ਵੱਡੀ ਬੋਤਲ ਨੇ ਸਭਾ ਬੁਲਾਈ, ਸਭਾ ਵਿਚ ਬਹੁਤ ਸਾਰੀਆਂ ਛੋਟੀਆਂ ਬੋਤਲਾਂ ਨੇ ਭਾਗ ਲਿਆ। ਵੱਡੀ ਬੋਤਲ ਨੇ ਭਾਸ਼ਣ ਸ਼ੁਰੂ ਕੀਤਾ- “ਮੈਨੂੰ ਇਸ ਵਾਰੀ ਇਲੈਕਸ਼ਨਾਂ ‘ਚ ਪਾਰਟੀ ਦਾ ਟਿਕਟ ਨਹੀਂ ਮਿਲਿਆ। ਇਸ ਲਈ ਮੈਂ ਆਜ਼ਾਦ ਖੜੇ ਹੋਣ ਦਾ ਫੈਸਲਾ ਕੀਤਾ- ਸੋ ਮੈਨੂੰ ਆਪ ਦੇ ਸਹਿਯੋਗ ਦੀ ਲੋੜ ਹੈ। ਮੈਂ ਤੁਹਾਡੀ ਸੇਵਾ ਲਈ ਹਰ ਉਹ ਕੰਮ ਕਰਾਂਗੀ, ਜਿਸ ਦੀ ਤੁਹਾਨੂੰ ਲੋੜ ਹੋਵੇਗੀ। ਸਭਾ ਵਿਚ ਸਾਰੀਆਂ ਬੋਤਲਾਂ ਸਹਿਮਤ …
General
-
-
“ਅੰਮਾਂ! ਚੱਲ ਵੋਟਾਂ ਪੈਂਦੀ-ਐਂ-ਚੱਲ-ਚੱਲ-ਚੱਲ ਮੈਂ ਆਖਿਆ ਅੰਮਾਂ ਨੂੰ ਲੈ ਅੰਮਾਂ-ਚੱਲਚੱਲ-ਚੱਲ ਫਲੇ `ਚ ਟਰਾਲੀ ਖੜੀ ਐ।” ਗੁਰੂ-ਬਖਸ਼ੇ ਨੇ “ਅੰਮਾਂ ਵਾਲੀ ਕੋਠੜੀ ’ਚ ਨਿਉਂਕੇ ਵੜਦਿਆਂ ਗੋਡਿਆਂ ਤੋਂ ਹੇਠਾਂ ਲਮਕਦੇ ਨਾਲੇ ਨੂੰ ਬੋਚਿਆ। ‘‘ਚੱਲ- ਚੱਲਦੀ ਐ!…ਬਿੰਦ ਕੁ ਪਹਿਲਾਂ ਅਪਣਾ ਅਪਣੇ ਰੰਜੀਤ ਸੁੰਹ ਕਾ ਛੋਟਾ ਹਰਬਖ਼ਸ਼ਾ ਵੀ ਆਇਆ ਸੀ-। ਅੰਮਾਂ ਨੇ ਐਨਕ ਬੋਚਦਿਆਂ, ਬਾਹੀ ਨਾਲ ਪਿਆ ਬੱਠਲ ਧੱਕ ਕੇ ਮੰਜੇ ਥੱਲੇ ਕਰਦਿਆਂ ਜੁੱਤੀ ਟੋਹੀ। “ਹੈਂ-ਟੈਂ-ਟੈਂ-ਹੂੰ-ਤੂੰ-ਤੂੰ-ਹਾਂ ਅੰਮਾਂ! ਤੋਕੀ (ਐਤਕੀ) ਉਹ …
-
ਇਲੈਕਸ਼ਨ ਖਤਮ ਹੋ ਚੁੱਕੀ ਸੀ। ਸਾਰਾ ਹੀ ਅਕਾਸ਼ ਗੂੰਜਾਊ ਵਾਤਾਵਰਣ ਸ਼ਾਂਤ ਹੋਇਆ ਪਿਆ ਸੀ। ਸਾਰੇ ਹੀ ਗਿਣਤੀ ਵਾਲੇ ਥਾਵਾਂ ਉਪਰ ਪੁਲੀਸ ਤਾਇਨਾਤ ਸੀ। ਸਵੇਰੇ ਗਿਣਤੀ ਦਾ ਕੰਮ ਸ਼ੁਰੂ ਹੋਇਆ। ਵਰਕਰ ਹੱਥਾਂ ਵਿਚ ਵੰਡੇ ਫੜੀ ਕਾਰਾਂ ਉਪਰ ਤੇ ਟਰੱਕਾਂ ਉੱਤੇ ਵੋਟਾਂ ਦੀ ਗਿਣਤੀ ਵਾਲੀ ਥਾਂ ਦੇ ਕੋਲ ਖੜ੍ਹੇ ਹੋ ਰਹੇ ਸਨ। ਅੰਦਰੋਂ ਗਿਣਤੀ ਦੇ ਵੇਰਵੇ ਬਾਹਰ ਆ ਰਹੇ ਸਨ। ਜਦ ਵੀ ਵੇਰਵਾ ਬਾਹਰ ਆਉਂਦਾ ਦੋਹਾਂ ਪਾਰਟੀਆਂ …
