ਅੱਜ ਦਾ ਖੋਲਾ ਕਦੇ ਸਰਦਾਰਾਂ ਦਾ ਘਰ ਵਜਦਾ ਸੀ। ਸੌ ਕਿੱਲੇ ਜ਼ਮੀਨ ਦੋ ਮੋਘਿਆਂ ਉੱਤੇ ਪੈਂਦੀ ਸੀ ਅਤੇ ਦੂਹਰੀਆਂ ਹਵੇਲੀਆਂ ਵਿੱਚ ਪਰਿਵਾਰ ਘੁੱਗ ਵਸਦਾ ਸੀ। ਘਰ ਵਿੱਚ ਉਹ ਸਭ ਚੀਜਾਂ ਹਾਜ਼ਰ ਸਨ ਜੋ ਉਸ ਸਮੇਂ ਚੰਗੇ ਘਰਾਂ ਵਿੱਚ ਹੋਣੀਆਂ ਜਰੂਰੀ ਸਮਝੀਆਂ ਜਾਂਦੀਆਂ ਸਨ। ਘਰ ਦੀ ਤਬਾਹੀ ਉਸ ਦਿਨ ਤੋਂ ਹੀ ਆਰੰਭ ਹੋ ਗਈ ਸੀ ਜਦ ਘਰ ਦੀ ਸੱਜ ਵਿਆਹੀ ਨੂੰਹ ਇੱਕ ਮਹੀਨੇ ਦੇ ਅੰਦਰ ਹੀ …
General
-
-
ਵਜੀਰ ਸਾਹਿਬ ਦੀ ਵਜੀਰੀ ਤਾਂ ਭਾਵੇਂ ਦੋ ਸਾਲ ਹੀ ਚੱਲੀ ਸੀ ਪਰ ਉਨ੍ਹਾਂ ਦੀ ਕੋਠੀ ਨੂੰ ਵੇਖਕੇ ਤਾਂ ਮੂੰਹ ਅੱਡਿਆ ਹੀ ਰਹਿ ਜਾਂਦਾ ਸੀ। ਕੋਠੀ ਦੇ ਇੱਕ ਪਾਸੇ ਸੰਗਮਰਮਰ ਨਾਲ ਬਣਿਆ ਸਵਿਮਿੰਗ ਪੂਲ ਸੀ ਅਤੇ ਦੂਜੇ ਪਾਸੇ ਬਾਹਰਲੇ ਘਾਹ ਦੇ ਹਰੇ ਲਾਅਨ ਸਨ। ਸਾਰਾ ਚੁਗਿਰਦਾ ਫਲਾਂ, ਫੁੱਲਾਂ ਅਤੇ ਪੌਦਿਆਂ ਨਾਲ ਮਹਿਕ ਰਿਹਾ ਸੀ। ਕੋਠੀ ਵਿੱਚ ਅਣਗਿਣਤ ਕਮਰੇ ਸਨ ਅਤੇ ਹਰ ਕਮਰੇ ਦਾ ਫਰਸ਼ ਸੁੰਦਰ ਗਲੀਚਿਆਂ …
-
ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਉੱਤਰ ਕੇ ਕੀਮਤੀ ਸਾੜੀ ਵਿੱਚ ਸਜੀ ਜਨਾਨੀ, ਬਾਹਰ ਖੜ੍ਹੀ ਟੈਕਸੀ ਵੱਲ ਵਧ ਰਹੀ ਸੀ। ਟੈਕਸੀ ਵਿੱਚ ਬੈਠੇ ਡਰਾਇਵਰਾਂ ਨੇ ਉਸ ਨੂੰ ਦੂਰੋਂ ਆਉਂਦੀ ਨੂੰ ਪਹਿਲਾਂ ਹੀ ਵੇਖ ਲਿਆ ਸੀ ਕਿ ਇਹ ਉਹੀ ਚੁਸਤ ਚਲਾਕ ਔਰਤ ਏ ਜੋ ਸਾਰੇ ਰਾਹ ਬੋਲਕੇ ਸਿਰ ਤਾਂ ਖਾਂਦੀ ਹੀ ਏ ਨਾਲ ਪੈਸੇ ਵੀ ਘੱਟ ਸੁੱਟ ਕੇ ਟੂਰ ਜਾਂਦੀ ਏ। ‘ਕਨਾਟ ਪਲੇਸ ਪਲੀਜ਼।” ਡਰਾਇਵਰ ਨੇ …
-
