ਜੀਵਨ ਜਦੋਂ ਪਹਿਲੀ ਵਾਰੀ ਮੈਨੂੰ ਮਿਲੀ ਤਾਂ ਉਹ ਆਪਣੇ ਨਸ਼ਈ ਪਤੀ ਤੋਂ ਬਹੁਤ ਦੁਖੀ ਸੀ। ਨਸ਼ਾ ਕਰਕੇ ਗਾਲਾਂ ਕੱਢਣੀਆਂ ਤੇ ਮਾਰਕੁਟਾਈ ਕਰਨੀ ਉਸ ਦਾ ਨਿੱਤ ਦਾ ਕੰਮ ਸੀ। ਕੁਝ ਦਿਨਾਂ ਬਾਅਦ ਹਰੇਕ ਦੇ ਮੂੰਹ ਤੇ ਇੱਕੋ ਗੱਲ ਸੀ ਕਿ ਜੀਵਨ ਦੇ ਪਤੀ ਨੇ ਸਾਰੇ ਨਸ਼ੇ ਛੱਡ ਦਿੱਤੇ ਹਨ। ਮੈਂ ਸੁੱਖ ਦਾ ਸਾਹ ਲਿਆ ਚਲੋ ਉਸ ਵਿਚਾਰੀ ਦਾ ਦੁਖ ਕੱਟਿਆ ਗਿਆ। ਪ੍ਰੰਤੂ ਜਦੋਂ ਜੀਵਨ ਨੂੰ ਦੂਜੀ …
General
-
-
ਕਹਾਣੀਕਾਰ ਮਹੇਸ਼ ਨੇ ਆਪਣੀ ਇਕ ਕਹਾਣੀ ਪੰਜਾਬੀ ਦੇ ਇਕ ਪ੍ਰੇਸ਼ਟ ਮੈਗਜ਼ੀਨ ‘ਚਿੰਤਨ ਵਿਚ ਛਪਣ ਹਿਤ ਭੇਜੀ, ਪਰ ਉਹ ਧੰਨਵਾਦ ਸਹਿਤ ਵਾਪਸ ਕਰ ਦਿੱਤੀ ਗਈ। ਰਮੇ ਸ਼ ਨੇ ਮਹਿਸੂਸ ਕੀਤਾ ਕਿ ਕਹਾਣੀ ਦੀ ਥਾਂ, ਪਰਚੇ ਵਿਚ ਲੇਖਕਾਂ ਦੀਆਂ ਕੁਰਸੀਆਂ ਨੂੰ ਮੁਖ ਰੱਖਿਆ ਜਾ ਰਿਹਾ ਹੈ। ਉਸ ਦੇ ਬਾਵਜੂਦ ਉਸ ਦਿਨ ਨਹੀਂ ਛੱਡਿਆ। ਉਹ ਹਰ ਹਾਲਤ ਵਿਚ ਇਸ ਮੈਗਜ਼ੀਨ ਵਿਚ ਛਪ ਕੇ ਸਥਾਪਤੀ ਦਾ ਝੰਡਾ ਗੱਡਣਾ ਚਾਹੁੰਦਾ …
-
ਮੁੱਖ ਮੰਤਰੀ ਜਦੋਂ ਆਪਣੇ ਪਿੰਡ ਤੋਂ ਰਾਜਧਾਨੀ ਲਈ ਕੂਚ ਕਰਨ ਵਾਲੇ ਸਨ ਤਾਂ ਉਨ੍ਹਾਂ ਦੇ ਨੌਜਵਾਨ ਪੁੱਤਰ ਨੇ ਕਿਹਾ, ਪਿਤਾ ਜੀ, ਤੁਹਾਥੋਂ ਇਕ ਸਵਾਲ ਹੈ?” “ਕਹਿ ਪੱਤਰ!” “ਪਿਤਾ ਜੀ, ਤੁਸੀਂ ਪਿੰਡ ਵਿਚ ਇੰਨਾਂ ਵੱਡਾ ਹਸਪਤਾਲ ਖੁਲਵਾ ਦਿੱਤਾ ਹੈ, ਬੈਂਕ ਖੁਲੂਵਾ ਦਿੱਤਾ ਹੈ। ਇਸ ਲਈ ਲੋਕ ਤੁਹਾਡੀ ਬਹੁਤ ਤਾਰੀਫ ਕਰ ਰਹੇ ਹਨ। ਪਿੰਡ ਦੇ ਲੋਕ ਕਿੰਨੇ ਸਾਲਾਂ ਤੋਂ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕਰ ‘ਹਾਈ …
