ਮੁੱਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆ
ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ
\
ਮੁੱਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆ
ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ
\
ਇਤਰ ਨਾਲ ਕਪੜਿਆਂ ਦਾ ਮਹਿਕਨਾ ਕੋਈ ਵੱਡੀ ਗੱਲ ਨਹੀਂ
ਮਜ਼ਾ ਤਾਂ ਓਦੋਂ ਹੈ ਜਦੋਂ ਇਨਸਾਨ ਦੇ ਕਿਰਦਾਰ ਚੋਂ ਖੁਸ਼ਬੋ ਆਵੇ
ਕੌਡੀਆਂ ਦੇ ਭਾਅ ਓਹਨਾਂ ਨੂੰ ਵੇਚ ਦਿਆਂਗੇ
ਬਾਜ਼ਾਰ ‘ਚ ਜ਼ੋ ਸਾਡੀ ਕ਼ੀਮਤ ਲਗਾਉਣ ਆਏ ਨੇਂ
ਪੰਛੀਆਂ ਵਾਂਗ ਆਜ਼ਾਦ ਬੇਸ਼ੱਕ ਬਣੋ ਪਰ
ਹਰੇਕ ਰੁੱਖ ਤੇ ਆਲ੍ਹਣਾ ਬਣਾਉਣ ਦੀ ਆਦਤ ਨਾ ਪਾਓ
ਹੋਸ਼ ‘ਚ ਸੀ ਪਰ ਬੇਹੋਸ਼ ਰਹੇ
ਸਭ ਪਤਾ ਸੀ ਪਰ ਖਾਮੋਸ਼ ਰਹੇ
ਤਰੱਕੀ ਦਾ ਸਿਰਫ਼ ਇੱਕ ਹੀ ਰਸਤਾ ਹੈ
ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ
ਜ਼ੋ ਲੋਕ ਇਕੱਲੇ ਰਹਿਣਾਂ ਸਿੱਖ ਜਾਂਦੇ ਨੇਂ
ਉਹ ਸੱਭ ਤੋਂ ਵੱਧ ਖ਼ਤਰਨਾਕ ਹੋ ਜਾਂਦੇ ਨੇਂ
ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ,
ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ
ਮੇਰੀ ਕੋਈ ਬੁਰੀ ਆਦਤ ਨਹੀਂ ਹੈ
ਬੱਸ ਗੁੱਸਾ ਕੰਟਰੋਲ ਨਹੀਂ ਹੁੰਦਾ
ਕਿਸੇ ਦਾ ਮਾੜਾ ਸੋਚਿਆ ਨੀਂ
ਨਾ ਹੀ ਕਰਨਾਂ ਸਿਖਿਆ ਏ
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ
ਨਾਂ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾਂ ਹੀ ਛੱਡਣਾ
ਵਕਤ ਜਦੋਂ ਨਿਆ ਕਰਦਾ ਹੈ
ਓਹਦੋਂ ਗਵਾਹੀਆਂ ਦੀ ਲੋੜ ਨੀਂ ਪੈਂਦੀ