ਊਠਾਂ ਵਾਲਿਉ, ਥੋਡੀ ਕੀ ਵੇ ਨੌਕਰੀ,
ਪੰਜ ਵੇ ਰੁਪਈਏ,ਇਕ ਭੋਅ ਦੀ ਟੋਕਰੀ,
ਪੰਜ ਵੇ
Kudi Vallo Boliyan
ਊਠਾਂ ਵਾਲਿਉ,ਊਠ ਲੱਦੀਆਂ ਬੋਰੀਆਂ,
ਮਹਿਲੀ ਛੱਡੀਆਂ, ਸੁੰਨੀਆਂ ਗੋਰੀਆਂ,
ਮਹਿਲੀ
ਊਠਾਂ ਵਾਲਿਉ, ਊਠ ਲੱਦੇ ਵੇ ਲਾਹੌਰ ਨੂੰ,
ਕੱਲੀ ਕੱਤਾਂ ਦੇ ਘਰ ਘੱਲਿਉ ਮੇਰੇ ਭੌਰ ਨੂੰ,
ਕੱਲੀ ਕੱਤਾਂ ………………..
ਉੱਚੇ ਟਿੱਬੇ ਮੈ ਤਾਣਾ ਤਣਦੀ,
ਤਣਦੀ ਰੀਝਾਂ ਲਾ ਕੇ,
ਮਿਲ ਜਾ ਹਾਣ ਦਿਆਂ,
ਤੂੰ ਸੌਹਰੇ ਘਰ ਆ ਕੇ,
ਮਿਲ ਜਾ ………..
ਉੱਚੇ ਟਿੱਬੇ ਮੈ ਤਾਣਾ ਤਣਦੀ,
ਦੂਰ ਵੱਜੇ ਇੱਕ ਤਾਰਾ,
ਖੂਹ ਤੇ ਮਿੱਲ ਮੁੰਡਿਆਂ,
ਸ਼ੱਕ ਕਰਦਾ ਪਿੰਡ ਸਾਰਾ,
ਖੂਹ ਤੇ……….
ਊਚੇ ਟਿੱਬੇ ਮੈ ਤਾਣਾ ਤਣਦੀ,
ਉਤੋਂ ਦੀ ਲੰਘ ਗਈ ਵੱਛੀ,
ਨਣਾਨੇ ਮੋਰਨੀਏ ਘਰ ਜਾ
ਕੇ ਨਾ ਦੱਸੀ, ਨਣਾਨੇ ………,
ਉੱਚੇ ਟਿੱਬੇ ਮੇਰੀ ਮੂੰਗੀ ਦਾ ਬੂਟਾ,
ਉਹਨੂੰ ਚਰ ਗਈ ਗਾਂ,
ਵੇ ਰੋਦਾ ਮੂੰਗੀ ਨੂੰ,
ਘਰ ਮਰਗੀ ਤੇਰੀ ਮਾਂ, ਵੇ ਰੋਦਾ ਮੂੰਗੀ
ਉੱਚੇ ਟਿੱਬੇ ਮੈ ਭਾਂਡੇ ਮਾਂਜਦੀ,
ਉੱਤੋਂ ਰੁੜ੍ਹ ਗਿਆ ਗਲਾਸ,
ਹੁਣ ਕਿਉਂ ਰੋਂਦੀ ਆ,
ਜੀਜਾ ਲੈ ਗਿਆ ਸਾਕ,
ਹੁਣ ਕਿਉਂ …..,
ਉੱਚੇ ਟਿੱਬੇ ਮੈ ਭਾਂਡੇ ਮਾਂਜਦੀ,
ਉੱਤੋਂ ਰੁੜ੍ਹ ਗਈ ਥਾਲੀ,
ਕੈਦ ਕਰਾ ਦੂੰਗੀ,
ਮੈਂ ਡਿਪਟੀ ਦੀ ਸਾਲੀ, ਕੈਦ ਕਰਾ ਦੂੰਗੀ…….,
ਊਰੀ ਊਰੀ ਊਰੀ ਵੇ,
ਦੁੱਧ ਡੁੱਲਿਆ ਜੇਠ ਨੇ ਘੂਰੀ ਵੇ,
ਦੁੱਧ ..
ਊਰੀ ਊਰੀ ਊਰੀ,
ਨੀ ਅੱਜ ਦਿਨ ਸ਼ਗਨਾ ਦਾ,
ਨੱਚ ਨੱਚ ਹੋ ਜਾ ਦੂਹਰੀ,
ਨੀ ਅੱਜ ………,
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ,
ਇਕੋ ਤਬੀਤ ਊਦੇ ਘਰ ਦਾ ਨੀ,
ਜਦੋਂ ਲੜਦਾ ਤੇ ਲਾਦੇ- ਲਾਦੇ ਕਰਦਾ ਨੀ।