ਰੰਗ ਸੱਪਾਂ ਦੇ ਵੀ ਕਾਲੇ…
ਰੰਗ ਸਾਧਾਂ ਦੇ ਵੀ ਕਾਲੇ…
ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆ…
ਮੁੰਡਾ ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ
Kudi Vallo Boliyan
ਨਾ ਰੋਟੀ ਆਉਂਦੀ ਤੈਨੂੰ,,
ਨਾ ਆਉਦੀ ਬਣਾਉਣੀ ਤੈਨੂੰ ਦਾਲ,
ਫ਼ੇਰ ਕਹਿਣਾ ਸੱਸ ਕੁਟਦੀ.. ਕੁਟਦੀ ਘੋਟਣੇ ਨਾਲ
ਸੱਪ ਤਾਂ ਮੇਰੇ ਕਾਹਤੋਂ ਲੜਜੇ, ਮੈਂ ਮਾਪਿਆਂ ਨੂੰ ਪਿਆਰੀ ਮਾਂ ਤਾਂ ਮੇਰੀ ਦਾਜ ਜੋੜਦੀ, ਸਣੇ ਬਾਗ ਫੁਲਕਾਰੀ ਹਟ ਕੇ ਬਹਿ ਮਿੱਤਰਾ, ਸਭ ਨੂੰ ਜਵਾਨੀ ਪਿਆਰੀ
ਸੱਪ ਤਾਂ ਮੇਰੇ ਕਾਹਤੋਂ ਲੜਜੇ,
ਮੈਂ ਮਾਪਿਆਂ ਨੂੰ ਪਿਆਰੀ।
ਮਾਂ ਤਾਂ ਮੇਰੀ ਦਾਜ ਜੋੜਦੀ,
ਸਣੇ ਬਾਗ ਫੁਲਕਾਰੀ।
ਹਟ ਕੇ ਬਹਿ ਮਿੱਤਰਾ,
ਸਭ ਨੂੰ ਜਵਾਨੀ ਪਿਆਰੀ।
ਘੋੜੀ…….. ਘੋੜੀ…… ਘੋੜੀ..
ਰਿਸ਼ਤੇ ਪਹਿਲਾਂ ਨਾ ਜੋੜੀ..
ਜੇ ਜੋੜ ਹੀ ਲਏ ਬੰਦਿਆ..
ਫਿਰ ਮੁੱਖ ਕਦੇ ਨਾ ਮੋੜੀ..
ਦਿਲ ਦੇ ਰਿਸ਼ਤੇ ਸੱਚੇ ਹੁੰਦੇ..
ਦਿਲ ਨਾ ਕਿਸੇ ਦਾ ਤੋੜੀ..
ਬੰਦਿਆ ਦਿਲ ਕਿਸੇ ਦਾ ਨਾ ਤੋੜੀ..
ਗਰਮ ਲੈਚੀਆਂ ਗਰਮ ਮਸਾਲਾ ਗਰਮ ਸੁਣੀਦੀ ਹਲਦੀ ਪੰਜ ਦਿਨ ਤੇਰੇ ਵਿਆਹ ਵਿਚ ਰਹਿ ਗਏ ਤੂੰ ਫਿਰਦੀ ਐ ਟਲਦੀ ਬੈਠ ਬਨੇਰੇ ਤੇ ਉਡੀਕਾਂ ਯਾਰ ਦੀਆਂ ਕਰਦੀ
ਗਰਮ ਲੈਚੀਆ ਗਰਮ ਮਸਾਲਾ ਗਰਮ ਸੁਣੀਦੀ ਹਲਦੀ
ਪੰਜ ਦਿਨ ਤੇਰੇ ਵਿਆਹ ਵਿਚ ਰਹਿ ਗਏ ਤੂੰ ਫਿਰਦੀ ਐ ਟਲਦੀ
ਬੈਠ ਬਨੇਰੇ ਤੇ ਉਡੀਕਾਂ ਯਾਰ ਦੀਆ ਕਰਦੀ….. ਬੈਠ ਬਨੇਰੇ ਤੇ
ਸੁਣ ਵੇ ਮੁੰਡਿਆ ਜੈਕੇਟ ਵਾਲਿਆ
ਜੈਕੇਟ ਲੱਗੇ ਪਿਆਰੀ
ਇੱਕ ਦਿਲ ਕਰਦਾ ਲਾ ਲਵਾਂ ਦੋਸਤੀ
ਵੇ ਇੱਕ ਦਿਲ ਕਰਦਾ ਲਾ ਲਵਾਂ ਦੋਸਤੀ ਇੱਕ ਦਿਲ ਕਰਦਾ ਯਾਰੀ
