ਮੈਂ ਲਾਭਾ ਪੁੱਤਰ ਸ਼ੇਰਾ (ਲੱਭੂ ਦਿਆਂ ਦਾ) ਸਕਨਾਂ ਕਾਨਾ ਜੱਟਾਂ, ਆਪਣੇ ਹੋਸ਼ ਹਵਾਸ ਕਾਇਮ ਰੱਖਦਾ ਹੋਇਆ ਵਸੀਅਤ ਕਰ ਰਿਹਾ ਹਾਂ ਤਾਂ ਕਿ ਬਾਅਦ ‘ਚ ਕਿਸੇ ਕਿਸਮ ਦਾ ਝਗੜਾ ਝਾਊਲਾ ਨਾ ਰਹੇ:- ਵੱਡੇ ਪੁੱਤ ਮਸੰਦੇ ਨੂੰ (ਇਹ ਮੇਰਾ ਪਲੇਠੀ ਦਾ ਪੁੱਤ ਹੈ):- ਕੰਗਾਲੀ+ਲੂੰਡੀ ਪੂਛ ਵਾਲਾ ਇੱਕ ਝੋਟਾ, ਟੁੱਟੇ ਹੋਏ ਰੱਸੇ ਅਤੇ ਮੋਹੜੀ ਸਮੇਤ। ਛੋਟੇ ਪੁੱਤ ਮਕੰਦੇ ਨੂੰ:- ਕਰਜ਼ਾ+ਚਾਰਾ ਜਿਹਦੇ ਤੇ ਕੋਈ ਛੱਤ ਨਹੀਂ+ ਟਾਹਲੀ ਦਾ ਇਕ …
General
-
-
ਦੀਵਾਨ ਸਜਿਆ ਹੋਇਆ ਸੀ। ਇੱਕ ਰਾਗੀ ਜੱਥਾ ਕੀਰਤਨ ਕਰ ਰਿਹਾ ਸੀ। ਵਿੱਚੋਂ ਹੀ ਇਕ ਜਣਾ ਵਿਆਖਿਆ ਕਰਨ ਲੱਗਾ “ਮਾਇਆ ਨਾਗਣੀ ਹੈ। ਸਿਆਣੇ ਬੰਦੇ ਇਸ ਤੋਂ ਦੂਰ ਰਹਿੰਦੇ ਹਨ ਸਭ ਕੁਕਰਮਾਂ ਦੀ ਜੜ੍ਹ ਮਾਇਆ ਹੀ ਹੈ। ਏਨੇ ’ਚ ਹੀ ਇੱਕ ਬੁੱਢੀ ਨੇ ਰੁਪਿਆ ਫੜਾ ਦਿੱਤਾ ਰਾਗੀ ਸਿੰਘ ਕੀਰਤਨ ਅੱਧ ’ਚ ਹੀ ਛੱਡ ਮਾਈ ਨੂੰ ਅਸੀਸਾਂ ਦੇਣ ਲੱਗਾ ‘‘ਮਾਈ ਜੀ ਸਵਾ ਲੱਖ ਦਮੜਾ ਅਰਦਾਸ ਕਰਾਉਂਦੇ ਹਨ ਰੱਬ …
-
ਹਰੀਜਨ ਬਸਤੀ ਵਿੱਚ ਨਵੇਂ ਖੁਲੇ ਸਕੂਲ ਦੀ ਬੜੀ ਚਰਚਾ ਸੀ। ਸਿਆਣੇ ਬਜ਼ੁਰਗ ਇਸ ਨੂੰ ਸਲਾਹ ਰਹੇ ਸਨ ਅਤੇ ਆਮ ਲੋਕ ਇਸ ਨੂੰ ਸਰਕਾਰ ਦੀ ਵੋਟ ਵਟੋਰ ਸਕੀਮ ਦਾ ਇੱਕ ਹਿੱਸਾ ਦਸ ਰਹੇ ਸਨ। ਬਸਤੀ ਦੀਆਂ ਗਲੀਆਂ ਵਿੱਚ ਫਿਰਦੇ ਅਵਾਰਾ ਬੱਚੇ ਧੜਾ ਧੜ ਸਕੂਲ ਵਿੱਚ ਦਾਖਲ ਹੋ ਰਹੇ ਸਨ। ਕੁੜੀਆਂ ਨੂੰ ਸਕੂਲ ਵਿੱਚ ਪਹਿਲ ਦਿੱਤੀ ਜਾ ਰਹੀ ਸੀ। ਪਰ ਉਨ੍ਹਾਂ ਦੀ ਗਿਣਤੀ ਹਾਲੀ ਆਟੇ ਵਿੱਚ ਲੂਣ …
