ਚੰਨ ਤੋਂ ਪਰਤਣ ਵਾਲਿਆ ਏਨੀ ਗੱਲ ਤਾਂ ਦੱਸ
ਕੀ ਓਥੇ ਵੀ ਝੁਗੀਆਂ ਹਨ ਮਹਿਲਾਂ ਦੇ ਕੋਲ
Punjabi Status
ਜ਼ਿੰਦਗੀ ਵਿਚ ਜ਼ਿਆਦਾਤਰ ਉਹੀ ਲੋਕ ਨਾਕਾਮ ਹੁੰਦੇ ਹਨ,
ਜੋ ਆਪਣੀ ਕੋਸ਼ਿਸ਼ ਅੱਧ-ਵਿਚਾਲੇ ਛੱਡ ਦਿੰਦੇ ਹਨ
ਥੌਮਸ ਅਲਵਾ ਐਡੀਸਨ
ਮਸਤੀ ‘ਚ ਡੁੱਬ ਜਾਂਗਾ ਨੈਣਾਂ ਨੂੰ ਖੋਲ੍ਹ ਹੌਲੀ
ਖੁੱਲ੍ਹੇ ਨਾ ਹਾਲ ਦਿਲ ਦਾ,ਕਹਿ ਦਿਲ ਨੂੰ ਬੋਲ ਹੌਲੀਪ੍ਰਿੰ. ਸੁਲੱਖਣ ਮੀਤ
ਸ਼ਬਦ ਜ਼ੁਬਾਨੋਂ ਨਿਕਲ ਕੇ ਬੋਲਦੇ ਨੇ ਪਰ ਚੁੱਪ ਦੀ ਆਪਣੀ ਜ਼ੁਬਾਨ ਹੁੰਦੀ ਹੈ,
ਚੁੱਪ ਨਰਾਜ਼ਗੀ ਦਾ ਪ੍ਰਗਟਾਵਾ ਵੀ ਹੁੰਦੀ ਏ ਤੇ ਸਮਝਦਾਰੀ ਦੀ ਸ਼ਾਨ ਹੁੰਦੀ ਹੈ…
ਹੁਸਨ ਕਹੇ ‘ਕਲ, ਵਾਰੀ ਸਿਰ, ਸਿਰ ਵਾਰਾਂਗੇ’
ਇਸ਼ਕ ਕਹੇ, ਹਰ ਵਾਰੀ ਸਿਰ ‘ਮੇਰੀ ਵਾਰੀ ਹੈਮੁਰਸ਼ਦ ਬੁਟਰਵੀ
ਜ਼ਿੰਦਗੀ ਅਜਿਹੀ ਜੀਉ ਕਿ ਉਹ ਜਗਿਆਸਾ
ਨਾਲ ਭਰੀ ਹੋਵੇ, ਡਰਾਂ ਨਾਲ਼ ਨਹੀਂ।
ਜੇ ਤੁਹਾਡੇ ਅੰਦਰ ਨੇਕ ਵਿਚਾਰ ਹਨ ਤਾਂ ਉਹ ਤੁਹਾਡੇ
ਚਿਹਰੇ ਤੋਂ ਡਲਕਾਂ ਮਾਰਨਗੇ ਅਤੇ ਤੁਸੀਂ ਸੋਹਣੇ ਲੱਗੋਗੇ
ਰਾਤ ਬਲ਼ ਬਲ਼ ਆਪਣੀ , ਚਾਨਣ ਖਿਲਾਰਨਾ
ਦੀਵੇ ਦਾ ਕਰਮ ਹੈ ਇਹੋ ਨੇਰਾ ਲੰਗਾਰਨਾਕ੍ਰਿਸ਼ਨ ਭਨੋਟ
ਚੌੜ-ਚੌੜ ਵਿੱਚ ਕਹਿਣ ਲੱਗੀ ਕਿ ਕਮੀਆਂ ਮੇਰੇ ਵਿੱਚ ਗਿਣਾਓ।
ਮੈਂ ਕਿਹਾ ਅੰਦਰਲੀਆਂ ਕਿ ਬਾਹਰਲੀਆਂ ਇਹ ਤਾਂ ਜਰਾ ਸਮਝਾਓ।
ਆਖਣ ਲੱਗੀ ਬਾਹਰਲੀਆਂ ਤਾਂ ਜਰਾ ਰੇਂਜ ਨਹੀਂ ਹੋ ਸਕਦੀਆਂ,
ਚੱਕਰਾਂ ‘ਚ ਪਾ ਦਿੱਤਾ ਉਸ ਨੇ ਕਿ ਅੰਦਰਲੀਆਂ ’ਤੇ ਚਾਨਣਾ ਪਾਓ।ਜਗਜੀਤ ਸਿੰਘ ਲੱਡਾ
ਤੁਹਾਡਾ ਵਰਤਾਓ ਦੱਸਦਾ ਹੈ ਕਿ ਤੁਸੀਂ
ਕਿੰਨੀ ਕੁ ਅਕਲ ਦੇ ਮਾਲਿਕ ਹੋ ਤੇ
ਤੁਹਾਡਾ ਭਵਿੱਖ ਕੀ ਹੋਵੇਗਾ ।
ਭਾਵੇਂ ਹੀ ਦਿਲ ਦੇ ਸੱਚੇ ਲੋਕ ਜ਼ਿੰਦਗੀ ਚ ਇਕੱਲੇ ਰਹਿ ਜਾਂਦੇ ਨੇ
ਪਰ ਪ੍ਰਮਾਤਮਾ ਹਮੇਸ਼ਾ ਉਹਨਾਂ ਦੇ ਨਾਲ ਹੁੰਦਾ ਹੈ
ਕਿਸੇ ਦੀ ਬੁਰਾਈ ਨੂੰ ਖੁਸ਼ ਹੋ ਕੇ ਸੁਣਨਾ,
ਇਹ ਭੈੜੇ ਮਨੁੱਖ ਦਾ ਸਭ ਤੋਂ ਨੀਵਾਂ ਲੱਛਣ ਹੈ।