….ਮਨਸਾ ਸਿੰਘ ਕਈ ਦਿਨਾਂ ਤੋਂ ਪੁਲੀਸ ਚੌਂਕੀ ਦੇ ਗੇੜੇ ਕੱਢ ਰਿਹਾ ਸੀ। ਕਦੇ ਥਾਣੇ ਦਾਰ ਨਾ ਹੁੰਦਾ, ਤੇ ਕਦੀ ਕੋਠੀ ਵਾਲਾ ਸਰਦਾਰ ਨਾ ਪਹੁੰਚਿਆ ਹੁੰਦਾ, ਜਿਸ ਦੀ ਕੋਠੀ ਦੀ ਡਿਸਟੈਂਪਰ ਦਾ ਠੇਕਾ ਉਹਨੇ ਦੋ ਮਹੀਨੇ ਪਹਿਲਾਂ ਲਿਆ ਸੀ। ਪਰ ਸਰਦਾਰ ਸੀ, ਕਿ ਪੈਸੇ ਦੇ ਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਆਖਰ ਇਕ ਦਿਨ ਸਬੱਬ ਨਾਲ ਤਿੰਨੇ ਚੌਕੀ ਤੇ ਇਕੱਠੇ ਹੋ ਗਏ। ਥਾਣੇਦਾਰ ਨੇ …
General
-
-
ਇੱਕ ਤਾਰਾ ਵਜਾਉਂਦਾ ਉਹ ਇੱਕ ਦਰ ਤੋਂ ਦੂਜੇ ਦਰ ਲੜੀਵਾਰ ਤੁਰਿਆ ਜਾਂਦਾ।ਕਿਸੇ ਦਰ ਤੋਂ ਉਸਨੂੰ ਭਿਖਿਆ ਮਿਲ ਜਾਂਦੀ, ਕਿਸੇ ਦਰ ਤੋਂ ਸੱਖਣਾ ਹੀ ਲੰਘਣਾ ਪੈਂਦਾ। ਉਸ ਨੂੰ ਸਾਰੇ ਹੀ ਜਾਣਦੇ ਸਨ। ਉਹ ਅੱਜ ਤੋਂ ਹੀ ਨਹੀਂ ਲੰਮੀ-ਉਮਰ ਤੋਂ ਇੱਕ ਤਾਰਾ ਵਜਾਉਂਦਾ ਆ ਰਿਹਾ ਸੀ। ਉਸਦੇ ਗਲੇ ਵਿੱਚ ਅਜਿਹਾ ਦਰਦ ਸੀ ਜਦ ਉਹ ਗਾਉਂਦਾ ਤਾਂ ਆਪ ਮੁਹਾਰੇ ਲੋਕਾਂ ਦੇ ਮਨਾਂ `ਚ ਉਸ ਲਈ ਤਰਸ ਆ ਜਾਂਦਾ। …
-
ਉਹ ਦੁਰਾਹੇ ਤੇ ਖੜਾ ਸੀ..ਇਕ ਰਾਹ ਉਸਦੇ ਸੱਜੇ ਜਾਂਦਾ ਸੀ ਤੇ ਦੂਜਾ ਖੱਬੇ। ਸਾਹਮਣੇ ਦੂਰ ਬਹੁਤ ਦੂਰ ਉਹਦੀ ਮੰਜ਼ਿਲ ਸੀ। ਉਸਨੇ ਫੈਸਲਾ ਕਰਨਾ ਸੀ ਕਿ ਉਹ ਸੱਜੇ ਤੁਰੇ ਜਾਂ ਖੱਬੇ? ਸੱਜਾ ਰਾਹ ਸਾਵਾ- ਪੱਧਰਾ ਸੀ। ਦੋਹੀਂ ਪਾਸੀਂ ਬਾਗ-ਬਗੀਚੇ ਉੱਚੀਆਂ ਤੇ ਮਨਮੋਹਨੀਆਂ ਇਮਾਰਤਾਂ, ਸੁੰਦਰ ਔਰਤਾਂ ਦੇ ਸੁੰਦਰ ਹਾਸੇ, ਫਰਰ ਫਰਰ ਉਡਦੀਆਂ ਕਾਰਾਂ, ਸ਼ਾਹ ਬੱਘੀਆਂ ਚਾਂਦੀ ਦੀ ਛਣਕਾਰ। ਖੱਬਾ ਰਾਹ, ਉਘੜ-ਦੁਘੜਾ, ਉੱਚਾ-ਨੀਵਾਂ ਟੇਢਾ, ਟੋਏ-ਟਿੱਬੇ, ਖਾਈਆਂ-ਖੱਭੇ, ਭਿਆਨਕਖੱਡਾਂ, ਹਰ …