-
ਮੇਰਾ ਗੁਆਂਢੀ ਕਹਾਣੀਕਾਰ ਹੈ। ਸੰਘਣੇ ਸ਼ਹਿਰ ਵਿਚ ਵਸਦਾ ਹੋਇਆ ਵੀ ਉਹ ਕਦੇ ਕਦੇ ਬਹੁਤ ਉਦਾਸ ਹੋ ਜਾਂਦਾ ਹੈ। ਉਸ ਦਾ ਸਾਰਾ ਪਰਿਵਾਰ ਆਪਣੀ ਆਪਣੀ ਰਾਮ ਰੌਲੀ ਪਾਈ ਜਾਂਦਾ, ਪਰ ਉਹ ਕਿਸੇ ਡੂੰਘੀ ਸੋਚ ਵਿਚ ਗੁੰਮ ਇੱਧਰ ਉੱਧਰ ਬੇਚੈਨੀ ਵਿਚ ਘੁੰਮ ਰਿਹਾ ਹੁੰਦਾ। ਇਸ ਸਮੇਂ ਵਿਚ ਨਾ ਉਸ ਨੂੰ ਖਾਣ ਦਾ ਸੁਆਦ, ਨਾ ਸੌਣ ਦਾ, ਨਾ ਕੰਮ ਦਾ ਅਤੇ ਨਾ ਹੀ ਕਿਸੇ ਨਾਲ ਖਿੜੇ ਮੱਥੇ ਗੱਲ …
-
ਪਈਆਂ ਨੂੰ ਹਾਲੀ ਮਹੀਨਾ ਹੀ ਨਹੀਂ ਹੋਇਆ ਸੀ ਕਿ ਧੀਰੇ ਹਰੀਜਨ ਨੇ ਕੱਚੀ ਕੋਠੜੀ ਦੇ ਲਾਗੇ ਪੱਕਾ ਮਕਾਨ ਬਣਾਉਣਾ ਆਰੰਭ ਦਿੱਤਾ ਸੀ। ਸ਼ਹਿਰ ਤੋਂ ਲਿਆਂਦੀਆਂ ਚੁਗਾਠਾਂ ਰੱਖਕੇ ਉਸ ਨੇ ਦਿਨਾਂ ਵਿੱਚ ਹੀ ਕਮਰੇ ਖੜੇ ਕਰ ਦਿੱਤੇ ਸਨ। ਲੈਂਟਰ ਪੈ ਰਿਹਾ ਸੀ ਅਤੇ ਫੀਮ ਦੇ ਨਸ਼ੇ ਨਾਲ ਰੱਜੇ ਮਜ਼ਦੂਰ ਚਾਂਗਰਾਂ ਮਾਰ ਰਹੇ ਸਨ। ਧੀਰੇ ਦਾ ਕੋਲ ਖੜ੍ਹਾ ਲੰਗੋਟੀਆ ਯਾਰ ਉਸ ਤੋਂ ਪੁੱਛ ਰਿਹਾ ਸੀ ਕਿ ਸਾਰੇ …
-
ਜਿਠਾਨੀ ਵਿਚ ਨਾ ਰੂਪ ਸੀ ਤੇ ਨਾ ਕੋਈ ਗੁਣ, ਪਰ ਉਹ ਬਹੁਤ ਅਮੀਰ ਮਾਪਿਆਂ ਦੀ ਧੀ ਸੀ। ਦਰਾਨੀ ਵਿਚ ਰੂਪ ਸੀ, ਗੁਣ ਸੀ, ਗੱਲਬਾਤ ਕਰਨ ਦਾ ਸਲੀਕਾ ਸੀ, ਪਰ ਉਹ ਦਰਮਿਆਨੇ ਪਰਿਵਾਰ ਦੀ ਧੀ ਸੀ। ਸੱਸ ਨੂੰ ਵੱਡੀ ਨੂੰਹ ਬਹੁਤ ਚੰਗੀ ਲੱਗਦੀ ਸੀ। ਉਹ ਦੋਵੇ ‘ਛੋਟੀ ਨੂੰਹ ਨੂੰ ਤੁਛ ਸਮਝਦੀਆਂ ਸਨ ਤੇ ਬੇ-ਇਜ਼ਤੀ ਕਰਨ ਲੱਗਿਆਂ ਕਦੇ ਨਾ ਖਿਆਲ ਕਰਦੀਆਂ। ਛੋਟੀ ਦਾ ਪਤੀ ਆਪਣੀ- ਮਨ ਪਸੰਦ …
-
