ਸਮੁੰਦਰ ਕਦੇ ਬੋਲ ਕੇ ਨਹੀਂ ਦੱਸਦਾ ਕਿ ਉਹ ਖਜ਼ਾਨੇ ਨਾਲ ਭਰਿਆ ਹੋਇਆ ਹੈ।
ਠੀਕ ਇਸੇ ਤਰ੍ਹਾਂ ਗਿਆਨ ਨਾਲ ਭਰਿਆ ਮਨੁੱਖ ਵੀ ਸਮਾਂ ਆਉਣ ‘ਤੇ ਹੀ ਆਪਣੇ ਪੱਤੇ ਖੋਦਾ ਹੈ।
Ajj Da Vichar
ਫਾਲਤੂ ਗੱਲਾਂ ‘ਚ ਸਮਾਂ ਬਰਬਾਦ ਕਰਨਾ
ਜ਼ਿੰਦਗੀ ਨਾਲ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਜ਼ੁਰਮ ਹੈ।
ਚਿਹਰੇ ਦੇ ਨਾਲ ਨਾਲ, ਦਿਮਾਗ ਵੀ ਸਾਫ਼ ਕਰ ਲੈਣਾ ਚਾਹੀਦਾ ਹੈ
ਕਿਉਂਕਿ ਗ਼ਲਤਫਹਿਮੀ ਦੇ ਜਾਲੇ, ਅਕਸ਼ਰ ਇੱਥੇ ਹੀ ਲਗਦੈ ਨੀਂ।
ਮੋਹ ਖਤਮ ਹੋਣ ਨਾਲ , ਖੋਹਣ ਦਾ ਡਰ ਨਿਕਲ ਜਾਂਦਾ
ਚਾਹੇ ਦੌਲਤ ਹੋਵੇ , ਚਾਹੇ ਰਿਸ਼ਤੇ ਜਾਂ ਫੇਰ ਚਾਹੇ ਜ਼ਿੰਦਗੀ
ਤੁਸੀ ਆਪਣੀ ਜ਼ਿੰਦਗੀ ਦੀ ਕਹਾਣੀ ਦੇ ਲੇਖਕ ਖੁਦ ਹੋ,
ਆਪਣੀ ਕਹਾਣੀ ਲਿਖਣ ਲੱਗਿਆ
ਕਲਮ ਕਿਸੇ ਹੋਰ ਦੇ ਹੱਥ ‘ਚ ਨਾ ਫੜਾਉ।।
ਬੁਢਾਪੇ ਵਿੱਚ ਤੁਹਾਨੂੰ ਰੋਟੀ ਤਹਾਡੀ ਔਲਾਦ ਨਹੀਂ
ਸਗੋਂ ਤੁਹਾਡੇ ਦਿੱਤੇ ਹੋਏ ਸੰਸਕਾਰ ਖੁਆਉਣਗੇ।
ਜਿੱਤਣ ਤੋਂ ਪਹਿਲਾ ਜਿੱਤ ਅਤੇ ਹਾਰਨ ਤੋਂ ਪਹਿਲਾਂ ਹਾਰ ਕਦੇ ਨਹੀਂ ਮੰਨਣੀ ਚਾਹੀਦੀ ਹੈ।
ਗਿੱਲੇ ਸ਼ਿਕਵੇ ਸਿਰਫ ਸਾਹ ਚਲਣ ਤੱਕ ਹੁੰਦੇ ਨੇ,
ਉਸ ਤੋਂ ਬਾਅਦ ਤਾਂ ਬੱਸ ਪਛਤਾਵਾ ਹੀ ਰਹਿ ਜਾਂਦਾ ਹੈ !
ਜਦ ਦੁੱਖਾਂ ਦੀ ਬਾਰਿਸ਼ ਹੁੰਦੀ ਹੈ ਤਾਂ ਸਭ ਭੱਜ ਜਾਂਦੇ ਹਨ,
ਸਿਰਫ ਅਕਾਲ ਪੁਰਖ਼ ਹੀ ਤੁਹਾਡੇ ਨਾਲ ਰਹਿਮਤ ਦੀ ਛਤਰੀ ਲੈ ਕੇ ਖੜਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ
ਕਿਸੇ ਲੋੜਵੰਦ ਦੀ ਮਦਦ ਕਰ ਕੇ ਵੇਖੋ ਸਾਰਾ
ਆਲਾ ਦੁਆਲਾ ਹੀ ਮਦਦਗਾਰ ਜਾਪਣ ਲੱਗ ਜਾਵੇਗਾ।
ਵਕਤ ਨਾ ਗੁਆਉ ਕਿ ਤੁਸੀਂ ਕਰਨਾ ਕੀ ਹੈ… ਨਹੀਂ ਤਾਂ
ਵਕਤ ਤੈਅ ਕਰ ਦੇਵੇਗਾ ਤੁਹਾਡਾ ਕਰਨਾ ਕੀ ਹੈ..
ਜ਼ਿੰਦਗੀ ਭਾਵੇ ਕਿੰਨੇ ਵੀ ਤੁਫ਼ਾਨਾਂ ਨਾਲ ਕਿਉਂ ਨਾ ਘਿਰੀ ਹੋਵੇ
ਜੇ ਉਹ ਵਾਹਿਗੁਰੂ ਨਾਲ ਹੈ ਤਾਂ ਹਰ ਹਾਲ ਵਿੱਚ ਕਿਸ਼ਤੀ ਕਿਨਾਰੇ ‘ਤੇ ਲੱਗੇਗੀ