ਬੋਲੀ ਤਾਂ ਤੂੰ ਪਾ ਤੀ ਮੇਲਣੇ
ਬੋਲੀ ਨਾ ਤੇਰੀ ਚੱਜ ਦੀ
ਬੱਦਲ ਗਰਜੇ ਬਿਜਲੀ ਕੜਕੇ
ਹਵਾ ਪੁਰੇ ਦੀ ਵਗਦੀ
ਲਾ ਕੇ ਲਾਰਾ ਸੌਂ ਗਈ ਯਾਰ ਨੂੰ
ਸੀਟੀ ਬਾਰ ‘ਗੇ ਵੱਜਦੀ
ਖੁਹ ਹਰੀਜਨਾਂ ਦਾ
ਬੈਟਰੀ ਮੋੜ ਤੇ ਵੱਜਦੀ
ਮੇਲਣ ਸੱਪ ਵਰਗੀ
ਵਾਂਗ ਮੋਰਨੀ ਤਰਦੀ।
Nanka Mail
ਤੇਰੇ ਮਾਰੇ ਨੇ ਘਰ ਬਾਰ ਛੱਡਿਆ
ਬਾਹਰੇ ਝੁੰਬੀ ਪਾਈ
ਜੇ ਕੁੜੀਏ ਤੇਰੇ ਮਾਪੇ ਲੜਦੇ
ਮੇਰੇ ਕੋਲ ਨਾ ਆਈਂ
ਰੋ-ਰੋ ਕੇ ਤੂੰ ਹੱਡ ਨਾ ਗਾਲ ਲਈਂ
ਹੱਸ ਕੇ ਗੱਲ ਸੁਣਾਈਂ
ਚੰਦਰਾ ਪਿਆਰ ਬੁਰਾ
ਜੱਗ ਨੂੰ ਪਤਾ ਨਾ ਲਾਈਂ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਆ।
ਮਾਮੇ ਕੰਜਰਾਂ ਨੇ,
ਕੁੜੀਆਂ ਪੜ੍ਹਨ ਸਕੂਲੇ ਲਾਈਆਂ।
ਛੁੱਟੀ ਹੋਈ ਐਵਤਾਰ ਦੀ,
ਲੀੜੇ ਧੋਣ ਨਹਿਰ ਤੇ ਆਈਆਂ।
ਕੁੜਤੀ ਤੇ ਮੋਰਨੀਆਂ.
ਗੱਭਰੂ ਪੱਟਣ ਨੂੰ ਪਾਈਆਂ।
ਝਾਵਾਂ ਝਾਵਾਂ ਝਾਵਾਂ
ਹੌਕਿਆਂ ‘ਚ ਪੈ ਗਈ ਜ਼ਿੰਦਗੀ,
ਕੀਹਨੂੰ ਲੱਗੀਆਂ ਦੇ ਹਾਲ ਸੁਣਾਵਾਂ।
ਮਾਮੇ ਮੇਰਾ ਵਰ ਟੋਲਦੇ,
ਕਿਵੇਂ ਦਿਲ ਦੀਆਂ ਆਖ ਸੁਣਾਵਾਂ।
ਜ਼ਹਿਰ ਖਾ ਕੇ ਮੈਂ ਮਰਜਾਂ,
ਪਰ ਦਾਗ ਨਾ ਇਸ਼ਕ ਨੂੰ ਲਾਵਾਂ।
ਚੋਰੀ ਛਿਪੇ ਆਈਂ ਮਿੱਤਰਾ,
ਤੈਨੂੰ ਘੁੱਟ ਕੇ ਕਾਲਜੇ ਲਾਵਾਂ।
ਸੀਨਾ ਚੀਰ ਵੇਖ ਮਿੱਤਰਾ,
ਤੇਰਾ ਦਿਲ ਤੇ ਉੱਕਰਿਆ ਨਾਵਾਂ।
ਨਾਨਕੀਆ ਕੁੜੀਆਂ ਉੱਚੀਆਂ ਤੇ ਲੰਮੀਆਂ
ਦਾਦਕੀਆ ਕੁੜੀਆਂ ਛੋਟੀਆਂ ਆਨੇ।
ਮੂੰਹ ਦੀਆਂ ਮਿੱਠੀਆਂ
ਦਿਲਾਂ ਦੀਆਂ ਖੋਟੀਆ ਆ ਨੇ
ਮੂੰਹ ਦੀਆਂ ਮਿੱਠੀਆਂ
ਦਿਲਾਂ ਦੀਆਂ ਖੋਟੀਆ ਆ ਨੇ….
