Kudi Vallo Boliyan
ਆਪ ਤਾਂ ਪੀਂਦਾ ਨਿੱਤ ਸ਼ਰਾਬਾਂ…
ਆਪ ਤਾਂ ਪੀਂਦਾ ਨਿੱਤ ਸ਼ਰਾਬਾਂ,
ਮੈਂ ਤੋਂ ਡੁੱਲ ਗਈ ਦਾਲ,,,
ਵੇ ਜੈਤੋਂ ਦਾ ਕਿੱਲਾ ਟਪਾ ਦੁ…ਜੇ ਕੱਢੀ ਮਾਂ ਦੀ ਗਾਲ
ਵੇ ਜੈਤੋਂ ਦਾ ਕਿੱਲਾ ਟਪਾ ਦੁ…ਜੇ ਕੱਢੀ ਮਾਂ ਦੀ ਗਾਲ
ਫੂਲ ਰਾਮਪੁਰਾ ਕੋਲੋ ਕੋਲੀ, ਨਹਿਰੋਂ ਪਾਰ ਢਿਪਾਲੀਬੱਲੋ ਪੁਲ ਤੇ ਪੈਂਦੀਆਂ ਝਾਲਾਂ ਬੁਰਜੀ ਨੰਬਰ ਛਿਆਲੀਛੰਨਾ ਅਧਰੰਗ ਦੇ ਲੱਗਦੇ ਟੀਕੇ, ਗੱਲ ਐ ਪਰਦੇ ਵਾਲੀਸੰਧੂ ਖੁਰਦ ਠੇਕਾ ਖੁੱਲਿਆ ਦਾਰੂ ਵਿਕਦੀ ਬਾਹਲੀਜੇ ਪੀਣੋਂ ਨਾ ਹਟਿਆ ਬੱਸ ਚੜਜੂੰ ਵਿਰਕਾਂ ਵਾਲੀਜੇ ਪੀਣੋਂ ਨਾ ਹੱਟਿਆ….
ਬਾਈ ਪਿੰਡਾ ਵਿਚੋ ਪਿੰਡ ਸੁਣੀਦਾ ਪਿੰਡ ਸੁਣੀਦਾ ਭੋਗੀਬਈ ੳੁਥੋ ਦੀ ਇਕ ਨਾਰ ਸੁਣੀ ਦੀ ਇਕ ਰੋਗ ਦੀ ਰੋਗੀਬਈ ਭਾਤ ਭਾਤ ਦੇ ਫੈਸਨ ਕਰਦੀ ਸਿਰ ਤੋ ਹੋ ਗਈ ਰੋਡੀ ……ਵੇ ਮੜਕ ਬਥੇਰੀ ਸੀ ਤੇਰੇ ਇਸਕ ਨੇ ਡੋਬੀਵੇ ਮੜਕ ਬਥੇਰੀ ਸੀ
ਨਾ ਤੂੰ ਰੱਖ ਏਹੇ ਝਾਕ
ਤੈਨੂੰ ਹੋਣਾ ਨਹੀਉ ਸਾਕ
ਗੱਲ ਕਹਿੰਦੀ ਇਕ ਤੈਨੂੰ
ਮੈਂ ਨਿਸੰਗ ਮੁੰਡਿਆ
ਖਾਲੀ ਜਾਵੇਗਾ ਵਲੈਤ ਨੂੰ
ਬਰੰਗ ਮੰਡਿਆ……………..
ਇੱਕ ਹਾਰੇ ਦੀ ਮਿੱਟੀਇੱਕ ਚੁੱਲ੍ਹੇ ਦੀ ਮਿੱਟੀਕਾਲੇ ਰੀਠੇ ਦੇ ਲੜ ਲਾਤੀ ਨੀ ਮੈਂ ਸਾਬਣ ਦੀ ਟਿੱਕੀ…ਕਾਲੇ ਰੀਠੇ ਦੇ ਲੜ ਲਾਤੀ ਨੀ ਮੈਂ ਸਾਬਣ ਦੀ ਟਿੱਕੀ…
ਪਿੰਡ ਮੇਰੇ ਦੇ ਮੁੰਡੇ ਵੀਰਨੋ,ਖਾਂਦੇ ਚਿੱਟਾ , ਪੀਂਦੇ ਪੋਸਤ, ਨਾਲੇ ਲਾਉਂਦੇ ਜਰਦਾਫਿੱਟ-ਫਿੱਟੀਆਂ ’ਤੇ ਗੇੜੇ ਦਿੰਦੇ ਕੰਮ ਕੋਈ ਨਾ ਕਰਦਾਸੱਥ ਵਿੱਚ ਬੈਠਾ ਬਾਪੂ ਝੂਰੇ ਨਾ ਜਿਊਂਦਾ ਨਾ ਮਰਦਾਬੋਲ ਸ਼ਰੀਕਾਂ ਦੇ ਤਾਹੀਓਂ ਵੀਰਨਾ ਜਰਦਾ…………ਬੋਲ ਸ਼ਰੀਕਾਂ ਦੇ ਤਾਹੀਓਂ ਵੀਰਨਾ ਜਰਦਾ…………
ਬਾਜ਼ਾਰ ਵਿਕੇਦਾ ਰੁਮਾਲ ਵੇ,ਸਦਾ ਰਹਿਣ ਤੂੰ ਮੇਰੇ ਨਾਲ ਵੇਪਾਵੀਂ ਨਾ ਵਿਛੋੜਾ ਹਾਏ ਢੋਲਾਢੋਲਾ ਵੇ ਢੋਲਾ ਹਾਏ ਢੋਲਾ,ਆਜਾ ਦੋਵੇਂ ਨਚੀਏ ਹਾਏ ਢੋਲਾ…………….