ਦੁੱਖਾਂ ਵਿੱਚ ਪਿਆ ਮਨੁੱਖ ਦੁੱਖਾਂ ਤੋਂ ਛੁਟਕਾਰਾ
ਪਾਉਣ ਲਈ ਜੱਦੋ-ਜਹਿਦ ਕਰਦਾ ਹੋਇਆ
ਜ਼ਿੰਦਗੀ ‘ਚ ਸੰਘਰਸ਼ ਕਰਨਾ ਸਿੱਖ ਜਾਂਦਾ ਹੈ।
Ajj Da Vichar
ਤੁਹਾਡਾ ਹਰ ਗੁਣ ਤੁਹਾਡੇ ਮੋਢੇ ਤੇ ਜੜਿਆ ਸਿਤਾਰਾ ਹੈ….
ਤੇ ਹਰ ਔਗੁਣ ਸੋਹਣੇ ਚਿਹਰੇ ਤੇ ਪਿਆ ਹੋਇਆ ਦਾਗ਼ ਹੈ।
ਜਦੋਂ ਚੱਲਣਾ ਨਹੀਂ ਸੀ ਆਉਂਦਾ, ਉਦੋਂ ਡਿਗਣ ਨਹੀਂ ਸੀ ਦਿੰਦੇ ਲੋਕ,
ਹੁਣ ਜਦ ਤੋਂ ਖੁਦ ਨੂੰ ਸੰਭਾਲਿਆ ਹੈ ਹਰ ਕਦਮ ਤੇ ਡਿੱਗਣ ਦੀ ਸੋਚਦੇ ਹਨ ਲੋਕ
ਸਿਰਫ਼ ਚਿੱਟੇ ਵਾਲ ਹੀ ਸਿਆਣਪ ਦੀ ਨਿਸ਼ਾਨੀ ਨਹੀਂ ਹੁੰਦੇ
ਜ਼ਿੰਦਗੀ ਜਦੋ ਸੂਈ ਦੇ ਨੱਕੇ ਵਿੱਚੋ ਲੰਘਾਉਂਦੀ ਹੈ ਤੇ ਠੋਕਰਾਂ ਠੇਡੇ ਮਾਰਦੀ ਹੈ
ਤਾ ਫਿਰ ਕਾਲੇ ਵਾਲਾ ਵਾਲੇ ਵੀ ਸਿਆਣੇ ਹੋ ਜਾਂਦੇ ਨੇ
ਮੰਜ਼ਿਲ ਪਾਉਣ ਵੀ ਉਮੀਦ ਨਾ ਛੱਡੋ।
ਕਿਉਕਿ ਅਕਸਰ ਸੂਰਜ ਡੁੱਬਣ ਪਿਛੋ ਹੀ ਨਵਾਂ ਸਵੇਰਾ ਹੁੰਦਾ ਹੈ।
ਨੇਕੀ ਕਦੇ ਵਿਅਰਥ ਨਹੀਂ ਜਾਂਦੀ ਇਹ ਕਦੋਂ
ਕਿੱਥੇ ਤੇ ਕਿਹੜੇ ਰੂਪ ਵਿੱਚ ਸਾਡੇ ਸਾਹਮਣੇ ਆ
ਜਾਵੇ ਇਹ ਸਿਰਫ਼ ਪਰਮਾਤਮਾ ਹੀ ਜਾਣਦਾ ਹੈ।
ਜਿਸ ਮਨੁੱਖ ਨੇ ਉਸ ਅਕਾਲ ਪੁਰਖ ਦਾ ਪੱਲਾ ਫੜ ਲਿਆ,
ਉਸਨੂੰ ਹੋਰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਰਹਿੰਦੀ।
ਸਾਹਾਂ ਦਾ ਰੁਕਣਾ ਹੀ ਮੌਤ ਨਹੀਂ ਹੁੰਦੀ ਉਹ ਬੰਦਾ ਵੀ ਮਰਿਆ ਹੋਇਆ ਹੈ
ਜਿਸਨੇ ਗ਼ਲਤ ਨੂੰ ਗਲਤ ਕਹਿਣ ਦੀ ਹਿੰਮਤ ਗਵਾ ਦਿੱਤੀ ਹੈ
ਸਾਦਾ ਰਹਿਣ ਸਹਿਣ ਅਤੇ ਸਾਦਾ ਖਾਣਾ ਪੀਣਾ, ਬਿਮਾਰੀਆਂ ਤੇ
ਗ਼ਰੀਬੀ ਨੂੰ ਕਾਫੀ ਹੱਦ ਤੱਕ ਕਾਬੂ ਪਾ ਸਕਦੀਆਂ ਹਨ ,
ਮਨਜੀਤ ਕੁੱਸਾ
ਸੁਪਨਿਆਂ ‘ਚ ਦਿਨ ਕੱਟਣ ਵਾਲੇ ਲੋਕ ਹਕੀਕਤ ਘੱਟ ਤੇ ਕਲਪਨਾ ਜਿਆਦਾ ਸਿਰਜਦੇ ਨੇ।
ਜਦੋਂਕਿ ਮਿਹਨਤ ਕਰਨ ਵਾਲਿਆਂ ਲਈ ਦਿਨ ਤੇ ਰਾਤ ਮਾਇਨੇ ਨਹੀਂ ਰੱਖਦੇ।
ਖ਼ੁਸ਼ਹਾਲੀ ਦਾ ਇੱਕ ਬੂਹਾ ਬੰਦ ਹੁੰਦੇ ਹੀ ਦੂਜਾ ਖੁੱਲ੍ਹ ਜਾਂਦਾ ਹੈ
ਪਰ ਅਸੀਂ ਬੰਦ ਦਰਵਾਜੇ ਵੱਲ ਹੀ ਦੇਖਦੇ ਰਹਿੰਦੇ ਹਾਂ ਕਿ ਖੁੱਲ੍ਹੇ ਵੱਲ ਗੌਰ ਨਹੀਂ ਕਰਦੇ
ਹੈਲਨ ਕੈਲਰ
ਜ਼ਿੰਦਗੀ ਜਿੰਨਾਂ ਨੂੰ ਖੁਸ਼ੀਆ ਨਹੀ ਦਿੰਦੀ ਤਜਰਬੇ ਬਹੁਤ ਦਿੰਦੀ ਹੈ।
ਕੋਈ ਕੀ ਕੀ ਦੱਸੇ ਜਬਾਨੋ ਬੋਲ ਕੇ ਕੀ ਕੀ ਜਰਿਆ ਹੁੰਦਾ ਹੈ।
ਐਵੇ ਨਈ ਜੀਣਾ ਆ ਜਾਂਦਾ, ਹਰ ਜ਼ਿੰਦਾ ਦਿਲ ਅੰਦਰ ਕੁਝ ਮਰਿਆ ਹੁੰਦਾ ਹੈ।