“ਵੀਰੇ ਤੁਸੀ ਮੈਨੂੰ ਕਿਸੇ ਦੂਸਰੀ ਸੀਟ ’ਤੇ ਬਿਠਾ ਦਿਉਗੇ ਪਲੀਜ਼” ਆਪਣੇ ਸੀਟ ਉਤੇ ਨਾਲ ਬੈਠੇ ਹਿਜੜੇ ਨੂੰ ਦੇਖਦਿਆਂ ਝਿਜਕਦਿਆਂ ਹੋਇਆਂ ਮਾਨਸੀ ਨੇ ਬੱਸ ਦੇ ਕੰਡਕਟਰ ਨੂੰ ਕਿਹਾ। ਪਰ ਬੱਸ ਵਿਚ ਕੋਈ ਵੀ ਸੀਟ ਖਾਲੀ ਨਾ ਹੋਣ ਕਾਰਣ ਉਹ ਖੜੀ ਹੋ ਗਈ। ਪਲਕ ਝਪਕਦਿਆਂ ਹੀ ਖਾਲੀ ਸੀਟ ਉਤੇ ਕੋਈ ਹੋਰ ਸਵਾਰੀ ਬੈਠ ਗਈ। ਬੱਸ ਵਿਚ ਔਰਤਾਂ ਲਈ ਰਾਖਵੀਆਂ ਸੀਟਾਂ ਹੁੰਦੀਆਂ ਹਨ ਪਰ ਉਸ ਦਿਨ ਕੁਝ …
General
-
-
ਛੇ ਵਜੇ ਤੋਂ ਪਹਿਲਾਂ ਤੁਰਜੀਂ। ਨੇਰਾ੍ ਹੋਏ ਤੋਂ ਬਾਅਦ ਮਰਿਆ ਬੰਦਾ ਮੜੀ੍ਆਂ ਨੀ ਛਡਦਾ ਹੁੰਦਾ। ਸਾਰੇ ਰਾਹ ਕਿਸੇ ਨਾਲ੍ ਗੱਲ ਨਾਂ ਕਰੀਂ ਨਹੀਂ ਤਾਂ ਪਿਉ ਵੀ ਗੱਲਾਂ ਦਾ ਹੁੰਘਾਰਾ ਭਰਨ ਲੱਗ ਜੂ।ਫੁੱਲਾਂ ਵਾਲੀ ਥੈਲੀ ਗਲ੍ ਚ ਪਾ ਕੇ ਰੱਖੀਂ ਰਾਹ ਚ ਕਿਤੇ ਬੈਠੀਂ ਨਾਂ ਕਿਤੇ ਝਪਕੀ ਵੀ ਨਾਂ ਲਈਂਂ।ਅਜਿਹਾ ਕੀਤਿਆਂ ਬਾਪੂ ਨੇ ਵੀ ਸੌਂ ਜਾਣੈਂ।ਫੇਰ ਅੱਖ ਖੁਲਿਆਂ ਉਹਦੇ ਕੋਲੋਂ ਸੁਰਗ ਦਾ ਰਾਹ ਖੁੰਝ ਜੂ।॥ ਬਾਪੂ …
-
ਭਾਰਤ ਦੀ ਸੁਸ਼ਮਿਤਾ ਸੈਨ ਨੇ ਵਿਸ਼ਵ – ਸੁੰਦਰੀ ਚੁਣੇ ਜਾਣ ਉਪਰੰਤ ਕਵਾਰੀ ਹੁੰਦੀਆਂ ਹੀ,ਚੌਵੀ ਸਾਲ ਦੀ ਉਮਰ ਵਿਚ , ਇਕ ਲੜਕੀ ਗੋਦ ਲੈ ਲਈ ਸੀ | ਸਹੇਲੀਆਂ ਨੇ ਰੋਕਿਆ ਸੀ,ਰਿਸ਼ਤੇਦਾਰਾਂ ਨੇ ਮਨ੍ਹਾ ਕਰਦਿਆਂ ਕਿਹਾ ਸੀ, ਪਾਗਲ ਹੋ ਗਈ ਹੈ ? ਜਾਣੂਆਂ ਨੇ ਸੁਚੇਤ ਕੀਤਾ : ਇਵੇ ਤੇਰਾ ਵਿਆਹ ਨਹੀਂ ਹੋਵੇਗਾ , ਕੌਣ ਵਿਆਹ ਕਰੇਗਾ ਤੇਰੇ ਨਾਲ ? ਜੱਜ ਨੇ ਲੜਕੀ ਗੋਦ ਲੈਣ ਦੀ ਕ਼ਾਨੂਨ ਪ੍ਰਵਾਨਗੀ …
-