-
ਕਟਹਿਰਾ ਉਸ ਦੇ ਸੱਜੇ ਪਾਸੇ ਹੈ। ਜੇ ਖੱਬੇ ਪਾਸੇ ਹੁੰਦਾ ਤਾਂ ਵੀ ਕੀ ਹੋਣਾ ਸੀ। ਹੁਣੇ ਕੋਈ ਗ੍ਰੰਥ, ਕੋਈ ਗੀਤਾ, ਝੁਕਦੀ ਹੋਈ ਆਏਗੀ ਤੇ ਉਸ ਦਾ ਹੱਥ ਆਪਣੇ ਸਿਰ ਉਤੇ ਰਖ ਕੇ ਬੋਲੇਗੀ। ਕਹਿ- “ਜੋ ਕਹਾਂਗਾ ਸੱਚ ਕਹਾਂਗਾ, ਤੇ ਉਸ ਤੋਂ ਸੱਚ ਆਖਿਆ ਜਾਣਾ ਹੈ…ਉਸਦੀ ਮਜਬੂਰੀ ਹੈ ਕਿ ਕੋਈ ਮਖੌਟਾ ਉਸ ਦੇ ਮੇਚ ਨਹੀਂ ਆਇਆ ਤੇ ਉਹ ਨੰਗੇ ਮੂੰਹ ਅਦਾਲਤ ਨੂੰ ਤੁਰ ਆਇਆ ਹੈ..ਉਸਨੇ ਜੋ …
-
ਜੀ.ਟੀ. ਰੋਡ ਤੇ ਸਕੂਟਰ ਆਪਣੀ ਪੂਰੀ ਰਫਤਾਰ ਨਾਲ ਜਾ ਰਿਹਾ ਸੀ। ਅਗਲੇ ਚੌਂਕ ਤੇ ਟ੍ਰੈਫਿਕ ਇੰਚਾਰਜ ਖੜ੍ਹਾ ਸੀ। ਉਸ ਦੂਰੋਂ ਹੀ ਮੈਨੂੰ ਦੇਖਕੇ ਹੱਥ ਨਾਲ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਮੈਂ ਇਕ ਦਮ ਸਕੂਟਰ ਠੱਲ ਲਿਆ। ਸਕੂਟਰ ਰੁਕਦੇ ਸਾਰ ਹੀ ਉਸ ਮੇਰੇ ਤੇ ਸੁਆਲਾਂ ਦੀ ਝੜੀ ਹੀ ਲਾ ਦਿੱਤੀ। ‘‘ਤੇਰਾ ਡਰਾਈਵਿੰਗ ਲਾਈਸੈਂਸ ਹੈ?’ ਜੀ ਹੈ!” ਮੈਂ ਜੇਬ ਚੋਂ ਕਾਪੀ ਕੱਢਦੇ ਹੋਏ ਕਿਹਾ। ਸਕੂਟਰ ਦੇ ਕਾਗਜ਼ …
-
ਬੱਸ ਖਚਾਖਚ ਭਰੀ ਹੋਈ ਸੀ। ਪਰ ਕੰਡਕਟਰ ਫਿਰ ਵੀ ਸਵਾਰੀਆਂ ਬੱਸ ਵਿਚ ਚੜ੍ਹਾਈ ਜਾ ਰਿਹਾ ਸੀ। ਬੱਸ ਦੀ ਅਗਲੀ ਤਾਕੀ ਵਿਚ ਭੀੜ ਕੁਝ ਘੱਟ ਸੀ। ਉਥੇ ਕੁੱਝ ਲੜਕੇ ਖੜੇ ਹੋਏ ਸਨ। ਉਹਨਾਂ ਵਿੱਚੋਂ ਇਕ ਨੇ ਇੰਜਣ ਦੇ ਬੋਨਟ ਤੇ ਬੈਠਣ ਲਈ ਡਰਾਈਵਰ ਨੂੰ ਬੇਨਤੀ ਕੀਤੀ। ਡਰਾਈਵਰ ਨੇ ਨਾਂਹ ਵਿਚ ਸਿਰ ਹਿਲਾਉਂਦੇ ਕਿਹਾ- “ਦਿਸਦਾ ਨਹੀਂ ਤੈਨੂੰ ਇੱਥੇ ਕੀ ਲਿਖਆ: ਪੈਰ ਰੱਖਣਾ ਤੇ ਬੈਠਣਾ ਮਨ੍ਹਾ ਹੈ। ਲੜਕਾ …
