ਨਾ ਤੂੰ ਪਿਆਰ ਦਾ ਤਕੀਆ ਤੱਕਿਆ ਨਾ ਘੋਟੀ ਨਾ ਪੀਤੀ,
ਜਿਨ੍ਹਾਂ ਦੇ ਮੂੰਹ ਨੂੰ ਸਾਵੀਂ ਲੱਗਦੀ ਇਸ ਦੇ ਹੋ ਕੇ ਰਹਿ ਗਏ ਨੇ।
ਰੱਤ ਤਿਰਹਾਏ ਰਾਵ੍ਹਾਂ ਉੱਤੇ ਉਹ ਮੁਸਾਫ਼ਿਰ ਸਾਥੀ ਮੇਰੇ,
ਕੰਡੇ ਦੀ ਇਕ ਚੋਭ ’ਤੇ ਜਿਹੜੇ ਛਾਲੇ ਵਾਂਗੂੰ ਬਹਿ ਗਏ ਨੇ।
Punjabi Virsa
ਵਾਫ਼ਰ ਨਹੀਂ ਮੈਂ ਕੁਝ ਵੀ ਮੰਗਦਾ ਮੈਨੂੰ ਮੇਰਾ ਹੱਕ ਮਿਲੇ।
ਭੰਗ ਭੁਜਦੀ ਤਾਂ ਭੰਗ ਮਿਲੇ ਤੇ ਟੱਕ ਦੇ ਵਿੱਚੋਂ ਟੱਕ ਮਿਲੇ।ਗੁਰਦੇਵ ਸਿੰਘ ਘਣਗਸ (ਅਮਰੀਕਾ)
ਤੇਰਾ ਘਰ ‘ਕੈਲਾਸ਼’ ਦੇ ਉੱਤੇ ਮੇਰੀ ਕਿਸ਼ਤੀ ਸਾਗਰ ਵਿੱਚ,
ਪਰ ਕੈਲਾਸ਼ ਤੋਂ ਸਾਗਰ ਤੀਕਣ ਇੱਕ ਗੰਗਾ ਤਾਂ ਵਹਿੰਦੀ ਹੈ।ਸਿਰੀ ਰਾਮ ਅਰਸ਼
ਕੁਫ਼ਰ ਕਟਹਿਰੇ ਵਿੱਚ ‘ਜ਼ਫ਼ਰ’ ਮੈਂ ਮੁਲਜ਼ਮ ਹਾਂ ਇਕਬਾਲੀ,
ਛੇਤੀ ਮੇਰੀ ਝੋਲੀ ਦੇ ਵਿੱਚ ਪਾਊ ਮੇਰਾ ਨਿਆਂ।ਜ਼ਫ਼ਰ ਇਕਬਾਲ (ਪਾਕਿਸਤਾਨ)
ਇਹ ਵੀ ਹੁਣ ਕਾਗ਼ਜ਼ਾਂ ਤੋਂ, ਮੂਰਤਾਂ ਤੋਂ ਲੜਨ ਲੱਗਾ ਹੈ
ਮੇਰਾ ਪਿੰਡ ਥੋੜ੍ਹਾ ਥੋੜ੍ਹਾ ਸ਼ਹਿਰ ਵਰਗਾ ਬਣਨ ਲੱਗਾ ਹੈਸਰਹੱਦੀ
ਚਲੋ ਲੱਭੀਏ ਕਿਤੇ ਇਸ ਯੁੱਗ ਵਿੱਚ ਉਸ ਮਰਦਿ ਕਾਮਿਲ ਨੂੰ,
ਜਿਨ੍ਹੇ ਪੱਗ ਵੀ ਬਚਾਈ ਹੈ, ਜਿਨ੍ਹਾਂ ਸਿਰ ਵੀ ਬਚਾਇਆ ਹੈ।ਕਸ਼ਮੀਰ ਨੀਰ
ਇਹ ਛਲਾਵਿਆਂ ਦਾ ਦਿਆਰ ਹੈ,
ਏਥੇ ਜਿਉਣ ਦਾ ਏਹੋ ਸਾਰ ਹੈ,
ਨਾ ਉਰਾਂ ਨੂੰ ਹੋ ਨਾ ਪਰ੍ਹਾਂ ਨੂੰ ਹਟ,
ਨਾ ਜੁਆਬ ਦੇ ਨਾ ਸਵਾਲ ਕਰ।ਅਸਲਮ ਹਬੀਬ
ਉੱਚੇ ਨੀਵੇਂ ਰਾਹੀਂ ਘੁੰਮਣਾ ਉੱਖੜੇ ਤੇ ਉੱਜੜੇ ਰਹਿਣਾ,
ਕੋਈ ਕਹੇ ਸਰਾਪ ਬੜਾ ਹੈ ਮੈਂ ਸਮਝਾਂ ਵਰਦਾਨ ਜਿਹਾ।ਹਰਭਜਨ ਹਲਵਾਰਵੀ
ਚੋਰ ਕੁੱਤੀ ਰਲ ਕੇ ਕਰਦੇ ਨੇ ਵਪਾਰ,
ਰਾਜਨੀਤੀ ਹੋ ਗਈ ਦਮਦਾਰ ਵੇਖਰਣਜੀਤ ਸਿੰਘ ਧੂਰੀ
ਕੋਈ ਆਖੇ ਇਹ ਜਾ ਕੇ ਯਾਰ ਦੇ ਪਾਸ।
ਕਦੀ ਆ ਆਪਣੇ ਬੀਮਾਰ ਦੇ ਪਾਸ।
ਲਿਆਓ ਓਸ ਨੂੰ ਜਿਸ ਤਰ੍ਹਾਂ ਹੋਵੇ,
ਦਵਾ ਆਪਣੀ ਹੈ ਦਿਲਦਾਰ ਦੇ ਪਾਸ।ਮੌਲਾ ਬਖ਼ਸ਼ ਕੁਸ਼ਤਾ
ਸਾਡਾ ਯਾਰ ਫਸ ਗਿਆ ਧਨ ਵਾਲਿਆਂ ਦੇ ਨਾਲ।
ਸਾਡਾ ਚਿਤ ਪਰਚਾਵੇ ਘਾਲੇ-ਮਾਲਿਆਂ ਦੇ ਨਾਲ।ਸਾਧੂ ਸਿੰਘ ਬੇਦਿਲ
ਸਿਆਣੇ ਤਾਂ ਸਲਾਹਾਂ ਦੇ ਕੇ ਵੜ ਜਾਣੇ ਘਰਾਂ ਅੰਦਰ,
ਜਨੂੰਨੀ ਲੋਕ ਹੀ ਤਲੀਆਂ ਉੱਤੇ ਸੂਰਜ ਟਿਕਾਉਂਦੇ ਨੇ।ਨਰਿੰਦਰ ਮਾਨਵ