ਸ਼ਹਿਰ ਦੀ ਸੜਕ ਕੰਢੇ ਕੂੜਾਦਾਨ ਕੋਲ ਕੱਪੜੇ ਵਿੱਚ ਲਪੇਟਿਆ ਸਜਾਇਆ ਬੱਚਾ ਰੋ ਰਿਹਾ ਸੀ। ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ। ਹਰ ਇੱਕ ਇਸ ਬੱਚੇ ਬਾਰੇ ਸੋਚ ਰਿਹਾ ਸੀ। ‘ਕਿਸੇ ਕੁਆਰੀ ਦਾ ਹੋਵੇਗਾ।” ਇੱਕ ਬੋਲਿਆ। ‘ਬਦਨਾਮੀ ਤੋਂ ਡਰਦੀ ਇੱਥੇ ਸੁੱਟ ਗਈ ਹੋਵੇਗੀ। ਦੂਜੇ ਦਾ ਵਿਚਾਰ ਸੀ ‘ਹੋਰ ਉਹ ਵਿਚਾਰੀ ਕਰ ਵੀ ਕੀ ਸਕਦੀ ਸੀ।’ ਤੀਜਾ ਮਾਂ ਦੇ ਹੱਕ ਵਿੱਚ ਭੁਗਤ ਗਿਆ ਸੀ। ‘ਇਸ ਦੇ ਤਾਂ …
General
-
-
ਹੁਸ਼ਿਆਰ ਸਿੰਘ ਸ਼ਹਿਰ ਦਾ ਇੱਕ ਸਧਾਰਨ ਜਿਹਾ ਆਦਮੀ ਸੀ। ਪਰ ਆਪਣੀ ਹੁਸ਼ਿਆਰੀ ਕਰਕੇ ਸਾਰੇ ਸ਼ਹਿਰ ਵਿੱਚ ਪ੍ਰਸਿੱਧ ਸੀ। ਉਹ ਆਪਣੇ ਆਪ ਨੂੰ ਲੋਕਾਂ ਦਾ ਸੇਵਕ ਕਿਹਾ ਕਰਦਾ ਸੀ ਅਤੇ ਕਈ ਲੋਕ ਉਸ ਨੂੰ ਵਿਚੋਲਾ ਜਾ ਏਜੰਟ ਵੀ ਕਹਿੰਦੇ ਸੁਣੇ ਗਏ ਸਨ। ਉਸ ਨੇ ਆਪਣੇ ਪੈਰ ਦੂਰ ਤੱਕ ਪਸਾਰੇ ਹੋਏ ਸਨ। ਹਰ ਮਹਿਕਮੇ ਵਿੱਚ ਉਸ ਦੇ ਸੈਲ ਸਨ। ਸ਼ਹਿਰ ਦੇ ਕਮੇਟੀ ਦਫਤਰ ਨੂੰ ਤਾਂ ਉਹ ਆਪਣੇ …
-
ਫੌਜੀ ਪੈਨਸਨਰ ਗੁਲਜ਼ਾਰ ਸਿੰਘ ਨੇ ਬੜੇ ਲੋਕਾਂ ਦੇ ਕੰਮ ਕੀਤੇ ਸਨ। ਉਸ ਦੇ ਦਰ ਤੋਂ ਕੋਈ ਸਵਾਲੀ ਖਾਲੀ ਨਹੀਂ ਮੁੜਿਆ ਸੀ। ਉਸਦੇ ਬਚਨ ਦੀ ਕੋਈ ਆਸ ਨਹੀਂ ਸੀ। ਉਸਦੇ ਦਿਲੀ ਰੋਗ ਨੂੰ ਤੁਰੰਤ ਉਪਰੇਸ਼ਨ ਦੀ ਲੋੜ ਸੀ। ਸਾਰੇ ਪ੍ਰਬੰਧ ਹੋ ਗਏ ਸਨ, ਖੂਨ ਵਲੋਂ ਕੰਮ ਅਟਕਿਆ ਪਿਆ ਸੀ। ਸਕੂਲ ਦੀ ਇੱਕ ਪ੍ਰਿੰਸੀਪਲ ਫਰਿਸ਼ਤਾ ਬਣਕੇ ਆ ਪੁੱਜੀ। ਉਸ ਨੇ ਖੂਨ ਵੀ ਦਿੱਤਾ ਅਤੇ ਹੋਰ ਖੂਨ ਦਾਨੀ …
-
