ਜੀ ਸੁਣਦੇ ਓ,ਆਹ ਬਾਪੂ ਜੀ ਦੀ ਦਵਾਈ ਮੁੱਕੀ ਪਈ ਆ,ਲੈ ਕੇ ਆਇਓ,ਪਰਚੀ ਫੜ੍ਹਾਉਦਿਆ ਸੁੱਖੀ ਨੇ ਆਪਣੇ ਘਰਵਾਲੇ ਜੀਤੇ ਨੂੰ ਕਿਹਾ।”ਸੁੱਖੀ ਅੱਜ ਦਿਹਾੜੀ ਘੱਟ ਹੋਈ ਸੀ,ਕੱਲਾ ਆਟਾ ਈ ਪੂਰਾ ਹੋਇਆ, ਕੱਲ੍ਹ ਲੈ ਆਊਗਾ ,ਜੀਤਾ ਨਿਰਾਸ਼ ਹੋ ਕੇ ਬੋਲਿਆ।ਚੱਲ੍ਹ ਠੀਕ ਆ ,ਆਖ ਸੁੱਖੀ ਅੰਦਰ ਗਈ ਤੇ ਕਾਫੀ ਦੇਰ ਸੋਚਣ ਪਿੱਛੋਂ ਮੰਜੇ ਤੇ ਪਏ ਜੀਤੇ ਨੂੰ ਆਖਣ ਲੱਗੀ, ਸੁਣੋ ਜੀ ਆਪਣੇ ਪਿੰਦਰ ਦੇ ਦਾਖਲੇ ਵਾਸਤੇ ਕੱਲ੍ਹ ਭੈਣ ਜੀਆਂ …
General
-
-
ਇਕ ਅੱਧ ਚਿੱਟੀ ਜੀ ਦਾਹੜੀ ਵਾਲਾ ਬੰਦਾ ਰਸੋਈ ਚ ਖੜਾ ਆਪਣੀ ਧੀ ਦੀ ਸਬਜੀ ਬਣਾਉਣ ਵਿੱਚ ਮਦਦ ਕਰ ਰਿਹੈ। ਇਸ ਤੋਂ ਪਹਿਲਾ ਸਬਜੀ ਉਹਦੀ ਪਤਨੀ ਬਣਾਉਦੀ ਸੀ ਪਰ ਅੱਜ ਉਹ ਆਪਣੇ ਪੇਕੇ ਘਰ ਗਈ ਆ ਇਸ ਲਈ ਸਾਰੇ ਕੰਮ ਸਾਂਭਣ ਦੀ ਡਿਉਟੀ ਧੀ ਦੀ ਐ। ਧੀ ਜਦੋਂ ਨਹਾ ਰਹੀ ਸੀ ਤਾਂ ਸਿਆਣੇ ਬਾਪੂ ਨੇ ਉਹਦਾ ਸਕੂਲ ਦਾ ਬੈਗ ਵੀ ਠੀਕ ਕੀਤਾ। ਹੁਣ ਧੀ ਦਾ ਰੋਣਾ …
-
ਆਸ਼ਾ_ਸਾਹਨੀ ਜੀ ਦੀ ਮੌਤ ਦੀ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਬਹੁਤਿਆਂ ਨੇ ਅੱਜ ਪੜ੍ਹੀ ਤੱਕ ਨੀ ਹੋਣੀ । ਕਿਉਂਕਿ ਓਸ ਖਬਰ ਚ ਕੋਈ ਮੁੱਦਾ ਤੇ ਮਸਾਲਾ ਨਹੀਂ ਸੀ । ਖਬਰ ਨਹੀਂ ਪੜਨ ਜਾਂ ਪੜ ਕੇ ਇਗਨੋਰ ਕਰ ਦੇਣ ਦਾ ਇੱਕ ਹੋਰ ਕਾਰਨ ਸੀ-ਓਸ ਚ ਅਸੀਂ ਸਾਰੇ ਆਪਣੀ ਤਸਵੀਰ ਵੇਖਣ ਦਾ ਸਾਹਸ ਨਹੀਂ ਸੀ ਜੋ ਕਰ ਸਕਦੇ । ਖੈਰ ਗੱਲ ਕਰਦੇ ਆਂ ਪਹਿਲਾਂ ਆਸ਼ਾ ਸਾਹਨੀ …
