ਪਾ ਕੇ ਜਿਗਰ ਦਾ ਖੂਨ ਇਹ ਦਿਲ ਦਾ ਚਿਰਾਗ ਬਾਲ,
ਮਿਟਦਾ ਨਾ ਗ਼ਮ-ਹਨੇਰ ਇਹ ਚਾਨਣ ਕਰੇ ਬਗੈਰ।
Punjabi Shayari
ਏਸ ਨਗਰ ਨੂੰ ਕਿਸ ਬਿਧ ਰੌਸ਼ਨ ਕਰਨਾ ਹੈ
ਇਕ ਦੂਜੇ ਦੇ ਤਰਕ ‘ਤੇ ਰਹਿਬਰ ਸਹਿਮਤ ਨਾ
ਆਪਣੇ ਹੁਸਨ ਦਾ ਬਹੁਤ ਭੁਲੇਖਾ ਰਹਿਣਾ ਸੀ
ਸੱਚੀ ਗਲ ਜੇ ਮੂੰਹ ਤੇ ਦਸਦਾ ਦਰਪਣ ਦਾਹਰਮਿੰਦਰ ਕੋਹਾਰਵਾਲਾ
ਕਾਲਖ ਭਿੰਨੀਆਂ ਕੰਧਾਂ ਹੰਝੂਆਂ ਨਾਲ ਉਜਾਲੀ ਰੱਖਨਾਂ।
ਸੂਰਜ ਉੱਗੜੇ ਜਾਂ ਨਾ ਉੱਗੜੇ ਦੀਵੇ ਬਾਲੀ ਰੱਖਨਾਂ।ਰਉਫ਼ ਸ਼ੇਖ਼ (ਪਾਕਿਸਤਾਨ)
ਸ਼ਹਿਰ ਅੰਦਰ ਢਲਦੀਆਂ ਨੇ ਆਰੀਆਂ ਕੁਲਹਾੜੀਆਂ
ਜੰਗਲਾਂ ਦਾ ਦਿਲ ਸੁਣ ਸੁਣ ਹੋਵੇ ਫਾੜੋ ਫਾੜੀਆਂਪ੍ਰੀਤਮਾ
ਚੰਨ ਕਦੀ ਤੇ ਸ਼ੀਸ਼ਾ ਵੇਖਣ ਆਵੇਗਾ,
ਅੱਖਾਂ ਵਿੱਚ ਸਮੁੰਦਰ ਲੈ ਕੇ ਟੁਰਦਾ ਰਹੁ।ਅਹਿਮਦ ਜ਼ਫ਼ਰ (ਪਾਕਿਸਤਾਨ)
ਸਾਨੂੰ ਸਾਡੀ ਪਿਆਸ ਨੇ ਪਾਗਲ ਕਰ ਦਿੱਤਾ
ਹੁਣ ਤਾਂ ਮਾਰੂਥਲ ਵੀ ਸਾਗਰ ਲਗਦਾ ਹੈ।ਮੁਹੰਮਦ ਯਾਸੀਨ ਮਲੇਰਕੋਟਲਾ
ਰਿਸ਼ਤਿਆਂ ਵਿੱਚ ਤਾਜ਼ਗੀ ਵੀ ਹੈ ਅਜੇ।
ਦੀਵਿਆਂ ਦੀ ਰੌਸ਼ਨੀ ਵੀ ਹੈ ਅਜੇ।
ਵਕਤ ਨੇ ਪਾ ਛੱਡੀਆਂ ਨੇ ਦੂਰੀਆਂ,
ਤੇਰੀ ਮੇਰੀ ਦੋਸਤੀ ਵੀ ਹੈ ਅਜੇ।ਜਸਵੰਤ ਹਾਂਸ
ਦਾਲ ਫੁਲਕੇ ਦੇ ਢੌਂਗ ਨੇ ਸਾਰੇ, ਕਿਹੜਾ ਕਾਮਿਲ ਫਕੀਰ ਹੈ ਏਥੇ
ਟੁਕ ਦੇ ਭੋਰੇ ਨੂੰ ਤਰਸਦੇ ਕਾਮੇ, ਵਿਹਲੇ ਸੰਤਾਂ ਨੂੰ ਖੀਰ ਹੈ ਏਥੇਤਰਸੇਮ ਆਰਿਫ
ਉਹ ਗੁਲਦਸਤਾ ਸਜਾ ਕੇ ਤਾਂ ਬਹੁਤ ਖ਼ੁਸ਼ ਹੋ ਰਿਹਾ ਸੀ।
ਖ਼ਬਰ ਉਸ ਨੂੰ ਨਹੀਂ ਸੀ ਪਰ ਕਿ ਹਰ ਫੁੱਲ ਰੋ ਰਿਹਾ ਸੀ।ਰਣਜੀਤ ਸਿੰਘ ਧੂਰੀ
ਇਹ ਦਰਦ ਪੀੜਾਂ ਹੰਝੂ ਹੌਕੇ ਨੇ ਜਿਸਦੀ ਪੂੰਜੀ
ਯਾਰੋ ਇਹ ਮੈਨੂੰ ਦੱਸੋ ਫਿਰ ਉਹ ਕੰਗਾਲ ਕਿੱਦਾਂਅਮਰੀਕ ਗਾਫ਼ਿਲ
ਮੁੱਕਿਆ ਹਨ੍ਹੇਰਾ ਪਰ ਅਜੇ ਬਾਕੀ ਹਨੇਰ ਹੈ।
ਘਸਮੈਲਾ ਚਾਨਣਾ ਅਤੇ ਤਿੜਕੀ ਸਵੇਰ ਹੈ।
ਝੂਠੇ ਸਮਾਜਵਾਦ ’ਤੇ ਭੁੱਲਿਉ ਨਾ ਸਾਥੀਉ,
ਜਿਊਂਦਾ ਬਦਲ ਕੇ ਭੇਸ ਅਜੇ ਤੱਕ ਕੁਬੇਰ ਹੈ।ਮੋਹਨ ਸਿੰਘ (ਪ੍ਰੋ.)
ਭਾਂਬੜ ਅੰਦਰੋਂ ਉਠਦੇ ਨੇ ਸੀਤਾ ਰੋਣ ਲਗਦੀ ਹੈ ।
ਸੀਤਾ ਨੂੰ ਚੁੱਪ ਕਰਾਉਂਦਾ ਹਾਂ ਤਾਂ ਮੀਰਾ ਰੋਣ ਲਗਦੀ ਹੈਕੇ. ਕੇ. ਪੁਰੀ ਐਡਵੋਕੇਟ