ਅੱਜ ਫ਼ੌਜੀ ਮੇਜਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਸੀ। ਘਰ ਦੇ ਇਕ ਕਮਰੇ ਵਿਚ ਭੋਗ ਦੇ ਸ਼ਲੋਕ ਉਚਾਰੇ ਜਾ ਰਹੇ ਸਨ ਦੂਜੇ ਕਮਰੇ ਵਿਚ ਸੁਰਜੀਤ ਕੌਰ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਆਪਣੇ ਦਿਉਰ ਕੁਲਦੀਪ ਸਿੰਘ ਨੂੰ ਪਤੀ ਸਵੀਕਾਰ ਕਰ ਲਵੇ। ਸੁਰਜੀਤ ਦੀ ਸੱਸ ਨਿਹਾਲੋ ਨੇ ਇੱਕ ਸੁਲਝੀ ਹੋਈ ਔਰਤ ਵਾਂਗ ਸਮਝਾਂਦਿਆਂ ਕਿਹਾ, “ਸੁਰਜੀਤ ਤੂੰ ਚਾਰ-ਚਾਰ ਧੀਆਂ ਦੀ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਧਰਮੀ ਆਪਣੇ ਮਜ਼ਦੂਰ ਪਤੀ ਦੀ ਉਡੀਕ ਕਰ ਰਹੀ ਸੀ ਤਾਂ ਜੋ ਉਹ ਅੱਜ ਦੀ ਮਜ਼ਦੂਰੀ ਵਿਚੋਂ ਆਟਾ ਲੈ ਆਵੇ ਅਤੇ ਬੱਚਿਆਂ ਦੇ ਭੁੱਖੇ ਪੇਟ ਵਿੱਚ ਕੁਝ ਪਾ ਸਕੇ। ਉਸਦੀ ਵੱਡੀ ਨਨਾਣ ਕੱਲ ਸੌਹਰੀ ਤਾਂ ਚਲੀ ਗਈ ਸੀ। ਪਰ ਉਸਦਾ ਜਾਣਾ ਕਈ ਦਿਹਾੜੀਆਂ ਦੀ ਰਕਮ ਉੱਤੇ ਹੁੰਝਾ ਫੇਰ ਗਿਆ ਸੀ। ਅੱਜ ਕਿਸੇ ਵੀ ਘਰ ਤੋਂ ਉਧਾਰਾ ਆਟਾ ਨਹੀਂ ਮਿਲਿਆ ਸੀ। ਸਭ ਘਰ ਉਨ੍ਹਾਂ ਵਰਗੇ ਹੀ ਹਨ, …
-
ਐਤਵਾਰ ਦਾ ਦਿਨ ਸੀ। ਮੈਂ ਕੇਸੀ ਇਸ਼ਨਾਨ ਕਰਕੇ ਧੁਪੇ ਕੁਰਸੀ ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ। ਸਾਡੀ ਬਰਤਨ ਸਾਫ ਕਰਨ ਵਾਲੀ ਧਿਆਨੋ ਸਫ਼ਾਈ ਕਰਦੀ-ਕਰਦੀ ਬੋਲੀ ਜਾਂਦੀ ਸੀ। ਮੈਂ ਕੀ ਕਰਾਂ, ਕਿੱਥੇ ਜਾਵਾਂ ਮੈਂ ਸਾਰਾ ਦਿਨ ਕੋਠੀਆਂ ਵਿੱਚ ਕੰਮ ਕਰਕੇ ਬੱਚੇ ਪਾਲਾਂ ਅਤੇ ਉਹ ਸ਼ਾਮ ਨੂੰ ਜੋ ਕਮਾਏ, ਉਸ ਦੀ ਸ਼ਰਾਬ ਪੀ ਲਵੇ। ਉਸ ਨੂੰ ਘਰ ਦੇ ਰਾਸ਼ਨ ਦਾ ਕੋਈ ਫ਼ਿਕਰ-ਫਾਕਾ ਨਹੀਂ। ਬੱਚਿਆਂ ਦੀ ਪੜ੍ਹਾਈ ਦਾ …
