ਰੰਗ ਸੱਪਾਂ ਦੇ ਵੀ ਕਾਲੇ … ਰੰਗ ਸਾਧਾਂ ਦੇ ਵੀ ਕਾਲੇ …
ਕਾਲਾ ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆਂ ….
ਮੁੰਡਾ ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ
Kudi Vallo Boliyan
ਇੱਕ ਅੱਖ ਟੂਣੇਹਾਰੀ ਦੂਜਾ ਕੱਜਲੇ ਦੀ ਧਾਰੀ
ਤੀਜਾ ਲੌਂਗ ਲਿਸ਼ਕਾਰਾ ਮਾਰ ਮਾਰ ਸੁੱਟਦਾ
ਨੀ ਮੈਂ ਜਿਉਣ ਜੋਗਾ ਛੱਡਿਆ ਨਾ ਪੁੱਤ ਜੱਟ ਦਾ…
ਨੀ ਮੈਂ ਜਿਉਣ ਜੋਗਾ ਛੱਡਿਆ ਨਾ ਪੁੱਤ ਜੱਟ ਦਾ।
ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਮੋਗਾ
ਨਾ ਕੋਈ ਉਥੇ ਸਾਧ ਸੁਣੀਦਾ ਨਾ ਹੀ ਕੋਈ ਸੋਭਾ
ਨਾ ਕਿਸੇ ਨੂੰ ਘੜਾ ਚਕੋਣਦਾ ਨਾ ਹੀ ਮਾਰਦਾ ਗੋਡਾ
ਕੁੜੀਏ ਨਾ ਡਰ ਨੀ , ਮੋਗਾ ਗੱਲਾਂ ਜੋਗਾ
ਕੁੜੀਏ ਨਾ ਡਰ ਨੀ , ਮੋਗਾ ਗੱਲਾਂ ਜੋਗਾ
ਜੱਦ ਮੁੰਡਿਆਂ ਮੈਂ ਆਵਾਂ ਜਾਵਾਂ
ਜੱਦ ਮੁੰਡਿਆਂ ਮੈਂ ਆਵਾਂ ਜਾਵਾਂ
ਤੂੰ ਕੱਢਦਾ ਸੀ ਗੇੜੇ
ਦਰਸ਼ਨ ਦੇ ਮੁੰਡਿਆਂ ਜਿਓਂਦੀ ਆਸਰੇ ਤੇਰੇ
ਦਰਸ਼ਨ ਦੇ ਮੁੰਡਿਆਂ ਜਿਓਂਦੀ ਆਸਰੇ ਤੇਰੇ
ਦਰਸ਼ਨ ਦੇ ਮੁੰਡੇਆਆਆ ….. .
ਸਾਕ ਲੈਣ ਤਾਂ ਆ ਗਿਆ ਜੀਜਾ,
ਟੂਮਾਂ ਯਾਦ ਨੀ ਤੇਰੇ ,
ਪੈਰ ਮੇਰੇ ਨੂੰ ਹੋਣ ਪੰਜੇਬਾਂ,
ਗਲ ਨੂੰ ਗੁਲਬੰਦ, ਵਾਲੇ ….
ਥੋਡੇ ਸੂਮਾ ਦੇ, ਸਾਰੇ ਫਿਰਨ ਕੁਵਾਰੇ ……..
ਥੋਡੇ ਸੂਮਾ ਦੇ, ਸਾਰੇ ਫਿਰਨ ਕੁਵਾਰੇ
ਸੱਸ ਮੇਰੀ ਨੇ ਮੁੰਡੇ ਜੰਮੇ ,ਜੰਮ ਜੰਮ ਭਰੀ ਰਸੋਈ
ਸੱਸ ਮੇਰੀ ਨੇ ਮੁੰਡੇ ਜੰਮੇ ,ਜੰਮ ਜੰਮ ਭਰੀ ਰਸੋਈ…..
