ਅਨਪੜ ਬਾਪ ਹਾੜੀ ਸਉਣੀ ਦੁਕਾਨਦਾਰ ਦਾ ਹਿਸਾਬ ਵਿਆਜ ਸਮੇਤ ਨਬੇੜ ਜਾਂਦਾ। ਐਤਕੀਂ ਉਸ ਦੇ ਦਸਵੀਂ ਕੀਤੇ ਮੁੰਡੇ ਨੇ ਕਬੀਲਦਾਰੀ ਸੰਭਾਲ ਲਈ। ਦੁਕਾਨਦਾਰ ਦੀ ਹੇਰਾ ਫੇਰੀ ਵੇਖ ਉਨ੍ਹਾਂ ਦੀ ਕਾਫੀ ਤੂੰ-ਤੂੰ ਮੈਂ-ਮੈਂ ਹੋਈ। ਆਖਿਰ ਹਿਸਾਬ ਤਾਂ ਨਿਬੜ ਗਿਆ, ਪਰ ਦੁਕਾਨਦਾਰ ਕਾਫੀ ਅਕਿਆ ਹੋਇਆ ਉਚੀ ਅਵਾਜ਼ ਵਿਚ ਬੋਲ ਰਿਹਾ ਸੀ। “ਪਤਾ ਨੀਂ ਇਹ ਅੱਜਕਲ ਦੇ ਛੋਕਰੇ ਚਾਰ ਅੱਖਰ ਪੜ੍ਹ ਕੇ ਆਪਣੇ ਆਪ ਨੂੰ ਸਮਝਣ ਕੀ ਲੱਗ ਜਾਂਦੇ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਕਾਲੂ ਦੀ ਪਤਨੀ ਰਾਜੂ ਇਕ ਖਤਰਨਾਕ ਬੀਮਾਰੀ ਨਾਲ ਦੁਖੀ ਸੀ। ਇਲਾਜ ਵਾਸਤੇ ਡਾਕਟਰ ਨੇ 500 ਰੁਪਏ ਦਾ ਖਰਚ ਦੱਸਿਆ ਸੀ। ਕਾਲੂ ਨੇ ਪਤਨੀ ਦੀ ਜ਼ਿੰਦਗੀ ਦੀ ਖਾਤਰ ਕਈਆਂ ਕੋਲੋਂ ਹੱਥ ਪਸਾਰ ਕੇ ਉਧਾਰ ਮੰਗਿਆ ਪਰ ਉਧਾਰ ਲੈਣ ਵਾਸਤੇ ਵੀ ਤਾਂ ਪੱਲੇ ਕੁਝ ਹੋਣਾ ਚਾਹੀਦਾ ਹੈ। ਇਸ ਕੁਝ ਦੀ ਪੂਰਤੀ 10 ਸਾਲ ਦੇ ਪੁੱਤਰ ਗੋਪੀ ਨੇ ਕਰ ਦਿੱਤੀ। ਜ਼ਿੰਮੀਂਦਾਰ ਬੋਲਿਆ, ਠੀਕ ਹੈ ਭਾਈ 500 ਰੁਪਏ ਲੈ …
-
ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਲਾਲਾ ਦੇਵਕੀ ਨੰਦਨ, ਆਪਣੇ ਸਰਕਾਰੀ ਰਾਸ਼ਨ ਦੇ ਡੀਪੂ ਅੱਗੇ ਪੁੰਨਦਾਨ ਕਰ ਰਿਹਾ ਸੀ। ਸਬਜ਼ੀਆਂ ਤੇ ਹਲਵਾ ਤਿਆਰ ਹੋ ਚੁੱਕਾ ਸੀ, ਪੂਰੀਆਂ ਪੱਕ ਰਹੀਆਂ ਸਨ। ਗੁਰੀਬ ਬੱਚੇ ਬੁੱਢੇ ਨੌਜਵਾਨ ਨਰ ਅਤੇ ਨਾਰੀ, ਪਵਿੱਤਰ-ਭੋਜਨ’ ਦਾ ਆਨੰਦ ਮਾਣਕੇ ਲਾਲਾ ਜੀ ਨੂੰ ਅਸੀਸਾਂ ਦੇ ਰਹੇ ਸਨ। ਐਨੇ ਨੂੰ ਦੁਰਗਾ ਹਲਵਾਈ ਆਇਆ। ਉਹ ਜ਼ਰਾ ਕੁ ਮੁਸਕਾ ਕੇ ਮਿੱਠਾ ਜਿਹਾ ਬਣ ਕਹਿਣ ਲੱਗਾ, ਲਾਲਾ ਜੀ। …