-
ਇਕ ਰਾਤੀਂ ਮੀਂਹ ਦੀ ਝੜੀ ਲੱਗੀ ਹੋਈ ਸੀ। ਬੁੱਢੀ ਮਾਈ ਦਾ ਕੱਚਾ ਕੋਠਾ ਚੋਅ ਰਿਹਾ ਸੀ। ਉਹ ਬਿੰਦ ਕੁ ਪਿੱਛੋਂ ਕਹਿ ਛੱਡੇ, ‘‘ਸੱਪ ਤੋਂ ਨਾ ਡਰਦੀ, ਸ਼ੀਂਹ ਤੋਂ ਨਾ ਡਰਦੀ’’, ਐਹ ਤੁਪਕੇ ਨੇ ਮਾਰੀ।’’ ਐਨੇ ਚਿਰ ਨੂੰ ਇਕ ਸ਼ੇਰ ਭਿੱਜਣ ਕਰ ਕੇ ਉਸ ਦੀ ਕੰਧ ਨਾਲ ਓਟ ਲੈ ਕੇ ਖੜ੍ਹ ਗਿਆ। ਉਸ ਨੇ ਜਦੋ ਅੰਦਰੋਂ ’ਵਾਜ਼ ‘‘ਸੱਪ ਤੋਂ ਨਾ ਡਰਦੀ, ਤੁਪਕੇ ਨੇ ਮਾਰੀ’’ ਸੁਣੀ ਤਾਂ …
-
‘ਜਿੰਦੂ’ ਨੇ ਐੱਮ .ਐੱਸ.ਈ.ਕੰਪਿਊਟਰ ਸਾਇੰਸ ਕਰ ਲਈ ਸੀ।ਘਰ ਦੇ ਰਿਸ਼ਤਾ ਭਾਲਦੇ ਫਿਰਦੇ ਸੀ।ਬੋਲਦੀ ਨੀ ਤਾਏ ਹਾਕਮ ਸਿਓ ਨੇ ਦੱਸ ਪਾਈ ਆ,ਮੁੰਡੇ ਨੂੰ 27 ਕਿੱਲੇ ਆਉਂਦੇ ਆ,ਬਾਰਾਂ ਪੜਿਆ ,ਜੀ.ਟੀ ਰੋਡ ਤੇ ਤਕੜੀ ਕੋਠੀ ਪਾਈ ਐ।ਨਾਲੇ ਮੁੰਡਾ ਸੋਹਣਾ ਵੀ ਬਹੁਤ ਐ। ਰੋਟੀ ਖਾਂਦਿਆਂ ਜਿੰਦੂ ਦੇ ਬਾਪੂ ਨੇ ਉਹਦੀ ਮਾਂ ਨੂੰ ਦੱਸਿਆ। ਜੀ ਫੇਰ ਲੈਣ ਦੇਣ ਕੀ ਹੋਊ ,ਉਹ ਵੀ ਪੁੱਛ ਲੈਣਾ ਸੀ।ਅਖੇ ਬੁੜੀਆਂ ਦੀ ਗਿੱਚੀ ਪਿੱਛੇ ਮੱਤ …
-
ਇਕ ਨਗਰ ਦੇ ਰਾਜੇ ਨੇ ਐਲਾਨ ਕਰਵਾਇਆ ਹੋਇਆ ਸੀ ਕਿ ਕੱਲ ਜਦੋਂ ਮੇਰੇ ਮਹੱਲ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਜਾਵੇਗਾ ਤਾਂ ਜਿਸ ਵਿਅਕਤੀ ਨੇ ਜਿਸ ਚੀਜ਼ ਨੂੰ ਹੱਥ ਲਗਾ ਦਿੱਤਾ, ਉਹ ਚੀਜ਼ ਉਸ ਦੀ ਹੋ ਜਾਵੇਗੀ। ਇਹ ਐਲਾਨ ਸੁਣ ਕੇ ਸਾਰੇ ਲੋਕ ਆਪਸ ਵਿਚ ਗੱਲਾਂ ਕਰਨ ਲੱਗੇ ਕਿ ਮੈਂ ਫਲਾਣੀ ਚੀਜ਼ ਨੂੰ ਹੱਥ ਲਗਾਵਾਂਗਾ। ਕੁਝ ਲੋਕ ਕਹਿਣ ਲੱਗੇ ਮੈਂ ਤਾਂ ਸੋਨੇ ਨੂੰ ਹੱਥ ਲਗਾਵਾਂਗਾ ਤਾਂ ਕੁਝ …
