ਸਿਧਾਂਤ ਬਿਨਾ ਯੋਗ ਅੰਨ੍ਹਾ ਹੈ ਅਤੇ ਬਿਨਾ ਯੋਗ ਸਿਧਾਂਤ ਨਿਪੁੰਸਕ ਹੈ।
Ajj Da Vichar
ਔਰਤ ਜਾਤ ਪੁਰਸ਼ ਤੋਂ ਜ਼ਿਆਦਾ ਸਿਆਣੀ ਹੈ,
ਉਦਾਰ ਤੇ ਜ਼ਿਆਦਾ ਉੱਚੀ ਕਿਉਂਕਿ ਉਹ ਅਜੇ ਵੀ ਤਿਆਗ,
ਚੁੱਪ ਚਾਪ, ਦੁੱਖ ਸਹਿਣ ਵਾਲੀ, ਨਿਮਰਤਾ, ਸ਼ਰਧਾ ਅਤੇ ਗਿਆਨ ਦੀ ਜੀਵਤ ਮੂਰਤ ਹੈ।
Mahatma Gandhi
ਸ਼ਾਸਕ ਦੇ ਚੰਗੇ ਕਰਮਾਂ ਨਾਲ ਹੀ ਕੌਮ ਦੀ ਭਲਾਈ ਹੁੰਦੀ ਹੈ।
Chanakya
ਸਫਲਤਾ ਖਰੀਦ ਨਹੀ ਹੁੰਦੀ, ਇਹ ਕਿਰਾਏ ਤੇ ਮਿਲਦੀ ਹੈ, ਤੇ ਇਸ ਦਾ ਕਿਰਾਇਆ ਹਰ ਰੋਜ਼ ਮਿਹਨਤ ਨਾਲ ਦੇਣਾ ਪੈਂਦਾ ਹੈ।
ਕਈ ਵਾਰ ਆਨੰਦ ਸਾਡੀ ਮੁਸਕਰਾਹਟ ਦਾ ਕਾਰਨ ਬਣਦਾ ਹੈ
ਪਰ ਕਈ ਵਾਰ ਸਾਡੀ ਮੁਸਕਰਾਹਟ, ਸਾਡੇ ਆਨੰਦ ਦਾ ਕਾਰਨ ਬਣ ਜਾਂਦੀ ਹੈ।
ਮਹਾਨ ਉਦੇਸ਼ ਦੀ ਪੂਰਤੀ ਲਈ ਯਤਨਸ਼ੀਲ ਰਹਿਣ ਵਿਚ ਹੀ ਅਸਲੀ ਖੁਸ਼ੀ ਛੁਪੀ ਹੁੰਦੀ ਹੈ।
ਜਵਾਹਰ ਲਾਲ ਨਹਿਰੂ
ਆਪਣੀਆਂ ਕਮਜ਼ੋਰੀਆਂ ਦਾ ਪਤਾ ਹੋਣਾ ਸਭ ਤੋਂ ਵੱਡਾ ਇਲਮ ਹੈ।
ਰਾਬਿੰਦਰ ਨਾਥ ਟੈਗੋਰ
ਸ਼ਾਸਕ ਦੇ ਚੰਗੇ ਕਰਮਾਂ ਨਾਲ ਹੀ ਕੌਮ ਦੀ ਭਲਾਈ ਹੁੰਦੀ ਹੈ।
ਚਾਣਕਯਾ
ਮਿਹਨਤ ਉਹ ਚਾਬੀ ਹੈ ਜਿਹੜੀ ਕਿਸਮਤ ਦਾ ਦਰਵਾਜ਼ਾ ਖੋਲ੍ਹ ਦਿੰਦੀ ਹੈ।
ਚਾਣਕਯਾ
ਸਾਦਗੀ ਹੋਵੇ ਜੇ ਲਫ਼ਜ਼ਾਂ ਵਿੱਚ , ਤਾਂ ਇੱਜਤ “ਬੇਪਨਾਹ” ਤੇ ਦੋਸਤ “ਲਾਜਵਾਬ” ਮਿਲ ਹੀ ਜਾਂਦੇ ਨੇ ।
ਆਪਣੇ ਆਪ ਨਾਲ ਗੱਲਾਂ ਕਰਨ ਲਈ ਸਮਾਂ ਕੱਢੋ ਤੇ ਆਪਣੇ ਚਿੰਤਨ ਦੀ ਪ੍ਰਬਲ ਸ਼ਕਤੀ ਦਾ ਲਾਭ ਉਠਾਉ। ਇਕਾਂਤ ਦੇ ਬੜੇ ਫਾਇਦੇ ਹੁੰਦੇ ਹਨ। ਇਸਦਾ ਉਪਯੋਗ ਆਪਣੀ ਰਚਨਾਤਮਕ ਸ਼ਕਤੀ ਨੂੰ ਆਜ਼ਾਦ ਕਰਨ ਲਈ ਕਰੋ। ਆਪਣੀਆਂ ਨਿੱਜੀ ਤੇ ਬਿਜ਼ਨਸ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਲੱਭਣ ਲਈ ਇਕਾਂਤ ਦਾ ਪ੍ਰਯੋਗ ਕਰੋ। ਹਰ ਦਿਨ ਕੇਵਲ ਸੋਚਣ ਵਾਸਤੇ ਕੁੱਝ ਸਮਾਂ ਇਕਲਿਆਂ ਗੁਜ਼ਾਰੋ। ਉਸੇ ਚਿੰਤਨ ਤਕਨੀਕ ਦਾ ਪ੍ਰਯੋਗ ਕਰੋ ਜਿਸ ਦਾ ਪ੍ਰਯੋਗ ਸਾਰੇ ਮਹਾਨ ਲੀਡਰ ਕਰਦੇ ਹਨ। ਤੁਸੀਂ ਆਪਣੇ ਨਾਲ ਇਕਾਂਤ ਵਿੱਚ ਗੱਲਾਂ ਕਰੋ।
ਸੰਸਾਰ ਵਿੱਚ ਨਾ ਕੋਈ ਤੁਹਾਡਾ ਮਿੱਤਰ ਹੈ ਨਾ ਹੀ ਦੁਸ਼ਮਣ। ਤੁਹਾਡੇ ਆਪਣੇ ਵਿਚਾਰ ਹੀ ਦੁਸ਼ਮਣ ਅਤੇ ਮਿੱਤਰ ਬਣਾਉਣ ਲਈ ਜ਼ਿੰਮੇਵਾਰ ਹਨ। -ਚਾਣਕਯਾ