ਸਮੁੰਦਰ ਦੇ ਕਿਨਾਰੇ ਇਕ ਪਹਾੜੀ ਤੇ ਇਕ ਪਿੰਡ ਵਸਿਆ ਹੋਇਆ ਸੀ | ਇਕ ਵਾਰੀ ਜਦੋ ਸਾਰੇ ਲੋਕ ਥੱਲੇ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ ਤਾ ਇਕ ਬੀਮਾਰ ਵਿਅਕਤੀ ਨੇ ਘਰ ਦੀ ਬਾਰੀ ਵਿੱਚੋ ਵੇਖਿਆ ਕਿ ਭਿਆਨਕ ਸਮੁੰਦਰੀ ਤੂਫ਼ਾਨ ਆ ਰਿਹਾ ਸੀ,ਜਿਸ ਨਾਲ ਖੇਤਾਂ ਵਿਚ ਕੰਮ ਕਰਦੇ ਸਾਰੇ ਲੋਕ ਮਾਰੇ ਜਾਣੇ ਸਨ | ਤੂਫ਼ਾਨ ਕੁਝ ਮਿੰਟਾਂ ਦੀ ਦੂਰੀ ਤੇ ਸੀ | ਉਸ ਨੂੰ ਸੁੱਝ ਨਹੀਂ …
-
-“ਧੜਾਕ! ਧੜਾਕ!!ਧੜਾਕ…..!!!” ਕਾਫ਼ੀ ਜੋਰ ਨਾਲ ਗੇਟ ਇੰਝ ਖੜਕਦਾ ਹੈ ਜਿਵੇਂ ਬੱਦਲ ਭੁੱਖੇ ਸ਼ੇਰ ਵਾਂਗ ਦਹਾੜਦਾ ਹੈ ਤੇ ਬਿਜਲੀ ਭੂਤਰੀ ਦੈਂਤਨੀ ਵਾਂਙ ਕੜਕਦੀ ਹੈ! -“ਵੇ ਜੱਸੀ ਵੇ..! ਸਾਰਾ ਪਾਣੀ ਮੁੱਕ ਗਿਆ ਵੇ..!” ਬੇਬੇ ਦੇ ਕੀਰਨੇ ਵਰਗੇ ਘਾਬਰੇ ਤੇ ਬੁਰੀ ਤਰ੍ਹਾਂ ਪਾਟੇ ਬੋਲਾਂ ਨੇ ਮੇਰੇ ਕੰਨਾਂ ਦੀ ਹਿੱਕ ਪਾੜ ਹੀ ਤਾਂ ਸੁੱਟੀ ਹੈ । “ਟਿਕ ਜਿਆ ਕਰ ਬੀਬੀ,ਟਿਕ ਜਿਆ ਕਰ! ਸਾਰਾ ਖੇਤ ਹੀ ਸੁੱਕਿਆ ਤੇ ਪਾਟਿਆ ਪਿਆ …
-
ਭਾਰਤ ਦੇ ਪ੍ਰਸਿੱਧ ਸਾਹਿਤਕਾਰ ਡਾ. ਰਘੁਬੀਰ ਅਕਸਰ ਹੀ ਫਰਾਂਸ ਜਾਇਆ ਕਰਦੇ ਸਨ ਤੇ ਇੱਕ ਸ਼ਾਹੀ ਪਰਿਵਾਰ ਕੋਲ ਉਹਨੇ ਦੇ ਸ਼ਾਹੀ ਘਰ ਰੁਕਿਆ ਕਰਦੇ ਸਨ, ਉਸ ਸ਼ਾਹੀ ਪਰਿਵਾਰ ਵਿੱਚ ਇੱਕ 12-14 ਸਾਲ ਦੀ ਲੜਕੀ ਸੀ ਜੋ ਡਾ. ਸਾਹਿਬ ਨਾਲ ਬਹੁਤ ਘੁਲ ਮਿਲ ਗਈ ਤੇ ਅਕਸਰ ਹੀ ਡਾ. ਸਾਹਿਬ ਹੀ ਦਿਨ ਬਤਾਇਆ ਕਰਦੀ ਸੀ… ਗੱਲ ਇੱਦਾਂ ਹੋਈ ਕਿ ਇੱਕ ਦਿਨ ਉਸ ਘਰ ਰਹਿੰਦਿਆਂ ਡਾ. ਸਾਹਿਬ ਨੂੰ ਭਾਰਤ …
-
KahaniyanGeneral