-
6 ਮਹੀਨੇ ਦੇ ਬੱਚੇ ਦੀ ਮਾਂ ਨੇ 5 ਸਟਾਰ ਹੋਟਲ ਦੇ ਮੈਨੇਜਰ ਨੂੰ ਕਿਹਾ ! ਸਰ ਬੱਚੇ ਲਈ ਦੁੱਧ ਮਿਲੇਗਾ? ਮੈਨੇਜਰ ਹਾਜੀ …100 ਰੁਪਏ ਦਾ ਮਿਲੇਗਾ । ਮਾਂ ਠੀਕ ਹੈ ਦੇਦੋ । ਕਿਸੇ ਪ੍ਰੋਗਰਾਮ ਦੇ ਦੌਰਾਨ ਇਹ ਅੌਰਤ ਹੋਟਲ ਵਿੱਚ ਰੁਕੀ ਸੀ ।ਪ੍ਰੋਗਰਾਮ ਖਤਮ ਹੋਣ ਤੇ ਜਦੋ ਉਹ ਕਾਰ ਵਿੱਚ ਘਰ ਜਾ ਰਹੇ ਸੀ ਤਾ ਬੱਚਾ ਫਿਰ ਭੁੱਖ ਨਾਲ ਰੋਣ ਲੱਗ ਗਿਆ। ਉਹਨਾ ਕਾਰ ਇੱਕ …
-
ਇੱਕ ਘਰ ਦੀ ਹੀਟ ਬੰਦ ਹੋ ਗਈ ! ਹਾਈਡ੍ਰੋ ਦੇ ਟੈਕਨੀਸ਼ੀਅਨ ਨੂੰ ਕਾੱਲ ਕੀਤੀ। ਗੋਰਾ ਸੀ ..ਚੈਕ ਕਰ ਆਖਣ ਲੱਗਾ ..”ਥਰਮੋ-ਸਟੇਟ ਖਰਾਬ ਹੈ ਬਦਲਣਾ ਪਊ” ! ਪੁੱਛਿਆ ਕਿੰਨੇ ਦਾ ਪਊ ?..ਆਖਣ ਲੱਗਾ 50 ਡਾਲਰਾਂ ਦਾ ! ਬਟੂਆ ਦੇਖਿਆ …ਕੋਈ ਪੈਸਾ ਨਹੀਂ ਸੀ ! ਬਟੂਆ ਫਰੋਲਦਾ ਦੇਖ ਹੱਸਦਾ ਆਖਣ ਲੱਗਾ ..”ਪੈਸੇ ਮੈਂ ਨਹੀਂ ਲੈਣੇ.. ਤੇਰੇ ਅਗਲੇ ਬਿੱਲ ਵਿਚ ਆਪੇ ਲੱਗ ਕੇ ਆ ਜਣਗੇ “! ਕੰਮ ਮੁਕਾ …
-
ਕਈ ਦਿਨ ਹੋ ਗਏ, ਬਾਬਾ ਮਿੰਦਰ ਦੇਖਿਆ ਨੀ। ਪਹਿਲਾਂ ਤਾਂ ਸੱਥ ‘ਚ’ ਮੰਜਾ ਡਾਹੀ ਪਿਆ ਰਹਿੰਦਾ ਸੀ, ਆਹੋ ਸੁਣਿਆ ਤਾਂ ਸੀ ਕੇਰਾਂ, ਨਿੰਮੋ ਦੇ ਬਾਪੂ ਨੂੰ ਆਖੀ ਜਾਂਦਾ ਸੀ, ਬਈ ਨੂੰਹ ਰੋਟੀ ਨੀ ਦਿੰਦੀ, ਕਹਿੰਦੀ ਘਰ ‘ਚ’ ਪਿਆ ਬੁਰਾ ਲਗਦੈ। ਤੈਨੂੰ ਤਾਂ ਪਤਾ ਈ ਐ ਲੰਬਰਦਾਰਨੀਏ, ਪੁੱਤ ਵਲੈਤੋਂ ਚਿਰਾਂ ਪਿੱਛੋਂ ਹੀ ਆਉਂਦੈ। ਉਹ ਕਿਹੜਾ ਮੇਰੀ ਸਾਰ ਲੈਂਦੈ, ਫੇਰ ਬੇਗਾਨੀ ਧੀ ਨੇ ਕਿੱਥੋਂ ਪੁੱਛਣੈ। ਬਾਕੀ ਘਰ …
