ਕਿਸੇ ਵੀ ਬੰਦੇ ਨੂੰ ਚੰਗੀ ਤਰ੍ਹਾਂ ਜਾਣੇ ਬਿਨਾ
ਦੂਜਿਆਂ ਦੀਆ ਗੱਲਾਂ ਸੁਣ ਕੇ ਉਸਦੇ ਪ੍ਰਤੀ
ਕੋਈ ਵੀ ਧਾਰਨਾ ਬਣਾ ਲੈਣਾ ਮੂਰਖ਼ਤਾ ਹੈ।
Punjabi Status
ਸਭ ਤੋਂ ਜ਼ਿਆਦਾ ਦੁੱਖ ਉਸ ਸਮੇਂ ਹੁੰਦਾ
ਜਦੋਂ ਲੋਕ ਬਿਨਾਂ ਕਿਸੇ ਗਲਤੀ ਦੇ ।
ਸਾਨੂੰ ਗਲਤ ਸਮਝ ਲੈਂਦੇ ਨੇ
ਤੇ ਸਾਡਾ ਸਾਥ ਛੱਡ ਕੇ ਚਲੇ ਜਾਂਦੇ ਨੇ
ਇਨਸਾਨ ਕਈ ਵਾਰ ਇਸ ਕਾਰਣ ਵੀ
ਇਕੱਲਾ ਰਹਿ ਜਾਂਦਾ ਹੈ ਕਿਉਂਕਿ
ਉਹ ਆਪਣਿਆਂ ਨੂੰ ਛੱਡਣ ਦੀ
ਸਲਾਹ ਗੈਰਾਂ ਤੋਂ ਲੈਂਦਾ ਹੈ ।
ਦਰਦ ਦੋ ਤਰਾਂ ਦੇ ਹੁੰਦੇ ਨੇ ,
ਇੱਕ ਤੁਹਾਨੂੰ ਤਕਲੀਫ਼ ਦਿੰਦਾ ਹੈ।
ਦੂਸਰਾ ਤੁਹਾਨੂੰ ਬਦਲ ਦਿੰਦਾ ਹੈ।
ਜੇ ਪੁਰਸ਼, ਇਸਤਰੀ ਦੀ ਸਿਫ਼ਤ ਕਰੇ, ਸਮਝੋ ਸਭ ਕੁਝ ਠੀਕ ਹੋ ਜਾਵੇਗਾ
ਨਰਿੰਦਰ ਸਿੰਘ ਕਪੂਰ
, ਜੇ ਇਸਤਰੀ, ਪੁਰਸ਼ ਦੀ ਸਿਫ਼ਤ ਕਰੇ, ਸਮਝੋ ਸਭ ਕੁਝ ਠੀਕ ਹੈ।
ਤ੍ਰੇਲ ‘ਚ ਭਿੱਜੇ ਫੁੱਲ ਇਹ ਕਿੰਨੇ ਸੋਹਣੇ ਲੱਗਦੇ ਨੇ।
ਪੱਤਿਆਂ ਉੱਤੇ ਜਿਉਂ ਪਾਣੀ ਦੇ ਦੀਵੇ ਜਗਦੇ ਨੇ।ਪਰਮਜੀਤ ਕੌਰ ਮਹਿਕ
ਜਦੋਂ ਕਿਸੇ ਵਿਚਾਰ, ਤਬਦੀਲੀ ਜਾਂ ਇਨਕਲਾਬ ਦਾ ਸਮਾਂ
ਆ ਜਾਵੇ ਤਾਂ ਉਸ ਨੂੰ ਫੌਜਾਂ ਵੀ ਨਹੀਂ ਰੋਕ ਸਕਦੀਆਂ।
ਵਿਕਟਰ ਹਿਊਗੋ
ਨਾ ਆਵਾਜ਼ ਹੋਈ ਨਾ ਤਮਾਸ਼ਾ ਹੋਇਆ
ਬੜੀ ਖਾਮੋਸ਼ੀ ਨਾਲ ਟੁੱਟ ਗਿਆ ।
ਇੱਕ ਭਰੋਸਾ ਜੋ ਤੇਰੇ ਉੱਪਰ ਸੀ।
ਲੈ ਕੇ ਗਠੜੀ ਅਮਲ ਦੀ ਚਾਤ੍ਰਿਕ ਜੀ ਚਲ ਤੁਰੇ
ਸੁਰਗਾਂ ਨਰਕਾਂ ਤੋਂ ਨਿਆਰਾ ਇਕ ਚੁਬਾਰਾ ਮਿਲ ਗਿਆਧਨੀ ਰਾਮ ਚਾਤ੍ਰਿਕ
ਜੇ ਅਸੀਂ ਸਮੱਸਿਆ ਨੂੰ ਸੱਚਮੁੱਚ ਸਮਝ ਸਕਦੇ ਹਾਂ
ਤਾਂ ਜਵਾਬ ਖੁਦ ਹੀ ਮਿਲ ਜਾਵੇਗਾ,
ਕਿਉਂਕਿ ਜਵਾਬ ਸਮੱਸਿਆ ਤੋਂ ਵੱਖ ਨਹੀਂ ਹੁੰਦਾ
ਜੋ ਲੋਕ ਜ਼ਿਆਦਾ ਪਿਆਰ ਜਤਾਉਂਦੇ ਨੇ
ਅਕਸਰ ਇੱਕ ਦਿਨ ਛੱਡ ਕੇ ਚਲੇ ਜਾਂਦੇ ਨੇ
ਮਨੁੱਖ ਸੋਚਣ ਅਨੁਸਾਰ ਨਹੀਂ ਜਿਊਦਾ, ਉਹ ਜਿਊਣ ਅਨੁਸਾਰ ਸੋਚਦਾ ਹੈ।
ਨਰਿੰਦਰ ਸਿੰਘ ਕਪੂਰ