ਜੇ ਝੂਠ ਦੇ ਸੰਨਿਆਸ ਵਿਚ ਇਤਨਾ ਸੁਖ ਹੈ ਤਾਂ ਸਾਚੇ ਸੰਨਿਆਸ ਦਾ ਕਿਤਨਾ ਆਨੰਦ ਹੋਵੇਗਾ
by Jasmeet Kaurਇਕ ਰਾਜੇ ਨੇ ਕਿਸੇ ਇਕ ਸੰਨਿਆਸੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ | ਵਜ਼ੀਰ ਨੂੰ ਸੰਨਿਆਸੀਆ ਨਾਲ ਚਿੜ ਸੀ | ਉਸਨੇ ਕਿਹਾ ਹਰ ਗਲੀ ਦੇ ਮੋੜ ਤੇ ਸੰਨਿਆਸੀ ਮਿਲ ਜਾਂਦੇ ਹਨ | ਉਹ ਰਾਜੇ ਦੀ ਮੰਗ ਟਾਲਦਾ ਰਿਹਾ | ਜਦੋਂ ਰਾਜੇ ਨੇ , ਸੰਨਿਆਸੀ ਨੂੰ ਮਿਲਣ ਦੀ ਇੱਛਾ ਦੁਹਰਾਈ ਤਾ ਵਜ਼ੀਰ ਨੇ ਆਪਣੇ ਇਕ ਜਾਣੂ ਨੂੰ , ਸੰਨਿਆਸੀ ਦਾ ਢੋਂਗ ਰਚਣ ਲਈ ਕਿਹਾ ਅਤੇ ਉਸ ਨੂੰ …
-
ਇਕ ਇਸਤਰੀ ਲਾਲ ਬੱਤੀ ਦੀ ਉਲੰਘਣਾ ਕਾਰਨ ਹੋਏ ਚਲਾਨ ਸੰਬੰਧੀ , ਅਦਾਲਤ ਵਿਚ ਪੇਸ਼ ਹੋਈ ਅਤੇ ਅਦਾਲਤ ਵਿਚ ਉਸਨੇ ਜੱਜ ਨੂੰ ਬੇਨਤੀ ਕੀਤੀ ਕਿ ਉਹ ਇਕ ਸਕੂਲ ਵਿਚ ਅਧਿਆਪਕਾ ਹੈ , ਸੋ ਉਸਦੇ ਚਲਾਨ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਤਾਂ ਕਿ ਉਹ ਸਕੂਲ ਹਾਜ਼ਰ ਹੋਕੇ ਵਿਦਿਆਰਥੀਆਂ ਨੂੰ ਪੜਾ ਸਕੇ| ਜਦੋਂ ਜੱਜ ਨੂੰ ਉਸਦੇ ਸਕੂਲ ਅਧਿਆਪਕਾ ਹੋਣ ਦਾ ਪਤਾ ਲੱਗਿਆ ਤਾਂ ਜੱਜ ਦੀਆਂ ਅੱਖਾਂ ਵਿਚ ਚਮਕ …
-
ਨੈਪੋਲੀਅਨ ਨੇ ਜਦੋਂ ਕਿਸੇ ਛਾਉਣੀ ਵਿਚ ਜਾਣਾ ਹੁੰਦਾ ਸੀ ਤਾਂ ਉਹ ਪਹਿਲਾਂ , ਆਪਣੇ ਵਸੀਲਿਆਂ ਨਾਲ , ਕਿਸੇ ਇਕ ਬਹਾਦਰ ਫੌਜੀ ਬਾਰੇ , ਉਸ ਦੇ ਜਨਮ ਸਥਾਨ ਉਸ ਦੇ ਮਾਪਿਆਂ , ਪਰਿਵਾਰ , ਉਸ ਵੱਲੋਂ ਲੜੀਆਂ ਲੜਾਈਆਂ , ਜਿੱਤੇ ਇਨਾਮਾਂ ਆਦਿ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਂਦਾ ਸੀ। ਜਦੋਂ ਉਹ ਛਾਉਣੀ ਵਿਚ ਪਰੇਡ ਦੀ ਸਲਾਮੀ ਲੈਂਦਾ ਸੀ ਤਾਂ ਉਸ ਫੌਜੀ ਦੇ ਕੋਲ ਜਾਕੇ ਕਹਿੰਦਾ ਸੀ …
