ਗੋਰਾ ਰੰਗ ਦੁੱਧ ਵਰਗਾ…
ਹੋ… ਬਈ ਗੋਰਾ ਰੰਗ ਦੁੱਧ ਵਰਗਾ…
ਲਗਦੀ ਬਹੁਤ ਪਿਆਰੀ…
ਬਈ ਮਿੱਤਰਾਂ ਨੇ ਪੱਟ ਲੈਣੀ…
ਜੀਹਦੀ ਕੁੜੀਆਂ ਤੇ ਸਰਦਾਰੀ
Munde Vallo Boliyan
ਸੁਣ ਨੀ ਕੁੜੀਏ ਬੋਲੀ ਪਾਵਾ ਸਿਰ ਤੇਰੇ ਫੁਲਕਾਰੀ…
ਰਜਵਾ ਰੂਪ ਤੈਨੂੰ ਦਿੱਤਾ ਰੱਬ ਨੇ ਲਗਦੀ ਬੜੀ ਪਿਆਰੀ…
ਇਕ ਦਿਲ ਕਰਦਾ ਕਰਲਾ ਦੋਸਤੀ ਡਰ ਦੁਨੀਆਂ ਦਾ ਮਾਰੇ…
ਨੀ ਗਭਰੂ ਪਟ ਸੁੱਟਿਆ ਪਟ ਸੁਟਿਆ ਮੁਟਿਆਰੇ
ਨੀ ਗਭਰੂ ਪਟ ਸੁੱਟਿਆ ਪਟ ਸੁਟਿਆ ਮੁਟਿਆਰੇ
ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਕੈਰੇ,
ਏਸੇ ਪਿੰਡ ਦੇ ਮੁੰਡੇ ਸੁਣੀਂਦੇ ਹੱਦੋਂ ਵਧ ਨੇ ਭੈੜੇ,
ਹਾਂ ਕਰਵਾ ਕੇ ਹਟਦੇ ਮੇਲਣੇ ਪੈ ਜਾਂਦੇ ਨੇ ਖਹਿੜੇ,
ਕਿਹੜੇ ਪਿੰਡ ਦੀ, ਘਰ ਲਭ ਲਾਂਗੇ
ਮਾਰ ਮਾਰ ਕੇ ਗੇੜੇ ।
ਬਚ ਕੇ ਰਹਿ ਬੀਬਾ , ਬੜੇ ਜਮਾਨੇ ਭੈੜੇ,
ਬਚ ਕੇ ਰਹਿ ਬੀਬਾ…
ਹੰਸਾ ਨੇ ਤਾ ਮੋਤੀ ਚੁਗਣੇ,
ਹਿਰਨਾਂ ਬਾਗ਼ੀ ਚਰਣਾ …
ਨੀ ਭਾਬੀ ਦਿਓਰ ਬਿਨਾ , ਦਿਓਰ ਬਿਨਾ ਨਹੀਂ ਸਰਨਾ ……
ਨੀ ਭਾਬੀ ਦਿਓਰ ਬਿਨਾ , ਦਿਓਰ ਬਿਨਾ ਨਹੀਂ ਸਰਨਾ