ਅੱਧਖੜ ਉਮਰ ਦਾ ਸਿਧਰਾ ਜਿਹਾ ਬੇ-ਮੇਚ ਬੂਟ ਪਾਈ ਪਾਣੀ ਦੀ ਬਾਲਟੀ ਚੁੱਕ ਜਦੋਂ ਪੌੜੀਆਂ ਚੜ੍ਹਨ ਲੱਗਾ ਤਾਂ ਮੈਂ ਉਸਨੂੰ ਸੁਚੇਤ ਕੀਤਾ, ਧਿਆਨ ਨਾਲ ਚੜੀ। ਪੌੜੀਆਂ ‘ਚੋਂ ਕਈ ਥਾਵਾਂ ਤੋਂ ਇੱਟਾਂ ਨਿਕਲੀਆਂ ਹੋਈਆਂ। ਡਿੱਗ ਨਾ ਪਈ। “ਚਿੰਤਾ ਨਾ ਕਰੋਜੀ! ਮੈਂ ਤਾਂ ਪੰਜਾਹ ਕਿਲੋ ਆਟਾ ਚੁੱਕ ਕੇ ਪੌੜੀਆਂ ਚੜ੍ਹਦਾ ਨਹੀਂ ਡਿੱਗਦਾ।” ਤੇ ਸਚਮੁਚ ਵੱਡੀਆਂ ਵੱਡੀਆਂ ਦਸ ਬਾਲਟੀਆਂ ਪਾਣੀ ਦੀਆਂ ਫੌਦੇ ਸੰਤੂ ਦਾ ਪੈਰ ਇਕ ਵਾਰ ਵੀ ਨਹੀਂ …
Funny Punjabi Stories
-
-
ਮੇਰੀ ਸਹੇਲੀ ਬਹੁਤ ਪ੍ਰੇਸ਼ਾਨ ਸੀ। ਆਖਰੀ ਦਿਨ ਸੀ, ਉਹਨੇ ਪੇਪਰ ਦੇਖ ਕੇ ਰਿਪੋਰਟ ਤਿਆਰ ਕਰਕੇ ਪ੍ਰਿੰਸੀਪਲ ਨੂੰ ਦੇਣੀ ਸੀ। ਉਹਦਾ ਸਿਰ ਦਰਦ ਨਾਲ ਫਟਦਾ ਜਾ ਰਿਹਾ ਸੀ ਅਤੇ ਉਹਨੂੰ ਹਲਕਾ ਹਲਕਾ ਬੁਖਾਰ ਵੀ ਸੀ। ਉਹਦੀ ਸਹਾਇਤਾ ਕਰਨ ਲਈ ਉਹਦੇ ਹਿੱਸੇ ਆਏ ਪੇਪਰਾਂ ਵਿੱਚੋਂ ਕੁਝ ਪੇਪਰ ਦੇਖਣ ਲੱਗੀ। ਪੇਪਰ ਅੰਗਰੇਜ਼ੀ ਦਾ ਸੀ। ਸੈਕਸ਼ਪੀਅਰ ਬਾਰੇ ਨੋਟ ਲਿਖਣ ਲਈ ਇਕ ਸਵਾਲ ਸੀ। ਇਕ ਪੇਪਰ ਵਿਚ ਲਿਖਿਆ ਹੋਇਆ ਸੀ …
-
ਕਾਲਜ ਵਿਚ ਡਰਾਮਾ ਹੋ ਕੇ ਹਟਿਆ ਸੀ- ਏਕਸ ਕੇ ਹਮ ਬਾਰਿਕ। ਇਸ ਡਰਾਮੇ ਵਿਚ ਮਨੁੱਖਤਾ ਦੀ ਬਰਾਬਰੀ ਦਰਸਾਉਣ ਤੇ ਜ਼ੋਰ ਦਿੱਤਾ ਗਿਆ ਸੀ। ਡਰਾਮਾ ਐਨਾ ਪ੍ਰਭਾਵਸ਼ਾਲੀ ਸੀ ਕਿ ਸੜਕ ਤੇ ਤੁਰੇ ਜਾਂਦੇ ਦਰਸ਼ਕ ਅਜੇ ਵੀ ਡਰਾਮੇ ਦੀਆਂ ਹੀ ਗੱਲਾਂ ਕਰ ਰਹੇ ਸਨ। ਮੇਰੇ ਅੱਗੇ ਅੱਗੇ ਜਾ ਰਹੀਆਂ ਮੇਰੇ ਕਾਲਜ ਦੀਆਂ ਕੁੜੀਆਂ ਵੀ ਇਸੇ ਡਰਾਮੇ ਦੇ ਹੀਰੋ ਦੀਆਂ ਗੱਲਾਂ ਕਰ ਰਹੀਆਂ ਸਨ। ਮੈਂ ਸੁਣ ਰਹੀਂ ਸਾਂ, …