-
ਅੱਜ ਸਾਡੇ ਪਿੰਡ ਕਿਸੇ ਮਨਿਸਟਰ ਨੇ ਆਉਣਾ ਸੀ ਕਿਉਂਕਿ ਵੋਟਾਂ ਨੇੜੇ ਸਨ। ਇਸ ਲਈ ਟੋਭੇ ਵਾਲੇ ਗਰਾਊਂਡ ਨੂੰ ਖੂਬ ਸਜਾਇਆ ਗਿਆ। ਮੈਂ ਵੀ ਘਰੋਂ ਤੁਰ ਪਿਆ ਕਿ ਸ਼ਾਇਦ ਮੇਰੀ ਵੀ ਕੋਈ ਫਰਿਆਦ ਸੁਣੀ ਜਾਵੇ। ਅਤੇ ਜਾ ਕੇ ਟੋਭੇ ਦੇ ਇਕ ਪਾਸੇ ਗੱਡੇ ਲੁੱਕ ਵਾਲੇ ਖਾਲੀ ਢੋਲ ਉਪਰ ਬੈਠ ਗਿਆ। “ਟਰਰ….ਟਰਰ…ਟਰ`, ਟੋਭੇ ਦੇ ਇਕ ਕੰਢੇ ਬੈਠਾ ਡੱਡੂ ਸ਼ਾਇਦ ਮੈਥੋਂ ਤੂੰ ਪੁੱਛ ਰਿਹਾ ਸੀ, ਕੀ ਵੀ ਬੇਰੁਜ਼ਗਾਰ …
-
ਮੇਰੀ ਆਤਮਾ ਦੀਆਂ ਅੱਖਾਂ ਭਰ ਆਈਆਂ। ਆਪੇ ਨਾਲ ਘਿਰਣਾ ਜਿਹੀ ਹੋਣ ਲੱਗੀ। ਇਉਂ ਜਾਪਿਆ ਜਿਵੇਂ ਮੈਥੋਂ ਵਧ ਕੋਈ ਨਿਰਦਈ ਨਹੀਂ ਹੋਣੀ। ਜੋ ਉਸਦੇ ਅੱਥਰੂ ਪੂੰਝ ਦਿੰਦੀ, ਦਿਲਾਸੇ ਦੇ ਦੋ ਸ਼ਬਦ ਕਹਿ ਦਿੰਦੀ, ਤਾਂ ਕਿਹੜੀ ਆਫਤ ਆ ਚੱਲੀ ਸੀ। ਉਹਨੇ ਤਾਂ ਕਈ ਬਾਰ ਮੇਰੇ ਕੁਆਰੇ ਅੱਥਰੂ ਆਪਣੀਆਂ ਅੱਖਾਂ ਵਿਚ ਸਮਾਏ ਹਨ। ਤੇ ਮੈਂ ਵੇਖਣ ਵਾਲਿਆਂ ਦੇ ਡਰੋਂ ਪੱਥਰ ਬਣੀ ਇਉਂ ਵੇਖਦੀ ਰਹੀ ਸੀ ਜਿਵੇਂ ਮੇਰਾ ਉਹ …
-
ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਕਈ ਵਾਰ ਅਧਿਕਾਰੀਆਂ ਨੂੰ ਜੰਗਲ ਵਿਚ ਦੌਰੇ ਤੇ ਜਾਣਾ ਪੈਂਦਾ ਹੈ। ਉਥੇ ਉਹਨਾਂ ਵਾਸਤੇ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਹੈ। ਇਸ ਲਈ ਇਹ ਚੰਗਾ ਹੋਵੇਗਾ ਕਿ ਜੇਕਰ ਉਥੇ ਇਕ ਡਾਕ ਬੰਗਲਾ ਬਣਵਾ ਦਿੱਤਾ ਜਾਵੇ ਤਾਂ ਕਿ ਜੰਗਲਾਤ ਅਧਿਕਾਰੀਆਂ ਨੂੰ ਉਥੇ ਰਹਿਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ। ਸਰਕਾਰ ਵੱਲੋਂ ਡਾਕ ਬੰਗਲੇ ਦੀ ਉਸਾਰੀ ਲਈ ਗਰਾਂਟ …
