Bhangra Boliyan

ਧਾਵੇ ਧਾਵੇ ਧਾਵੇ
ਬਾਈ ਛੜਿਆਂ ਦਾ ਬੋਰ (ਖੂਹ) ਚੱਲਦਾ, ਕੋਈ ਕੱਪੜੇ ਧੋਣ ਨਾ ਆਵੇ
ਬਾਈ ਇੰਜ ਗੱਡੀ ਨਹੀਂ ਚਲਨੀ, ਛੜਾ ਬੈਠ ਸਕੀਮਾਂ ਲਾਵੇ
ਖੇਤ ਵਿਚ ਗੰਨੇ ਬੀਜ ਤੇ, ਨਾਲੇ ਤੋਰਿਆ ਸਾਗ ਉਗਾਵੇ
ਬਾਈ ਬੇਰੀ ਲਾਈ ਪੇਂਦੂ ਬੇਰਾ ਦੀ, ਬੇਰ ਤੋੜ ਦੀ ਨੂੰ ਕਦੇ ਨਾ ਹਟਾਵੇ
ਜਿਹੜੀ ਇਕ ਵਾਰੀ ਆ ਜਾਂਦੀ, ਉਹ ਕੰਨਾਂ ਨੂੰ ਹੱਥ ਲਾਵੇ
ਮੋਟਰ ਛੜਿਆਂ ਦੀ, ਕੋਈ ਕੱਪੜੇ ਧੋਣ ਨਾ ਆਵੇ।
ਮੋਟਰ ਛੜਿਆਂ ਦੀ, ਕੋਈ ਕੱਪੜੇ ਧੋਣ ਨਾ ਆਵੇ।


ਬਾਈ ਸੱਭਿਆਚਾਰ ਦੀ ਗੱਲ ਸੁਣਾਵਾਂ, ਬਹਿ ਜੋ ਕੋਲੇ ਆ ਕੇ …
ਨੱਚੀਏ ਟੱਪੀਏ ਪਾਈਏ ਬੋਲੀਆਂ, ਰੱਖੀਏ ਲੋਰ ਚੜਾਅ ਕੇ ..
ਬਾਈ, ਧੀਆਂ ਭੈਣਾਂ ਸੱਭ ਦੀਆਂ ਸਾਂਜੀਆਂ, ਸਿਆਣੇ ਗਏ ਸਮਝਾ ਕੇ …
ਓ ਵਿਰਸਾ ਬੜਾ ਅਮੀਰ ਹੈ ਸਾਡਾ, ਦਿਲ ਵਿੱਚ ਰੱਖ ਵਸਾ ਕੇ …
ਅਣਖ਼ ਤੇ ਇਜ਼ੱਤਾ ਨੂੰ, ਸਾਭਿਓ ਜਾਣ ਲੁਟਾ ਕੇ ……
ਅਣਖ਼ ਤੇ ਇਜ਼ੱਤਾ ਨੂੰ, ਸਾਭਿਓ ਜਾਣ ਲੁਟਾ ਕੇ ……

ਸੁਣ ਨੀ ਕੁੜੀਏ ਨੱਚਣ ਵਾਲੀਏ
ਨੱਚਦੇ ਨਾ ਸ਼ਾਰਮਾਈਏ
ਨੀ ਹਾਣ ਦੀਆਂ ਨੂੰ ਹਾਣ ਪਿਆਰਾ
ਹਾਣ ਬਿਨਾ ਨਾ ਲਈਏ
ਹੋ ਬਿਨ ਤਾਲੀ ਨਾ ਸਜਦਾ ਗਿੱਧਾ
ਤਾਲੀ ਖਹੂਬ ਵਜਾਈਏ
ਨੀ ਕੁੜੀਏ ਹਾਣ ਦੀਏ
ਖਿੱਚ ਕੇ ਬੋਲੀਆਂ ਪਾਈਏ

ਓ ਪਹਿਲਾਂ ਨਾਮ ਗੁਰੂ ਧਿਆਈਏ
ਜਿਸ ਨੇ ਜਗਤ ਰਚਾਇਆ
ਬਾਈ ਭਾਂਤ ਭਾਂਤ ਦੇ ਫੁੱਲ ਸਜਾਕੇ
ਸੋਹਣਾ ਜਗਤ ਰਚਾਇਆ
ਓ ਕਦੇ ਕਿਸੇ ਦੀ ਕਹੀ ਨਾ ਕਰਦਾ
ਕਰਦਾ ਜੋ ਮਨ ਆਇਆ
ਬੋਲੀਆਂ ਪਾਓ ਮਿਤਰੋ
ਸਿਰ ਸਤਿਗੁਰ ਦੀ ਛਾਇਆ