-
…ਟਰਨ…ਟਰਨਟਰਨ…ਟ..ਰ..ਨ ….ਹੈਲੋ? …..ਕੌਣ? ਮਧੁ ਜੀ ਬੋਲ ਰਹੇ …ਹਾਂ, ਮੈਂ ਮਧੂ ਹੀ ਬੋਲ ਰਹੀ ਆਂ, ਸੁਸ਼ਮਾ ਦੱਸ ਕੀ ਗੱਲ ਏ? …ਤੁਸੀਂ ਅਜ ਆਫਿਸ ਨਹੀਂ ਗਏ? ਕੀ ਸਰਵਿਸ ਛੱਡ ਦਿੱਤੀ ਜੇ? ..ਨਹੀਂ ਤਾਂ…ਕਿਉਂ? …ਅਕਸਰ ਤੁਹਾਨੂੰ ਘਰ ਹੀ ਵੇਖੀਦਾ ਏ, ਸ਼ਾਇਦ ਲੰਬੀ ਛੁੱਟੀ ਤੇ ਹੋਵੋਗੇ? ….ਨਹੀਂ, ਛੁੱਟੀ ਤੇ ਤਾਂ ਨਹੀਂ ਆਂ, ਆਫਿਸ ਹੀ ਲੇਟ ਜਾਈਦਾ ਏ, ਛੁੱਟੀ ਤਾਂ ਜਿੰਨੀ ਚਾਹਵਾਂ ਮਿਲ ਜਾਂਦੀ ਹੈ। …ਉਹ ਕਿਸ ਤਰ੍ਹਾਂ? ….ਬਸ ਬੁੱਢੇ …
-
ਯੂਨੀਵਰਸਿਟੀ ਪੱਤਰ ਵਿਹਾਰ ਕੋਰਸ ਦੇ ਨਿੱਜੀ ਸੰਪਰਕ ਪ੍ਰੋਗਰਾਮ ਲਈ ਟਾਈਮ-ਟੇ ਬਲ ਬਣ ਰਿਹਾ ਸੀ। ਹਰ ਕੋਈ ਵੱਧ ਤੋਂ ਵੱਧ ਪੀਰੀਅਡ ਲੈਣੇ ਚਾਹੁੰਦਾ ਸੀ- ਇਕ ਪੀਰੀਅਡ ਪੜ੍ਹਾਉਣ ਦੇ ਚਾਲੀ ਰੁਪਏ ਜੋ ਮਿਲਣੇ ਸੀ। ਕਾਵਾਂ ਰੌਲੀ ਪੈ ਰਹੀ ਸੀ। “ਇਹ ਤਾਂ ਲੁੱਟ ਦਾ ਮਾਲ ਐ। ਜਿੰਨਾ ਕੋਈ ਲੈ ਗਿਆ, ਸੋ ਲੈ ਗਿਆ। ਇਕ ਦੀ ਆਖੀ ਗੱਲ ਨਾਲ ਬਹੁਤਿਆਂ ਨੇ ਸਹਿਮਤੀ ਪ੍ਰਗਟ ਕੀਤੀ।
-
ਬੰਤਾ ਖੰਡ ਦੀ ਬੋਰੀ ਚੁੱਕੀ ਸਿਟੀ ਪੁਲੀਸ ਗੇਟ ਦੇ ਅੰਦਰ ਵੜ ਗਿਆ। ਤੁਰੇ ਜਾਂਦੇ ਦਾ ਪੁਲੀਸ ਵਾਲਿਆਂ ਦੀ ਖੜੀ ਕੀਤੀ ਬਹੁਕਰ ਨਾਲ ਪਾਸਾ ਲੱਗਣ ਕਰਕੇ ਉਹ ਡਿੱਗ ਪਈ। ਸਿਪਾਹੀ ਅੱਖਾਂ ਕੱਢਦਾ ਕੜਕ ਕੇ ਬੋਲਿਆ, “ਸਾਲਿਆ, ਮਾਂ ਆਪਣੀ ਥੱਲੇ ਸੁੱਟਤੀ, ਤੂੰ ਚਾਹੁੰਨਾਂ ਕੋਈ ਵੀ ਬੰਦਾ ਨਾ ਫਸੇ, ਸਾਲੇ ਨੂੰ ਬੋਰੀ ਲਿਜਾਣ ਦੀ ਵੀ ਅਕਲ ਨੀ…।” ਬਸ਼ੀਰੇ ਨੂੰ ਫੜੀ ਪੁਲੀਸ ਦੀ ਜੀਪ ਧੂੜਾਂ ਪਟਦੀ ਸਿਟੀ ਮੂਹਰੇ ਆ …
-