-
ਰਾਮੂ ਰਿਕਸ਼ਾ ਚਾਲਕ ਸੀ। ਉਹ ਮੁਸ਼ਕਿਲ ਨਾਲ ਹੀ ਇੰਨਾਂ ਕਮਾਉਂਦਾ ਸੀ ਜਿੰਨੇ ਨਾਲ ਆਪਣੇ ਟੱਬਰ ਦਾ ਢਿੱਡ ਭਰ ਸਕੇ। ਆਪਣੇ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਉਸ ਕੋਲ ਪੈਸੇ ਨਹੀਂ ਸਨ। ਉਸ ਛੋਟੀ ਬੱਚੀ ਨਿੱਮੀ ਸੀ- ਇਕ ਦਿਨ ਨਵ-ਵਿਆਹੀ ਕੁੜੀ ਦੀ ਲਾਲ ਚੁੰਨੀ ਵੇਖ ਕੇ ਜ਼ਿਦ ਕਰਨ ਲੱਗ ਪਈ ਕਿ ਉਸਨੂੰ ਵੀ ਉਹੋ ਜਿਹੀ ਲਾਲ ਚੁੰਨੀ ਚਾਹੀਦੀ ਹੈ। ਮਾਪੇ ਬੱਚਿਆਂ ਦੀ ਰੀਝ ਪੂਰੀ ਕਰਨ ਲਈ …
-
ਦੋ ਪਰਿਵਾਰਾਂ ਵਿਚ ਵਿਆਹ ਦੀ ਗੱਲ ਬਾਤ ਚੱਲ ਰਹੀ ਸੀ। ਲੜਕਾ ਸਿੰਚਾਈ ਵਿਭਾਗ ਵਿਚ ਕਿਸੇ ਚੰਗੀ ਥਾਂ ਤੇ ਲੱਗਿਆ ਹੋਇਆ ਸੀ ਅਤੇ ਲੜਕੀ ਕਿਸੇ ਬੈਂਕ ਵਿਚ ਸਰਵਿਸ ਕਰਦੀ ਸੀ। ਲੜਕੀ ਵਾਲਿਆਂ ਰਿਸ਼ਤੇ ਲਈ ਹਾਂ ਕਰ ਦਿੱਤੀ ਪਰ ਨਾਲ ਹੀ ਉਹਨਾਂ ਲੜਕੇ ਵਾਲਿਆਂ ਨੂੰ ਇਕ ਸ਼ਰਤ ਮੰਨਣ ਲਈ ਆਖਿਆ। ਲੜਕੀ ਵਾਲਿਆਂ ਇਹ ਸ਼ਰਤ ਰੱਖੀ ਕਿ ਉਹਨਾ ਦੀ ਲੜਕੀ ਘਰ ਦਾ ਕੰਮ ਕਾਰ ਨਹੀਂ ਕਰਿਆ ਕਰੇਗੀ। ਇੱਥੋਂ …
-
ਸੇਠ ਨੇ ਟੇਲਰ ਮਾਸਟਰ ਸੁਰਜੀਤ ਨੂੰ ਆਪਣੀ ਕੋਠੀ ’ਚ ਬੁਲਾ ਕੇ ਲਿਆਉਣ ਲਈ ਪਹਿਲਾਂ ਨੌਕਰ ਭੇਜਿਆ ਸੀ ਤੇ ਜਦੋਂ ਸੁਰਜੀਤ ਨੇ ਨਾਂਹ ਦਾ ਜਵਾਬ ਦੇ ਕੇ ਨੌਕਰ ਉਹਨੀਂ ਪੈਰੀਂ ਮੋੜ ਦਿੱਤਾ ਤਾਂ ਹੁਣ ਸੇਠ ਗਰਮੋ-ਗਰਮੀ ਹੋਇਆ ਖੁਦ ਉਸ ਦੀ ਦੁਕਾਨ ਤੇ ਆ ਧਮਕਿਆ ਹੈ। “ਓਏ ਸੀਤੇ….ਤੂੰ ਨੌਕਰ ਨੂੰ ਕਿਹੜੇ ਮੂੰਹ ਨਾਲ ਮੋੜਿਆ…ਤੇਰਾ ਪਿਓ ਤੇ ਤਾਇਆ ਤਾਂ ਹੁਣ ਤਾਂਈ ਸਾਡੀ ਦੁਕਾਨ ਦੇ ਥੜਿਆਂ ਤੇ ਬਹਿ ਕੇ …