ਤੂੰ ਨੱਚ,ਤੂੰ ਨੱਚ,ਕੁੜੀ ਦੀ ਮਾਸੀ,
ਲਗੀਆਂ ਦਾ ਲਾਗ ਦੁਆ ਦੇ,
ਜੇ ਤੇਰੇ ਕੋਲ ਪੈਸਾ ਹੈ ਨੀ,
ਘੱਗਰੀ ਦੀ ਵੇਲ ਕਰਾ ਦੇ,
ਜੇ ਮਾਮੀ ਤੂੰ ਨੱਚਣ ਨੀ ਜਾਣਦੀ,
ਏਥੇ ਕਾਸ ਨੂੰ ਆਈ,
ਨੀ ਭਰਿਆਂ ਪਤੀਲਾ ਪੀ ਗੀ ਦਾਲ ਦਾ,
ਰੋਟੀਆਂ ਦੀ ਥਈ ਮੁਕਾਈ,
ਨੀ ਜਾ ਕੇ ਆਖੇਗੀ,
ਛੱਕਾ ਪੂਰ ਕੇ ਆਈ,
ਨੀ ਜਾ ਕੇ ……
ਗਿੱਧਾ ਪਾਇਆ ,ਮੇਲ ਸਦਾਇਆ,
ਚਾਰੇ ਪਾਸੇ ਝਾਂਜਰ ਛਣਕੇ,
ਨਾਨਕਿਆ ਛੱਜ ਭੰਨਿਆ,
ਛੱਜ ਭੰਨਿਆ ਤਾੜ ਤਾੜ ਕਰਕੇ,
ਨਾਨਕਿਆ …..
ਜਾਗੋ ਕੱਢਣੀ ਮਾਮੀਏ ਛੱਡ ਨਖਰਾ,
ਦੱਸ ਤੇਰਾ ਮੇਰਾ,ਮੇਰਾ ਤੇਰਾ ਕਿ ਝਗੜਾ,
ਦੱਸ ਤੇਰਾ ……..
ਵਿਓਲਾ ਰੰਗ ਵਟਾਇਆ,
ਕੁੜੀ ਦੀ ਮਾਮੀ ਨੇ ਗਿੱਧਾ ਖੂਬ ਰਚਾਇਆ,
ਕੁੜੀ ਦੀ ……
ਕੁਲਾਰਾ ਦੀ ਮਾਮੀ ਵਿਆਹ ਤੇ ਆਈ,
ਆਈ ਹੱਥ ਲਮਕਾਈ,
ਬਈ ਨਾ ਲੀੜਾ ਨਾ ਲੱਤਾ ਕੋਈ,
ਨਾ ਕੋਈ ਟੌਮ ਲਿਆਈ,
ਡਾਰ ਜੁਆਕਾ ਦੀ ਲੱਡੂ ਖਾਣ ਨੂੰ ਲਿਆਈ,
ਡਾਰ ਜੁਆਕਾ ……
ਆਪ ਤਾਂ ਮਾਮਾ ਜੰਨ ਚੜ ਜਾਂਦਾ
ਮਾਮੀ ਨੂੰ ਛੱਡ ਗਿਆ ਛੂਕਣ ਨੂੰ
ਬਰੋਟਾ ਲਾ ਗਿਆ ਝੂਟਣ ਨੂੰ
- 1
- 2