਪਰ ਨਾਲ ਨਾਲ ਸੁਆਦ ਤੇ ਖਾਣ ਚ ਸੌਖ ਵੀ ਚਾਹੁੰਦੇ ਹਨ। ਇਸ ਲਈ ਉਹਨਾਂ ਨੇ ਲੋਕਾਂ ਨੂੰ ਘਰ ਚ ਜਾਂ ਖੇਤ ਚ ਔਲਾ, ਕਰੌਂਦਾ, ਸੇਬ ਆਦਿ ਦੇ ਬੂਟੇ ਲਾਕੇ ਤਾਜ਼ੇ ਫਲ ਖਾਣ ਦੀ ਮੱਤ ਦੇਣ ਦੀ ਬਿਜਾਇ ਖੁਦ ਬਿਜ਼ਨਸ ਕਰ ਲਿਆ ਤੇ ਲੋਕਾਂ ਨੂੰ ਅਪਣੇ ਪੱਕੇ ਗਾਹਕ ਬਣਾ ਲਿਆ। ਇਹਨਾਂ ਚੀਜ਼ਾਂ ਦੇ ਬਿਜ਼ਨਸਮੈਨਾਂ ਨੂੰ ਸਿਰਫ ਅਪਣੀ ਆਮਦਨ ਦੀ ਫਿਕਰ ਹੈ, ਉਹਨਾਂ ਨੂੰ ਜ਼ਰਾ ਵੀ ਪ੍ਰਵਾਹ ਨਹੀਂ ਕਿ ਅਜਿਹੇ ਕੁਦਰਤੀ ਸੁੰਦਰ ਸਿਹਤਵਰਧਕ ਫਲਾਂ ਨੂੰ ਇਉਂ ਖਰਾਬ ਕਰਕੇ ਉਹ ਕੁਦਰਤ ਦੇ ਵੀ ਖਿਲਾਫ ਚੱਲ ਰਹੇ ਹਨ ਅਤੇ ਭੋਲੇ ਭਾਲੇ ਲੋਕਾਂ ਦੀ ਸਿਹਤ ਦਾ ਵੀ ਸਤਿਆਨਾਸ ਕਰ ਰਹੇ ਹਨ |
ਬੇਈਮਾਨੀ ਦੇ ਧੰਨ ਨਾਲ ਲੋਕ ਭਲਾਈ ਕਰਨ ਦੀ ਬਿਜਾਇ ਬੇਈਮਾਨੀ ਨਾਲ ਧੰਨ ਕਮਾਉਣਾ ਸਭ ਤੋਂ ਵੱਡੀ ਲੋਕ ਭਲਾਈ ਹੈ | ਇਮਾਨਦਾਰੀ ਨਾਲ ਕਮਾਏ ਪੈਸਿਆਂ ਨਾਲ ਪਰਿਵਾਰ ਚ ਭਿਲਾਈ ਸਭ ਤੋਂ ਪਹਿਲਾਂ ਕਰੋ | ਜੇ ਫਿਰ ਵੀ ਭਲਾਈ ਕਰਨਾ ਚਾਹੋ ਤਾਂ ਅਪਣੇ ਆਂਢ ਗੁਆਂਢ ਚ, ਜਾਣ ਪਹਿਚਾਣ ਚ ਤੇ ਰਿਸ਼ਤੇਦਾਰਾਂ ਚ ਲੋਕ ਭਲਾਈ ਕਰੋ |