-
ਰਾਮੂ ਮਿਹਨਤੀ ਖੇਤ-ਕਾਮਾ ਸੀ। ਉਹ ਇਕ ਜ਼ਿੰਮੀਦਾਰ ਕੋਲ ਮਜ਼ਦੂਰੀ ਕਰਦਾ ਸੀ। ਜਦੋਂ ਉਹ ਸਾਲ ਤੋਂ ਬਾਅਦ ਜ਼ਿਮੀਦਾਰ ਤੋਂ ਮਜ਼ਦੂਰੀ ਲੈਣ ਗਿਆ ਤਾਂ ਉਸਨੇ ਅੱਖਾਂ ਕੱਢ ਕੇ ਕਿਹਾ- ਮਜ਼ਦੂਰੀ…ਮੈਂ ਤਾਂ ਅੱਜ ਤੱਕ ਕਿਸੇ ਨੂੰ ਮਜ਼ਦੂਰੀ ਨਹੀਂ ਦਿੱਤੀ। ਰਾਮੂ ਨੇ ਕਿਹਾ- ਮੈਂ ਤਾਂ ਅੱਜ ਤੱਕ ਆਪਣੀ ਮਜ਼ਦੂਰੀ ਕਿਸੇ ਕੋਲ ਛੱਡੀ ਨਹੀਂ..ਮੈਂ ਤਾਂ ਮਜ਼ਦੂਰੀ ਲੈ ਕੇ ਹੀ ਰਹਾਂਗਾ। ਜ਼ਿੰਮੀਦਾਰ ਅੱਗ ਭਬੂਲਾ ਹੋ ਗਿਆ- ਜੇ ਜਿਆਦਾ ਗੱਲਾਂ ਕੀਤੀਆਂ ਤਾਂ …
-
ਬੱਸ ਖਚਾ ਖਚ ਭਰੀ ਹੋਈ ਸੀ। ਕੰਡਕਟਰ ਪੈਸੇ ਲੈ ਲੈ ਹੋਰ ਸਵਾਰੀਆਂ ਅੰਦਰ ਧੱਕੀ ਜਾ ਰਿਹਾ ਸੀ ਤੇ ਕਹੀ ਜਾ ਰਹਾ ਸੀ, “ਉਏ ਅਗੇ ਹੋ ਜੋ ਨੇੜੇ-2 ਬਥੇਰਾ ਵਿਹੜਾ ਪਿਆ ਹੈ। ਅਗਲੇ ਅੱਡੇ ਤੱਕ ਹੀ ਕਿਸੇ ਸਵਾਰੀ ਨੂੰ ਟਿਕਟ ਨਹੀਂ ਸੀ ਦੇ ਰਿਹਾ ਤੇ ਜਿਆਦਾ ਸਵਾਰੀਆਂ ਅਗਲੇ ਅੱਗੇ ਦੀਆਂ ਹੀ ਸਨ। ਕਈ ਸਵਾਰੀਆਂ ਘੁਸਰ ਮੁਸਰ ਕਰ ਰਹੀਆਂ ਸਨ ਕਿ ਨਵੀਂ ਲੱਗੀ ਐਮਰਜੈਂਸੀ ਦਾ ਇਸਤੇ ਤਾਂ …
-
ਵੇਖਦਿਆਂ ਵੇਖਦਿਆਂ ਹੀ ਦੁਰਘਟਨਾ ਹੋ ਗਈ ਸੀ। ਜਖਮੀ ਭਈਏ ਨੂੰ ਲੋਕਾਂ ਨੇ ਹੱਥੋ ਹੱਥੀਂ ਸਾਂਭ ਲਿਆ ਸੀ। ਅੱਧ ਨੰਗਾ ਭਈਆ ਖੜਾ ਹੋ ਕੇ ਆਪਣੇ ਪਿੰਡੇ ਖੁੰਡੇ ਰਿਕਸ਼ੇ ਵੱਲ ਵੇਖ ਰਿਹਾ ਸੀ। ਭੀੜ ਵਿੱਚੋਂ ਕਿਸੇ ਨੇ ਦਿਲਾਸਾ ਦਿੱਤਾ- ਰਿਕਸ਼ੇ ਦਾ ਕੋਈ ਨੀ ਤੇਰੀ ਜਾਨ ਬਚ ਗਈ। ਹਾਂ; ਭਈਏ ਨੇ ਹੌਸਲੇ ਨਾਲ ਕਿਹਾ ਸੀ। ਜਿਉਂ ਹੀ ਭਈਏ ਦੀ ਨਜ਼ਰ ਆਪਣੇ ਪਾਟੇ ਕੱਪੜਿਆਂ ਤੇ ਪਈ ਤਾਂ ਉਸਦੀ ਧਾਅ …
