ਚੁੰਨੀ ਦੀ ਨੁੱਕਰ ਵਿੱਚ ਕੁੱਝ ਬੰਨ ਕੇ ਰੱਖਦੀ ਸੀ
ਕਿਸੇ ਟਾਇਮ ਬਚਪਨ ਵਿੱਚ ਮੇਰੀ ਮਾ ਵੀ ਛੋਟਾ ਜਿਹਾ ਏ ਟੀ ਐਮ ਰੱਖਦੀ ਸੀ
ਚੁੰਨੀ ਦੀ ਨੁੱਕਰ ਵਿੱਚ ਕੁੱਝ ਬੰਨ ਕੇ ਰੱਖਦੀ ਸੀ
ਕਿਸੇ ਟਾਇਮ ਬਚਪਨ ਵਿੱਚ ਮੇਰੀ ਮਾ ਵੀ ਛੋਟਾ ਜਿਹਾ ਏ ਟੀ ਐਮ ਰੱਖਦੀ ਸੀ
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ
ਜਦੋਂ ਦਾ ਤੇਰੇ ਤੋਂ ਗੁਲਾਬ ਮਿਲ ਗਿਆ ..
ਜਿੰਦਗੀ ਜਿਉਣ ਦਾ ਹਿਸਾਬ ਮਿਲ ਗਿਆ ..।
ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬਲੇਆ ..
ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਦੂਰ ਬਲੇਆ..
ਗਿਆਨ ਖੰਭ ਦਿੰਦਾ ਹੈ,
ਤੁਜਰਬਾ ਜੜ੍ਹਾਂ ਦਿੰਦਾ ਹੈ ਖੁੱਭਣ ਲਈ .
ਕਹਿੰਦੀ 24 ਘੰਟਿਆ ਚ ,ਤੇਰੇ ਜਿਹੇ 20 ਪੱਟ ਲਈਏ ਅਸੀ,
ਮੈਂ ਕਿਹਾ ਬੀਬਾ jatt ਜਿਹਾ ਇੱਕ ਨੀ ਲੱਬਣਾ ਭਾਮੇ 40 ਪੱਟ ਲੀ
ਮਾਪਿਆਂ ਵਰਗਾ ਕੋਈ ਨਾ ਸਹਾਰਾ ਜੱਗ ਉੱਤੇ ਵੀਰੇ
ਇਹ ਰੱਬ ਰੂਪ ਨੂੰ ਸਾਂਭ ਕਿ ਰਖਿਓ ਨਹਿਓ ਮਿਲਣੇ ਦੁਬਾਰਾ ਵੀਰੇ
ਤੂੰ ਜਾਨ ਮੇਰੀ,.ਪਹਿਚਾਨ ਮੇਰੀ,
ਮੇਰੇ ਹਰ ਸਾਹ ਦੀ,.ਤੂੰ ਸ਼ਾਂਝ ਬਣੀ,
ਮੁੱਖ ਮੋੜ ਕੇ,.ਕਿੰਝ ਖੜ ਜੇਗੀ,
ਤੇਰੀ ਜਾਨ ਦੇ ਵਿੱਚ,.ਮੇਰੀ ਜਾਨ ਬਣੀ,
ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ,
ਮੂੰਹ ਤੇ ਬਣਨ ਦੁਖੀ ਸਾਡੇ ਪਿੱਠ ਤੇ ਕਰਨ ਖੱਸੀ।
ਸਭ ਚੁੱਕੀ ਫਿਰਨ ਲੂਣ ਤੇ ਕਰਦਾਂ ਨਾਂ ਦਰਦ ਕਿਸੇ ਨੂੰ ਦੱਸੀਂ,
ਇਹ ਲਾਵਣ ਮੱਲ੍ਹਮ ਲੂਣ ਦਾ ਰੋਂਦੇ ਨੂੰ ਦੇਖ ਕੇ ਜਾਵਣ ਹੱਸੀਂ।
ਇਹ ਦੁਨੀਆਂ ਐਸੀ ਦੀਪ ਸਿਆਂ ਜੋ ਲਫਜ਼ਾਂ ਨਾਂ ਜਾਵੇ ਡੱਸੀ,
ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ।
✍ਦੀਪ ਰਟੈਂਡੀਆ
ਅਜ਼ੀਬ ਰੁੱਤ ਦਾ ਧੂੰਆਂ
ਸਾਡੇ ਵਟਾ ਦਿੱਤੇ ਭੇਸ
ਸਾਡੇ ਸੁੰਗੜ ਚੱਲੇ ਪਿੰਡੇ
ਅਸੀਂ ਲਿਪਟੇ ਭੇਖ ਦੇ ਖੇਸ
ਸਾਡੀ ਅਣਖ ਆਕੜ ਹੋ ਗਈ
ਸਾਡੀ ਬੁੱਧੀ ਸਾਥੋਂ ਖੋਹ ਗੲੀ
ਇਹ ਹਉਮੈ ਹਾਵੀ ਹੋ ਗਈ
ਵਿਛਗੇ ਕੰਡਿਆਂ ਦੇ ਸੇਜ
ਪਹਿਲੇ ਪਹਿਰ ਦੇ ਸੂਰਜਾਂ
ਕੋਈ ਗਿਆਨ ਦੀ ਕਿਰਨ ਭੇਜ।।
ਬੋਲੀ ਹੰਕਾਰ ਚ ਖੱਟੀ ਹੋ ਗਈ
ਸਾਡੀ ਸਾਥੋਂ ਪੋਚ ਫੱਟੀ ਹੋ ਗਈ
ਦੁਨੀਆਂ ਕਾਹਦੀ ਕੱਠੀ ਹੋ ਗੲੀ
ਇਹ ਰੰਗਾਂ ਵਿੱਚ ਵੱਟੀ ਹੋ ਗਈ
ਸੋਢੀ ਕਿਸਮਤ ਸਾਡੀ ਮੱਠੀ ਹੋਗੀ
ਦਿਮਾਗ਼ ਕਾਹਦੇ ਹੋ ਗੲੇ ਤੇਜ਼।।
ਪਹਿਲੇ ਪਹਿਰ ਦੇ ਸੂਰਜਾਂ
ਕੋਈ ਗਿਆਨ ਦੀ ਕਿਰਨ ਭੇਜ।।
ਮਿਹਰਬਾਨ ਸਿੰਘ ਸੋਢੀ
ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ ਤੂੰ,
ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ
ਕਦੇ ਤਾਂ ਸਾਡਾ ਹੋ ਕੇ ਸਾਡੇ ਕੋਲ ਆ
ਕਿਉ ਨਾਲ ਤੇਰੇ ਸਦਾ ਮਜਬੂਰੀਆਂ ਹੀ ਆਇਆ
ਆਸ਼ਾ ਪਾਸਾ ਛੱਡ ਕਦੇ ਸਾਨੂੰ ਗੋਰ ਨਾਲ ਤਾਂ ਵੇਖ
ਤੇਰੇ ਨੈਣਾਂ ਨੂੰ ਪੜਨ ਲਈ ਮੇਰੀਆਂ ਅੱਖਾ ਤਿਹਾਈਆਂ
ਫ਼ੋਨ ਵੀ ਨਾ ਛੱਡੇ ਪਤਾ ਨਹੀਂ ਕੀ ਲੱਭੀ ਜਾਵੇ
ਕੋਲ ਬੈਠੇ ਯਾਰ ਦੀਆ ਕਿਉ ਤੂੰ ਕਦਰਾਂ ਗਵਾਈਆ
ਰਿਹਾਨ ਤੇਰੇ ਖ਼ਾਬਾਂ ਨੇ ਤੈਨੂੰ ਲਫ਼ਜ਼ ਕਿੱਥੇ ਦੇਣੇ
ਜਦੋਂ ਤੂੰ ਤਾਂ ਕਿਸੇ ਮਹਿਰਮ ਦੀਆ ਨੀਂਦਾਂ ਉਡਾਈਆਂ
ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ ਤੂੰ।
ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ
Pargat Rihan