ਉਮਰ ਬਹੁਤ ਬਾਕੀ ਆ ਹਾਲੇ
ਹਾਦਸੇ ਵੀ ਬਹੁਤ ਹੋਣਗੇ
Bhangra Boliyan
ਕੱਢਣ ਨਾਂ ਜਾਣਦੀ ਕੱਤਣ ਨਾਂ ਜਾਣਦੀ ਜਾਣਦੀ ਨਾਂ ਕੱਪੜੇ ਸੀਣਾ ਨੀਂ ਕੱਚੀਏ ਕੁਆਰ ਗੰਦਲੇ ਪਾਣੀ ਤੇਰਿਆਂ ਹੱਥਾਂ ਦਾ ਪੀਣਾ
ਕੱਢਣ ਨਾ ਜਾਣਦੀ ਕੱਤਣ ਨਾ ਜਾਣਦੀ
ਜਾਣਦੀ ਨਾ ਕੱਪੜੇ ਸੀਣਾ
ਨੀ ਕੱਚੀਏ ਕੁਆਰ ਗੰਦਲੇ
ਪਾਣੀ ਤੇਰਿਆਂ ਹੱਥਾਂ ਦਾ ਪੀਣਾ।
ਇਹ ਗੱਲ ਤੇਰੀ ਮਾੜੀ ਕੁੜੀਏ
ਤੇਲ ਪੱਟਾਂ ਤੇ ਮਲਦੀ
ਜੇ ਕਿਸੇ ਨੇ ਫੜ ਕੇ ਢਾਹ ਲਈ
ਫੇਰ ਫਿਰੇਂਗੀ ਲੜਦੀ
ਵਿਚ ਦਰਵਾਜ਼ੇ ਦੇ
ਅੱਧੀ ਰਾਤ ਕੀ ਕਰਦੀ
ਅੱਧੀ ਰਾਤੋਂ ਉੱਠਿਆ ਵਰੋਲਾ
ਘਰ ਤੇਰੇ ਨੂੰ ਆਇਆ
ਮੱਚਦੇ ਦੀਵੇ ਗੁੱਲ ਹੋ ਜਾਂਦੇ
ਹੱਥ ਡੌਲੇ ਨੂੰ ਪਾਇਆ
ਸੁੱਤੀਏ ਜਾਗ ਪਈ
ਜਾਨ ਹੀਲ ਕੇ ਆਇਆ
ਖੱਟਣ ਗਿਆ ਤੇ ਕੀ ਖੱਟ ਲਿਆਂਦਾ
ਖੱਟ ਕੇ ਲਿਆਂਦੇ ਚਾਰ ਕੁੰਡੇ
ਨੀ ਕਨੇਡਾ ਚੰਦਰੀ
ਲੈ ਗਈ ਛਾਂਟ ਕੇ ਮੁੰਡੇ।
ਕਿੱਕਰਾਂ ਵੀ ਲੰਘ ਗਈਆਂ
ਬੇਰੀਆਂ ਵੀ ਲੰਘ ਗਈਆਂ
ਲੰਘਣੋਂ ਰਹਿ ਗਈ ਡੇਕ
ਅੱਲ੍ਹੜ ਜਵਾਨੀ ਦਾ, ਹੀਟਰ ਵਰਗਾ ਸੇਕ ॥
ਚੱਕਿਆ ਪੋਣਾ ਕੁੜੀ ਸਾਗ ਨੂੰ ਚੱਲੀਐ
ਰਾਹ ਵਿੱਚ ਆ ਗਈ
ਨ੍ਹੇਰੀ ਕੁੜੀਏ
ਅੱਜ ਤੂੰ ਆਸ਼ਕ ਨੇ ਘੇਰੀ ਕੁੜੀਏ !
ਪੰਜ ਫੁੱਲਾਂ ਦਾ ਕੱਢਿਆ ਸਰਾਣਾ
ਛੇਵੀਂ ਦਰੀ ਵਿਛਾਈ
ਹੀਰੇ ਲਾਡਲੀਏ
ਮਸਾਂ ਬੁੱਕਲ ਵਿੱਚ ਆਈ।
ਜੰਡੀਆਂ ਦੀ ਜੰਨ ਢੁੱਕੀ ਰਕਾਨੇ,
ਢੁੱਕੀ ਲੜ ਵਣਜਾਰੇ।
ਲੜ ਵਜਣਾਰੇ ਪਾਉਣ ਬੋਲੀਆਂ,
ਗੱਭਰੂ ਹੋ ਗਏ ਸਾਰੇ।
ਘੁੰਡ ਵਾਲੀ ਦੇ ਨੇਤਰ ਸੋਹਣੇ,
ਜਿਉਂ ਬੱਦਲਾਂ ਵਿੱਚ ਤਾਰੇ।
ਹੇਠਲੀ ਬਰੇਤੀ ਦਾ,
ਮੁੱਲ ਦੱਸ ਦੇ ਮੁਟਿਆਰੇ।
ਤੂੰ ਹੱਸਦੀ ਦਿਲ ਰਾਜ਼ੀ ਮੇਰਾ,
ਲੱਗਦੇ ਬੋਲ ਪਿਆਰੇ।
ਜਾਨ ਭੌਰ ਦੀ ਲੈ ਲਈ ਮੁੱਠੀ ਵਿਚ,
ਤੈਂ ਲੰਮੀਏ ਮੁਟਿਆਰੇ।
ਆ ਕਿਧਰੇ ਦੋ ਗੱਲਾਂ ਕਰੀਏ,
ਬਹਿ ਕੇ ਨਦੀ ਕਿਨਾਰੇ।
ਹੁਭਕੀਂ ਰੋਣ ਖੜ੍ਹੇ,
ਤੇਰੇ ਹਿਜਰ ਦੇ ਮਾਰੇ।
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਗਾਰਾ
ਆਪਣੀ ਮਹਿੰ ਭੱਜਗੀ
ਮੋੜ ਮੁਲਾਹਜ਼ੇਦਾਰਾ।
ਮੱਕੀ ਦੀ ਰੋਟੀ ਉੱਤੇ
ਅੰਬਾਂ ਦੀਆਂ ਫਾੜੀਆਂ
ਪੈ ਗਿਆ ਮੰਦਵਾੜਾ
ਰੰਨਾਂ ਮਨੋਂ ਵੇ ਵਸਾਰੀਆਂ।