ਬਹੁਤਾ ਰੋਅਬ ਨਾ ਦਿਖਾਵੀਂਹੁਣ ਸਾਨੂੰ ਨਾ ਬੁਲਾਵੀਂਬਹੁਤੀ ਕਰ ਨਾ ਸ਼ੈਤਾਨੀਂਚੁੱਕ ਆਪਣੀ ਨਿਸ਼ਾਨੀਸਾਡਾ ਫੁੱਲਾਂ ਵਾਲਾਮੋੜਦੇ ਰੁਮਾਲ ਸੋਹਣਿਆਹੁਣ ਤੇਰੀ ਸਾਡੀਸਤਿ ਸ੍ਰੀ ਅਕਾਲ ਸੋਹਣਿਆ………….
Kudi Vallo Boliyan
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ..
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ
ਹੱਥੀ ਓਹਦੇ ਛਾਂਪਾ ਛੱਲੇ, ਮੱਥੇ ਟਿੱਕਾ ਲਾਇਆ
ਗਿੱਧੇ ਵਿੱਚ ਨੱਚ ਭਾਬੋ, ਦਿਨ ਸੱਗਨਾਂ ਦਾ ਆਇਆ…
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ…
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ
ਹੱਥੀ ਓਹਦੇ ਛਾਂਪਾ ਛੱਲੇ, ਪੈਰੀ ਝਾਂਜਰਾਂ ਪਾਈਆਂ
ਗਿੱਧੇ ਵਿੱਚ ਨੱਚਦੀ ਦਾ ਦੇਵੇ ਰੂਪ ਦੁਹਾਈਆਂ
ਗਿੱਧੇ ਵਿੱਚ ਨੱਚਦੀ ਦਾ ਦੇਵੇ ਰੂਪ ਦੁਹਾਈਆਂ
ਨੂੰਹ ਤਾਂ ਗਈ ਸੀ ਇੱਕ ਦਿਨ ਪੇਕੇ, ਸੱਸ ਘਰੇ ਸੀ ਕੱਲੀ,
ਬਈ…ਬਾਪੂ ਜੀ ਤੋਂ ਅੱਖ ਬਚਾ ਕੇ, Make up ਵੱਲ ਹੋ ਚੱਲੀ,
ਬਈ, ਸੁਰਖੀ ਬਿੰਦੀ ਪਾਊਡਰ ਲਾ ਕੇ, ਨੇਤਰ ਕਰਲੇ ਟੇਡੇ,
ਪੱਟ ਤੀ ਫੈਸ਼ਨ ਨੇ ਸੱਤਰ ਸਾਲ ਦੀ ਬੇਬੇ..
ਪੱਟ ਤੀ ਫੈਸ਼ਨ ਨੇ ਸੱਤਰ ਸਾਲ ਦੀ ਬੇਬੇ…
ਆਜਾ ਦਿਉਰਾ ਬਹਿ ਜਾ ਪਲੰਗ ਤੇ ਕਾਹਤੋ ਮਾਰਦਾ ਗੇੜੇ………
ਵੇ ਪਾਸਾ ਵੱਟ ਕੇ ਲੱਗਦਾਂ ਕਾਹਤੋ ਗੱਲ ਸੁਣ ਹੋ ਕੇ ਨੇੜੇ ……..
ਵੇ ਪੇਕੇਆਂ ਤੋਂ ਤੇਨੂੰ ਸਾਕ ਲਿਆਂਦੂ ਹੋ………
ਪੇਕੇਆਂ ਤੋਂ ਤੇਨੂੰ ਸਾਕ ਲਿਆਂਦੂ ਬੱਨ ਸਗਨਾਂ ਦੇ ਸੇਹਰੇ
ਵੇ ਪਤਲੀ ਪੰਤਗ ਜੱਟੀ ਦੇ ਨਾਲ ਕਰਾਂਦੂ ਫੇਰੇ ਵੇ ਪਤਲੀ ਪੰਤਗ ਜੱਟੀ ਦੇ….