-
ਇਕ ਵਾਰ ਇੱਕ ਬਿੱਲੀ ਨੇ ਚੂਹਿਆਂ ਦੇ ਘਰ ਜਾ ਕੇ ਕਿਹਾ ਕਿ ਉਹ ਉਸ ਦੇ ਘਰ ਰੋਟੀ ਖਾਣ। ਚੂਹਿਆਂ ਨੇ ਖੁੱਡਾਂ ਅੰਦਰ ਹੀ ਕਿਹਾ‘‘ਪਰ ਮਾਸੀ ਸਾਨੂੰ ਡਰ ਲੱਗਦਾ ਕਿ ਤੂੰ ਧੋਖਾ ਦੇ ਕੇ ਸਾਨੂੰ ਹੀ ਨਾ ਖਾ ਜਾਵੇਂ।” “ਨਹੀਂ ਭਾਣਜਿਉ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ।” ਬਿੱਲੀ ਨੇ ਵਿਸ਼ਵਾਸ਼ ਦਵਾਇਆ ‘ਮਾਸੀ ਤੂੰ ਆਪਣੇ ਧਰਮ ਈਮਾਨ ਨੂੰ ਜਾਣਕੇ ਕਸਮ ਖਾ ਕਿ ਕੁਝ ਨਹੀਂ ਕਹੇਗੀ।” ਇਕ ਬਜ਼ੁਰਗ ਚੂਹੇ …
-
“ਮੰਮੀ…ਮੰਮੀ….ਮੰਮੀ…. ਸਾਹਮਣੀ ਤੋਥੀ ਵਿਚ ਜਿਹੜਾ ਪੁਰੀ ਸੈਬ ਰਹਿੰਦੇ ਉਹਨਾਂ ਦਾ ਤੱਤਾ ਅਧਾ ਤਿਲੋ ਦੁਦ ਤੇ ਦਾਲਮੀਆਂ ਦੇ ਬਿਸਕੁਟ ਖਾਂਦਾ ਏ ਮੈਂ ਪੂਰੀ ਸੈਬ ਨੂੰ ਤਹਾਂਗਾ ਕਿ ਤੁਤੀ ਥਾਂ ਤੇ ਮੈਨੂੰ ਆਪਣੇ ਤੋਲ ਰਥ ਲਓ ਇਹ ਨਿੱਕੀਆਂ ਨਿੱਕੀਆਂ ਗੱਲਾਂ 4-5 ਸਾਲ ਦੇ ਪੱਪੂ ਨੇ ਕਹੀਆਂ। “ਪੁੱਤਰ ਮੈਂ ਕੀ ਕਹਾਂ ਆਪਣੇ ਡੈਡੀ ਨੂੰ ਪੁੱਛ ਦੈਦੀ ਦੈਦੀ, ਤੁਸੀਂ ਦਬੋ ਨਾਂ- ਮੈਂ ਪੂਰੀ ਹੋਰਾਂ ਦੇ…ਇ ਗੱਲਾਂ ਕਰਦੇ ਕਰਦੇ ਉਹ …
-
ਪਿੰਡ ਦੀ ਫਿਰਨੀ ਦੇ ਨਾਲ ਕੁੱਝ ਬੱਚੇ ਖੇਡ ਰਹੇ ਸਨ। ਖੇਡਦੇ ਖੇਡਦੇ ਲੜ ਰਹੇ ਸਨ। ਲੜਦੇ ਲੜਦੇ ਇਕ ਦੂਜੇ ਨੂੰ ਗਾਲਾਂ ਕੱਢ ਰਹੇ ਸਨ। ਇਕ ਸਿਆਣਾ ਆਦਮੀ ਫਿਰਨੀ ਉੱਪਰ ਦੀ ਲੰਘਿਆ। ਆਖਣ ਲੱਗਾ “ਬੱਚਿਓ! ਕਿਸੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ। ਗਾਲ਼ ਕੱਢਣੀ ਮਾੜੀ ਆਦਤ ਹੈ। ਇਕ ਛੋਟਾ ਜਿਹਾ ਬੱਚਾ ਬੋਲਿਆ, ਜੀ! ਅਸੀਂ ਥੋਨੂੰ ਤਾਂ ਨੀਂ ਗਾਲ਼ ਦਿੱਤੀ। ‘ਮੈਨੂੰ ਗਾਲ੍ਹ ਦਿਓਗੇ, ਕਿਉਂ? ਮੈਂ ਥੋਡੀ ਮਾਂ ਦਾ …
