ਸਚਾਈ ਤੇ ਅਛਾਈ ਦੀ ਭਾਲ ਲਈ ਭਾਵੇਂ ਦੁਨੀਆ ਘੁੰਮ ਲਵੋ,
ਜੇ ਆਪਣੇ ਵਿੱਚ ਨਹੀਂ ਤਾਂ ਕਿਤੇ ਨੀ ਮਿਲਣੀ
Ajj Da Vichar
ਹਾਰ ਕੇ ਵੀ ਛੱਡਿਆ ਨਾ ਲੜਨ ਦਾ ਜਜ਼ਬਾ ਅਸੀਂ।
ਹਾਰ ਕੇ ਵੀ ਜਿੱਤ ਦੇ ਨਕਸ਼ ਬਣਾਉਦੇ ਰਹੀਦਾ।
ਗਮ ਨੂੰ ਪਾਲਣਾਂ ਨਹੀ ਭੁਲਾਉਣਾ ਸਿੱਖੋ,
ਕੀ ਪਤਾ ਅੱਗੇ ਜ਼ਿੰਦਗੀ ਵਿੱਚ ਖੁਸ਼ੀਆਂ ਹੋਣ…. .
ਜਿੰਦਗੀ ਵਿੱਚ ਤਰੱਕੀ ਕਰਨ ਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ
ਕਿ ਦੂਜੇ ਕੀ ਕਰਦੇ ਨੇ, ਇਹ ਛੱਡ ਕੇ ਆਪਣੀ ਮਿਹਨਤ ‘ਤੇ ਨਜ਼ਰ ਰੱਖੀਏ
ਕੱਚੇ ਰਾਹ ਹੀ ਹੱਕੀਆਂ ਸੜਕਾਂ ਤੱਕ ਪਹੁੰਚਾਉਂਦੇ ਹਨ।
ਵਿਸ਼ਵਾਸ ਰੂਪੀ ਫਰੇਮ ਵਿੱਚ ਫਿੱਟ ਹੋਣ ਲਈ ਮੁਦਤਾਂ ਲੱਗ ਜਾਂਦੀਆਂ,
ਟੁੱਟਣ ਨੂੰ ਪਲ ਵੀ ਨਹੀਂ ਲੱਗਦਾ,ਪ੍ਰੇਮ ਤੇ ਵਿਸ਼ਵਾਸ ਬਣਾਈ ਰੱਖੋ, ਆਪਣਿਆਂ ਨੂੰ ਖੁਸ਼ ਰੱਖੋ,
ਇਤਿਹਾਸ ਬਣਨ ਵਾਲੇ ਲੋਕ, ਅਚਾਨਕ ਕੁੱਝ ਨਹੀਂ ਬਣਾਉਂਦੇ।
ਉਹ ਹਰ ਰੋਜ ਕੁੱਝ ਨਾ ਕੁੱਝ ਨਵਾਂ ਬਣਾਉਂਦੇ ਹਨ।
ਜਿਸ ਮਨੁੱਖ ਕੋਲ ਵੀ ਸਖ਼ਤ ਮਿਹਨਤ,
ਇੱਛਾ ਸ਼ਕਤੀ ਤੇ ਕੰਮ ਪ੍ਰਤੀ ਸਮਰਪਣ ਹੈ
ਉਹ ਜ਼ਮੀਨ ਤੋਂ ਅਸਮਾਨ ਛੂਹ ਸਕਦਾ ਹੈ ।
ਇਛਾਵਾਂ ਦੁੱਖ ਤੇ ਡਰ ਦਾ ਕਾਰਨ ਬਣਦੀਆਂ ਹਨ।
ਜੇ ਕੋਈ ਮਨੁੱਖ ਇੱਛਾ ਤੋਂ ਮੁਕਤ ਹੋ ਜਾਵੈ, ਤਾਂ ਦੁੱਖ ਤੇ
ਡਰ ਦੋਹਾਂ ਦੀ ਹੋਂਦ ਖ਼ਤਮ ਹੋ ਜਾਂਦੀ ਹੈ।
ਸੱਚ ਸਭ ਤੋਂ ਉੱਚਾ ਹੈ ਪਰ ਉਸ ਤੋਂ ਵੀ ਉੱਚਾ ਸੁੱਚਾ ਜੀਵਨ ਹੈ।
ਸੋਚੇ ਤੇ ਪਾਣੀ ਬੰਦੇ ਨੂੰ ਹਮੇਸ਼ਾ ਸਾਫ਼ ਵਰਤਣੇ ਚਾਹੀਦੇ ਹਨ
ਕਿਉਂਕਿ ਖਰਾਬ ਪਾਣੀ ਬੰਦੇ ਦੇ ਸਿਹਤ ਨੂੰ ਵਿਗਾੜ ਦਿੰਦਾ ਹੈ
ਤੇ ਮਾੜੀ ਸੋਚ ਬੰਦੇ ਦੀ ਜ਼ਿੰਦਗੀ ਨੂੰ
ਹਮੇਸ਼ਾ ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਪਰਖਣ ਦੀ ਨਹੀਂ ਕਿਉਂਕਿ ਪਰਖਣ ਨਾਲ ਰਿਸ਼ਤੇ ਟੁੱਟਦੇ ਨੇ,
ਤੇ ਸਮਝਣ ਨਾਲ ਮਜ਼ਬੂਤ ਹੁੰਦੇ ਨੇ…
ਚੰਗੇ ਲੋਕਾਂ ਨੂੰ ਲੱਭਣਾ ਮੁਸ਼ਕਿਲ ਹੁੰਦਾ ਹੈ।
ਛੱਡਣਾ ਹੋਰ ਵੀ ਮੁਸ਼ਕਿਲ ਅਤੇ ਭੁੱਲ ਜਾਣਾ ਤਾਂ ਨਾ-ਮੁਮਕਿਨ ਹੁੰਦਾ ਹੈ