ਬੋਲੋ ਦਾਦਕਿਓ ਕੀ
ਥੋਨੂੰ ਲੈ ਗਏ ਚੋਰ
ਬੋਲੋ ਦਾਦਕਿਓ ਕੀ
ਥੋਨੂੰ ਲੈ ਗਏ ਚੋਰ
Dadka Mail
ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਪੋਣੇ
ਬਈ ਦਾਦਕਿਆਂ ਦੀਆ ਰੋਣ ਕੁੜੀਆਂ
ਮੁੰਡੇ ਨਾਨਕੇ ਮੇਲ ਦੇ
ਬਈ ਦਾਦਕਿਆਂ ਦੀਆ ਰੋਣ ਕੁੜੀਆਂ
ਮੁੰਡੇ ਨਾਨਕੇ ਮੇਲ ਦੇ
ਦਾਦਕੇ ਖੁੱਡ ਵੜਗੇ
ਕੱਢਲੋ ਬੀਨ ਵਜਾ ਕੇ
ਦਾਦਕੇ ਖੁੱਡ ਵੜਗੇ
ਕੱਢਲੋ ਬੀਨ ਵਜਾ ਕੇ
ਕਾਲੀ ਮਿਟੀ ਦਾ ਫੇਰ ਦਿਓ ਪੋਚਾ
ਦਾਦਕਿਆਂ ਦਾ ਕੁੱਪ ਬੰਨ ਦਿਓ
ਕਾਲੀ ਮਿਟੀ ਦਾ ਫੇਰ ਦਿਓ ਪੋਚਾ
ਦਾਦਕਿਆਂ ਦਾ ਕੁੱਪ ਬੰਨ ਦਿਓ
ਬਾਪੂ ਚਾਚਾ ਗੱਲਾਂ ਕਰਦੇ
ਫੁੱਫੜ ਬਣੇ ਵਿਚੋਲਾ
ਸੱਠ ਸਾਲ ਦਾ ਬੁੜਾ ਸਹੇੜਿਆ
ਮੈਂ ਸੀ ਪੱਟ ਪਟੋਲਾ
ਮਾਰੀ ਪਾਪਾਂ ਦੀ ,
ਧਰਤੀ ਖਾ ਗਈ ਝੋਲਾ।
ਪਹਿਲਾਂ ਨਾਮ ਗੁਰਾਂ ਦਾ ਲੈਂਦਾ,
ਹੋਰ ਪਿੱਛੋਂ ਕੰਮ ਕਰਦਾ।
ਡੇਰੇ ਮੈਂ ਤਾਂ ਸੰਤਾਂ ਦੇ,
ਰਿਹਾ ਗੁਰਮੁਖੀ ਪਦਾ।
ਜਿਹੜਾ ਫੁਲ ਵੇਲ ਨਾਲੋਂ ਟੁੱਟੇ,
ਮੁੜ ਕੇ ਵੇਲ ਨੀ ਚੜ੍ਹਦਾ।
ਨਾਉਂ ਲੈ ਕੇ ਗੁਰ ਪੀਰ ਦਾ
ਆ ਕੇ ਗਿੱਧੇ ਵਿੱਚ ਵੜਦਾ।
ਪਹਿਲੀ ਵਾਰ ਤੂੰ ਆਈ ਮੁਕਲਾਵੇ,
ਆਈ ਗੁਲਾਬੀ ਫੁੱਲ ਬਣ ਕੇ।
ਗਲ ਵਿੱਚ ਤੇਰੇ ਗਾਨੀ ਕੁੜੀਏ,
ਵਿਚ ਮੋਤੀਆਂ ਦੇ ਮਣਕੇ।
ਪੈਰੀਂ ਤੇਰੇ ਝਾਂਜਰਾਂ ਕੁੜੀਏ,
ਛਣ-ਛਣ, ਛਣ-ਛਣ, ਛਣਕੇ।
ਖੁੱਲ੍ਹ ਕੇ ਨੱਚ ਲੈ ਨੀ…..
ਨੱਚ ਲੈ ਮੋਰਨੀ ਬਣ ਕੇ।
ਸੁਣ ਨੀ ਚਾਚੀਏ, ਸੁਣ ਨੀ ਤਾਈਏ
ਸੁਣ ਵੱਡੀਏ ਭਰਜਾਈਏ
ਕੁੜਤੀ ਜੇਬ ਬਿਨਾਂ ਨਾ ਪਾਈਏ
ਪੇਕੀਂ ਵੀਰ ਬਿਨਾਂ ਨਾ ਆਈਏ
ਸਹੁਰੀਂ ਕੰਤ ਬਿਨਾਂ ਨਾ ਜਾਈਏ
ਜੇ ਰੱਬ ਦੇਵੇ ਤਾਂ
ਘਰ ਦੇ ਲਾਲ ਖਿਡਾਈਏ।
ਫੁੱਫੜਾਂ ਖੋਲ ਲੈ ਮੱਥੇ ਦੀ ਤਿਓੜੀ
ਵੇ ਅਸੀਂ ਕਿਹੜਾ ਨਿੱਤ ਆਵਣਾ ,
ਨੀ ਭੂਆ ਖੋਲ ਲੈ ਮੱਥੇ ਦੀ ਤਿਓੜੀ
ਨੀ ਅਸੀਂ ਕਿਹੜਾ ਨਿੱਤ ਆਵਣਾ ॥
ਕੱਚ ਦੇ ਗਲਾਸ ਵਿੱਚ ਤੋਤਾ ਬੋਲਦਾ
ਮੈਂ ਨੀ ਭੂਆ ਕੋਲ ਜਾਣਾ
ਫੁੱਫੜ ਬਾਹਲਾ ਬੋਲਦਾ………..
ਸੂਆ ਸੂਆ ਸੂਆ,
ਸਾਕ ਭਤੀਜੀ ਦਾ,
ਲੈਕੇ ਆਈ ਭੂਆ,
ਸਾਕ ਭਤੀਜੀ …..
ਸੁਣ ਨੀ ਕੁੜੀਏ,ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਨੀ ਖੂਹ ਟੋਭੇ ਤੇ ਚਰਚਾ ਹੁੰਦੀ,
ਚਰਚਾ ਨਾ ਕਰਵਾਈਏ,
ਧਰਮੀ ਬਾਬਲ ਦੀ,
ਪੱਗ ਨੂੰ ਦਾਗ ਨਾ ਲਾਈਏ,
ਧਰਮੀ ਬਾਬਲ …….,
- 1
- 2