-
ਸੋਚਿਆ ਸੀ। ਇਸ ਵਾਰ ਜ਼ਰੂਰ ਓਲੰਪਿਕ ਖੇਡਾਂ ਵਿਚ ਸਾਡੇ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਪਰ ਹੋਇਆ ਕੀ? ਏਨੀ ਵੱਡੀ ਖਿਡਾਰੀਆਂ ਦੀ ਪਲਟਨ। ਖਿਡਾਰੀਆਂ ਨਾਲੋਂ ਅਧਿਕਾਰੀ ਹੋਰ ਵੀ ਵੱਧ। ਕਿੰਨੀ ਸ਼ਰਮ ਦੀ ਗੱਲ ਹੈ ਕਿ ਇਸ ਅੱਸੀ ਕਰੋੜ ਵੱਸੋਂ ਵਾਲੇ ਨਖਲਿਸਤਾਨ ਦੇਸ਼ ਲਈ ਇਕ ਵੀ ਪੁਰਸਕਾਰ ਨਹੀਂ। ਕੋਈ ਕਾਂਸੀ ਦਾ ਮੈਡਲ ਵੀ ਨਹੀਂ। ਬਿਲਕੁਲ ਖਾਲੀ ਹੱਥ ਵਾਪਸ ਖਾਲੀ ਹੱਥ ਤਾਂ ਵਾਪਸ ਨਹੀਂ। ਹੱਥ ਤਾਂ ਭਰੇ …
-
ਮੋਟਰ ਚਲ ਰਹੀ ਸੀ। ਖੂਹ ’ਚੋਂ ਨਿਕਲ ਕੇ ਚਾਂਦੀ ਰੰਗੇ ਪਾਣੀ ਦੀ ਧਾਰ ਚੁਬੱਚੇ `ਚ ਪੈਂਦੀ ਤੇ ਦੁਬੱਚੇ ਚੋਂ ਅਗਾਂਹ ਆਡ ਰਾਹੀਂ ਆਲੂਆਂ ਦੇ ਖੇਤ ਨੂੰ। ਆਡਾਂ ਚ ਪਾਣੀ ਮੋੜਦਾ ਨੌਕਰ ਇਕ ਪਲ ਸਾਹ ਲੈਣ ਲਈ ਰੁਕਿਆ ਤਾਂ ਕੋਲ ਖੜੇ ਸਰਦਾਰ ਜਗਰੂਪ ਸਿੰਘ ਨੇ ਕਿਹਾ, ਕਾਲਿਆ ਆਲੂ ਭਰ ਗਏ ਤਾਂ ਤੋਰੀਏ ਨੂੰ ਪਾਣੀ ਮੋੜ ਦੇਵੀਂ। ਮੈਂ ਰਤਾ ਟੂਰਨਾਮੈਂਟ ਦੇਖ ਆਵਾਂ ? ‘ਚੰਗਾ ਜੀ ਇਕ ਪਲ …
-
‘ਜੇਬ ਕਤਰਾ ਓ ਲੋਕੋ ਜੇਬ ਕਤਰਾ ਉਏ ਉਹਨੇ ਆਪਣੀ ਜੇਬ ਕੱਟ ਰਹੇ ਇਕ ਆਦਮੀ ਨੂੰ ਫੜਕੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉੱਥੇ ਖੜੇ ਲਗਭਗ ਹਰੇਕ ਆਦਮੀ ਨੇ ਥੱਪੜ ਮਾਰਨੇ, ਵਾਲ ਪੁੱਟਣੇ ਤੇ ਡੁੱਡੇ ਮਾਰਨੇ ਸ਼ੁਰੂ ਕਰ ਦਿੱਤੇ। ਤੂੰ ਸਮਝ ਕੀ ਰੱਖਿਐ ਭੈਣ ਦੇ ਜੇ ਤੈਨੂੰ ਪੁਲੀਸ ਹਵਾਲੇ ਨਾ ਕੀਤਾ ਤਾਂ ਮੈਨੂੰ ਕੌਣ ਜਾਣੂ? ਉਹ ਜੇਬ ਕਤਰੇ ਨੂੰ ਕੁੱਟਦਾ ਹੋਇਆ ਨੇੜੇ ਹੀ ਠਾਣੇ `ਚ …