ਸ਼ਹਿਰ ਦੇ ਇਕ ਘੁੱਗ ਵਸਦੇ ਮੁਹੱਲੇ ਵਿਚ ਉਹ ਮਰਿਆ ਸੀ। ਉਸ ਦੀ ਲੋਥ ਦੇ ਆਲੇ ਦੁਆਲੇ ਕਾਫੀ ਲੋਕ ਇਕੱਠੇ ਹੋ ਰਹੇ ਸਨ। ਜਿਵੇਂ ਕਿ ਭਾਂਤ ਭਾਂਤ ਦੀਆਂ ਗੱਲਾਂ-ਬਾਤਾਂ ਕਰ ਰਹੇ ਸਨ। ਇਕ ਬੋਲਿਆ “ਬਈ ਇਹ ਸ਼ਰਾਬ ਜਿਆਦਾ ਪੀਦਾ ਸੀ ਇਸ ਕਾਰਨ ਇਹਦਾ ਹਾਰਟ ਫੇਲ੍ਹ ਹੋ ਗਿਆ। ਦੁਜੇ ਨੇ ਕਿਹਾ- ਨਹੀਂ, ਇਹ ਗੱਲ ਨਹੀਂ, ਇਹ ਤਾਂ ਬੇਰੋਜ਼ਗਾਰ ਸੀ, ਭੁਖ ਦੇ ਦੁੱਖੋਂ ਇਸ ਨੇ ਖੁਦਕਸ਼ੀ ਕੀਤੀ। …
-
ਸਰਵਿਸ ਸਲੈਕਸ਼ਨ ਬੋਰਡ ਦੀ ਦੁਮੰਜਲੀ ਬਿਲਡਿੰਗ ਦੇ ਬਾਹਰ ਬੇ-ਰੁਜ਼ਗਾਰਾਂ ਦੀ ਭੀੜ ਇਕ ਅਸਾਮੀ ਲਈ ਲਗਪਗ ਸੌ ਕੈਂਡੀਡੇਟ। ਸਭ ਦੇ ਚਿਹਰਿਆਂ ਤੇ ਨਿਰਾਸ਼ਾ-ਆਸ਼ਾ ਦੇ ਮਿਲਵੇਂ ਚਿੰਨ੍ਹ। ਬੋਰਡ ਦੇ ਚੇਅਰਮੈਨ ਸਾਹਿਬ ਦੇ ਲੇਟ ਹੋ ਜਾਣ ਕਾਰਣ, ਇੰਟਰਵਿਊ 10 ਵਜੇ ਦੀ ਨਿਸਬਤ 12 ਵਜੇ ਅਰੰਭ ਹੋਈ। ਮੁਲਾਕਾਤੀਆਂ ਦੀ ਤਰ੍ਹਾਂ ਵਾਰੀ ਵਾਰੀ ਕੈਂਡੀਡੇਟ ਅੰਦਰ ਜਾਂਦੇ ਰਹੇ ਤੇ ਵਾਪਸ ਆਉਂਦੇ ਰਹੇ ਢਾਈ ਵਜੇ ਤੱਕ ਸਾਰੇ ਦੇ ਸਾਰੇ ਭੁਗਤ ਚੁਕੇ ਸਨ। …
-
ਗੱਲ 89 ਦੀ ਆ ਜਦੋ ਪੰਜਾਬ ਚ ਸਮਾਂ ਥੋੜਾ ਖਰਾਬ ਸੀ, ਮੇਰੀ ਭੂਆ ਜੀ ਦੀ ਉਮਰ 17 ਕੁ ਸਾਲ ਦੀ ਹੋਣੀ ਉਹ ਬਹੁਤ ਸੋਹਣੇ ਤੇ ਉਚੇ ਲੱਖੇ ।ਅੱਗੇ ਦੀ ਕਹਾਣੀ ਜਿਵੇਂ ਭੂਆਜੀ ਦੱਸ ਰਹੇ ,ਉਸ ਤਰੀਕੇ ਨਾਲ ਲਿਖੀ ਆ ਭੂਆਜੀ ਦਸਦੇ ਕੀ 8th ਕਲਾਸ ਚ ਹੀ ਮੇਰਾ ਰਿਸ਼ਤਾ ਹੋ ਗਿਆ ਸੀ, ਭੂਆ ਦੇ ਨਨਾਣ ਦੇ ਮੁੰਡੇ ਨਾਲ,ਨਾਲ ਦੇ ਪਿੰਡ ਹੀ ਉਹ ਰਹਿੰਦੀ ਸੀ, ਉਹ ਚੰਗੇ …
-