-
ਇਕ ਆਦਮੀ ਨੇ ਪ੍ਰਸਿੱਧ ਯੂਨਾਨੀ ਫਿਲਾਸਫਰ ਸੁਕਰਾਤ ਨੂੰ ਕਿਹਾ : ਤੁਹਾਨੂੰ ਪਤਾ ਹੈ ਤੁਹਾਡੇ ਇਕ ਸ਼ਗਿਰਦ ਨੇ ਕੀ ਕੀਤਾ ਹੈ ? ਸੁਣ ਕੇ ਸੁਕਰਾਤ ਨੇ ਪੁੱਛਿਆ: ਪਹਿਲਾ ਇਹ ਦੱਸ, ਜੋ ਤੂੰ ਕਹਿਣ ਲੱਗਿਆ ਹੈਂ, ਉਹ ਪੂਰਨ ਭਾਂਤ ਸਹੀ ਅਤੇ ਸੱਚ ਹੈਂ ?ਉਸਨੇ ਕਿਹਾ : ਮੈਂ ਕੇਵਲ ਸੁਣਿਆ ਹੈਂ , ਪਤਾ ਨਹੀਂ ਸੱਚ ਹੈਂ ਕਿ ਝੂਠ ਹੈਂ । ਸੁਕਰਾਤ ਨੇ ਪੁੱਛਿਆ : ਜੋ ਦੱਸਣ ਲੱਗਿਆ ਹੈਂ …
-
ਪੁਰਾਣੇ ਜਮਾਨੇ ਦੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਸੇਠ ਰਹਿੰਦਾ ਸੀ। ਉਸਦਾ ਨਾਮ ਨਾਥੂਲਾਲ ਸੀ। ਉਹ ਜਦੋਂ ਵੀ ਬਜ਼ਾਰ ਜ਼ਾ ਪਿੰਡ ਵਿੱਚੋਂ ਲੰਗਦਾ ਤਾਂ ਲੋਕ ਉਸਨੂੰ ਸਲਾਮ ਕਰਦੇ, ਉਹ ਅੱਗੋਂ ਜਵਾਬ ਵਿੱਚ ਆਪਣਾ ਸਿਰ ਹਿਲਾ ਦਿੰਦਾ ਅਤੇ ਹੌਲੀ ਜਹੀ ਕਹਿੰਦਾ ” ਘਰ ਜਾਕੇ ਕਹਿ ਦਵਾਗਾ।” ਇਕ ਵਾਰ ਇਕ ਜਾਨ ਪਹਿਚਾਣ ਵਾਲੇ ਨੇ ਸੇਠ ਨੂੰ ਇਹ ਕਹਿੰਦੇ ਸੁਣ ਲਿਆ। ਤਾਂ ਉਸਤੋਂ ਰਿਹਾ ਨਾ ਗਿਆ ਤੇ …
-
ਇੱਕ ਪ੍ਰੀਤੀ ਭੋਜ ਵਿਚ ਸਾਰਿਆਂ ਦਾ ਧਿਆਨ ਕੇਂਦਰ ਬਣੀ ਇੱਕ ਸੁੰਦਰ ਇਸਤਰੀ ਨੇ ਸੋਹਣੇ ਮੋਤੀਆਂ ਦਾ ਹਾਰ ਪਾਇਆ ਹੋਇਆ ਸੀ | ਸਾੜੇ-ਈਰਖਾ ਦਾ ਸ਼ਿਕਾਰ ਵਿਅਕਤੀ, ਸ਼ਾਂਤ ਨਹੀਂ ਰਹਿ ਸਕਦਾ | ਇੱਕ ਹੋਰ ਆਪਣੇ ਖ਼ਾਨਦਾਨ ਦਾ ਮਾਣ ਕਰਨ ਵਾਲੀ , ਸਾੜੇ ਦਾ ਸ਼ਿਕਾਰ ਇਸਤਰੀ, ਆਪਣੇ ਸੀਟ ਤੋਂ ਉੱਠ ਕੇ , ਉਸ ਕੋਲ ਆਈ, ਅਤੇ ਸਾਰਿਆ ਨੂੰ ਸੁਣਾ ਕੇ ਕਿਹਾ : ਮੈਡਮ , ਮੋਤੀ ਬਹੁਤ ਸੋਹਣੇ ਹਨ …