ਸਹਿਕਾਰੀ ਬੈਂਕ ਦੇ ਮੁਲਾਜ਼ਮਾਂ ਦੀ ਅਨਿਸ਼ਚਤ ਸਮੇਂ ਤੋਂ ਚੱਲੀ ਆ ਰਹੀ ਹੜਤਾਲ ਦੇ ਖਤਮ ਹੋਣ ਦੀ ਰੇਡੀਓ ਅਤੇ ਅਖਬਾਰਾਂ ਵਿਚ ਬੜੀ ਚਰਚਾ ਸੀ। ਦਫਤਰ ਵਿਚ ਜਦ ਇਸ ਖਬਰ ਦਾ ਜ਼ਿਕਰ ਆਇਆ ਤਾਂ ਮੇਰੇ ਮੂੰਹੋਂ ਸੁਭਾਵਕ ਹੀ ਨਿਕਲਿਆ ਕਿ ਮੁਲਾਜ਼ਮਾਂ ਨੇ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਅਤੇ ਹੜਤਾਲ ਬਿਨਾਂ ਸ਼ਰਤ ਵਾਪਸ ਲੈ ਲਈ। ਇਸ ਤੇ ਮੇਰੇ ਨਾਲ ਦੇ ਸਾਥੀ ਨੇ ਮੁਲਾਜ਼ਮਾਂ ਪ੍ਰਤੀ “ਹਮਦਰਦੀ ਜਾਹਿਰ ਕਰਦੇ ਹੋਏ …
-
“ਕਿਉਂ ਬਈ ਸਾਹਿਬ ਅੰਦਰ ਨੇ”, ਡੀ.ਸੀ. ਦਫਤਰ ਦੇ ਗੇਟ `ਚ ਬੈਠੇ ਚਪੜਾਸੀ ਨੂੰ ਮੈਂ ਹਲੀਮੀ ਨਾਲ ਪੁੱਛਿਆ। “ਕਿਉਂ ਕੀ ਗੱਲ ਏ?” ਉਹ ਜਰਾ ਖਿਝ ਕੇ ਬੋਲਿਆ। “ਮੈਂ ਉਨ੍ਹਾਂ ਨੂੰ ਮਿਲਣਾ ਏ” “ਸਾਬ ਕੋਲ ਐਸ ਵੇਲੇ ਕੋਈ ਟੈਮ ਨੀ ਮਿਲਣ ਦਾ।” “ਬਈ ਮੈਂ ਕੋਈ ਸਰਕਾਰੀ ਕੰਮ ਨਹੀਂ ਆਇਆ ਬਲਕਿ ਮੈਂ ਉਹਨਾਂ ਦਾ ਦੋਸਤ ਹੀ ਹਾਂ।’ “ਨਹੀਂ ਜਨਾਬ, ਤੁਸੀਂ ਨੀ ਮਿਲ ਸਕਦੇ ਉਹ ‘ਕੰਮ ਕਰ ਰਹੇ ਨੇ …
-
ਸ਼ਾਮ ਦਾ ਵਕਤ ਸੀ। ਇਕ ਤੇਜ਼ ਰਫਤਾਰ ਟਰੱਕ, ਸਾਇਕਲ ਸਵਾਰ ਦੀਆਂ ਦੋਵੇਂ ਟੰਗਾਂ ਚਿੱਥ ਕੇ ਪਾਰ ਗਿਆ। ਕੁੱਝ ਨੌਜਵਾਨ ਕਣਕ ਦੀ ਵਾਢੀ ਕਰਨ ਵਾਲੇ, ਖੇਤੋਂ ਵਾਪਸ ਆ ਰਹੇ ਸਨ। ਉਨ੍ਹਾਂ ਉਹ ਤੜਫ ਰਿਹਾ ਮਨੁੱਖ ਵੇਖਿਆ, ਉਹ ਉਸ ਕੋਲ ਪਹੁੰਚੇ, ਤੇ ਉਸਨੂੰ ਇਕ ਪਾਸੇ ਕਰਕੇ ਮੂੰਹ ‘ਚ ਪਾਣੀ ਪਾਣ ਲੱਗੇ। ਇਕ ਸਿਆਣੀ ਕਿਸਮ ਦਾ ਆਦਮੀ ਬੋਲਿਆ – ਸਾਲਿਓ, ਆਪਾਂ ਕੀ ਲੈਣੇ ਇਸਤੋਂ, ਪੁਲੀਸ ਉਲਟਾ ਕੇਸ ਬਣਾਦੂ, …