-
ਨੱਥੇ ਨੇ ਲੋਕਾਂ ਦਾ ਆਮ ਚਲਦਾ ਪੰਦਰਾਂ ਫੁਟ ਦਾ ਲੰਮਾ ਰਸਤਾ ਆਪਣੇ ਖੇਤ ਵਿਚ ਮਿਲਾਉਣ ਲਈ ਇੱਟਾਂ ਮੰਗਵਾਈਆਂ ਤੇ ਰਾਜ ਲਗਾ ਦਿੱਤੇ। ਲੋਕਾਂ ਨੇ ਰੌਲਾ ਪਾਇਆ ਕਿ ਰਸਤਾ ਨਾ ਬੰਦ ਕਰੇ। ਤਰਲੇ ਕੀਤੇ। ਪੈਰੀਂ ਪਏ ਲੋਕਾਂ, ਪਰ ਉਸ ਇਕ ਨਾ ਮੰਨੀ। ਨੱਥਾ ਬੜਾ ਮੰਨਿਆ ਹੋਇਆ ਧਾੜਵੀ ਸੀ। ਆਖਰ ਮੈਂ ਅੱਗੇ ਵਧਿਆ ਤੇ ਰਾਜਾਂ ਨੂੰ ਬੇਨਤੀ ਕੀਤੀ, ਰਾਜ ਭਰਾਵੋ, ਵੀਰੋ ਇਹ ਸਾਡਾ ਰਸਤਾ ਮੱਲ ਰਿਹਾ ਹੈ। …
-
ਪਾਰੋ ਸਿਰ ਉਤਲਾ ਘੜਾ ਥੱਲੇ ਰੱਖਦੀ ਹੋਈ ਪਤੀ ਦੇਵ ਵੱਲ ਵਧੀ। ਬਾਂਹ ਪਕੜੀ। ਨਬਜ਼ ਬਹੁਤ ਤੇਜ਼ ਚੱਲ ਰਹੀ ਸੀ। ਹੁਣ ਤਾਂ ਡਾਕਟਰ ਦੀ ਦਿੱਤੀ ਹੋਈ ਦਵਾਈ ਵੀ ਖਤਮ ਹੋ ਚੁੱਕੀ ਸੀ। ਉਸਨੂੰ ਆਪਣਾ ਤੇ ਬੱਚਿਆਂ ਦਾ ਭਵਿੱਖ ਧੁੰਦਲਾ ਧੁੰਦਲਾ ਵਿਖਾਈ ਦੇਣ ਲੱਗਾ ਕਿਉਂਕਿ ਰੋਜ਼ੀ ਕਮਾਉਣ ਦਾ ਇੱਕੋ ਇੱਕ ਸਾਧਨ ਉਸ ਦਾ ਪਤੀ ਹੀ ਸੀ ਜੋ ਕਿ ਮੰਜੇ ਤੇ ਪਿਆ ਮੌਤ ਨਾਲ ਸੰਘਰਸ਼ ਕਰ ਰਿਹਾ ਸੀ। …
-
ਦੇਖਣ ਤੋਂ ਉਹ ਪੂਰਾ ਗੁਰਸਿੱਖ ਲੱਗਦਾ। ਉਹ ਜਿੱਥੇ ਵੀ ਜਾਂਦਾ, ਉਸ ਦੀ ਈਮਾਨਦਾਰੀ ਦੀ ਚਰਚਾ ਹੁੰਦੀ। ਅਕਾਲੀ ਨੇਤਾਵਾਂ ਨੇ ਸੋਚਿਆ- ਗੁਰਸਿੱਖ ਹੀ ਮਿਹਨਤੀ ਅਤੇ ਈਮਾਨਦਾਰ ਕਰਮਚਾਰੀ ਹੋ ਸਕਦਾ ਹੈ। ਇਸ ਲਈ ਆਪਣੀ ਵਜ਼ਾਰਤ ਹੋਣ ਕਰਕੇ ਉਹਨਾਂ ਨੇ ਉਸ ਨੂੰ ਏ ਕਲਾਸ ਸਟੇਸ਼ਨ ਉੱਤੇ ਬਦਲ ਦਿੱਤਾ। ਉਹ ਅੰਦਰੋਂ ਅੰਦਰੀ ਬੜਾ ਦੁਖੀ ਹੋਇਆ। ਉਹ ਸਾਰੀ ਰਾਤ ਪਤਨੀ ਨਾਲ ਝੂਰਦਾ ਰਿਹਾ ਸੀ- ਬੱਚੇ ਮਸਾਂ ਹੀ ਸਕੂਲ ਜਾਣ ਲੱਗੇ …
-
