ਗ਼ਮ ਨੇ ਪੀਲੀ, ਗਮ ਨੇ ਖਾ ਲੀ,
ਗ਼ਮ ਦੀ ਬੁਰੀ ਬਿਮਾਰੀ।
ਗ਼ਮ ਹੱਡੀਆਂ ਨੂੰ ਇਉਂ ਖਾ ਜਾਂਦੈ.
ਜਿਉਂ ਲੱਕੜੀ ਨੂੰ ਆਰੀ।
ਕੋਠੇ ਚੜ੍ਹ ਕੇ ਦੇਖਣ ਲੱਗੀ,
ਲੱਦੇ ਜਾਣ ਵਪਾਰੀ।
ਮਾਂ ਦਿਆ ਮੱਖਣਾ ਵੇ.
ਲੱਭ ਲੈ ਹਾਣ ਕੁਆਰੀ।
Kudi Vallo Boliyan
ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਹੱਸਦਾ ਨਣਦੇ,
ਹੱਸਦਾ ਦੰਦਾਂ ਦਾ ਬੀੜ,
ਨੀ ਜਦਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਮੈਸ੍ਹ ਤਾਂ ਤੇਰੀ ਸੰਗਲ ਤੁੜਾਗੀ
ਕੱਟਾ ਤੁੜਾ ਗਿਆ ਕੀਲਾ
ਦਾੜ੍ਹੀ ਨਾਲੋਂ ਮੁੱਛਾਂ ਵਧੀਆਂ
ਜਿਉਂ ਛੱਪੜੀ ਵਿੱਚ ਤੀਲਾ
ਪੇਕਿਆਂ ਨੂੰ ਜਾਵੇਂਗੀ
ਕਰ ਮਿੱਤਰਾਂ ਦਾ ਹੀਲਾ।
ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਰੋਦਾ ਨਣਦੇ,
ਅੱਖਾਂ ਚੋ ਵਗਦਾ ਨੀਰ,
ਨੀ ਜਦ
ਆਪ ਤਾਂ ਮਾਮਾ ਗਿਆ ਪੁੱਤ ਨੂੰ ਵਿਆਓਣ,
ਮਾਮੀ ਨੂੰ ਛੱਡ ਗਿਆ ਸ਼ੁਕਣ ਨੂੰ,
ਬਰੋਟਾ ਲਾ ਗਿਆ ਝੂਟਣ ਨੂੰ,
ਬਰੋਟਾ
ਕਾਵਾਂ-ਕਾਵਾਂ-ਕਾਵਾਂ
ਵੱਟ ਗੋਲੀਆਂ ਚੁਬਾਰੇ ਚੜ੍ਹ ਖਾਵਾਂ
ਖਾਂਦੀ ਦੀ ਹਿੱਕ ਦੁਖਦੀ
ਨੀ ਮੈਂ ਕਿਹੜੇ ਵੈਦ ਕੋਲ ਜਾਵਾਂ
ਇੱਕ ਪੁੱਤ ਸਹੁਰੇ ਦਾ
ਖੂਹ ਤੇ ਫੇਰਦਾ ਝਾਵਾਂ,
ਉਹਨੇ ਮੇਰੀ ਬਾਂਹ ਫੜ ਲਈ
ਹੁਣ ਕੀ ਜੁਗਤ ਬਣਾਵਾਂ
ਮੁੰਡਿਆ ਤੂੰ ਬਾਂਹ ਛੱਡ ਦੇ
ਮੈਂ ਬਾਬੇ ਕੋਲ ਨਾ ਜਾਵਾਂ
ਬਾਬਾ ਕਹਿੰਦਾ ਖਾ ਰੋਟੀ
ਮੈਂ ਰੋਟੀ ਕਦੇ ਨਾ ਖਾਵਾਂ
ਸੁੱਥਣੇ ਸੂਫ਼ ਦੀਏ
