ਖੱਟੀ ਚੁੰਨੀ ਲੈਕੇਨੀ ਧਾਰ ਚੋਣ ਗਈ ਸਾ,
ਖੱਟੀ ਚੁੰਨੀ ਨੇ ਮੇਰਾ ਗਲ ਘੁੱਟ ਤਾ,
ਨੀ ਮੈ ਕੱਟੇ ਦੇ ਭਲੇਖੇ ਛੜਾ ਜੇਠ ਕੁੱਟ ਤਾ,
ਨੀ ਮੈ ਕੱਟੇ ……..,
Jeth Bhabhi
ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਸੱਚ ਦੱਸ ਗੋਰੀਏ,
ਕਾਹਤੋਂ ਜੇਠ ਨੇ ਕੁੱਟੀ,
ਸੱਚ ਦੱਸ ……,
ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਰਿਹਾ ਕੋਲ ਤੂੰ ਖੜਾ,
ਵੇ ਮੈ ਜੇਠ ਨੇ ਕੁੱਟੀ,
ਰਿਹਾ ਕੋਲ……,
ਮੈਨੂੰ ਤਾਂ ਕਹਿੰਦਾ ਸੂਟ ਨੀ ਪਾਉਂਦੀ
ਮੈਨੂੰ ਤਾਂ ਕਹਿੰਦਾ ਸੂਟ ਨੀ ਪਾਉਂਦੀ
ਮੈਂ ਪਾ ਲਿਆ ਸਰਦਈ
ਜੇਠ ਦੀ ਨਜ਼ਰ ਬੁਰੀ
ਗੋਡਿਆਂ ਪਰਨੇ ਪਈ
ਜੇਠ ਦੀ ਨਜ਼ਰ ਬੁਰੀ
ਗੋਡਿਆਂ ਪਰਨੇ ਪਈ…
ਊਰੀ ਊਰੀ ਊਰੀ ਵੇ,
ਦੁੱਧ ਡੁਲਿਆ ਜੇਠ ਨੇ ਘੂਰੀ ਵੇ,
ਦੁੱਧ ………,
ਆਲੇ ਦੇ ਵਿਚ ਲੀਰ ਕਚੀਰਾ,
ਵਿਚ ਕੰਘਾ ਜੇਠ ਦਾ,
ਪਿਓਵਰਿਗਆ ਜੇਠਾ,
ਕਿਉਂ ਟੇਢੀ ਅੱਖ ਨਾਲ ਵੇਖਦਾ,
ਪਿਓ ਵਰਿਗਆ ……..,
ਨਹੀਂ ਤਾਂ ਜੇਠਾ ਵਿਆਹ ਕਰਾ ਲੈ
ਨਹੀਂ ਤਾਂ ਕਰ ਲੈ ਕੰਧ ਵੇ
ਮੈਂ ਬੁਰੀ ਸੁਣੀਦੀ
ਨਬਜਾਂ ਕਰ ਦੇ ਬੰਦ ਵੇ।
ਮੈਨੂੰ ਕਹਿੰਦਾ ਚੂੜੀਆਂ ਨੀ ਪਾਉਂਦੀ
ਮੈਂ ਚੜਵਾ ਈਆ ਵੰਗਾਂ
ਜੇਠ ਨੂੰ ਅੱਗ ਲਗਦੀ ਜਦ
ਛਣਕਾ ਕੇ ਲੰਘਾਂ ਜੇਠ ਨੂੰ
ਮੈਂ ਤਾਂ ਜੇਠ ਨੂੰ ਜੀ ਜੀ ਕਰਦੀ
ਮੈਨੂੰ ਕਹਿੰਦਾ ਫੋਟ
ਜੇਠ ਨੂੰ ਅੱਗ ਲੱਗ ਜੇ
ਸਣੇ ਪਜਾਮੇ ਕੋਟ।
ਛੜੇ ਜੇਠ ਦੀ ਗੱਲ ਸੁਣਾਵਾਂ ਜੇਠ ਸੁਨੱਖੀ ਨਾਰ ਦਾ
ਅੱਗ ਵਰਗੀ ਵੇਖ ਭਰਜਾਈ ਗੇੜੇ ਤੇ ਗੇੜਾ ਮਾਰਦਾ
ਅੱਗ ਵਰਗੀ ਵੇਖ ਭਰਜਾਈ ਗੇੜੇ ਤੇ ਗੇੜਾ ਮਾਰਦਾ
ਆਲੇ ਦੇ ਵਿੱਚ ਲੀਰਾਂ ਕਚੀਰਾਂ
ਵਿਚੇ ਕੰਘਾ ਜੇਠ ਦਾ
ਪਿਉ ਵਰਗਿਆ ਜੇਠਾ
ਕਿਉਂ ਟੇਢੀ ਅੱਖ ਨਾਲ ਦੇਖਦਾ।
ਜੇਠ ਜਠਾਣੀ ਕੋਠਾ ਪਾਉਂਦੇ
ਮੈਂ ਢੋਂਦੀ ਸੀ ਪਾਣੀ
ਮੇਰੀ ਹਾਅ ਲੱਗ ਜੇ
ਸਿਖਰੋਂ ਡਿੱਗੇ ਜਠਾਣੀ।