ਨੀ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ
ਨੀ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ।
ਜੇ ਮੁੰਡਿਆਂ ਸਾਡੀ ਤੋਰ ਤੂੰ ਵੇਖਣੀ
ਜੇ ਮੁੰਡਿਆਂ ਸਾਡੀ ਤੋਰ ਤੂੰ ਵੇਖਣੀ…
ਗੜਵਾ ਲੈਦੇ ਚਾਂਦੀ ਦਾ,
ਲੱਕ ਹਿੱਲੇ ਮਜਾਜਣ ਜਾਂਦੀ ਦਾ
ਵੇ ਲੱਕ ਹਿੱਲੇ ਮਜਾਜਣ ਜਾਂਦੀ ਦ।
ਚਿੱਟਾ ਚਾਦਰਾ, ਪੱਗ ਗੁਲਾਬੀ,ਖੂਹ ਤੇ ਕੱਪੜੇ ਧੋਵੇ,
ਸਾਬਣ ਥੋੜਾ,ਮੈਲ ਬਥੇਰੀ,ਉੱਚੀ ਉੱਚੀ ਰੋਵੇ,
ਛੜੇ ਵਿਚਾਰੇ ਦੇ,ਕੌਣ ਚਾਦਰੇ ਧੋਵੇ,
ਛੜੇ ਵਿਚਾਰੇ ਦੇ,ਕੌਣ ਚਾਦਰੇ ਧੋਵੇ।
ਏਧਰ ਕਣਕਾਂ ਉਧਰ ਕਣਕਾਂ ..
ਵਿੱਚ ਕਣਕਾਂ ਦੇ ਘਾਹ ….
ਦਿਓਰਾ ਲਾਡਲਿਆਂ, ਮੈਨੂੰ ਤੇਰੇ ਵਿਆਹ ਦਾ ਚਾਅ ….
ਦਿਓਰਾ ਲਾਡਲਿਆਂ, ਮੈਨੂੰ ਤੇਰੇ ਵਿਆਹ ਦਾ ਚਾਅ ….
ਦਿਓਰ ਮੇਰੇ ਦੀ ਗੱਲ ਸੁਣਾਵਾਂ, ਮਿਰਚ ਮਸਾਲਾ ਲਾ ਕੇ ….
ਅੱਧੀ ਰਾਤ ਉਹ ਘਰ ਨੂੰ ਆਉਂਦਾ, ਦਾਰੂ ਦਾ ਘੁੱਟ ਲਾ ਕੇ ..
ਬਾਈ ਨਾਰ ਤਾਂ ਓਹਦੀ ਬੜੀ ਮਜਾਜਣ, ਪੈ ਜੇ ਕੁੰਡਾ ਲਾ ਕੇ ……
ਤੜਕੇ ਉੱਠ ਕੇ ਚਾਅ ਧਰ ਲੈਂਦਾ, ਲੌਂਗ ਲੈਚੀਆਂ ਪਾ ਕੇ ….
ਨੀ ਰੰਨ ਖੁਸ਼ ਕਰ ਲਈ , ਚਾਅ ਦਾ ਗਿਲਾਸ ਫੜਾ ਕੇ ….
ਨੀ ਰੰਨ ਖੁਸ਼ ਕਰ ਲਈ , ਚਾਅ ਦਾ ਗਿਲਾਸ ਫੜਾ ਕੇ
ਸੁਣ ਵੇ ਦਿਓਰਾ ਸ਼ਮਲੇ ਵਾਲਿਆ… ਸੁਣ ਵੇ ਦਿਓਰਾ ਸ਼ਮਲੇ ਵਾਲਿਆ…
ਲੱਗੇ ਜਾਨ ਤੋਂ ਮਹਿੰਗਾ,
ਵੇ ਲੈ ਜਾ ਮੇਰਾ ਲੱਕ ਮਿਣ ਕੇ
ਮੇਲੇ ਗਿਆ ਤਾਂ ਲਿਆ ਦਈਂ ਲਹਿੰਗਾ,ਲੈ ਜਾ ਮੇਰਾ ਲੱਕ ਮਿਣ ਕੇ।
ਜੇ ਮੁੰਡਿਆ ਤੂੰ ਅਣਜਾਣ , ਮੇਰੀ ਕਰਲੈ ਪਛਾਣ
ਸੂਟ ਕਾਲਾ ਤੇ ਡੋਰੀਏ ਰੰਗ ਵਾਲੇ ਦੀ…
ਵੇ ਮੈਂ ਜੱਟੀ ਆਂ…
ਵੇ ਮੈਂ ਜੱਟੀ ਸ਼ਹਿਰ ਲੁਧਿਆਣੇ ਵਾਲੇ ਦੀ ।