ਤੈਨੂੰ ਬਾਬੇ ਦੇ ਮਰੇ ਤੋਂ ਪਾਵਾਂ
ਚਾਦਰੇ ਵੈਲ ਦੀਏ
ਤੈਨੂੰ ਠੰਡਾ ਧੋਣ ਧਵਾਵਾਂ
ਕੱਤਣੀ ਚਰਜ ਬਣੀ
ਲਿਆ ਮੁੰਡਿਆ ਫੁੱਲ ਲਾਵਾਂ।
ਆ ਗਿਆ ਨੀ ਬਾਬਾ,
ਨਹੀਓ ਮਾਰਦਾ ਖਗੂੰਰਾ,
ਨਿੱਤ ਦਾ ਕੰਮ ਮੁਕਾਉਣਾ ਕੁੜੀਉ,
ਨੀ ਇਹਦੇ ਗਲ ਵਿੱਚ ਟੱਲ ਅੱਜ ਪਾਉਣਾ ਕੁੜੀਓ,
ਨੀ ਇਹਦੇ
ਸੱਤ ਰੰਗੀ ਬੋਸਕੀ ਦਾ ਸੂਟ ਸਮਾ ਦੇ
ਸੂਟ ਸਮਾ ਦੇ ਮੋਰ ਘੁੱਗੀਆਂ ਪਵਾ ਦੇ
ਰੁੱਤ ਗਿੱਧਿਆਂ ਦੀ ਆਈ ਮੁੰਡਿਆ
ਬੋਰ ਝਾਂਜਰਾਂ ਦੇ ਪਾਉਂਦੇ ਨੇ
ਦੁਹਾਈ ਮੁੰਡਿਆ।
ਅਸਾਂ ਤਾਂ ਮਾਹੀਆ ਦਰ ਦੇ ਸਾਹਮਣੇ,
ਉੱਚਾ ਚੁਬਾਰਾ ਪਾਉਣਾ,
ਵੱਖਰਾ ਹੋ ਕੇ ਮਰਜੀ ਕਰਨੀ,
ਆਪਣਾ ਹੁਕਮ ਚਲਾਉਣਾ,
ਬਈ ਰੱਖਣਾ ਤਾਂ ਤੇਰੀ ਮਰਜੀ,
ਪੇਕੇ ਜਾ ਕੇ ਮੜਕ ਨਾਲ ਆਉਣਾ,
ਬਈ ਰੱਖਣਾ
ਆਟਾ ਲੱਗਿਆ ਕੌਲੀ ਨੂੰ,
ਰੱਬ ਚੁੱਕ ਲੈ ਜੇਠ ਮਖੌਲੀ ਨੂੰ,
ਰੱਬ ਚੁੱਕ ਲੈ
ਅੰਗ ਅੰਗ ਚ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਮੈ ਕੁੜਤੀ ਲੈਣੀ ਆਉਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ,
ਮੈ ਕੁੜਤੀ
ਆਇਆ ਸਾਉਣ ਮਹੀਨਾ ਪਿਆਰਾ
ਘਟਾ ਕਾਲੀਆਂ ਛਾਈਆਂ
ਰਲ ਮਿਲ ਸਈਆਂ ਪਾਵਣ ਗਿੱਧੇ
ਪੀਂਘਾਂ ਪਿੱਪਲੀਂ ਪਾਈਆਂ
ਮੋਰ ਪਪੀਹੇ ਕੋਇਲਾਂ ਕੂਕਣ
ਯਾਦਾਂ ਤੇਰੀਆਂ ਆਈਆਂ ।
ਤੂੰ ਟਕਿਆਂ ਦਾ ਲੋਭੀ ਹੋ ਗਿਆ
ਕਦਰਾਂ ਸਭ ਭੁਲਾਈਆਂ
ਦਿਲ ਮੇਰੇ ਨੂੰ ਡੋਬ ਨੇ ਪੈਂਦੇ
ਵੱਢ-ਵੱਢ ਖਾਣ ਜੁਦਾਈਆਂ
ਮਾਹੀ ਨਾ ਆਇਆ
ਲਿਖ-ਲਿਖ ਚਿੱਠੀਆਂ ਪਾਈਆਂ।