-
ਨਿੱਕੀ ਭੈਣ ਨੇ ਸ਼ਹਿਰ ਰਹਿੰਦੇ ਵੱਡੇ ਭਰਾ ਦੇ ਘਰ ਫੋਨ ਕੀਤਾ ਤੇ ਭਾਬੀ ਨੂੰ ਪੁੱਛਿਆ .. “ਭਾਬੀ ਜੀ ਰੱਖੜੀ ਪੋਸਟ ਕੀਤੀ ਸੀ ਪਰਸੋਂ ਦੀ ..✍✍✍✍.ਮਿਲੀ ਕੇ ਨਹੀਂ .? “ਨਹੀਂ ਮਿਲੀ ਅਜੇ ਤੱਕ ” “ਚਲੋ ਭਾਬੀ ਜੀ ਕੱਲ ਤੱਕ ਉਡੀਕ ਲਵੋ ..ਨਹੀਂ ਤੇ ਮੈਂ ਤੇ ਨਿੱਕਾ ਖੁਦ ਪਹਿਲੀ ਬੱਸੇ ਚੜ ਆ ਕੇ ਦੇ ਜਾਵਾਂਗੇ ” ਓਸੇ ਸ਼ਾਮ ਹੀ ਪਿੰਡ ਫੋਨ ਦੀ ਘੰਟੀ ਵੱਜ ਗਈ . ” …
-
ਤਹਿਰਾਨ ਦੇ ਇਕ ਵਿਦਿਆਲੇ ਦੀ ਗੱਲ ਯਾਦ ਆ ਗਈ ਜਿਥੇ ਇਸਲਾਮੀ ਤਾਲੀਮ ਦਿੱਤੀ ਜਾਂਦੀ ਸੀ। ਜਿਹੜਾ ਉਥੋਂ ਦਾ ਮੁੱਖ ਅਧਿਆਪਕ ਸੀ,ਉਸ ਦਾ ਤਕੀਆ ਕਲਾਮ ਸੀ। ਉਹ ਜਿਉਂ ਬੱਚਿਆਂ ਨੂੰ ਪੜਾੑਣਾ ਸ਼ੁਰੂ ਕਰਦਾ ਸੀ, ਤਾਂ ਪਹਿਲੇ ਬੋਲ ਉਸਦੀ ਜ਼ਬਾਨ ਤੋਂ ਇਹੀ ਨਿਕਲਦੇ ਸਨ, “ਖ਼ੁਦਾ ਵੇਖ ਰਿਹਾ ਹੈ,ਖ਼ੁਦਾ ਵਿਆਪਕ ਹੈ,” ਫਿਰ ਉਹ ਪੜਾੑਈ ਸ਼ੁਰੂ ਕਰਦਾ ਸੀ। ਬੱਚਿਆਂ ਨੂੰ ਵੀ ਪਤਾ ਚਲ ਗਿਆ ਸੀ ਕਿ ਪਹਿਲੇ ਬੋਲ ਤਾਂ …
-
ਹੁਣ ਤਾਂ 25 ਸਾਲ ਤੋਂ ਉੱਤੇ ਸਮਾਂ ਹੋ ਗਿਆ ਸੀ ਕਾਟੀ ਨੂੰ ਮਿਲਿਆਂ , ਉਦੋਂ ਕਾਟੀ ਸਾਡੇ ਘਰ ਮੇਰੀ ਮਾਤਾ ਨਾਲ ਘਰ ਦੇ ਕੰਮਾਂ ਚ ਹੱਥ ਵਟਾਉਣ ਆ ਜਾਇਆ ਕਰਦੀ ਸੀ ! ਮੈਂ ਅੱਠਵੀਂ ਚ ਪੜਦਾ੍ ਸੀ ਤੇ ਕਾਟੀ 10ਵੀਂ ਕਰਕੇ ਹਟਗੀ ਸੀ ਮੈਥੋਂ 2ਕੁ ਸਾਲ ਵੱਡੀ ਸੀ ,ਸਾਡੀ ਗੁਆਂਢਣ ਤੇਜੋ ਚਾਚੀ ਕਾਟੀ ਦੀ ਭੂਆ ਲਗਦੀ ਸੀ, ਛੋਟੀ ਹੁੰਦੀ ਤੋਂ ਇੱਥੇ ਹੀ ਰਹੀ ਸੀ ,ਜਦੋਂ …