ਪਿੰਡ ਦੇ ਵੱਡੇ ਥੜੇ ‘ਚ ਖੰਡ-ਚਰਚਾ ਚੱਲ ਰਹੀ ਸੀ ਕਹਿੰਦੇ ਆ ਆਪਣੀ ਮੰਡੀ ‘ਚ ਨਮਾ ਅੰਗਰੇਜ਼ੀ ਸਕੂਲ ਖੁਲਿਆ ਨਿੱਕੇ ਜੁਆਕਾਂ ਲਈ, ਬਾਬੇ ਸੁਰੈਣੇ ਨੇ ਸਹਿਜ ਸੁਭਾ ਗੱਲ ਤੋਰੀ। ਆਹੋ ਬਾਈ ਸਿੰਹਾਂ ਕਮੇਟੀ ਵਾਲਿਆਂ ਹੀ ਖੁਲਾਇਆ, ਪ੍ਰਤਾਪਾ ਬੋਲਿਆ। ਪਰ ਪ੍ਰਤਾਪ ਸਿੰਹਾਂ! ਕਹਿੰਦੇ ਉਹਦੀਆਂ ਫੀਸਾਂ ਬਹੁਤ ਡਬਲ ਐ ਆਹੋ ਬਾਈ ਤੂੰ ਠੀਕ ਈ ਕਹਿੰਨਾ, ਫਿਰ ਖਰਚੇ ਬੀ ਤਾਂ ਵਿਚੋਂ ਈ ਪੂਰੇ ਕਰਨੇ ਐ। ਜਿਹੜੀਆਂ ਮਾਸਟਰਾਣੀਆਂ ਰੱਖੀਆਂ ਨੇ …
-
ਕਾਫੀ ਦੇਰ ਤੋਂ ਕੋਈ ਬਸ ਨਹੀਂ ਸੀ ਆਈ। ਜਿਹੜੀਆਂ ਇੱਕ ਦੋ ਆਈਆਂ ਵੀ ਉਹ ਇਸ ਅੱਡੇ ‘ਤੇ ਨਹੀਂ ਸਨ ਰੁਕੀਆਂ। ਹਰ ਕੋਈ ਬੜਾ ਬੇਕਰਾਰ ਜਿਹਾ ਸੀ। ਭਾਂਤ-ਭਾਂਤ ਦੀਆਂ ਗੱਲਾਂ ਹੋ ਰਹੀਆਂ ਸਨ। ਰਾਜਨੀਤੀ ਬਾਰੇ, ਸਾਧਾਂ-ਸੰਤਾਂ, ਹਕੀਮਾਂ ਤੇ ਡਾਕਟਰਾਂ ਬਾਰੇ, ਪਾੜਿਆਂ ਤੇ ਪਾੜ੍ਹੀਆਂ ਦੀਆਂ ਖਰਮਸਤੀਆਂ ਬਾਰੇ । ਇਨ੍ਹਾਂ ਗੱਲਾਂ ਵਿੱਚੋਂ ਮੁਸਾਫਰਾਂ ਨੂੰ ਅਨੋਖਾ ਸੁਆਦ ਆ ਰਿਹਾ ਸੀ। ਸੱਜੇ ਪਾਸੇ ਬੈਠੇ ਭਈਏ ਆਪਣੀ ਬੋਲੀ ਵਿਚ ਪਤਾ ਨਹੀਂ …
-
ਮ੍ਰਿਤਕ ਦੇ ਰਿਸ਼ਤੇਦਾਰ , ਮਿੱਤਰ ਤੇ ਸ਼ੁਭਚਿੰਤਕ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਅਤੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਸ਼ੋਕ ਸਮਾਗਮ ਵਿਚ ਆਏ ਹੋਏ ਹਨ। ਇਕ ਪ੍ਰਚਾਰਕ ਮਾਈਕ ਅੱਗੇ ਖੜੋ ਕੇ ਸੰਗਤ ਨੂੰ ਦੱਸ ਰਿਹਾ ਹੈ। ਸੰਸਾਰ ਵਿਚ ਜੋ ਕੁੱਝ ਸਾਨੂੰ ਦਿਸ ਰਿਹਾ ਹੈ ਇਹ ਸਭ ਬੱਦਲ ਦੀ ਛਾਂ ਵਾਂਗੂੰ ਨਾਸ਼ਵਾਨ ਹੈ। ਜੋ ਚੀਜ਼ ਪੈਦਾ ਹੋਈ ਹੈ ਉਸ ਨੇ ਅੱਜ ਜਾਂ ਕੱਲ ਨੂੰ ਜ਼ਰੂਰ …