ਮੇਰੇ ਜੇਠ ਦਾ ਮੁੰਡਾ,
ਨੀ ਬੜਾ ਸ਼ੌਂਕੀ।
ਕੱਲ੍ਹ ਮੇਲੇ ਨੀ ਗਿਆ,
ਲਿਆਇਆ ਕੱਜਲ ਦੀ ਡੱਬੀ।
ਕਹਿੰਦਾ ਪਾ ਚਾਚੀ,
ਨੀ ਅੱਖ ਮਿਲਾ ਚਾਚੀ।
Punjabi Boliyan
ਨਿਓਰ,ਮਲੂਕਾ
ਨਿਓਰ,ਮਲੂਕਾ,ਗਿੱਦੜ,ਗੰਗਾ, ਕੋਲੇ ਪੰਜ ਕਲਿਆਣੀ
ਵਈ ਕੋਠਾ ਭਗਤਾ, ਡੋਡ ਤੇ ਮੱਲਾ ਘਣੀਏ ਕੋਲ ਰਮਾਣਾਂ
ਵੇ 15 ਪਿੰਡਾਂ ਚੋਂ ਸੋਹਣੀ ਵੇ ਮੈਂ ਤੂੰ ਤੱਕਦਾ ਨੀਂ ਅਣਜਾਣਾਂ
ਵੇ ਸਾਡੇ ਨਾਲ ਦਿਲ ਲਾ ਕੇ ਭੁੱਲ ਜਾਏਂਗਾ ਲੁਧਿਆਣਾਂ
ਖੇਤ ਗਏ ਨੂੰ ਬਾਪੂ ਘੂਰਦਾ
ਘਰੇ ਆਏ ਨੂੰ ਤਾਇਆ
ਵੇ ਰਾਤੀਂ ਰੋਂਦਾ ਸੀ
ਮਿੰਨਤਾਂ ਨਾਲ ਮਨਾਇਆ।
ਪੀ ਕੇ ਸ਼ਰਾਬ ਜੇਠ ਬੋਲਦਾ ਮੰਦਾ,
ਖਾਲੀ ਬੋਤਲਾਂ ਕੌਲਿਆਂ,
ਦੇ ਨਾਲ ਫੋੜ੍ਹਦਾ ਨੀ।
ਸਾਡੇ ਬਿਨਾਂ ਪੁੱਛੇ,
ਬੈਠਕ ਨੂੰ ਖੋਲ੍ਹਦਾ ਨੀ।
ਜੇ ਤੂੰ
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ
ਸਾਨੂੰ ਵੀ ਕਢਾ ਦੇ ਗੁੱਟ ਮੁੰਡਿਆ ਨਹੀਂ ਤਾਂ ਜਾਣਗੇ ਹੋਏ
ਨਹੀਂ ਤਾਂ ਜਾਣਗੇ ਮੁਲਾਹਜੇ ਟੁੱਟ ਮੁੰਡਿਆ ਨਹੀਂ ਤਾਂ ਜਾਣਗੇ
ਭੀੜੀ ਗਲੀ ਵਿੱਚ ਹੋ ਗਏ ਟਾਕਰੇ
ਦੇਖ ਕੇ ਪੈਂਦਾ ਹੱਸ ਵੇ
ਤੇਰੇ ਦੰਦਾਂ ਨੂੰ ਮੋਹ ਲਈ
ਦੰਦਾਂ ਦੀ ਦਾਰੂ ਦੱਸ ਵੇ।
ਦਿਉਰ ਮੇਰੇ ਦਾ ਪਵੇ ਚੁਬਾਰਾ,
ਤਿੰਨ ਭਾਂਤ ਦੀ ਇੱਟ ਲੱਗ ਜਾਂਦੀ।
ਚਹੁੰ ਭਾਂਤ ਦਾ ਗਾਰਾ,
ਅੰਦਰੋਂ ਡਰ ਲੱਗਦਾ,
ਬੁਰਛਾ ਦਿਉਰ ਕੁਮਾਰਾ।
ਸੁਣ ਨੀਂ
ਸੁਣ ਨੀਂ ਭਾਬੀ ਨੱਚਣ ਵਾਲੀਏ, ਸੁਣ ਨੀਂ ਭਾਬੀ ਨੱਚਣ ਵਾਲੀਏ..
ਤੇਰੇ ਤੋਂ ਕੀ ਮਹਿੰਗਾ… ਨੀ ਤੇਰੇ ਮੂਹਰੇ ਥਾਣ ਸੁੱਟਿਆ
ਭਾਵੇਂ ਸੁੱਥਣ ਸਵਾ ਲਈਂ ਭਾਵੇਂ ਲਹਿੰਗਾ, ਨੀਂ ਤੇਰੇ ਮੂਹਰੇ ਥਾਣ ਸੁੱਟਿਆ
ਲੋਕਾਂ ਦੇ ਗੱਡੇ ਹਾਰ ਸ਼ਿੰਗਾਰੇ
ਸਾਡੇ ਗੱਡੇ ਨੂੰ ਘੁਣ ਵੇ
ਤੂੰ ਬੁੱਢਾ ਸੁਣੀਂਦਾ
ਮੇਰੇ ਤੇ ਜਵਾਨੀ ਹੁਣ ਵੇ।
ਦਿਨ ਚੜ੍ਹੇ ਬੁੜ੍ਹਾ ਚੱਲਿਆ ਖੇਤ ਨੂੰ,
ਖੇਤ ਨੱਕਾ ਕਰ ਆਵੇ।
ਘਰੇ ਆ ਕੇ ਬੁੜ੍ਹਾ ਬੋਲ ਮਾਰਦਾ,
ਨੂੰਹ ਤੋਂ ਕੁੰਡਾ ਖੁਲ੍ਹਾਵੇ।
ਨੂੰਹ ਵਾਲੀ ਤਾਂ ਛੱਡ ਸਕੀਰੀ,
ਬੁੱਢੜਾ ਆਖ ਸੁਣਾਵੇ।
ਬੁੜ੍ਹੇ ਦਾ ਸਵਾਲ ਸੁਣ ਕੇ,
ਨੂੰਹ ਨੂੰ ਪਸੀਨਾ ਆਵੇ।
ਸੁਣ ਵੇ
ਸੁਣ ਵੇ ਦਿਉਰਾ ਸ਼ਮਲੇ ਵਾਲਿਆ..ਸੁਣ ਵੇ ਦਿਉਰਾ ਸ਼ਮਲੇ ਵਾਲਿਆ..
ਲੱਗੇਂ ਜਾਨ ਤੋਂ ਮਹਿੰਗਾ …..
ਵੇ ਲੈ ਜਾ ਮੇਰਾ ਲੱਕ ਮਿਣ ਕੇ ਮੇਲੇ ਗਿਆ ਤਾਂ ਲਿਆ ਦਈਂ ਲਹਿੰਗਾ,
ਲੈ ਜਾ ਮੇਰਾ ਲੱਕ ਮਿਣ ਕੇ ……….
ਉੱਚੇ ਟਿੱਬੇ ਦੋ ਸਾਧੂ ਨ੍ਹਾਉਂਦੇ
ਮੇਰਾ ਕਾਲਜਾ ਘਿਰਦਾ ਨੀ
ਜੀਜਾ ਸਾਲੀ ਦੇ ਸਾਕ ਨੂੰ ਫਿਰਦਾ ਨੀ।