ਦੇਸ਼ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਨਿੱਕਾ ਜਿਹਾ ਪਿੰਡ , ਪਿੰਡ ਦੀ ਅੱਧੀ ਨਾਲੋਂ ਜਿਆਦਾ ਆਬਾਦੀ ਖੇਤੀ ਕਰਦੀ ਤੇ ਨਾਲ ਦੇ ਸ਼ਹਿਰ ਜਾਕੇ ਮਜਦੂਰੀ ਕਰਦੀ , ਮੈਂ 10 ਜਮਾਤਾਂ ਪਿੰਡ ਦੇ ਸਰਕਾਰੀ ਸਕੂਲ ਕਰੀਆ , ਉਦੋਂ ਸਾਡੇ ਪਿੰਡ 10 ਵੀ ਤੱਕ ਹੀ ਸਕੂਲ ਸੀ , ਮੈਂ ਸ਼ਾਮੀ ਆਪਣੇ ਵੀਰੇ ਨਾਲ ਜਿੱਦ ਕਰਕੇ ਮੱਝਾਂ ਚਰਾਉਣ ਚਲੀ ਜਾਂਦੀ । ਟਿੱਬੇਆ ਵਿੱਚ ਵਸਿਆ ਸਾਡਾ ਪਿੰਡ , ਉਥੇ …
-
ਅਜੀਤ ਸਿੰਘ ਨੇ ਆਪਣੇ ਦਿਲ ਦੇ ਰੋਗੀ ਪਿਤਾ ਦੇ ਉਪਰੇਸ਼ਨ ਵਾਸਤੇ ਖੁਨ ਦਾ ਸਾਰਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਸੀ।ਇੱਕ ਬੋਤਲ ਤਾਜੇ ਖੂਨ ਦੀ ਲੋੜ ਬਾਕੀ ਸੀ। ਉਸ ਨੇ ਆਪਣੀਆਂ ਭੈਣਾਂ ਅਤੇ ਨਜਦੀਕੀ ਭਰਾਵਾਂ ਨੂੰ ਬੁਲਾਕੇ ਖੂਨ ਦੇਣ ਦੀ ਬੇਨਤੀ ਕੀਤੀ। ਖੂਨ ਤਾਂ ਕਿਸੇ ਕੀ ਦੇਣਾ ਸੀ, ਖੂਨ ਟੈਸਟ ਕਰਵਾਉਣ ਲਈ ਵੀ ਕੋਈ ਰਾਜੀ ਨਹੀਂ ਹੋਇਆ ਸੀ। ਘਰ ਦੀ ਨੂੰਹ ਜੋ ਘੁੰਢ ਕੱਢੀ ਆਏ ਰਿਸਤੇਦਾਰਾਂ …
-
ਸੌਦੇਬਾਜੀ ਭਾਵ ਵਪਾਰ। ਵਸਤਾਂ ਦਾ ਵਪਾਰ ਸੋਹਣਾ ਲੱਗਦਾ ਹੈ। ਕਈ ਵਾਰ ਵਸਤਾਂ ਦੇ ਹੁੰਦੇ ਵਪਾਰ ਵਿੱਚ ਬੰਦੇ ਨੂੰ ਨਫਾ ਹੁੰਦਾ ਹੈ ਕਦੇ ਨੁਕਸਾਨ। ਇਸ ਵਪਾਰ ਵਿੱਚ ਹੁੰਦਾ ਵਾਧਾ ਘਾਟਾ ਚੱਲਦਾ ਰਹਿੰਦਾ ਹੈ। ਅੱਜ ਦਾ ਮਨੁੱਖ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਹੋਰ ਵੱਧਣਾ ਚਾਹੁੰਦਾ ਹੈ। ਸਮਾਜ ਦੇ ਬਹੁਤਾਤ ਲੋਕ ਜਿਆਦਾ ਨਫਾ ਕਮਾਉਣ ਦੇ ਚੱਕਰ ਵਿੱਚ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਣ ਲੱਗੇ ਅਤੇ ਠੱਗੀਆਂ …