-
‘ਸ਼ਿੰਦਰ! ਕੱਲ ਕਿਉਂ ਨੀ ਆਈ?’ ‘ਜੀ ਕੱਲ੍ਹ ਨਾ, ਮੇਰੀ ਬੀਬੀ ਬਾਹਲੀ ਢਿੱਲੀ ਹੋ ਗੀ ਸੀ’ “ਕਿਉਂ? ਕੀ ਹੋਇਆ ਤੇਰੀ ਬੀਬੀ ਨੂੰ?’ ਜੀ ਉਹਦੀ ਨਾ ਬੱਖੀ ’ਚੋਂ ਨਾੜ ਭਰਦੀ ਐ, ਕੱਲ ਮਾਨਸਾ ਦਖਾਉਣ ਜਾਣਾ ਸੀ ‘ਦਿਖਾ ਆਏ ਫੇਰ?’ ‘ਨਾ ਜੀ ‘ਕਿਉਂ?’ ‘ਜੀ ਕੱਲ੍ਹ ਨਾ ਪੈਸੇ ਨੀ ਹੈਗੇ ਸੀ’ ਫੇਰ? ‘ਜੀ ਅੱਜ ਲੈ ਕੇ ਜਾਉ ਮੇਰਾ ਬਾਪੂ’ ਅੱਜ ਕਿੱਥੋਂ ਆ ਗੇ ਪੈਸੇ? ‘ਜੀ- ਸੀਰ ਆਲਿਆਂ ਦਿਓ ਲਿਆਇਐ …
-
“ਕੀ ਏ ਬਈ?” ਬਾਹਰ ਵੱਡੇ ਗੇਟ ਤੇ ਖੜੀ ਸੇਲਜ਼ ਗਰਲ ਨੂੰ ਮੈਂ ਰਸੋਈ ਦੀ ਜਾਲੀ ਵਾਲੀ ਖਿੜਕੀ ‘ਚੋਂ ਬਾਹਰ ਝਾਕਦਿਆਂ ਪੁੱਛਿਆ। “ਮੈਡਮ! ਮੇਰੇ ਕੋਲ ਕੁਝ ਸਾਮਾਨ ਹੈ। ਜ਼ਰਾ ਬਾਹਰ ਆ ਕੇ ਵੇਖ ਲਓ।’’ ਮੈਨੂੰ ਆਵਾਜ਼ ਕੁਝ ਜਾਣੀ-ਪਛਾਣੀ ਜਿਹੀ ਲੱਗੀ। ਗੈਸ ਬੰਦ ਕਰ ਮੈਂ ਝੱਟ ਬੂਹਾ ਖੋਲ ਕੇ ਬਾਹਰ ਗੇਟ ਕੋਲ ਪੁੱਜ ਗਈ। ਹੈ! ਸ਼ੰਮੀ ਤੂੰ ਇਹ ਕੀ ? ਆਪਣੇ ਕਾਲਜ ਦੀ ਹੁਸੀਨ ਤੇ ਚੰਚਲ ਦੋਸਤ …
-
ਕਮੇਟੀ ਵਲੋਂ ਆਏ ਹਾਊਸ ਟੈਕਸ ਤੇ ਨਜ਼ਰਾਂ ਟਿਕਾਈ ਕਦੇ ਤਾਂ ਉਹ ਆਪਣੇ ਛੋਟੇ ਜਿਹੇ ਘਰ ਬਾਰੇ ਸੋਚਦਾ ਤੇ ਕਦੇ ਟੈਕਸ ਦੀ ਰਕਮ ਦੇ ਅੱਖਰਾਂ ਵੱਲ ਹੈਂਅ ਕੀ ਭੋਰਾ ਕੁ ਥਾਂ ਤੇ ਟੈਕਸ ਲਾ ਤਾ, ਲਾਉਣਾ ਈ ਆ ਤਾਂ ਵੱਡੀਆਂ ਕੋਠੀਆਂ ਵਾਲਿਆਂ ਨੂੰ ਲਾਉਣ- ਸਹੁਰੀ ਦੋਗਲੀ ਨੀਤੀ ਕਹਿੰਦੇ ਕੁਸ਼ ਆ ਕਰਦੇ ਕੁਸ਼ ਆ। ਨੋਟਿਸ ਤੇ ਲਿਖੀ ਨਿਸਚਿਤ ਮਿਤੀ ਨੂੰ ਉਹ ਆਪਣਾ ਲਿਖਤੀ ਇਤਰਾਜ਼ ਲੈ ਕਮੇਟੀ ਦਫ਼ਤਰ …