ਕੰਵਲ ਕਾਲਜ ਵਿੱਚ ਪੜ੍ਹਦੀ ਸੀ। ਕੁਝ ਦਿਨਾਂ ਤੋ. ਉਹ ਘਰ ਲੇਟ ਪੁੱਜ ਰਹੀ ਸੀ। ਪਿਤਾ ਸਭ ਕੁਝ ਜਾਣਦਾ ਸੀ। ਉਸ ਨੇ ਆਸੇ ਪਾਸੇ ਤੋਂ ਪੂਰੀ ਜਾਣਕਾਰੀ ਹਾਸਲ ਕਰ ਲਈ ਸੀ। ਉਹ ਆਪਣੀ ਬੇਟੀ ਦਾ ਰਾਹ ਬਦਲਣਾ ਚਾਹੁੰਦਾ ਸੀ, ਪਰ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਗੱਲ ਕਿਸ ਤਰ੍ਹਾਂ ਆਰੰਭ ਕੀਤੀ ਜਾਵੇ। ਉਸ ਨੂੰ ਇਹ ਵੀ ਡਰ ਸੀ ਕਿ ਗੱਲ ਕਿਤੇ ਪੁੱਠੇ ਪਾਸੇ ਨੂੰ …
-
ਸ਼ਹਿਰ ਦੇ ਅੱਤ ਸੁੰਦਰ ਅਤੇ ਮਹਿੰਗੇ ਮੈਰਿਜ ਪੈਲੇਸ ਵਿੱਚ ਇੱਕ ਬਹੁਤ ਵੱਡੇ ਸਿਆਸੀ ਸਰਦਾਰ ਦੇ ਕਾਕਾ ਜੀ ਦੀ ਸ਼ਾਦੀ ਦਾ ਸਮਾਗਮ ਚਲ ਰਿਹਾ ਸੀ। ਸ਼ਰਾਬ ਦੇ ਦੌਰ ਚੱਲ ਰਹੇ ਸਨ ਅਤੇ ਅੱਧ ਨੰਗੀਆਂ ਕੁੜੀਆਂ ਲੱਚਰ ਗੀਤਾਂ ਦੀ ਔਰਕੈਸਟਰਾ ਧੁੰਨਾ ਉੱਤੇ ਨੱਚ ਰਹੀਆਂ ਸਨ। ਸ਼ਰਾਬ ਦੇ ਰੱਜੇ ਨੌਜਵਾਨ ਉੱਚੀ ਸਟੇਜ ਦੇ ਨੀਵੇਂ ਫਰਸ਼ ਉੱਤੇ ਭੰਗੜਾ ਪਾ ਰਹੇ ਸਨ। ਕਾਮਿਕ ਗੀਤਾਂ ਉੱਤੇ ਕੁੜੀਆਂ ਸਰੀਰਕ ਹਰਕਤਾਂ ਨਾਲ ਕਹਿਰ …
-
ਪਿਛਲੇ ਸਾਲ ਦੇਸ਼ ਵਿਚ ਬਹੁਤ ਸਰਦੀ ਪਈ ਤੇ ਕਈ ਦਿਨ ਲਗਾਤਾਰ ਧੁੰਦ ਪੈਣ ਕਰਕੇ ਸੂਰਜ ਦੇਵਤਾ ਨੇ ਲੋਕਾਂ ਨੂੰ ਮੂੰਹ ਨਹੀਂ ਦਿਖਾਇਆ ਸੀ। ਫੁੱਟ ਪਾਥਾਂ ਤੇ ਰਹਿਣ ਵਾਲੇ ਗਰੀਬ ਲੋਕ ਸਰਦੀ ਦਾ ਸ਼ਿਕਾਰ ਹੋ ਗਏ ਸਨ ਕਿੰਨੇ ਦਿਨਾਂ ਤੋਂ ਰੇਡੀਓ ਵਿਚ ਠੰਢ ਨਾਲ ਮਰਨ ਵਾਲੇ ਲੋਕਾਂ ਦੀਆਂ ਵੱਖੋ ਵੱਖਰੇ ਥਾਵਾਂ ਤੋਂ ਖਬਰਾਂ ਆ ਰਹੀਆਂ ਸਨ। ਮੇਰੇ ਪਿੰਡ ਦਾ ਲਾਲੂ ਫਕੀਰ ਕਿੰਨੇ ਦਿਨਾਂ ਤੋਂ ਠੰਢ ਲੱਗ …
-