-
ਕੁਝ ਕਹਿੰਦੇ ਉਹ ਮਰ ਗਿਆ ਸੀ…ਕੁਝ ਕਹਿੰਦੇ ਮਾਰ ਦਿੱਤਾ ਗਿਆ ਸੀ…ਸਰਕਾਰੀ ਤੌਰ ਤੇ ਐਲਾਨ ਕਰ ਦਿੱਤਾ ਗਿਆ ਹੈ ਕਿ ਉਸਨੇ ਆਤਮਘਾਤ ਕਰ ਲਿਆ ਹੈ…..! ਅੱਜ ਇਸ ਬਸਤੀ ’ਚ ਇਕ ਅਜੀਬ ਜਿਹਾ ਸ਼ੋਰ ਹੈ….ਕੋਈ ਕਹਿੰਦਾ ਹੈ ਉਸਦਾ ਸਿਵਾ ਜਾਗ ਪਿਆ ਹੈ…..ਉਹ ਅੱਜ ਰਾਤੀਂ ਬਸਤੀ ’ਚ ਹੋਕਾ ਦਿੰਦਾ ਰਿਹਾ….ਲੋਕੋ ਜਾਗੋ…..ਲੋਕੋ ਜਾਗੋ……ਡਾਕੂ ਤੁਹਾਡਾ ਮਾਲ ਲੁਟ ਰਹੇ ਨੇ…..! ਅੱਗ ਦੇ ਭਬੂਕੇ ਵਾਂਗ ਇਹ ਗੱਲ ਸਾਰੇ ਫੈਲ ਗਈ…. ‘ਨਹੀਂ….ਨਹੀਂ…ਉਹ ਭੂਤ …
-
ਮੈਂ ਜਦੋਂ 12 ਜਮਾਤਾਂ ਕਰਕੇ ਕਾਲਜ ਗਈ ਸੀ ,ਮੈਂ ਇਹੋ ਜਿਹੇ ਸੁਬਾਹ ਦੀ ਕੁੜੀ ਸੀ ਕਿ ਕੋਈ ਮੁੰਡਾ ਕਿਸੇ ਮੇਰੇ ਨਾਲ ਦੀ ਕੁੜੀ ਨੂੰ ਤੰਗ ਕਰਦਾ, ਮੈਂ ਸਿੱਧਾ ਲੋਕਾਂ ਸਾਹਮਣੇ ਉਸਦੀ ਬੇ-ਅੱਜਤੀ ਕਰ ਦਿੰਦੀ ਸੀ , ਹੋਇਆ ਇਸ ਤਰਾਂ ਕੇ ਇੱਕ ਮੁੰਡਾ ਜੋ ਮੇਰੀ ਹੀ ਸਹੇਲੀ ਦਾ ਭਰਾ ਸੀ ਉਸਨੇ ਮੈਨੂੰ ਕਾਲਜ ਜਾਂਦੀ ਨੂੰ ਛੇੜ ਦਿੱਤਾ , ਮੈਂ ਬੱਸ ਅੱਡੇ ਤੇ ਖੜੀ ਨੇ ਕਾਫੀ ਲੋਕਾਂ …
-
ਰਾਗੀ ਸ਼ਾਂਤ ਸਿੰਘ ਬੜੇ ਬੇਚੈਨ ਸਨ। ਦੁਪਹਿਰ ਵੇਲੇ ਜਦ ਉਹ ਘਰ ਆਰਾਮ ਕਰ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਦੀ ਕਿੱਲੀ ਨਾਲ ਟੰਗੀ ਕਮੀਜ਼ ਵਿੱਚੋਂ ਸੌ ਰੁਪਏ ਦਾ ਨੋਟ ਕੱਢ ਲਿਆ ਸੀ। ਸਾਰੇ ਪਰਿਵਾਰ ਤੋਂ ਪੁੱਛਿਆ ਗਿਆ ਪਰ ਨੋਟ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ। ਘਰ ਵਿੱਚ ਜਦ ਨੋਟ ਬਾਰੇ ਰੌਲਾ ਪਿਆ ਹੋਇਆ ਸੀ ਤਾਂ ਰਾਗੀ ਦਾ ਦਸ ਸਾਲ ਦਾ ਲੜਕਾ ਘਰ ਵਿਚ ਦਾਖਲ …