-
ਵਿਦੇਸ਼ ਤੋਂ ਕਈ ਸਾਲਾਂ ਬਾਅਦ ਕਮਾਈ ਕਰਕੇ ਮੁੜੇ ਸੁੱਚਾ ਸਿੰਘ ਨੂੰ ਪਿੰਡ ਨਾਲੋਂ ਜਿਆਦਾ ਆਪਣੇ ਆਪ ਵਿਚ ਆਈ ਤਬਦੀਲੀ ਦਾ ਅਹਿਸਾਸ ਹੋ ਰਿਹਾ ਸੀ। ਏਨਾ ਅਰਸਾ ਮਾਂਬਾਪ ਤੇ ਸਕੇ ਸੰਬੰਧੀਆਂ ਤੋਂ ਦੂਰ ਰਹਿਣ ਨਾਲ ਉਸ ਦਾ ਉਨ੍ਹਾਂ ਪ੍ਰਤੀ ਮੋਹ ਕਈ ਗੁਣਾ ਵਧ ਗਿਆ ਸੀ। ਸੀਰੀ ਰੱਖੇ ਭੱਈਏ ਜਿਸ ਨੂੰ ਹਰ ਗੱਲ ‘ਤੇ ਝਿੜਕ ਦਿਆ ਕਰਦਾ ਸੀ ਅਤੇ ਥੋੜ੍ਹਾ ਬਹੁਤਾ ਵੀ ਗਲਤ ਕੰਮ ਕਰਨ ਤੇ ਚਾਰ …
-
ਰੇਲਵੇ ਸਟੇਸ਼ਨ ਦੇ ਪਲੇਟ-ਫਾਰਮ ਦੇ ਇੱਕ ਬੈਂਚ ਤੇ ਬੈਠੇ ਤਿੰਨ ਨੌਜਵਾਨ ਗੱਡੀ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣਿਓਂ ਇੱਕ ਅਜੀਬ ਕਿਸਮ ਦਾ ਵਿਅਕਤੀ ਲੰਘਿਆ। ਜਿਸ ਦਾ ਪਹਿਰਾਵਾ ਧਾਰਮਿਕ ਸੀ। ਉਸ ਦਾ ਉੱਚਾ ਲੰਮਾ ਕੱਦ, ਮੋਟਾ ਡਾਹਢਾ ਸਰੀਰ, ਸਰੀਰ ਉਪਰ ਵੱਡਾ ਉੱਚਾ ਪੱਗੜ, ਪੱਗੜ ਉਪਰ ਲੋਹੇ ਦੇ ਚੱਕ, ਲੋਹੇ ਦੀਆਂ ਜੰਜੀਰਾਂ, ਪਾਈਆਂ ਹੋਈਆਂ ਸਨ। ਗਲ ਵਿਚ ਅਨੇਕਾਂ ਲੋਹੇ ਦੇ ਅਸਤਰ ਸ਼ਸ਼ਤਰ, ਹੱਥਾਂ ਵਿਚ ਦੋ …
-
ਕੁੜੇ ਬਸੰਤ ਕੁਰੇ, ਸੁਣਿਐ ਕੁੱਛ? ਆਹ ਤਾਂ ਰੱਬ ਨੇ ਲੋਹੜਾ ਈ ਮਾਰਿਆ। ਅੰਦਰ ਵੜਦੀ ਗੁਆਂਢਣ ਨੇ ਗੱਲ ਸ਼ੁਰੂ ਕਰਦਿਆਂ ਕਿਹਾ। ਕੀ ਹੋਇਆ ਭੈਣੇ? ਬਸੰਤ ਕੌਰ ਦੇ ਗੱਲ ਸਮਝ ਨਾ ਆਈ ਤੇ ਉਸਨੇ ਅੱਗੋਂ ਜਾਨਣਾ ਚਾਹਿਆ। ਹੋਣਾ ਕੀ ਸੀ, ਸਰਪੰਚ ਨੇ ਵੀਰੂ ਸਾਂਝੀ ਦੇ ਮੁੰਡੇ ਨੂੰ ਨਰਮੇ ਤੇ ਸਪਰੇ ਕਰਨ ਲਾਇਆ ਸੀ। ਉਸਨੂੰ ਦਵਾਈ ਚੜ੍ਹ ਗਈ ਤੇ ਉੱਥੇ ਹੀ ਬੇਹੋਸ਼ ਹੋ ਗਿਆ। ਹਾਇ! ਹਾਇ! ਫੇਰ ਕੀ …
-