-
ਪੋਹ ਦੀ ਠੰਡੀ ਸੀਤ ਰਾਤ, ਬੈਠੇ 2 ਜਿਸਮ ਨੂੰ ਸੁੰਨ ਚੜ੍ਹ ਰਿਹਾ ਹੈ। ਅੱਜ ਇਹ ਨਿਸਚਾ ਕਰ ਕੇ ਬੈਠੀ ਹਾਂ ਕਿ ਕਈਆਂ ਦਿਨਾਂ ਤੋਂ ਚਲੀ ਆ ਰਹੀ ਅਧੂਰੀ ਕਹਾਣੀ ਪੂਰੀ ਕਰਨੀ ਹੈ। ਪਰ ਬੈਠਿਆਂ ਚਾਰ ਘੰਟੇ ਤੋਂ ਵੀ ਵੱਧ ਸਮਾਂ ਬੀਤ ਚੱਲਿਆ ਹੈ। ਅਜੇ ਤੱਕ ਇਕ ਹਰਫ ਵੀ ਅੱਗੇ ਨਹੀਂ ਲਿਖਿਆ ਗਿਆ, ਨਜ਼ਰ ਸਾਹਮਣੇ ਪਏ ਕੋਰੇ ਕਾਗਜ਼ਾਂ ਤੇ ਗੱਡੀ ਪਈ ਹੈ। ਮੇਰੀ ਕਹਾਣੀ ਦੀ ਨਾਇਕਾ …
-
ਅੱਜ ਉਸਨੇ ਨਾਨਕ ਸਿੰਘ ਦਾ ਨਾਵਲ ‘ਇਕ ਮਿਆਨ ਦੋ ਤਲਵਾਰਾਂ” ਇੱਕੋ ਬੈਠਕ ਵਿਚ ਪੜ ਲਿਆ ਸੀ। ਸ਼ਾਮੀਂ ਚਾਹ ਪੀਂਦਿਆਂ ਉਸ ਨੇ ਕਿਹਾ, “ਮੈਂ ਵੀ ਇਨਕਲਾਬੀ ਬਣ ਜਾਣਾ ਹੈ। ਉਸਦੇ ਲੋਕ ਪੱਖੀ ਪਤੀ ਨੇ ਮੁਸਕਾਂਦਿਆਂ ਉਹਦੇ ਵੱਲ ਦੇਖਿਆ- ਅੱਜ ਉਹ ਵਧੇਰੇ ਦਿੜ ਤੇ ਸਾਹਸੀ ਜਾਪਦੀ ਸੀ। ਰਾਤੀਂ ਦੋਹਾਂ ਖਾਣਾ ਖਾਧਾ ਤੇ ਸੌਂ ਗਏ। ਕੁਝ ਚਿਰ ਬਾਅਦ ਉਨ੍ਹਾਂ ਦਾ ਛੋਟਾ ਬੱਚਾ ਰੋਣ ਲੱਗ ਗਿਆ। ਉਹ ਉਠੀ ਤੇ …
-
ਪੁਲਸੀਏ ਦਸਤੇ ਨੇ ਮਾਸਟਰ ਗੁਰਦਿਆਲ ਸਿੰਘ ਨੂੰ ਵੱਡੇ ਥਾਣੇਦਾਰ ਦੇ ਪੇਸ਼ ਕੀਤਾ ਕਿਉਂਕਿ ਉਸ ਨੇ ਰਾਤ ਕੰਮੀਆਂ ਦੀ ਬੰਤੋ ਨਾਲ ਜ਼ਬਰਦਸਤੀ ਕਰਨ ਲੱਗੇ ਸ਼ਰਾਬੀ ਸਿਪਾਹੀ ਦੇ ਹੱਡ ਭੰਨ ਦਿੱਤੇ ਸਨ। “ਸਾਲਿਆ, ਹਰਾਮੀਆ! ਤੈਨੂੰ ਪਤਾ ਸਿਪਾਹੀਆਂ ਤੇ ਹੱਥ ਚੱਕਣ ਵਾਲੇ ਦੀ ਅਸੀਂ ਮਾਂ ਦੀ’…ਥਾਣੇਦਾਰ ਦੀ ਗਰਜ਼ ਵਿਚ ਹੀ ਰਹਿ ਗਈ, ਜਿਉਂ ਹੀ ਉਸ ਨੇ ਮਾਸਟਰ ਦੀਆਂ ਅੱਗ ਵਰਸਾ ਰਹੀਆਂ ਅੱਖਾਂ ਵਲ ਦੇਖਿਆ ਤੇ ਬਾਹਰ ਆ ਕੇ …