-
ਵੱਡੇ ਸਰਦਾਰ ਜੋਰਾਵਰ ਸਿੰਘ ਦੇ ਘਰ ਕੁੜੀਆਂ ਦੀ ਭਰਮਾਰ ਸੀ। ਉੱਚੀਆਂ ਕੰਧਾਂ ਵਾਲੀ ਹਵੇਲੀ ਉਨ੍ਹਾਂ ਦੀ ਦੁਨੀਆ ਸੀ। ਆਸੇ ਪਾਸੇ ਸਖਤ ਪਹਿਰਾ ਸੀ ਅਤੇ ਬਾਹਰਲੀ ਹਵਾ ਉਨ੍ਹਾਂ ਲਈ ਵਰਜਤ ਫਲ ਸੀ। ਆਪਣੇ ਪਿਤਾ ਦੀ ਰੀਸ ਕਰਦਿਆਂ ਕੁੜੀਆਂ ਨੇ ਆਪਣੀ ਪਸੰਦ ਦੇ ਕੁੱਤੇ ਪਾਲੇ ਹੋਏ ਸਨ। ਕੁੱਤਿਆਂ ਦੀਆਂ ਨਸਲਾਂ ਅਤੇ ਉਨ੍ਹਾਂ ਦੇ ਕੱਦ, ਕੁੜੀਆਂ ਦੀਆਂ ਉਮਰਾਂ ਅਨੁਸਾਰ ਹੋਇਆ ਕਰਦੇ ਸਨ। ਛੋਟੀਆਂ ਬੇਬੀਆਂ ਚਿੱਟੇ ਪੱਪੀ ਹੀ ਰੱਖਦੀਆਂ …
-
ਗੁਰਮੁੱਖ ਸਿੰਘ ਪੱਗ ਬੰਨ੍ਹਕੇ ਕੱਪੜੇ ਪਾ ਰਿਹਾ ਸੀ। ਉਹ ਅੱਜ ਜਾਣ ਲਈ ਕੁੱਝ ਕਾਹਲ ਵਿੱਚ ਸੀ। ਉਹ ਦਫਤਰ ਵਿੱਚ ਕੁਝ ਸਮਾਂ ਪਹਿਲਾਂ ਪਹੁੰਚ ਕੇ ਸਭ ਕੁਝ ਠੀਕ ਠਾਕ ਕਰਨਾ ਚਾਹੁੰਦਾ ਸੀ ਤਾਂ ਜੋ ਚੰਡੀਗੜ੍ਹ ਤੋਂ ਆਉਣ ਵਾਲੇ ਅਫਸਰ ਉੱਤੇ ਚੰਗਾ ਪ੍ਰਭਾਵ ਪੈ ਸਕੇ। ਆਉਣ ਵਾਲਾ ਅਫਸਰ ਉਸ ਦੇ ਸਦਾ ਕੰਮ ਆਉਂਦਾ ਰਹਿੰਦਾ ਸੀ। ਉਸ ਦੇ ਕਈ ਨਜਾਇਜ ਕੰਮਾਂ ਨੂੰ ਵੀ ਸਹਿਜੇ ਹੀ ਕਰਵਾ ਦਿੰਦਾ ਸੀ। …
-
ਮੈਂ ਮੋਗਾ ਪੰਜਾਬ ਦੀ ਰਹਿਣ ਵਾਲੀ ਆ , ਮੇਰਾ ਵਿਆਹ ਨਕੋਦਰ ਵੱਲ ਇੱਕ NRI ਫੈਮਿਲੀ ਵਿੱਚ ਹੋਇਆ ਸੀ , ਉਹਨਾਂ ਮੈਨੂੰ ਇੱਕ ਵਿਆਹ ਵਿਚ ਪਸੰਦ ਕੀਤਾ ਸੀ, ਜਲਦੀ ਜਲਦੀ ਵਿੱਚ ਉਹ ਆਮ ਜਿਹਾ ਵਿਆਹ ਕਰਕੇ ਹੀ ਮੈਨੂੰ ਇੱਥੇ ਛੱਡ ਗਏ ਫੇਰ ਮੈਨੂੰ ਆਪਣੇ ਕੋਲ ਬੁਲਾ ਲਿਆ ,ਇੱਕ ਸਾਲ ਅਸੀਂ ਵਧੀਆ ਰਹੇ ਫੇਰ ਮੈਂ pregnant ਹੋ ਗੀ , ਉਹ ਬਹਾਨਾ ਲਾਕੇ ਮੈਨੂੰ ਇੰਡੀਆ ਲੇ ਆਏ , …