-
ਸਾਡੇ ਘਰ ਇੱਕ ਮੁਸਲਮਾਨ ਕੰਮ ਕਰਦਾ ਸੀ ਉਹ ਵੰਡ ਵੇਲੇ ਸਾਡੇ ਪਰਿਵਾਰ ਦਾ ਹੀ ਹੋ ਕੇ ਰਹਿ ਗਿਆ ਸੀ ਜਿਸਦਾ ਨਾਮ ਜਾਲੋ ਸੀ ਪਰ ਅਸੀਂ ਨਿਆਣੇ ਓਹਨੂੰ ਤਾਊ-ਤਾਊ ਈ ਆਖਦੇ ਉਹ ਮੇਲੇ-ਮੱਸਿਆ ਦਾ ਬੜਾ ਸ਼ੌਕੀ ਸੀ ਲਿਸ਼ਕ-ਪੁਸ਼ਕ ਕੇ ਜਾਂਦਾ, ਜੁੱਤੀ ਵੀ ਓਹਦੀ ਚੀਂਕੂੰ-ਚੀਂਕੂੰ ਕਰਦੀ ਸਾਨੂੰ ਓਹਦੀ ਵਾਪਸੀ ਦਾ ਇੰਤਜ਼ਾਰ ਰਹਿੰਦਾ ਕਿਉਂਕਿ ਵਾਪਸੀ ਸਮੇਂ ਓਹਦੇ ਪਰਨੇ ਵਿੱਚ, ਰੰਗ-ਬਰੰਗੀ ਬੂੰਦੀ ਤੇ ਜਲੇਬੀਆਂ ਬੰਨ੍ਹੀਆਂ ਹੁੰਦੀਆਂ ਸਾਨੂੰ ਉਹ ਦਿਨ …
-
ਪਿੰਡ ਦੇ ਵੱਡੇ ਗੁਰੂਦਵਾਰੇ ਤੰਦਰੁਸਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈ ਰਹੇ ਸਨ। ਆਏ ਗਏ ਰਿਸ਼ਤੇਦਾਰਾਂ ਨਾਲ ਇਸ਼ਾਰਿਆਂ ਇਸ਼ਾਰਿਆਂ ਨਾਲ ਸਾਬ ਸਲਾਮ ਹੋ ਰਹੀ ਸੀ। ਕੁਝ ਇੱਕ ਲਾਗੇ ਬੈਠਿਆਂ ਨਾਲ ਹੌਲੀ ਹੌਲੀ ਘੁਸਰ ਮੁਸਰ ਵੀ ਚੱਲ ਰਹੀ ਸੀ। ਜਿਨ੍ਹਾ ਨੂੰ ਮੈਂ ਨਹੀਂ ਮਿਲ ਸਕਿਆ ਉਹ ਭੋਗ ਤੋਂ ਬਾਹਦ ਲੰਗਰ ਹਾਲ ਵਿੱਚ ਮਿਲੇ। ਸਾਰੇ ਪਾਸੇ ਚਹਿਲ ਪਹਿਲ ਸੀ। ਸਾਡੀ ਭੂਆ ਦਾ ਲੜਕਾ …
-
ਗਿਆਰਵੀਂ ਵਿੱਚ ਮੈਨੂੰ ਪੜਨ ਲਾਉਣ ਲਈ ਸਾਡਾ ਪਰਿਵਾਰ ਸ਼ਹਿਰ ਆ ਗਿਆ ।ਕਾਹਲੀ ਵਿੱਚ ਖਰੀਦਿਆ ਘਰ ਛੋਟਾ ਸੀ ,ਇਸ ਲਈ ਸਾਰਾ ਸਮਾਨ ਪਿੰਡ ਹੀ ਪਿਆ ਸੀ, ਬਸ ਲੋੜ ਜੋਗਾ ਸਮਾਨ ਹੀ ਲਿਆਏ ਸੀ । ਕਿਉਂਕਿ ਪਾਪਾ ਦਾ ਵਾਪਸ ਫਿਰ ਪਿੰਡ ਜਾਣ ਦਾ ਵਿਚਾਰ ਸੀ। ਪਾਪਾ ,ਮੰਮਾ ਅਧਿਆਪਕ ਹੋਣ ਕਾਰਨ ਘਰ ਨੂੰ ਜਿੰਦਰਾ ਰਹਿੰਦਾ ਸੀ ਸੁਭਾ ਤੋਂ ਸ਼ਾਮ ਤੱਕ , ਤੇ ਚੋਰੀ ਹੋਣ ਦੇ ਡਰੋਂ, ਜੇ ਕੋਈ …