-
ਇਕ ਆਦਮੀ ਦੇ ਘਰ ਭਾਂਡਿਆਂ ਦੀ ਚੋਰੀ ਹੋ ਗਈ ਪਰ ਉਸ ਨੇ ਥਾਣੇ ਰਿਪੋਰਟ ਨਾ ਲਿਖਵਾਈ। ਉਸ ਆਦਮੀ ਦੇ ਗੁਆਂਢੀ ਨੇ ਉਹਦੀ ਚੋਰੀ ਦੀ ਰਿਪੋਰਟ ਥਾਣੇ ਲਿਖਾ ਦਿੱਤੀ। ਚੋਰੀ ਦੀ ਪੜਤਾਲ ਲਈ ਦੋ ਸਿਪਾਹੀ ਤੇ ਇਕ ਥਾਣੇਦਾਰ ਮੌਕੇ ਤੇ ਆਏ। ਥਾਣੇਦਾਰ ਨੇ ਘਰ ਵਾਲੇ ਨੂੰ ਪੁੱਛਿਆ, “ਤੇਰਾ ਕੀ ਕੀ ਨੁਕਸਾਨ ਹੈ ਬਈ?” ਆਦਮੀ ਨੇ ਉੱਤਰ ਦਿੱਤਾ, “ਜੀ, ਮੇਰੇ ਭਾਂਡੇ ਚੋਰੀ ਹੋ ਗਏ ਹਨ। ‘‘ਤੇਰੇ ਕਿੰਨੇ …
-
ਇਕ ਪੁਲੀਸ ਵਾਲਾ ਜਦੋਂ ਕਈ ਮੁੱਕੇ ਥੱਪੜ ਮਾਰ ਹਟਿਆ ਤਾਂ ਦੂਜਾ ਕੁਕਿਆ‘‘ਸੱਚ ਸੱਚ ਦੱਸ ਓਇ ਅੱਜ ਤੱਕ ਕਿੰਨਿਆਂ ਦੀਆਂ ਜੇਬਾਂ ਕੱਟੀਆਂ ਨੇ….? ਭੈਣ…ਦਿਆ ਤੈਨੂੰ ਪਤਾ ਨੀ ਸੀ ਅੱਗੇ ਭਨੋਈਏ ਵੀ ਬੈਠੇ ਨੇ…” ਗਾਲਾਂ ਕੱਢਦੇ ਪੁਲੀਸ ਵਾਲੇ ਨੇ ਉਸ ਦੀਆਂ ਸਾਰੀਆਂ ਜੇਬਾਂ ਫਰੋਲ ਸੁੱਟੀਆਂ। ਪਹਿਲਾ ਪੁਲੀਸ ਵਾਲਾ ਫੇਰ ਕੁੱਟਣ ਲੱਗ ਪਿਆ। ਉਸ ਦੀਆਂ ਜੇਬਾਂ ਵਿੱਚੋਂ ਨਿਕਲਿਆ ਮਾਲ ਆਪਣੀ ਜੇਬ ਵਿਚ ਤੁਰਦਾ ਦੂਜਾ ਪੁਲੀਸ ਵਾਲਾ ਬੋਲਿਆ “ਚੱਲ …
-
“ਵਾਹ ਭਾਈ ਵਾਹ! ਕਮਾਲ ਕਰ ਦਿੱਤੀ ਅਮਰ ਸਿੰਘ ਨੇ ਤਾਂ। ‘‘ਲੱਖਾਂ ਦਾ ਨੁਕਸਾਨ ਹੋਣ ਤੋਂ ਬਚਾ ਲਿਆ! ਸ਼ਾਬਾਸ਼ੇ!!“ ਇਸੇ ਲਈ ਕਹਿੰਦੇ ਹਨ ਪਈ ਫੌਜੀ, ਫੌਜੀ ਹੀ ਹੁੰਦਾ ਹੈ। ਜੇਕਰ ਕੋਈ ਹੋਰ ਹੁੰਦਾ ਤਾਂ ਡਰਦਾ ਬਿਰਕਦਾ ਨਾ। ਪਰ ਜੱਟ ਦੇ ਪੁੱਤ ਨੇ ਬੰਨ੍ਹਕੇ ਨਿਸ਼ਾਨਾ ਮਾਰਿਆ, ਜੋ ਚੋਰ ਜ਼ਖਮੀ ਹੋ ਕੇ ਨਸ ਗਿਆ। “ਉਹ ਜੀ ਨਾਲ ਦੇ ਨੇੜੇ ਚੁੱਕ ਕੇ ਲੈ ਗਏ? ਨਹੀਂ ਤਾਂ ਅਮਰ ਸਿੰਘ ਨੇ …