ਜੇ ਜੱਟੀਏ ਜੱਟ ਕੁੱਟਣਾ ਹੋਵੇ, ਕੁੱਟੀਏ ਸੰਦੂਕਾਂ ਓਹਲੇ…
ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ, ਫੇਰ ਦਲਾਈਏ ਛੋਲੇ…
ਜੱਟੀਏ ਦੇ ਦਬਕਾ, ਜੱਟ ਨਾ ਬਰਾਬਰ ਬੋਲੇ…
ਜੱਟੀਏ ਦੇ ਦਬਕਾ, ਜੱਟ ਨਾ ਬਰਾਬਰ ਬੋਲੇ…
ਚਿੱਟੀ ਕਣਕ ਦੇ ਮੰਡੇ ਪਕਾਵਾਂ,
ਨਾਲੇ ਤੜਕਾ ਵੜੀਆਂ ਗਿੱਦਾ ਸੌਣ ਦਾ ਮਾਰੇ ਹਾਕਾਂ,
ਮੈ ਕੰਮਾ ਵਿਚ ਵੜੀ ਆਂ ਪੱਟੀ ਆਂ ਕਬੀਲਦਾਰੀ ਨੇ,
ਤਾਅਨੇ ਦਿੰਦਿਆ ਖੜ੍ਹੀਆ ਮੇਰੇ ਹਾਣ ਦੀਆਂ ਪਾ ਗਿੱਦਾ ਘਰ ਮੁੜੀਆਂ
ਕਾਲ਼ੀ ਕਾਲ਼ੀ ਬੱਦਲੀ ਤਾਂਬੱਦਲਾਂ ਚੋਂ ਨਿਕਲੀਵਰਸੀ ਜਾ ਕੇ ਸੇਖੇਵੇ ਉਹ ਤੇਰੀ ਕੀ ਲੱਗਦੀਜਿਹਨੂੰ ਕੋਠੇ ਚੜਕੇ ਦੇਖੇ …
ਫੀਤਾ-ਫੀਤਾ-ਫੀਤਾਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ ਪਾਸ ਨਾ ਕੀਤਾ….ਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ ਪਾਸ ਨਾ ਕੀਤਾ
ਸਰੁ ਜਿਹੇ ਕੱਧ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ,ਬੜਾ ਮੋੜਿਆ ਨਈਂ ਜੇ ਮੁੜਦਾ, ਅਸੀਂ ਵੇਖ ਲਿਆ ਸਮਝਾ.ਕੇ…ਸਈਉ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਲ ਦਾ ਤਵੀਤ ਬਣਾ ਕੇਸਈਉ ਨੀ ਮੈਨੂੰ ਰੱਖਣਾ ਪਿਆ…………
ਕੁੜੀਆਂ :-
ਬੱਲੇ ਬੱਲੇ ਬਈ ਸਾਰਾ ਪਿੰਡ ਵੈਰ ਪੈ ਗਿਆ
ਬੱਲੇ ਬੱਲੇ ਬਈ ਸਾਰਾ ਪਿੰਡ ਵੈਰ ਪੈ ਗਿਆ
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ ਪੈ ਗਿਆ
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ ਪੈ ਗਿਆ
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ ਪੈ ਗਿਆਮੁੰਡੇ :-
ਬੱਲੇ ਬੱਲੇ ਨੀ ਅੱਖ ਨਾਲ ਗੱਲ ਕਰ ਗਈ
ਬੱਲੇ ਬੱਲੇ ਨੀ ਅੱਖ ਨਾਲ ਗੱਲ ਕਰ ਗਈ
ਗੋਰੇ ਰੰਗ ਨੇ ਮਜਾਜਣ ਕੀਤੀ ,
ਅੱਖ ਨਾਲ ਗੱਲ ਕਰ ਗਈ….
ਗੋਰੇ ਰੰਗ ਨੇ ਮਜਾਜਣ ਕੀਤੀ ,ਅੱਖ ਨਾਲ ਗੱਲ ਕਰ ਗਈ….
ਗੋਰੇ ਰੰਗ ਨੇ ਮਜਾਜਣ ਕੀਤੀ ,ਅੱਖ ਨਾਲ ਗੱਲ ਕਰ ਗਈ….
ਗੋਰੇ ਰੰਗ ਨੇ ਮਜਾਜਣ ਕੀਤੀ ,ਅੱਖ ਨਾਲ ਗੱਲ ਕਰ ਗਈ….
ਸੱਥ ਵਿੱਚ ਬੈਹ ਕੇ ਬੀਨ ਬਜਾਉਦੇ,
ਚੁਟਕੀ ਚੁਟਕੀ ਲਿਆਈਆਂ,
ਆਹ ਲੈ ਫੜ ਮਿੱਤਰਾਂ,ਬੰਗਾ ਮੇਚ ਨਾ ਆਈਆਂ,
ਆਹ ਲੈ …….,
ਇਥੇ ਪਿਆਰ ਦੀ ਪੁੱਛ ਕੋਈ ਨਾ
ਇਥੇ ਪਿਆਰ ਦੀ ਪੁੱਛ ਕੋਈ ਨਾ
ਤੇਰੇ ਨਾਲ ਨਹੀਓਂ ਬੋਲਣਾ ,ਤੇਰੇ ਮੂੰਹ ਤੇ ਮੁੱਛ ਕੋਈ ਨਾ
ਤੇਰੇ ਨਾਲ ਨਹੀਓਂ ਬੋਲਣਾ ,ਤੇਰੇ ਮੂੰਹ ਤੇ ਮੁੱਛ ਕੋਈ ਨਾ