-
ਮੈਂ ਦਸਵੀਂ ਤੱਕ ਪਿੰਡ ਦੇ ਸਕੂਲ ਸੈਂਟ ਸੋਲਜਰ ਪਬਲਿਕ ਸਕੂਲ ਵਿੱਚ ਪੜ੍ਹਿਆ ਹਾਂ ਜੋ ਫੋਜ਼ ਤੋਂ ਰਿਟਾਇਰ ਕੈਪਟਨ ਸ.ਬਖ਼ਸੀਸ਼ ਸਿੰਘ ਬਾਜਵਾ ਨੇ ਖੋਲ੍ਹਿਆ ਸੀ ਜੋ ਉੱਥੋਂ ਦੇ ਪ੍ਰਿੰਸੀਪਲ ਵੀ ਸਨ। ਅਸੀਂ ਉਹਨਾਂ ਨੂੰ ਵੱਡੇ ਸਰ ਕਹਿੰਦੇ ਹੁੰਦੇ ਸੀ। ਉਹ ਫੌਜੀ ਅਫ਼ਸਰ ਹੋਣ ਕਾਰਨ ਬਹੁਤ ਜਿਆਦਾ ਸਖਤੀ ਵਰਤਦੇ ਸਨ ਅਤੇ ਉਹਨਾਂ ਦਾ ਡਰ ਵੀ ਬਹੁਤ ਸੀ ਜਵਾਕਾਂ ਵਿੱਚ। ਸਾਡੇ ਸਕੂਲ ਵਿੱਚੋਂ ਕਦੇ ਵੀ ਕੋਈ ਬੱਚਾ ਨਈ …
-
ਗੱਲ ਕੋਈ 2006 – 7 ਦੀ ਹੈ ਇੱਕ ਵਾਰੀ ਮੇਰੇ ਯਾਰ ਵਿੰਦਰ ਕੇ ਪਿੰਡ ਖੂਨ ਦਾਨ ਦਾ ਕੈਂਪ ਲੱਗਾ। ਵਿੰਦਰ ਹੋਣੀ ਓਸ ਦਿਨ ਤੱੜਕੇ ਦੇ ਉੱਠ ਕੇ ਉੱਥੋਂ ਦੀਆਂ ਹੋ ਰਹੀਆਂ ਗਤਵਿਧੀਆਂ ਨੂੰ ਵੇਖ ਰਹੇ ਸੀ। ਅੱਧਾ ਦਿਨ ਲੰਘ ਗਿਆ ਸਿਰਫ ਇੱਕੋ ਬੰਦਾ ਹੀ ਆਇਆ ਖੂਨਦਾਨ ਕਰਨ। ਓਦੋਂ ਖੂਨਦਾਨ ਬਾਰੇ ਲੋਕ ਇਹਨੇ ਜਾਗਰੂਕ ਵੀ ਨਹੀਂ ਸਨ ਤੇ ਖੂਨ ਦੇਣ ਲੱਗੇ ਬਹੁਤ ਜਿਆਦਾ ਘਬਰਾਉਂਦੇ ਸਨ। ਡਾਕਟਰ …
-
ਗੱਲ ਅੱਜ ਤੋਂ ਕੁੱਝ ਅਠਾਰਾਂ ਵਰੇ ਪੁਰਾਣੀਆ ਸਾਡੇ ਪਿੰਡ ਰੰਗੀਨ ਟੀ . ਵੀ ਤਾਂ ਆ ਗਏ ਸੀ ਪਰ ਚਲਦਾ ਉਹਨਾਂ ਤੇ ਡੀ ਡੀ ਵਨ ਜਾਂ ਡੀ ਡੀ ਮੈਟਰੋ ਈ ਹੁੰਦਾ ਸੀ । ਐਨਟੀਨੇ ਹਰ ਘਰ ਵਿੱਚ ਲੱਗੇ ਸੀ ਤੇ ਸੈੱਟ ਕਰਕੇ ਰੱਖਣੇ ਪੈਂਦੇ ਸੀ। ਮੇਰੇ ਵਰਗਿਆਂ ਲਈ ਓਦੋਂ ਸ਼ਕਤੀਮਾਨ ਸਿਨੇਮਾ ਜਗਤ ਦਾ ਇੱਕ ਬੇਸ਼ਕੀਮਤੀ ਤੋਹਫ਼ਾ ਸੀ। ਅਸੀਂ ਸਾਰੇ ਜਵਾਕ ਬਹੁਤ ਚਾਅ ਨਾਲ ਵੇਖਦੇ ਹੁੰਦੇ ਸੀ। …