ਖੁਸ਼ ਰਹਿਣ ਦਾ ਇੱਕੋ ਮੰਤਰ ਹੈ।
ਆਪਣੇ ਤੋਂ ਇਲਾਵਾ ਹੋਰ
ਕਿਸੇ ਤੋਂ ਉਮੀਦ ਨਾ ਰੱਖੋ।
Punjabi Status
ਬੁੱਲੇ ਸ਼ਾਹ ਕੋਲ ਸਮਾਂ ਹੈ ਥੋੜਾ ਕਰਨਾ ਬਹੁਤ ਕੁਝ ਕੁੱਛ
ਬਾਕੀ ਕਿਸੇ ਨੂੰ ਜ਼ਿੰਦਗੀ ਲੰਬੀ ਲੱਗਦੀ ਮੈਨੂੰ ਛੋਟੀ ਜਾਪੀ
ਜ਼ਿੰਦਗੀ ‘ਚ ਚੁਣੌਤੀਆਂ ਹੋਣੀਆਂ ਬਹੁਤ ਜ਼ਰੂਰੀ ਨੇ,
ਇਨ੍ਹਾਂ ਤੋਂ ਬਗੈਰ ਜ਼ਿੰਦਗੀ ਬਿਲਕੁਲ ਨੀਰਸ ਜਾਪਦੀ ਹੈ।
ਉੱਭਰੋ ਜਦੋਂ ਸਫ਼ਰ ਵਿਚ ਕੁਝ ਕਾਤਿਲਾਂ ਦੇ ਚਿਹਰੇ
ਫੁੱਲਾਂ ਦੇ ਵਾਂਗ ਟਹਿਕੇ ਤਦ ਆਸ਼ਿਕਾਂ ਦੇ ਚਿਹਰੇਦੀਪਕ ਜੈਤੋਈ
ਭੰਨਘੜ ਮੇਰੇ ਮਕਾਨ ਦੀ ਸਾਰੀ ਸਮੇਟ ਲੈ,
ਫੁੱਲਾਂ ਦੇ ਮੌਸਮਾਂ ਲਈ ਗੁਲਦਾਨ ਰਹਿਣ ਦੇ।ਰਸ਼ੀਦ ਅਨਵਰ ਡਾ. (ਪਾਕਿਸਤਾਨ)
ਬਹਾਦਰ ਲੋਕ ਸ਼ਾਂਤੀ ਲਈ ਮਾਫ਼
ਕਰਨ ਤੋਂ ਕਦੇ ਨਹੀਂ ਘਬਰਾਉਂਦੇ
ਨੈਲਸਨ ਮੰਡੇਲਾ
ਜਦੋ ਘਰ ਵਿੱਚ ਹੀ ਇੱਕ ਦੂਜੇ ਨਾਲ ਤੁਲਨਾ ਸ਼ੁਰੂ ਹੋ
ਜਾਵੇ ਤਾਂ ਜੋ ਉਥੇ ਆਪਣਾਪਨ ਖਤਮ ਹੋ ਜਾਂਦਾ
ਪਾ ਕੇ ਜਿਗਰ ਦਾ ਖੂਨ ਇਹ ਦਿਲ ਦਾ ਚਿਰਾਗ ਬਾਲ,
ਮਿਟਦਾ ਨਾ ਗ਼ਮ-ਹਨੇਰ ਇਹ ਚਾਨਣ ਕਰੇ ਬਗੈਰ।ਅਜਾਇਬ ਚਿੱਤਰਕਾਰ
ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ।
ਜ਼ਿੰਦਗੀ ਦੀ ਕੋਈ ਹੱਦ ਨਹੀਂ ਹੁੰਦੀ, ਸਿਵਾਏ
ਉਨਾਂ ਦੇ ਜਿਹੜੀਆਂ ਤੁਸੀਂ ਆਪ ਬਣਾਉਂਦੇ ਹੋ।
ਲਿਸ ਬ੍ਰਾਊਨ
ਚੰਨ ਕਦੀ ਤੇ ਸ਼ੀਸ਼ਾ ਵੇਖਣ ਆਵੇਗਾ,
ਅੱਖਾਂ ਵਿੱਚ ਸਮੁੰਦਰ ਲੈ ਕੇ ਟੁਰਦਾ ਰਹੁ।ਅਹਿਮਦ ਜ਼ਫ਼ਰ (ਪਾਕਿਸਤਾਨ)
ਇਹ ਜ਼ਰੂਰੀ ਨਹੀਂ ਕਿ ਤੁਹਾਡੀ ਹਾਰ ਹੋਈ ਹੈ, ਸਗੋਂ
ਇਹ ਜ਼ਰੂਰੀ ਹੈ ਕਿ ਤੁਸੀਂ ਉਸ ਤੋਂ ਵੀ ਬਾਅਦ ਫਿਰ ਉੱਠੇ ਹੋ
ਵਿਨਸ ਲੋਮਬਾਰਡੀ