ਸ਼ਾਮ ਦੀ ਰੋਟੀ ਸਾਰਾ ਪਰਿਵਾਰ ਰਸੋਈ ਦੇ ਸਾਹਮਣੇ ਵੱਡੇ ਕਮਰੇ ਵਿਚ ਬੈਠ ਕੇ ਖਾਂਦਾ ਹੈ ਜਿੱਥੇ ਟੀ.ਵੀ. ਰੱਖਿਆ ਹੋਇਆ ਹੈ। ਨੂੰਹ ਤੇ ਪੁੱਤ ਆਪੋ ਆਪਣੇ ਦਫਤਰ ਤੋਂ ਆ ਕੇ ਅਰਾਮ ਕਰਨ ਲੱਗ ਜਾਂਦੇ ਹਨ। ਮਾਂ ਉਨ੍ਹਾਂ ਦੀ ਲੋੜ ਮੁਤਾਬਕ ਪਾਣੀ, ਚਾਹ ਕਦੇ ਦੁੱਧ ਗਰਮ ਕਰਦੀ ਹੈ। ਕਦੇ ਪੋਤਾ-ਪੋਤੀ ਆਪਣੀ ਪਸੰਦ ਦੀਆਂ ਚੀਜ਼ਾਂ ਬਣਵਾਉਂਦੇ ਹਨ। ਮਾਂ ਦਾ ਕੰਮ ਸਾਰਾ ਦਿਨ ਨਹੀਂ ਮੁੱਕਦਾ। ਨੌਕਰ ਰੱਖਣ ਦਾ ਰਿਵਾਜ …
-
ਸੰਨੀ ਇਕ ਲਾਇਕ ਮਾਸਟਰ ਦਾ ਮੁੰਡਾ..ਪੜ੍ਹਾਈ ਵਿਚ ਬਹੁਤ ਹੀ ਹੁਸ਼ਿਆਰ ….ਤੀਸਰੀ ਜਮਾਤ ਤੱਕ ਉਹ ਸਕੂਲ ਵਿਚੋਂ ਅੱਵਲ ਆਉਂਦਾ ਰਿਹਾ। ਫਿਰ ਉਸ ਬਾਰੇ ਮੁਹੱਲੇ ਵਿਚ ਚਰਚਾ ਚਲੀ ਸੰਨੀ ਗੁਰ ਭਗਤ ਹੋ ਗਿਆ ਹੈ। ਸਵੇਰੇ ਸ਼ਾਮ ਆਪਣੇ ਪਿਉ ਨਾਲ ਧਾਰਮਿਕ ਸਥਾਨ ਤੇ ਜਾਣਾ..ਪਾਠ ਕਰਨਾ ਉਸੇ ਕਦੇ ਨਹੀਂ ਸੀ ਖੁੰਝਾਇਆ। ਖੇਡਣਾ ਕੁਦਣਾ ਬੰਦ। ਭਜਨ ਹੀ ਭਜਨ। ਪਾਠ ਹੀ ਪਾਠ। ਫੇਰ ਸਾਲ ਬਾਅਦ ਸਾਰੇ ਮੁਹੱਲੇ ਵਿਚ ਚਰਚਾ ਛਿੜੀ। ਸੰਨੀ …
-
ਕਾਫੀ ਭੀੜ ਹੋਣ ਕਾਰਨ ਬੁੱਢੇ ਕੋਲੋਂ ਸਾਈਕਲ ਨਾ ਸੰਭਾਲਿਆ ਗਿਆ। ਤੇ ਇੱਕ ਛੋਟੀ ਜਿਹੀ ਕੁੜੀ ਦੇ ਜਾ ਲੱਗਾ ਜੋ ਸ਼ਾਇਦ ਸਕੂਲੇ ਜਾ ਰਹੀ ਸੀ। ਭਾਵੇਂ ਸਾਈਕਲ ਜ਼ਿਆਦਾ ਨਹੀਂ ਲੱਗਾ ਸੀ, ਪਰ ਫਿਰ ਵੀ ਉਸ ਕੁੜੀ ਨੇ ਗੁੱਸੇ ਨਾਲ ਬੁੱਢੇ ਵੱਲ ਵੇਖਦੇ ਹੋਏ ਕਿਹਾ, “ਬਦਤਾਮੀਜ਼! ਦਿਸਦਾ ਨਹੀਂ ਤੈਨੂੰ, ਤਾਂ ਐਨਕਾਂ ਲਗਵਾ ਲੈ।” ਪਰ ਬੁੱਢਾ ਚੁੱਪਚਾਪ ਉਸ ਵੱਲ ਵੇਂਹਦਾ ਹੋਇਆ ਮੁਸਕਰਾ ਰਿਹਾ ਸੀ। ਇਕੱਠੇ ਹੋਏ ਲੋਕ ਕਹਿ …