ਮਾਏ ਨੀ ਮੈਨੂੰ ਜੁੱਤੀ ਸਵਾਂ ਦੇ
ਹੇਠ ਲਵਾ ਦੇ ਖੁਰੀਆਂ
ਆਹ ਦਿਨ ਖੇਡਣ ਦੇ
ਸੱਸਾਂ ਨਨਾਣਾਂ ਬੁਰੀਆਂ…..
Maa Dhee
ਮਾਂ ਮੇਰੀ ਨੇ ਕੁੜਤੀ ਸਵਾਈ
ਓਵੀ ਨਵੇ ਨਮੂਨੇ ਦੀ
ਰੋਟੀ ਖਾਲਾ ਜਾਲਮਾ
ਚਟਨੀ ਹਰੇ ਪਦੀਨੇ
ਮਾਵਾਂ ਧੀਆਂ ਕੱਤਣ ਲੱਗੀਆਂ
ਗੁੱਡੀ ਨਾਲ ਗੁਡੀ ਜੋੜ ਕੇ
ਹੁਣਾ ਕਿਉਂ ਮਾਏ ਰੋਨੀ ਐਂ
ਧੀਆਂ ਨੂੰ ਸਹੁਰੇ ਤੋਰ ਕੇ..
ਘੋੜਾ ਆਰ ਨੀ ਧੀਏ,
ਘੋੜਾ ਪਰ ਨੀ ਧੀਏ,
ਮੱਥੇ ਮਾਰ ਮਸਰਾਂ ਦੀ ਦੁਲ ਨੀ ਧੀਏ,
ਮੱਥੇ …….
ਘੋੜਾ ਆਰ ਨੀ ਮਾਏ, ਘੋੜਾ ਪਰ ਨੀ ਮਾਏ,
ਰਾਝਾਂ ਮੰਗੇ ਮਸਰਾਂ ਦੀ ਦਾਲ ਨੀ ਮਾਏ,
ਰਾਝਾਂ ਮੰਗੇ …….,
ਘਰ ਨਾ ਬੇਹਦੀਆਂ,ਬਰ ਨਾ ਬੇਹਦੀਆਂ,
ਬਦਲੇ ਖੋਰੀਆਂ ਮਾਵਾਂ, ਨੀ ਨਿੱਕੇ ਜਿਹੇ ਮੁੰਡੇ ਨਾਲ,
ਵਿਆਹ ਕਰ ਦਿੰਦੀਆਂ, ਦੇ ਕੇ ਚਾਰ ਕੁ ਲਾਵਾਂ,
ਏਸ ਜਵਾਨੀ ਨੂੰ, ਕਿਹੜੇ ਮੂੰਹ ਵਿੱਚ ਪਾਵਾਂ,
ਏਸ ਜਵਾਨੀ ……
ਮੇਰੇ ਤੇ ਮੇਰੇ ਮਾਹੀ ਦੀਆਂ ਗੱਲਾਂ
ਮਾਏ ਘਰ ਘਰ ਹੋਣਗੀਆਂ
ਮੇਰੇ ਤੇ ਮੇਰੇ ਮਾਹੀ ਦੀਆਂ ਗੱਲਾਂ
ਮਾਏ ਘਰ ਘਰ ਹੋਣਗੀਆਂ
ਜਦ ਮੈ ਤੁਰ ਗਈ ਸਹੁਰੇ ਮੇਰੇ
ਹਾਣ ਦੀਆਂ ਸਭ ਰੋਣਗੀਆਂ
ਤੇਰਾ ਵੀ ਦਿਲ ਧੜਕੂ ਨੀ ਮਾਏ
ਤੇਰਾ ਵੀ ਦਿਲ ਧੜਕੂ ਨੀ ਮਾਏ
ਜਦ ਘੁੰਡ ਚੋਕ ਕੇ ਮੈਂ ਰੋਈ
ਨੀ ਵਿਆਹ ਦੇ ਅੰਮੀਏ
ਮੈ ਕੋਠੇ ਜਿਡੀ ਹੋਈ
ਨੀ ਵਿਆਹ ਦੇ ਅੰਮੀਏ
ਮੈ ਕੋਠੇ ਜਿਡੀ ਹੋਈ
ਵੱਟ ਵੱਟ ਲੱਡੂ -2
ਅਸੀਂ ਮੰਜੇ ਉੱਤੇ ਰੱਖੇ ਸੀ
ਆਏ ਜਾਂਝੀ ਖਾਗੇ ਨੀ -2
ਮਾਵਾਂ ਧੀਆਂ ਦਾ ਵਿਛੋੜਾ ਪਾਗੇ ਨੀ
ਰੋਟੀ ਮਾਂ ਨੇ ਬਣਾਈ ਨਾਲ
ਛੰਨਾ ਭਰ ਤਾ ਸਾਗ ਦਾ
ਕਿਸੇ ਨੂੰ ਕਿ ਪਤਾ ਮਾਵਾਂ
ਧਿਆਂ ਦੇ ਵਰਾਗ ਦਾ
ਮਾਏ ਵਾਰ ਕੰਗਨਾ ਦੀ ਜੋੜੀ ,
ਧੀਆਂ ਪ੍ਰਦੇਸ ਚੱਲੀਆਂ ,
ਮਾਏ ਵਾਰ ਕੰਗਨਾ ਦੀ ਜੋੜੀ ,
ਧੀਆਂ ਪ੍ਰਦੇਸ ਚੱਲੀਆਂ ,