ਮੈਂ ਪਹਿਲੀ ਜਮਾਤ ਤੋਂ ਬਾਹਰਵੀਂ ਤੱਕ ਉਸ ਨਾਲ ਪੜੀ ਸੀ, ਉਹ ਮੇਰਾ ਬਹੁਤ ਮੋਹ ਕਰਦਾ ਸੀ, ਸਾਰੀ ਕਲਾਸ ਵਿੱਚ ਹੀ ਉਸਦੇ ਨਾਮ ਦੀ ਚਰਚਾ ਰਹਿੰਦੀ, ਬਿੱਕਰ ਬਿੱਕਰ ਕਰਦੀਆ ਕੁੜੀਆਂ ਉਸਦੇ ਅੱਗੇ-ਪਿੱਛੇ ਫਿਰਦੀਆ, ਸਕੂਲ ਵੇਲੇ 12ਵੀ ਦੀ ਗੱਲ ਆ, ਇੱਕ ਗੋਰੀ ਚਿੱਟੀ ਮੇਮ ਵਰਗੀ ਆਂਟੀਸਾਡੇ ਸਕੂਲ ਆਈ, ਉਹਨੇ ਗਰੀਬ ਮੁੰਡੇ ਕੁੜੀਆਂ ਨੂੰ ਸਕੂਲ ਵਰਦੀਆਂ ਵੰਡੀਆ ਬੂਟ ਵੰਡੇ, ਫੇਰ ਸਾਨੂੰ ਪਤਾ ਲੱਗਾ ਕਿ ਉਹ ਬਿੱਕਰ ਦੀ ਮੰਮੀ …
-
ਮਾਮੇ ਦੇ ਮੁੰਡੇ ਦੇ ਵਿਆਹ ‘ਤੇ ਜਾਣ ਵੇਲੇ ਬਾਪੂ ਨੂੰ ਆਖਿਆ ਸੀ,ਪਾਪਾ ਥੋਡੇ ਸਹੁਰਿਆਂ ‘ਚ ਪਹਿਲਾ ਵਿਆਹ ਏ, ਸਵਾ ਲਵੋ ਨਵੇਂ ਪੈਂਟ-ਕੋਟ, ਐਵੇਂ ਨਾ ਕੰਜੂਸੀਆਂ ਕਰੀ ਜਾਇਆ ਕਰੋ! “ਓਏ ਪੁੱਤਰਾ, ਇਹ ਸਜਣਾ-ਧਜਣਾ ਥੋਨੂੰ ਜਵਾਨਾਂ ਨੂੰ ਸੋਹਦਾ, ਸਾਡਾ ਕੀ ਏ ਬੁੱਢਿਆਂ-ਠੇਰਿਆਂ ਦਾ ਤੇ ਬਾਪੂ ਨੇ ਪੁਰਾਣੇ ਸਫਾਰੀ ਸੂਟ ‘ਚ ਈ ਵਿਆਹ ਭੁਗਤਾ ਦਿੱਤਾ। “ਤੁਸੀ ਤਾਂ ਲੁਧਿਆਣਾ ਨੀ ਟੱਪੇ ਹੋਣੇ !ਐਤਕੀ ਥੋਨੂੰ ਸ਼ਿਮਲੇ ਲੈ ਕੇ ਜਾਣਾ ਘੁਮਾਉਣ, …
-
ਵੈਸੇ ਤਾਂ ਬਹੁਤ ਲੜੇ ਸੀ ਅਸੀ ਛੋਟੇ ਹੁੰਦੇ, ਪਰ ਅੱਜ ਪਤਾ ਨੀ ਕਿਓਂ ਆਪਣੀ ਛੋਟੀ ਭੈਣ ਉਪਰ ਬਹੁਤ ਲਾਡ ਆ ਰਿਹਾ ਸੀ। ਹਾਂ, ਸ਼ਾਇਦ ਓਹ ਵਿਆਹ ਕਰਕੇ ਘਰੋਂ ਵਿਦਾ ਹੋਣ ਲੱਗੀ ਸੀ ਨਾ! ਹੁਣ ਸ਼ਾਮ ਨੂੰ ਘਰ ਆਏ ਤੇ ਆਪਣੀਆਂ ਕਦੇ ਨਾ ਖਤਮ ਹੋਣ ਵਾਲੀਆਂ ਗੱਲਾਂ ਕੌਣ ਕਰਿਆ ਕਰੂ ਮੇਰੇ ਨਾਲ? ਵੀਰੇ ਮੈਂ ਆਹ ਲੈਣਾ! ਵੀਰੇ ਮੈਂ ਓਹ ਲੈਣਾ! ਵੀਰੇ ਅੱਜ ਭਾਬੀ ਨੇ ਮੈਨੂੰ ਘੂਰਿਆ …