-
ਸ਼ਹਿਰ ਵਿਚ ਇਕ ਲੱਕੜ ਦਾ ਪੁੱਲ ਹੈ ਜੋ ਰੇਲਵੇ ਲਾਈਨਾਂ ਨੂੰ ਪਾਰ ਕਰਨ ਲਈ ਬਣਿਆ ਹੈ। ਪੈਦਲ ਲੋਕ ਤਾਂ ਅਸਾਨੀ ਨਾਲ ਇਕ ਪਾਸਿਉਂ ਦੂਜੇ ਪਾਸੇ ਚਲੇ ਜਾਂਦੇ ਹਨ ਪਰ ਜਿਨ੍ਹਾਂ ਕੋਲ ਸਾਇਕਲ ਹੁੰਦੇ ਹਨ, ਉਨ੍ਹਾਂ ਲਈ ਮੁਸ਼ਕਿਲ ਹੋ ਜਾਂਦੀ ਹੈ। ਇਸੇ ਲਈ ਕਈ ਨੌਜਵਾਨ ਇਕ ਪਾਸਿਓ ਸਾਇਕਲ ਚੁੱਕ ਕੇ ਦੂਜੇ ਪਾਸੇ ਲੈ ਜਾਣ ਦਾ ਕੰਮ ਕਰਦੇ ਹਨ ਅਤੇ ਦਸ ਪੰਦਰਾਂ ਪੈਸੇ ਸਾਇਕਲ ਛੱਡਣ ਦਾ ਕਿਰਾਇਆ …
-
ਉਹ ਅਰਥ-ਸ਼ਾਸਤਰ ਦੀ ਐਮ.ਏ.ਸੀ.। ਉਹ ਕਈ ਸਾਲਾਂ ਤੋਂ ਨੌਕਰੀ ਦੀ ਤਲਾਸ਼ੀ ਵਿਚ ਸੀ ਪਰ ਨੌਕਰੀ ਨਹੀਂ ਮਿਲ ਰਹੀ ਸੀ। ਉਸ ਨੇ ਕੋਸ਼ਿਸ਼ ਕਰਕੇ ਇਕ ਮੰਤਰੀ ਦੀ ਸਿਫਾਰਸ਼ ਲੱਭੀ। ਉਸ ਨੇ ਇੰਟਰਵਿਊ ਵਾਲੇ ਦਿਨ ਸਬੰਧਤ ਅਫਸਰ ਨੂੰ ਮੰਤਰੀ ਦੀ ਚਿੱਠੀ ਅਤੇ ਆਪਣੇ ਸਰਟੀਫਿਕੇਟ ਦਿਖਾ ਦਿੱਤੇ। ਅਫਸਰ ਨੇ ਸਰਟੀਫਿਕੇਟ ਦੇਖ ਕੇ ਤਸੱਲੀ ਪ੍ਰਗਟ ਕੀਤੀ ਤੇ ਕਿਹਾ- ਹੋ ਸਕਦਾ ਏ ਤੁਹਾਡੀ ਮੈਰਿਟ ਬਣ ਹੀ ਜਾਏ। ਕੁਝ ਦਿਨਾਂ ਬਾਅਦ …
-
ਦਿਖਾਵੇ ਤੋਂ ਸੁਖਚੈਨ ਸਿੰਘ ਸਾਂਤ ਨੂੰ ਬਹੁਤ ਚਿੜ ਸੀ। ਉਹ ‘ਐਲਾਨ’ ਰੋਜ਼ਾਨਾ ਪੱਤਰਕਾ ਦਾ ਐਡੀਟਰ ਸੀ। ਪੱਤਰਕਾਵਾਂ ਦੀ ਡਿੱਗ ਰਹੀ ਹਾਲਤ ਵੇਖ ਕੇ ਉਸ ਦੇ ਦਿਲ ਅਤੇ ਦਿਮਾਗ ਵਿਚ ਇਕ ਫਤੂਰ ਉਠ ਖਲੋਤਾ ਸੀ। ਉਸ ਨੇ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਕਿ ਉਹ ਦੈਨਿਕ ਪੱਤਰਕਾਵਾਂ ਨੂੰ ਇਸ਼ਤਿਹਾਰ ਦੇ ਕੇ ਉਨ੍ਹਾਂ ਦੀ ਮਦਦ ਕਰੇ।ਪਰ ਅੰਤ ਜਦੋਂ, ਉਸ ਨੂੰ ਆਪਣੀ ਅਵਾਜ਼ ਦਾ ਹੁੰਗਾਰਾ ਨਾ ਮਿਲਿਆ ਤਾਂ …