ਸੇਠ ਧਰਮ ਚੰਦ ਦੇ ਪੁੱਤਰ ਦੀ ਸੇਹਰਾਬੰਦੀ ਹੋ ਰਹੀ ਸੀ। ਸਾਰੇ ਦੋਸਤ ਰਿਸ਼ਤੇਦਾਰ ਮੁੰਡੇ ਦੇ ਗਲ ਵਿਚ ਨੋਟਾਂ ਦੇ ਹਾਰ ਪਾ ਕੇ ਫੋਟੋ ਖਿਚਵਾਈ ਜਾ ਰਹੇ ਸਨ। ਹਾਰਾਂ ਦੇ ਨਾਲ ਮੁੰਡੇ ਦਾ ਗਲ ਤੂਸੜਿਆ ਪਿਆ ਸੀ, ਜਿਸਨੂੰ ਦੇਖ ਕੇ ਲਗਦਾ ਸੀ ਜਿਵੇਂ ਉਹ ਲਾੜਾ ਨਹੀਂ ਕੋਈ ਨੋਟ ਚੁਕਣ ਵਾਲਾ ਕੁਲੀ ਸੀ। ਏਨੇ ਵਿਚ ਨਾਈ ਉੱਠ ਕੇ ਬੋਲਿਆ, “ਨਾਨਕੇ ਘਰ ਦਾ ਤਮੋਲ ਪੰਜ ਸੌ ਇਕ ਰੁਪਏ। …
-
ਗੱਜਣ ਸਿੰਘ ਮਿੰਨੀ ਬੱਸ ਤੋਂ ਉੱਤਰ ਕੇ ਆਪਣੇ ਘਰ ਨੂੰ ਜਾ ਰਿਹਾ ਸੀ। ਉਸ ਨੂੰ ਦਾਨਾ ਮੰਡੀ ਵਿੱਚ ਕਈ ਖੱਜਲ ਖੁਆਰੀਆਂ ਝੱਲਣੀਆਂ ਪਈਆਂ ਸਨ ਅਤੇ ਪਿੰਡ ਦੇ ਕਈ ਘਰਾਂ ਦੇ ਦੁੱਖ ਸੁੱਖ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ ਸੀ। ਉਹ ਖੁਸ਼ ਸੀ ਕਿਉਂਕਿ ਉਹ ਖਾਲੀ ਹੱਥ ਨਹੀਂ ਮੁੜਿਆ ਸੀ। ਉਸ ਦਾ ਝੋਲਾ ਨੋਟਾਂ ਨਾਲ ਭੁੰਨਿਆ ਹੋਇਆ ਸੀ। ਉਸ ਨੂੰ ਆਸ ਸੀ ਕਿ ਇੱਕ ਜਾਂ ਦੋ …
-
“ਮਨਿੰਦਰ ਜੀ! (ਸ਼ਰਾਰਤੀ ਲਹਿਜੇ ’ਚ) ਹਰਜੀਤ ਅੱਜ ਦਫਤਰ ਨਹੀਂ ਆਇਆ?? ਕਿਉਂ??? ਕੰਮ ਸੀ? ‘‘ਆਇਐ…ਪਰ ਹੁਣ ਪਤਾ ਨਹੀਂ ਕਿੱਥੇ ਹੈ’’ ਤੇ ਉਸ ਦੀਆਂ ਉਂਗਲਾਂ ਫਿਰ ਟਾਈਪ ਤੇ ਨੱਚਣ ਲੱਗੀਆਂ….. “ਮੇਰਾ ਇੱਕ ਮੈਸੇਜ ਕਨਵੇਅ ਕਰ ਦੇਣਾ ਕਿ ਉਹ ਸ਼ਾਮ ਨੂੰ ਮੈਨੂੰ ਜ਼ਰੂਰ ਮਿਲੇ ਮਨਿੰਦਰ ਦੇ ਕੋਲ ਨੂੰ ਹੁੰਦਿਆਂ ਓਸਨੇ ਕਿਹਾ। ਸਰਦਾਰ ਜੀ! (ਗੁੱਸੇ ਭਰੇ ਅੰਦਾਜ਼ `ਚ) “ਅੱਜ ਤੇ ਮੈਂ ਤੁਹਾਡਾ ਇਹ ਸੰਦੇਸ਼ਾ ਲਾ ਦੇਵਾਂਗੀ ਪਰ ਅੱਗੋਂ ਲਈ …
-