ਤੇਰੀ ਜੈਕੇਟ ਨੇ ਪੱਟ ਤੀ ਕੁੜੀ ਕੁਵਾਰੀ ਵੇ ਤੇਰੀ ਜੈਕੇਟ ਨੇ
ਸੁਣ ਨੀਂ ਮੇਲਣੇ ਨੱਚਣ ਵਾਲੀਏ ਸੁਣ ਲੈ ਮੇਰੀ ਗੱਲ ਖੜ ਕੇ
ਪਿੰਡ ਦੇ ਲੋਕੀ ਦੇਖਣ ਜਾਗੋ ,ਪਿੰਡ ਦੇ ਲੋਕੀ ਦੇਖਣ ਜਾਗੋ ਕੰਧਾਂ ਤੇ ਚੜ ਚੜ ਕੇ
ਕਿ ਸੋਹਣਾਂ ਛੈਲ ਛਬੀਲਾ ਗੱਭਰੂ ,ਸੋਹਣਾਂ ਛੈਲ ਛਬੀਲਾ ਗੱਭਰੂ
ਖੜ ਗਿਆ ਬਾਹੋਂ ਫੜ ਕੇ ਮੈਂ ਮਰਜਾਣੀ ਦਾ ਨਰਮ ਕਾਲਜਾ ਧੜਕੇ
ਮੈਂ ਮਰਜਾਣੀ ਦਾ ਨਰਮ ਕਾਲਜਾ ਧੜਕੇ
ਦਿਓਰਾਣੀ ਦੁੱਧ ਰਿੜਕੇ ਜੇਠਾਣੀ ਦੁੱਧ ਰਿੜਕੇ
ਦਿਓਰਾਣੀ ਦੁੱਧ ਰਿੜਕੇ ਜੇਠਾਣੀ ਦੁੱਧ ਰਿੜਕੇ
ਮੈਂ ਲੈਨੀ ਆਂ ਵਿੜਕਾਂ ਵੇ
ਸਿੰਘਾ ਲਿਆ ਬੱਕਰੀ ਦੁੱਧ ਰਿਕਾਂ ਵੇ
ਸਿੰਘਾ ਲਿਆ ਬੱਕਰੀ ਦੁੱਧ ਰਿਕਾਂ ਵੇ
ਨੀਂ ਮੈਂ ਨੱਚਾਂ ,ਨੱਚਾਂ ,ਨੱਚਾਂ
ਨੀਂ ਮੈਂ ਅੱਗ ਵਾਂਗੂ ਮੱਚਾ ਫੇਰ ਦੇਖ ਦੇਖ
ਕੁੜੀਆਂ ਇਹ ਕਹਿਣਗੀਆਂ
ਅੱਡੀ ਵੱਜੂ ਤੇ ਧਮਕਾਂ ਪੈਂਣਗੀਆਂ
ਅੱਡੀ ਵੱਜੂ ਤੇ ਧਮਕਾਂ ਪੈਣਗੀਆਂ
ਨਿਓਰ,ਮਲੂਕਾ,ਗਿੱਦੜ,ਗੰਗਾ, ਕੋਲੇ ਪੰਜ ਕਲਿਆਣੀ
ਵਈ ਕੋਠਾ ਭਗਤਾ, ਡੋਡ ਤੇ ਮੱਲਾ ਘਣੀਏ ਕੋਲ ਰਮਾਣਾਂ
ਵੇ 15 ਪਿੰਡਾਂ ਚੋਂ ਸੋਹਣੀ ਵੇ ਮੈਂ ਤੂੰ ਤੱਕਦਾ ਨੀਂ ਅਣਜਾਣਾਂ
ਵੇ ਸਾਡੇ ਨਾਲ ਦਿਲ ਲਾ ਕੇ ਭੁੱਲ ਜਾਏਂਗਾ ਲੁਧਿਆਣਾਂ
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ
ਸਾਨੂੰ ਵੀ ਕਢਾ ਦੇ ਗੁੱਟ ਮੁੰਡਿਆ ਨਹੀਂ ਤਾਂ ਜਾਣਗੇ ਹੋਏ
ਨਹੀਂ ਤਾਂ ਜਾਣਗੇ ਮੁਲਾਹਜੇ ਟੁੱਟ ਮੁੰਡਿਆ ਨਹੀਂ ਤਾਂ ਜਾਣਗੇ
ਸੁਣ ਨੀਂ ਭਾਬੀ ਨੱਚਣ ਵਾਲੀਏ, ਸੁਣ ਨੀਂ ਭਾਬੀ ਨੱਚਣ ਵਾਲੀਏ..
ਤੇਰੇ ਤੋਂ ਕੀ ਮਹਿੰਗਾ… ਨੀ ਤੇਰੇ ਮੂਹਰੇ ਥਾਣ ਸੁੱਟਿਆ
ਭਾਵੇਂ ਸੁੱਥਣ ਸਵਾ ਲਈਂ ਭਾਵੇਂ ਲਹਿੰਗਾ, ਨੀਂ ਤੇਰੇ ਮੂਹਰੇ ਥਾਣ ਸੁੱਟਿਆ