ਭਰਪੂਰ ਸਿੰਘ ਕਨੇਡੀਅਨ ਅੰਦਰੋਂ, ਬਾਹਰੋਂ ਭਰਪੂਰ ਸੀ। ਉਹ ਅਤੇ ਉਸ ਦੀ ਪਤਨੀ ਜਦ ਵੀ ਕਨੇਡਾ ਤੋਂ ਪੰਜਾਬ ਗੇੜਾ ਮਾਰਦੇ ਤਾਂ ਆਪਣੀ ਜ਼ਮੀਨ ਵਿੱਚ ਪੰਜ, ਸੱਤ ਕਿੱਲਿਆਂ ਦਾ ਵਾਧਾ ਕਰ ਜਾਂਦੇ ਸਨ। ਉਹ ਟੇਢੇ ਹੱਥਾਂ ਨਾਲ ਸਿੱਧੀ ਕਮਾਈ ਕਰਦੇ ਸਨ। ਉਨ੍ਹਾਂ ਇੱਕ ਦੂਜੇ ਤੋਂ ਕਾਗਜ਼ੀ ਤਲਾਕ ਲੈ ਲਿਆ ਸੀ। ਪਤੀ ਕੁੜੀਆਂ ਨਾਲ ਵਿਆਹ ਕਰਕੇ ਉਨ੍ਹਾਂ ਨੂੰ ਕਨੇਡਾ ਪਹੁੰਚਾਣ ਦਾ ਧੰਦਾ ਕਰਦਾ ਸੀ ਅਤੇ ਪਤਨੀ ਮੁੰਡਿਆਂ ਦੇ …
-
ਕਨੇਡਾ ਦੇ ਵੈਨਕੂਵਰ ਹਵਾਈ ਅੱਡੇ ਉੱਤੇ ਉੱਤਰਦਿਆਂ ਹੀ ਪ੍ਰਿਤਪਾਲ ਸਿੰਘ ਨੇ ਆਪਣਾ ਸਮਾਨ ਲਿਆ ਅਤੇ ਦੂਜੀਆਂ ਸਵਾਰੀਆਂ ਦੇ ਮਗਰ ਲੱਗ ਬਾਹਰ ਵੱਲ ਜਾਣ ਲਈ ਚੱਲ ਪਿਆ। ਅੱਡੇ ਤੋਂ ਬਾਹਰ ਨਿਕਲਦੇ ਨੂੰ ਹੀ ਇੱਕ ਅੱਤ ਸੋਹਣੀ ਕੁੜੀ ਨੇ ਉਸ ਦਾ ਨਾਮ ਲੈਕੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਆਪਣੀ ਜਾਣ ਪਹਿਚਾਣ ਕਰਾਉਂਦਿਆਂ ਦੱਸਿਆ ਕਿ ਉਹ ਕੁਲਦੀਪ ਏ ਉਸ ਦੀ ਭਰਜਾਈ ਦੀ ਛੋਟੀ ਭੈਣ। ਕੁਲਦੀਪ ਨੂੰ ਇਕੱਲਿਆਂ ਹੀ …
-
“ਹੁਣ ਫੇਰ ਤੇਰਾ ਕੀ ਇਰਾਦਾ ਹੈ?” “ਕਿਉਂ? ਕਿਸ ਗੱਲ ਦਾ ਇਰਾਦਾ?” “ਮੈਂ ਤੈਨੂੰ ਰਾਵਣ ਦੇ ਪੰਜੇ ’ਚੋਂ ਛੁਡਾ ਕੇ ਨਹੀਂ ਲਿਆਇਆ?” ਮੈਂ ਕਦ ਮੁੱਕਰਦੀ ਆਂ। ਇਸ ਗੱਲ ਲਈ ਮੈਂ ਤੇਰੀ ਦਿਲੋਂ ਧੰਨਵਾਦੀ ਆਂ ਤੇ ਉਮਰ ਭਰ ਤੇਰਾ ਅਹਿਸਾਨ ਨਹੀਂ ਭੁੱਲਾਂਗੀ।” “ਸੁੱਕੇ ਧੰਨਵਾਦ ਨਾਲ ਕੀ ਹੁੰਦੇ ਮਾਈ ਡੀਅਰ।” ਤੇ ਜਦ ਉਸਨੇ ਉਸਦੀਆਂ ਅੱਖਾਂ ਵਿਚ ਵਹਿਸ਼ਤ ਦੇ ਉਹੀ ਡੋਰੇ ਉਭਰਦੇ ਦੇਖੇ! ਆਪਣੇ ਸ਼ਿਕਾਰ ਨੂੰ ਕਾਬੂ ਵਿਚ ਰੱਖ …